• Skip to Content
  • Sitemap
  • Advance Search
Social Welfare

ਯੂਨੀਵਰਸਲ ਹੈਲਥ ਕੇਅਰ ਕਵਰੇਜ

ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ

Posted On: 01 NOV 2025 11:27AM

 

ਮੁੱਖ ਬਿੰਦੂ

 

  • ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਦੁਨੀਆ ਦੀ ਸਭ ਤੋਂ ਵੱਡੀ ਜਨਤਕ ਸਿਹਤ ਸੇਵਾ ਯੋਜਨਾ ਹੈ। ਇਸ ਦਾ ਉਦੇਸ਼ ਹਰੇਕ ਯੋਗ ਪਰਿਵਾਰ ਨੂੰ ਸਲਾਨਾ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਪ੍ਰਦਾਨ ਕਰਨਾ ਹੈ।
  • ਏਬੀ-ਪੀਐੱਮਜੇਏਵਾਈ ਸੱਤ ਸਾਲ ਪਹਿਲਾਂ 23 ਸਤੰਬਰ, 2018 ਨੂੰ ਸ਼ੁਰੂ ਕੀਤੀ ਗਈ ਸੀ।
  • ਏਐੱਮਜੇਏਵਾਈ 12 ਕਰੋੜ ਤੋਂ ਵੱਧ ਕਮਜ਼ੋਰ ਪਰਿਵਾਰਾਂ ਲਈ ਗੁਣਵੱਤਾਪੂਰਣ ਸਿਹਤ ਸੇਵਾ ਨੂੰ ਹੋਰ ਵਧੇਰੇ ਕਿਫਾਇਤੀ ਬਣਾਉਂਦਾ ਹੈ।
  • ਏਬੀ-ਪੀਐੱਮਜੇਏਵਾਈ ਲਾਭਾਰਥੀਆਂ ਲਈ 42 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ ਹਨ।
  • ਇਸ ਯੋਜਨਾ ਵਿੱਚ 86 ਲੱਖ ਤੋਂ ਵੱਧ ਸੀਨੀਅਰ ਨਾਗਰਿਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
  • ਇਹ ਕਈ ਕੰਪੋਨੈਂਟਾਂ ਲਈ ਆਯੁਸ਼ਮਾਨ ਭਾਰਤ ਯੋਜਨਾ ਦਾ ਇੱਕ ਹਿੱਸਾ ਹੈ; ਇੱਕ ਨਾਲ ਇਹ ਯੂਨੀਵਰਸਲ ਸਿਹਤ ਕਵਰੇਜ ਪ੍ਰਾਪਤ ਕਰਨ ਲਈ ਸਸਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾ ਪ੍ਰਦਾਨ ਕਰਦੀ ਹੈ।

ਜਾਣ-ਪਛਾਣ

ਸਿਹਤ ਸੇਵਾ ਵਿੱਚ ਨਿਵੇਸ਼ ਭਾਈਚਾਰੀਆਂ ਨੂੰ ਵਧੇਰੇ ਲਚਕੀਲਾ, ਸਮਰੱਥ ਅਤੇ ਉਤਪਾਦਕ ਬਣਾਉਂਦਾ  ਹੈ। ਯੂਨੀਵਰਸਲ ਸਿਹਤ ਕਵਰੇਜ ਇਹ ਯਕੀਨੀ ਬਣਾਉਂਦੀ ਹੈ ਕਿ ਸਭ ਤੋਂ ਕਮਜ਼ੋਰ ਪਰਿਵਾਰਾਂ ਸਮੇਤ ਸਾਰਿਆਂ ਨੂੰ ਸਸਤੀ, ਗੁਣਵੱਤਾਪੂਰਣ ਸਿਹਤ ਸੇਵਾ ਦਾ ਲਾਭ ਮਿਲੇ, ਜਿਸ ਨਾਲ ਉਹ ਸਿਹਤ ਅਤੇ ਪੂਰਨ ਜੀਵਨ ਜੀ ਸਕਣ।

