Infrastructure

ਭਾਰਤ ਦਾ ਰਸਾਇਣ ਅਤੇ ਪੈਟਰੋਕੈਮੀਕਲ ਸੈਕਟਰ: ਉਦਯੋਗਿਕ ਵਿਕਾਸ ਲਈ ਇੱਕ ਨੀਂਹ

Posted On: 07 NOV 2026 10:27AM

ਭਾਰਤ ਦਾ ਰਸਾਇਣ ਅਤੇ ਪੈਟਰੋਕੈਮੀਕਲ ਇੰਡਸਟਰੀ ਆਪਣੇ ਨਿਰਮਾਣ ਅਧਾਰ, ਨਿਵੇਸ਼ ਸੰਭਾਵਨਾ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਦਾ ਵਿਸਥਾਰ ਕਰ ਰਹੀ ਹੈ। ਸਮਰਪਿਤ ਉਦਯੋਗਿਕ ਪਾਰਕ ਅਤੇ ਏਕੀਕ੍ਰਿਤ ਬੁਨਿਆਦੀ ਢਾਂਚਾ ਉਤਪਾਦਨ ਸਮਰੱਥਾ ਨੂੰ ਬਿਹਤਰ ਬਣਾਉਣ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਮੰਤਵ ਰੱਖਦਾ ਹੈ। ਖੋਜ ਫੰਡਿੰਗ, ਵਿਸ਼ੇਸ਼ ਸੰਸਥਾਵਾਂ ਅਤੇ ਹੁਨਰ ਵਿਕਾਸ ਉੱਨਤ ਐਪਲੀਕੇਸ਼ਨਾਂ ਲਈ ਮੁਹਾਰਤ ਦਾ ਨਿਰਮਾਣ ਕਰ ਰਹੇ ਹਨ। ਗੁਣਵੱਤਾ ਦੇ ਮਿਆਰ ਅਤੇ ਕਾਰਜ ਸਥਾਨ ਸੁਰੱਖਿਆ ਉਪਾਅ ਜ਼ਿੰਮੇਵਾਰ ਉਦਯੋਗਿਕ ਅਭਿਆਸਾਂ ਨੂੰ ਮਜ਼ਬੂਤੀ ਦਿੰਦੇ ਹਨ। ਇਕੱਠੇ ਮਿਲ ਕੇ, ਇਹ ਯਤਨ ਖੇਤਰ ਨੂੰ ਵਧੇਰੇ ਮੁੱਲ ਜੋੜਨ, ਤਕਨੀਕੀ ਸਮਰੱਥਾ ਅਤੇ ਵਿਸ਼ਵ ਰਸਾਇਣਿਕ ਬਾਜ਼ਾਰਾਂ ਵਿੱਚ ਇੱਕ ਮਜ਼ਬੂਤ ਭੂਮਿਕਾ ਨਿਭਾਉਣ ਲਈ ਸਥਿਤੀ ਵਿੱਚ ਰੱਖਦੇ ਹਨ।

ਰਣਨੀਤਕ ਮਹੱਤਵ ਦਾ ਇੱਕ ਉਦਯੋਗ

ਭਾਰਤ ਦਾ ਰਸਾਇਣ ਅਤੇ ਪੈਟਰੋਕੈਮੀਕਲ ਇੰਡਸਟਰੀ ਨਿਰਮਾਣ, ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਇਸ ਦੇ ਉਤਪਾਦ ਫਾਰਮਾਸਿਊਟੀਕਲ, ਟੈਕਸਟਾਈਲ, ਨਿਰਮਾਣ, ਆਟੋਮੋਬਾਈਲ, ਇਲੈਕਟ੍ਰਾਨਿਕਸ ਅਤੇ ਖਪਤਕਾਰ ਵਸਤੂਆਂ ਸਮੇਤ ਵਿਭਿੰਨ ਖੇਤਰਾਂ ਦੀ ਸੇਵਾ ਕਰਦੇ ਹਨ। ਭਾਰਤ ਦੁਨੀਆ ਵਿੱਚ ਰਸਾਇਣਾਂ ਦਾ ਛੇਵਾਂ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਏਸ਼ੀਆ ਵਿੱਚ ਚੌਥਾ ਸਭ ਤੋਂ ਵੱਡਾ ਹੈ। ਇਸ ਖੇਤਰ ਦੀ ਵਰਤਮਾਨ ਵਿੱਚ ਕੀਮਤ ਲਗਭਗ 220 ਬਿਲੀਅਨ ਅਮਰੀਕੀ ਡਾਲਰ ਹੈ। ਇਹ 2030 ਤੱਕ 300 ਬਿਲੀਅਨ ਅਮਰੀਕੀ ਡਾਲਰ ਅਤੇ 2040 ਤੱਕ 1 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।