ਜਿਵੇਂ-ਜਿਵੇਂ ਦੇਸ਼ ਦੇ ਆਰਥਿਕ ਵਾਧੇ ਦਾ ਰੁਝਾਨ ਉੱਪਰ ਵੱਲ ਵਧ ਰਿਹਾ ਹੈ, ਸਰਕਾਰ ਸਬਕਾ ਸਾਥ, ਸਬਕਾ ਵਿਕਾਸ ਦੇ ਅਨੁਸਾਰ ਸਸਤੀ ਯੂਨੀਵਰਸਲ ਸਿਹਤ ਸੇਵਾ ਯਕੀਨੀ ਬਣਾਉਣ ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਸਮਰੱਥ ਰਹੀ ਹੈ ਤਾਂ ਜੋ ਲੋਕ ਚੰਗੀ ਸਿਹਤ ਅਤੇ ਭਲਾਈ ਦਾ ਲਾਭ ਲੈ ਸਕਣ ਅਤੇ ਵਿਕਸਿਤ ਭਾਰਤ @ 2047 ਦਾ ਨਿਰਮਾਣ ਕਰ ਸਕਣ।

ਸਰਕਾਰ ਨੇ ਯੂਨੀਵਰਸਲ ਸਿਹਤ ਦੇਖਭਾਲ ਪ੍ਰਾਪਤ ਕਰਨ ਲਈ 23 ਸਤੰਬਰ, 2018 ਨੂੰ ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੀ ਸ਼ੁਰੂਆਤ ਕੀਤੀ ਸੀ। ਇਹ ਦੁਨੀਆ ਦੀ ਸਭ ਤੋਂ ਵੱਡੀ ਅਜਿਹੀ ਜਨਤਕ ਸਿਹਤ ਸੇਵਾ ਯੋਜਨਾ ਹੈ, ਜਿਸ ਵਿੱਚ ਕਰੋੜਾਂ ਕਮਜ਼ੋਰ ਭਾਰਤੀ ਪਰਿਵਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਰਾਸ਼ਟਰੀ ਸਿਹਤ ਨੀਤੀ 2017 ਦੇਸ਼ ਵਿੱਚ ਬਦਲਦੀਆਂ ਸਿਹਤ ਦੇਖਭਾਲ ਚੁਣੌਤੀਆਂ ਦਾ ਸਮਾਧਾਨ ਕਰਦੀਆਂ ਹਨ ਕਿਉਂਕਿ ਤਕਨਾਲੋਜੀ ਵਿੱਚ ਪ੍ਰਗਤੀ, ਸਮਾਜਿਕ-ਆਰਥਿਕ ਸਥਿਤੀਆਂ ਵਿਕਸਿਤ ਹੁੰਦੀਆ ਹਨ, ਅਤੇ ਰੋਗ ਪੈਟਰਨ ਵਿੱਚ ਬਦਲਾਅ ਹੁੰਦਾ ਹੈ-ਜਿਵੇਂ ਕਿ ਪਰੰਪਰਾਗਤ ਛੂਤ ਦੀਆਂ ਬਿਮਾਰੀਆਂ ਦੇ ਨਾਲ-ਨਾਲ ਗੈਰ-ਸੰਚਾਰੀ ਬਿਮਾਰੀਆਂ ਵਰਗੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦਾ ਆਉਣਾ। ਇਸ ਨੀਤੀ ਦੇ ਅਨੁਸਾਰ, ਏਬੀ-ਪੀਐੱਮਜੇਏਵਾਈ 2018 ਵਿੱਚ ਸ਼ੁਰੂ ਕੀਤੀ ਗਈ ਵੱਡੀ ਆਯੁਸ਼ਮਾਨ ਭਾਰਤ ਯੋਜਨਾ ਦਾ ਇੱਕ ਥੰਮ੍ਹ ਹੈ, ਜੋ ਖਾਸ ਤੌਰ 'ਤੇ ਪੇਂਡੂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਬਰਾਬਰ ਸਿਹਤ ਕਵਰੇਜ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਇੱਕ ਸਿਹਤ ਪਹਿਲਕਦਮੀ ਹੈ।

ਆਯੁਸ਼ਮਾਨ ਭਾਰਤ ਦੇ ਅਧੀਨ ਹੋਰ ਥੰਮ੍ਹਾਂ ਵਿੱਚ ਸ਼ਾਮਲ ਯੋਜਨਾਵਾਂ ਹੇਠ ਲਿਖੇ ਅਨੁਸਾਰ ਹਨ:

  • ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਇਹ ਯਕੀਨੀ ਬਣਾਉਂਦੇ ਹਨ ਕਿ ਮੁੱਢਲੀ ਸਿਹਤ ਸੰਭਾਲ ਲੋਕਾਂ ਦੇ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਜਾਂ ਫ਼ੋਨ ਕਾਲ ਰਾਹੀਂ ਪਹੁੰਚਯੋਗ ਹੋਵੇ।
  • ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਪਿੰਡਾਂ ਦੇ ਕਲੀਨਿਕਾਂ ਤੋਂ ਲੈ ਕੇ ਵੱਡੇ ਹਸਪਤਾਲਾਂ ਤੱਕ ਸਾਰੀਆਂ ਸਿਹਤ ਸੁਵਿਧਾਵਾਂ ਨੂੰ ਡਿਜੀਟਲ ਤੌਰ 'ਤੇ ਜੋੜਦਾ ਹੈ। ਇਹ ਡਾਕਟਰਾਂ ਨੂੰ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਟੈਲੀਮੈਡੀਸਨ ਵਰਗੇ ਵੀਡੀਓ ਕਾਲ ਅਤੇ ਔਨਲਾਈਨ ਸਲਾਹ-ਮਸ਼ਵਰੇ ਰਾਹੀਂ ਮਰੀਜ਼ਾਂ ਦਾ ਇਲਾਜ ਕਰਨ ਦੇ ਯੋਗ ਬਣਾਉਂਦਾ ਹੈ ।
  • 2021 ਵਿੱਚ ਸ਼ੁਰੂ ਕੀਤਾ ਗਿਆ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (PM-ABHIM), ਗ੍ਰਾਮ ਸਿਹਤ ਕੇਂਦਰਾਂ ਤੋਂ ਲੈ ਕੇ ਜ਼ਿਲ੍ਹਾ ਹਸਪਤਾਲਾਂ ਤੱਕ ਮਜ਼ਬੂਤ ​​ਸਿਹਤ ਸੰਭਾਲ ਸਮਰੱਥਾ ਦਾ ਨਿਰਮਾਣ ਕਰਦਾ ਹੈ।

ਆਯੁਸ਼ਮਾਨ ਭਾਰਤ ਪ੍ਰਾਇਮਰੀ, ਸੈਕੰਡਰੀ ਅਤੇ ਤੀਸਰੀ ਤਿੰਨਾਂ ਪੱਧਰਾਂ 'ਤੇ ਗੁਣਵੱਤਾਪੂਰਣ ਸਿਹਤ ਸੇਵਾਵਾਂ ਨੂੰ ਪਹੁੰਚਯੋਗ ਬਣਾਉਂਦਾ ਹੈ।

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ

ਏਬੀ-ਪੀਐੱਮਜੇਏਵਾਈ ਨਾਮਜ਼ਦ ਸਮਾਜਿਕ-ਆਰਥਿਕ ਤੌਰ 'ਤੇ ਪਛੜੇ ਹੋਏ ਪਰਿਵਾਰਾਂ ਨੂੰ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਦੇਖਭਾਲ ਸੇਵਾਵਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਲਈ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੀ ਸਿਹਤ ਕਵਰੇਜ ਪ੍ਰਦਾਨ ਕਰਦਾ ਹੈ। ਇਸ ਨਾਲ ਉਨ੍ਹਾਂ ਨੂੰ ਭਿਆਨਕ ਡਾਕਟਰੀ ਐਮਰਜੈਂਸੀ ਦੌਰਾਨ ਲਾਗਤ ਦੇ ਬੋਝ ਤੋਂ ਬਚਾਇਆ ਜਾ ਸਕਦਾ ਹੈ। ਇਹ ਯੋਜਨਾ ਪੈਨਲ ਵਿੱਚ ਸ਼ਾਮਲ ਸਰਕਾਰੀ-ਫੰਡਿੰਗ ਅਤੇ ਨਿਜੀ ਹਸਪਤਾਲਾਂ ਵਿੱਚ ਬਿਨਾ ਪੈਸੇ ਦੇ ਇਲਾਜ ਪ੍ਰਦਾਨ ਕਰਦਾ ਹੈ।

ਏਬੀ-ਪੀਐੱਮਜੇਏਵਾਈ ਯੋਜਨਾ ਤੇ ਪ੍ਰਗਤੀ

ਦੇਸ਼ ਦੇ ਨਵੀਨਤਮ ਆਰਥਿਕ ਸਰਵੇਖਣ (2024-25) ਦੇ ਅਨੁਸਾਰ, ਆਪਣੀ ਸ਼ੁਰੂਆਤ ਦੇ ਬਾਅਦ ਤੋਂ, ਏਬੀ-ਪੀਐੱਮਜੇਏਵਾਈ ਨੇ ਪਰਿਵਾਰਾਂ ਨੂੰ ਬਿਨਾ ਜੇਬ ਢੀਲੀ ਕੀਤੇ ਸਿਹਤ ਦੇਖਭਾਲ ਖਰਚਿਆਂ ਵਿੱਚ 1.52 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚੱਤ ਕੀਤੀ ਹੈ।

1 ਅਕਤੂਬਰ 2025 ਤੱਕ, ਯੋਜਨਾ ਦੇ ਲਾਭਾਰਥੀਆਂ ਲਈ ਬਣਾਏ ਗਏ ਆਯੁਸ਼ਮਾਨ ਕਾਰਡਾਂ ਅਨੁਸਾਰ, ਏਬੀ-ਪੀਐੱਮਜੇਏਵਾਈ ਵਿੱਚ 42 ਕਰੋੜ ਤੋਂ ਵਧ ਲੋਕ ਨਾਮਜ਼ਦ ਹਨ। 70 ਸਾਲ ਤੋਂ ਵੱਧ ਉਮਰ ਦੇ 86.51 ਲੱਖ ਤੋਂ ਜ਼ਿਆਦਾ ਸੀਨੀਅਰ ਨਾਗਰਿਕ ਇਸ ਯੋਜਨਾ ਵਿੱਚ ਨਾਮਜ਼ਦ ਹਨ। ਦੇਸ਼ ਭਰ ਵਿੱਚ 33,000 ਤੋਂ ਜ਼ਿਆਦਾ ਹਸਪਤਾਲ- 17,685 ਸਰਕਾਰੀ ਅਤੇ 15,380 ਨਿਜੀ-ਏਬੀ-ਪੀਐੱਮਜੇਏਵਾਈ ਅਧੀਨ ਸੂਚੀਬੱਧ ਹਨ।

ਇਸ ਯੋਜਨਾ ਤਹਿਤ ਲੱਖਾਂ ਲੋਕਾਂ ਨੇ ਸਾਰੀਆਂ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦਾ ਲਾਭ ਉਠਾਇਆ (28 ਅਕਤੂਬਰ, 2025 ਤੱਕ)।

ਮੁਹਾਰਤ

ਕੁੱਲ ਗਿਣਤੀ

ਕੁੱਲ ਰਕਮ ਰੁਪਏ ਵਿੱਚ

ਜਨਰਲ ਮੈਡੀਸਨ

21741389

183725535263

ਨੇਤਰ ਵਿਗਿਆਨ

4499544

25218529234

ਮੈਡੀਕਲ ਓਨਕੋਲੋਜੀ

4141188

45971190452

ਪ੍ਰਸੂਤੀ ਅਤੇ ਗਾਇਨੀਕੋਲੋਜੀ

3564071

26921505469

ਜਨਰਲ ਸਰਜਰੀ

3334123

51359883676

ਆਰਥੋਪੇਡਿਕਸ

2445678

81185282099

ਯੂਰੋਲੋਜੀ

1995470

36603974579

ਐਮਰਜੈਂਸੀ ਰੂਮ ਪੈਕੇਜ (12 ਘੰਟਿਆਂ ਤੋਂ ਘੱਟ ਸਮੇਂ ਲਈ ਠਹਿਰਣ ਦੀ ਜ਼ਰੂਰਤ ਵਾਲੀ ਦੇਖਭਾਲ)

1976059

3097080136

ਕਾਰਡੀਓਲੋਜੀ

1282206

86730606349

ਨਵਜੰਮੇ ਬੱਚੇ ਦੀ ਦੇਖਭਾਲ

1104752

23200653194

ਏਬੀ-ਪੀਐੱਮਜੇਏਵਾਈ ਬਜਟ

ਇਹ ਯੋਜਨਾ ਪੂਰੀ ਤਰ੍ਹਾਂ ਨਾਲ ਸਰਕਾਰ ਅਤੇ ਸਬੰਧਿਤ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਫੰਡਿਡ ਹੈ, ਦੋਵੇਂ ਲਾਗੂਕਰਨ ਦੀ ਲਾਗਤ ਸਾਂਝਾ ਕਰਦੇ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੇ ਬਜਟ ਅਨੁਮਾਨਾਂ ਵਿੱਚ ਵਾਧਾ ਹੋਇਆ ਹੈ, ਇਸ ਵਿੱਚ 2025-26 ਲਈ 9,406 ਕਰੋੜ ਰੁਪਏ ਦਾ ਬਜਟ ਅਨੁਮਾਨਿਤ ਹੈ। 

ਪਿਛਲੇ ਕੁਝ ਵਰ੍ਹਿਆਂ ਵਿੱਚ ਏਬੀ-ਪੀਐੱਮਜੇਏਵਾਈ ਲਈ ਕੇਂਦਰੀ ਬਜਟ:

ਵਿੱਤੀ ਸਾਲ

ਬਜਟ ਅਨੁਮਾਨ (ਕਰੋੜ ਰੁਪਏ ਵਿੱਚ)

2019-20

6,556

2020-21

6,429

2021-22

6,401

2022-23

7,857

2023-24

7,200

2024-25

7,500

2025-26

9,406

ਆਯੁਸ਼ਮਾਨ ਆਰੋਗਯ ਮੰਦਿਰ

ਆਯੁਸ਼ਮਾਨ ਭਾਰਤ ਦਾ ਦੂਸਰਾ ਥੰਮ੍ਹ, ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ,) ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਦੇ ਹੋਰ ਵੀ ਨੇੜੇ ਅਤੇ ਪਹੁੰਚਯੋਗ ਬਣਾਉਂਦਾ ਹੈ। ਇਨ੍ਹਾਂ ਦਾ ਉਦੇਸ਼ ਮਾਤ੍ਰ ਅਤੇ ਸ਼ਿਸ਼ੂ ਸਿਹਤ ਸੇਵਾਵਾਂ ਤੋਂ ਇਲਾਵਾ, ਗੈਰ-ਸੰਚਾਰੀ ਬਿਮਾਰੀਆਂ, ਉਪਚਾਰਕ ਅਤੇ ਪੁਨਰਵਾਸ ਦੇਖਭਾਲ, ਮੂੰਹ, ਅੱਖਾਂ ਅਤੇ ਈਐੱਨਟੀ ਦੇਖਭਾਲ, ਮਾਨਸਿਕ ਸਿਹਤ ਅਤੇ ਐਮਰਜੈਂਸੀ ਹਾਲਾਤਾਂ ਅਤੇ ਸਦਮੇ ਲਈ ਫਰੰਟ-ਲਾਈਨ ਦੇਖਭਾਲ, ਇਸ ਵਿੱਚ ਮੁਫਤ ਜ਼ਰੂਰੀ ਦਵਾਈਆਂ ਅਤੇ ਡਾਇਗਨੌਸਟਿਕ ਸੇਵਾਵਾਂ ਦੀ ਵਿਸਤ੍ਰਿਤ ਸ਼੍ਰੇਣੀ ਪ੍ਰਦਾਨ ਕਰਦਾ ਹੈ।

ਆਯੁਸ਼ਮਾਨ ਆਰੋਗਯ ਮੰਦਿਰ ਵਿੱਚ ਪ੍ਰਾਇਮਰੀ ਅਤੇ ਸਬ-ਹੈਲਥ ਕੇਅਰ ਦੇਖਭਾਲ ਕੇਂਦਰ ਸ਼ਾਮਲ ਹਨ, ਇਹ ਸਾਰੇ ਜ਼ਰੂਰੀ ਸਰੋਤਾਂ ਨਾਲ ਲੈਸ ਹਨ, ਇਨ੍ਹਾਂ ਵਿੱਚ ਸ਼ਾਮਲ ਕੰਪੋਨੈਂਟ ਇਸ ਤਰ੍ਹਾਂ ਹਨ:

  • ਉੱਨਤ ਬੁਨਿਆਦੀ ਢਾਂਚਾ
  • ਵਾਧੂ ਮਨੁੱਖੀ ਸਰੋਤ
  • ਜ਼ਰੂਰੀ ਡਰਗਸ ਅਤੇ ਡਾਇਗਨੌਸਟਿਕਸ
  • ਆਈਟੀ ਸਿਸਟਮ, ਆਦਿ।

 

ਗ੍ਰਾਮੀਣ ਖੇਤਰਾਂ ਸਮੇਤ ਦੇਸ਼ ਭਰ ਵਿੱਚ ਸਾਰੇ ਪ੍ਰਚਾਲਿਤ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਟੈਲੀਕੰਸਲਟੇਸ਼ਨ ਸੇਵਾਵਾਂ ਵੀ ਉਪਲਬਧ ਹਨ। ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ (ਸਤੰਬਰ 2025 ਤੱਕ) ਵਿੱਚ 39.61 ਕਰੋੜ ਤੋਂ ਜ਼ਿਆਦਾ ਟੈਲੀਕੰਸਲਟੇਸ਼ਨ ਆਯੋਜਿਤ ਕੀਤੇ ਗਏ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ

ਆਭਾ (ABHA) ਸਿਹਤ ਸੇਵਾ ਈਕੋਸਿਸਟਮ ਵਿੱਚ ਲੋਕਾਂ ਲਈ ਵਿਸ਼ੇਸ਼ ਸਿਹਤ ਪਛਾਣ ਗਿਣਤੀ ਬਣਾਉਂਦੀ ਹੈ। ਇਹ ਸਿਹਤ ਸੇਵਾ ਦੇ ਵੱਖ-ਵੱਖ ਪੱਧਰਾਂ ਤੇ ਦੇਖਭਾਲ ਦੀ ਨਿਰੰਤਰਤਾ ਅਤੇ ਦੂਰ-ਢਰਾਡੇ ਅਤੇ ਗ੍ਰਾਮੀਣ ਖੇਤਰਾਂ ਸਮੇਤ ਹਰੇਕ ਥਾਂ ਸੇਵਾਵਾਂ ਦੀ ਉਪਲਬਧਤਾ ਨੂੰ ਸਮਰੱਥ ਬਣਾਉਂਦੀਆਂ ਹਨ।

ਯੋਜਨਾ ਤੇ ਪ੍ਰਗਤੀ (5 ਅਗਸਤ, 2025 ਤੱਕ): 11

·  79,91,18,072 ਆਭਾ (ABHA) ਖਾਤੇ ਬਣਾਏ ਗਏ

·  4,18,964 ਸਿਹਤ ਸੁਵਿਧਾਵਾਂ ਨੂੰ ਰਜਿਸਟਰ ਕੀਤਾ ਗਿਆ ਹੈ

·  6,79,692 ਸਿਹਤ ਪੇਸ਼ੇਵਰਾਂ ਨੂੰ ਰਜਿਸਟਰ ਕੀਤਾ ਗਿਆ ਹੈ

·  67,19,65,690 ਸਿਹਤ ਰਿਕਾਰਡਾਂ ਨੂੰ ਆਭਾ (ABHA) ਨਾਲ ਜੋੜਿਆ ਗਿਆ ਹੈ

ਪੀਐੱਮ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ

ਕੋਵਿਡ-19 ਦੌਰਾਨ, ਸਰਕਾਰ ਨੇ ਸੰਪੂਰਣ ਸਰਕਾਰੀ ਦ੍ਰਿਸ਼ਟੀਕੋਣ ਦੀ ਵਰਤੋਂ ਕਰਦੇ ਹੋਏ ਤੁਰੰਤ ਪ੍ਰਤੀਕਿਰਿਆ ਦਿੱਤੀ। ਮਹਾਮਾਰੀ ਨੇ ਦਿਖਾਇਆ ਕਿ ਦੇਸ਼ ਦੀ ਸਿਹਤ ਪ੍ਰਣਾਲੀਆਂ ਨੂੰ ਸਥਾਨਕ ਕਲੀਨਿਕਾਂ ਤੋਂ ਲੈ ਕੇ ਪ੍ਰਮੁੱਖ ਹਸਪਤਾਲ, ਸਾਰੇ ਪੱਧਰਾਂ ਤੇ ਬਿਹਤਰ ਸੁਵਿਧਾਵਾਂ ਦੀ ਜ਼ਰੂਰਤ ਹੈ। ਇਨ੍ਹਾਂ ਅੰਤਰਾਲਾਂ ਨੂੰ ਦੂਰ ਕਰਨ ਲਈ, ਪੀਐੱਮ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ-PM-ABHIM) ਨੂੰ 25 ਅਕਤੂਬਰ, 2021 ਨੂੰ ਬਜਟ 2021-22 ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਸੀ।

ਪੀਐੱਮ-ਏਬੀਐੱਚਆਈਐੱਮ (PM-ABHIM) ਦਾ ਮੁੱਖ ਟੀਚਾ ਸ਼ਹਿਰਾਂ ਅਤੇ ਪਿੰਡਾਂ ਦੋਵਾਂ ਵਿੱਚ ਸਿਹਤ ਬੁਨਿਆਦੀ ਢਾਂਚੇ, ਬਿਮਾਰੀ ਨਿਗਰਾਨੀ ਅਤੇ ਸਿਹਤ ਖੋਜ ਵਿੱਚ ਮਹੱਤਵਪੂਰਨ ਪਾੜੇ ਨੂੰ ਠੀਕ ਕਰਨਾ ਹੈ, ਤਾਂ ਜੋ ਭਾਰਤ ਭਵਿੱਖ ਦੀਆਂ ਮਹਾਮਾਰੀਆਂ ਨੂੰ ਆਪਣੇ ਦਮ ਤੇ ਸੰਭਾਲ ਸਕਣਇਹ 2005 ਤੋਂ ਬਾਅਦ ਤੋਂ ਦੇਸ਼ ਦੀ ਸਭ ਤੋਂ ਵੱਡੀ ਜਨਤਕ ਸਿਹਤ ਬੁਨਿਆਦੀ ਢਾਂਚਾ ਯੋਜਨਾ ਹੈ, ਇਸ ਦਾ ਕੁੱਲ ਬਜਟ 2021-2026 ਦੀ ਮਿਆਦ ਲਈ 64,180 ਰੁਪਏ ਕਰੋੜ ਹੈ। ਇਸ ਰਾਸ਼ੀ ਵਿੱਚੋਂ ਰਾਜ ਪੱਧਰੀ ਪ੍ਰੋਗਰਾਮਾਂ ਲਈ 54,205 ਰੁਪਏ ਕਰੋੜ ਅਲਾਟ ਕੀਤੇ ਗਏ ਹਨ। 9,340 ਰੁਪਏ ਕਰੋੜ ਕੇਂਦਰੀ ਪ੍ਰੋਗਰਾਮਾਂ ਲਈ ਹਨ। ਇਹ ਦੇਸ਼ ਭਰ ਵਿੱਚ ਭਾਰਤ ਦੇ ਹਸਪਤਾਲਾਂ, ਕਲੀਨਿਕਾਂ ਅਤੇ ਸਿਹਤ ਖੋਜ ਸੁਵਿਧਾਵਾਂ ਨੂੰ ਅਪਗ੍ਰੇਡ ਕਰਨ ਲਈ ਇੱਕ ਪ੍ਰਮੁੱਖ 5 ਸਾਲ ਦੀ ਯੋਜਨਾ ਹੈ, ਤਾਂ ਜੋ ਦੇਸ਼ ਭਵਿੱਖ ਦੀਆਂ ਸਿਹਤ ਐਮਰਜੈਂਸੀ ਹਾਲਾਤਾਂ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ।

ਆਯੁਸ਼ਮਾਨ ਭਾਰਤ ਯੋਜਨਾ: ਪ੍ਰਦਰਸ਼ਨ ਦੀ ਸੰਖੇਪ ਜਾਣਕਾਰੀ

2025 ਤੱਕ ਯੋਜਨਾ ਤੇ ਪ੍ਰਗਤੀ:

ਵਿੱਤੀ ਵਰ੍ਹੇ 2022-23 ਅਤੇ 2024-25 ਵਿੱਚ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਜਨਤਕ ਤੌਰ ਤੇ ਆਯੁਸ਼ਮਾਨ ਆਰੋਗਯ ਮੰਦਿਰਾਂ ਦੇ ਵਿਕਾਸ ਅਤੇ ਸੰਚਾਲਨ ਤੇ 5,000 ਕਰੋੜ ਰੁਪਏ ਤੋਂ ਵਧੇਰੇ ਖਰਚ ਕੀਤੇ।

ਸਿੱਟਾ

ਏਬੀ-ਪੀਐੱਮਜੇਏਵਾਈ ਇਹ ਯਕੀਨੀ ਬਣਾਉਂਦਾ ਹੈ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਗੁਣਵੱਤਾਪੂਰਣ ਅਤੇ ਸਸਤੀ ਸਿਹਤ ਸੇਵਾਵਾਂ ਦਾ ਲਾਭ ਹਾਸਲ ਹੋਵੇ, ਅਤੇ ਆਯੁਸ਼ਮਾਨ ਆਰੋਗਯ ਮੰਦਿਰ ਪ੍ਰਾਇਮਰੀ ਹੈਲਥ ਕੇਅਰ ਨੂੰ ਲੋਕਾਂ ਦੇ ਘਰਾਂ ਕੋਲ ਲਿਆਉਂਦੇ ਹਨ। ਆਭਾ (ABHA) (ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ਯੋਜਨਾ ਹਰੇਕ ਨਾਗਰਿਕ ਨੂੰ ਇੱਕ ਅਦੁੱਤੀ ਡਿਜੀਟਲ ਸਿਹਤ ਆਈਡੀ ਪ੍ਰਦਾਨ ਕਰਦੀ  ਹੈ ਤਾਂ ਜੋ ਉਹ ਸਾਰੀਆਂ ਸੁਵਿਧਾਵਾਂ ਵਿੱਚ ਆਪਣੇ ਹੈਲਥ ਰਿਕਾਰਡਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਬਣਾਏ ਰੱਖ ਸਕਣ। ਪੀਐੱਮ-ਏਬੀਐੱਚਆਈਐੱਮ (PM-ABHIM) ਵਿੱਚ ਸ਼ਾਮਲ ਹੈਲਥ ਕੇਅਰ ਇਨਫ੍ਰਾਸਟ੍ਰਕਚਰ ਪਿੰਡਾਂ ਤੋਂ ਲੈ ਕੇ ਜ਼ਿਲ੍ਹਾਂ ਪੱਧਰ ਤੱਕ ਹਸਪਤਾਲਾਂ, ਲੈਬਸ ਅਤੇ ਸਿਹਤ ਕੇਂਦਰਾਂ ਦੇ ਨਿਰਮਾਣ ਨੂੰ ਮਜ਼ਬੂਤ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਣਾਲੀ ਗੁਣਵੱਤਾਪੂਰਣ ਦੇਖਭਾਲ ਪ੍ਰਦਾਨ ਕਰ ਸਕਣ ਅਤੇ ਐਂਮਰਜੈਂਸੀ ਹਾਲਾਤਾਂ ਦਾ ਸਾਹਮਣਾ ਕੀਤਾ ਜਾ ਸਕੇ।

ਆਯੁਸ਼ਮਾਨ ਭਾਰਤ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ ਇਹ ਯੋਜਨਾਵਾਂ ਸਾਰਿਆਂ ਲਈ ਯੂਨੀਵਰਸਲ ਹੈਲਥ ਕਵਰੇਜ ਯਕੀਨੀ ਬਣਾਉਂਦੇ ਹੋਏ ਸਸਤੀ, ਚੰਗੀ ਗੁਣਵੱਤਾ ਅਤੇ ਵਿਆਪਕ ਸਿਹਤ ਸੇਵਾ ਪ੍ਰਦਾਨ ਕਰਦੀ ਹੈ।

ਐੱਸਕੇ/ਆਰਕੇ

ਸੰਦਰਭ

ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿੱਕ ਕਰੋ

***

ਐੱਸਕੇ/ਆਰਕੇ/ਏਕੇ

(Backgrounder ID: 155891) Visitor Counter : 4
Provide suggestions / comments
Link mygov.in
National Portal Of India
STQC Certificate