ਭਾਰਤ ਵਿਸ਼ੇਸ਼ ਰਸਾਇਣਿਕ ਖੇਤਰਾਂ ਵਿੱਚ ਵੀ ਪ੍ਰਮੁੱਖ ਸਥਾਨ ਰੱਖਦਾ ਹੈ। ਇਹ ਰੰਗਾਂ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਅਤੇ ਨਿਰਯਾਤਕ ਹੈ ਅਤੇ ਵਿਸ਼ਵ ਪੱਧਰ 'ਤੇ ਖੇਤੀਬਾੜੀ ਰਸਾਇਣਾਂ ਦਾ ਤੀਜਾ ਸਭ ਤੋਂ ਵੱਡਾ ਨਿਰਯਾਤਕ ਹੈ। ਇਸ ਖੇਤਰ ਵਿੱਚ ਲਗਭਗ 13,000 ਵੱਡੇ ਪੈਮਾਨੇ ਦੀਆਂ ਇਕਾਈਆਂ ਅਤੇ 4.45 ਲੱਖ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐਮ.ਐੱਸ.ਐਮ.ਈਜ਼.) ਹਨ। ਕਈ ਪਹਿਲਕਦਮੀਆਂ ਰਸਾਇਣਿਕ ਨਿਰਮਾਣ, ਖੋਜ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਅੱਗੇ ਵਧਾ ਰਹੀਆਂ ਹਨ। ਇਨ੍ਹਾਂ ਵਿੱਚ ਸਮਰਪਿਤ ਰਸਾਇਣਿਕ ਪਾਰਕ, ਫੰਡਿੰਗ ਦੇ ਮੌਕੇ ਅਤੇ ਗੁਣਵੱਤਾ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਾਲੇ ਉਪਾਅ ਸ਼ਾਮਲ ਹਨ। ਇਕੱਠੇ ਮਿਲ ਕੇ, ਇਹ ਯਤਨ ਗਲੋਬਲ ਮੁੱਲ ਲੜੀ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇੰਡੀਆ ਕੈਮੀ. 2026: ਉਦਯੋਗ, ਨਿਵੇਸ਼ ਅਤੇ ਗਲੋਬਲ ਬਾਜ਼ਾਰਾਂ ਨੂੰ ਜੋੜਨਾ

14ਵਾਂ ਇੰਡੀਆ ਕੈਮੀ. 2026 :  22 ਤੋਂ 24 ਅਕਤੂਬਰ 2026 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ। ਤਿੰਨ ਦਿਨਾਂ ਸਮਾਗਮ ਦਾ ਮੰਤਵ ਰਸਾਇਣਾਂ ਅਤੇ ਪੈਟਰੋਕੈਮੀਕਲ ਖੇਤਰ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦਾ ਥੀਮ, "ਐਡਵਾਂਟੇਜ ਭਾਰਤ: ਇੱਕ ਉਭਰਦਾ ਗਲੋਬਲ ਕੈਮੀਕਲ ਹੱਬ," ਭਾਰਤ ਦੀਆਂ ਉਦਯੋਗਿਕ ਸਮਰੱਥਾਵਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਮੌਕਿਆਂ ਨੂੰ ਉਜਾਗਰ ਕਰਦਾ ਸੀ। 5,000 ਤੋਂ ਵੱਧ ਦਰਸ਼ਕਾਂ ਦੇ ਆਉਣ ਨਾਲ, ਇਸ ਸਮਾਗਮ ਨੇ ਦੇਸ਼ ਦੇ ਫੋਰਮਾਂ, ਸੀ ਈ ਓ ਫੋਰਮ ਅਤੇ ਸੈਕਟਰ-ਵਿਸ਼ੇਸ਼ ਗੋਲਮੇਜ਼ਾਂ ਰਾਹੀਂ ਉਦਯੋਗ ਦੇ ਨੇਤਾਵਾਂ ਅਤੇ ਕਾਰੋਬਾਰਾਂ ਨੂੰ ਇਕੱਠਾ ਕੀਤਾ। ਪ੍ਰਦਰਸ਼ਨੀ ਨੇ ਤਕਨਾਲੋਜੀਆਂ, ਉਪਕਰਣਾਂ ਅਤੇ ਨਿਵੇਸ਼ ਦੇ ਮੌਕਿਆਂ ਦਾ ਪ੍ਰਦਰਸ਼ਨ ਕੀਤਾ, ਜਦੋਂ ਕਿ ਉਦਘਾਟਨੀ ਇੰਡੀਆ ਕੈਮੀ. ਯੂਥ ਇਨੋਵੇਸ਼ਨ ਚੈਲੇਂਜ ਨੇ ਵਿਦਿਆਰਥੀਆਂ ਨੂੰ ਵਿਹਾਰਕ, ਖੋਜ-ਅਧਾਰਿਤ ਹੱਲ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ।

ਨਿਰਮਾਣ ਸਮਰੱਥਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨਾ

ਘਰੇਲੂ ਨਿਰਮਾਣ ਨੂੰ ਮਜ਼ਬੂਤ ​​ਕਰਨ ਲਈ ਨਿਵੇਸ਼, ਉਦਯੋਗਿਕ ਬੁਨਿਆਦੀ ਢਾਂਚੇ ਅਤੇ ਅਨੁਕੂਲ ਨੀਤੀਗਤ ਮਾਹੌਲ ਦੀ ਲੋੜ ਹੁੰਦੀ ਹੈ। ਭਾਰਤ ਜ਼ਿਆਦਾਤਰ ਰਸਾਇਣ ਖੇਤਰਾਂ ਵਿੱਚ 'ਆਟੋਮੈਟਿਕ ਰੂਟ' (ਸਵੈਚਾਲਿਤ ਮਾਰਗ) ਰਾਹੀਂ 100% ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼.ਡੀ.ਆਈ.) ਦੀ ਇਜਾਜ਼ਤ ਦਿੰਦਾ ਹੈ। 'ਆਟੋਮੈਟਿਕ ਰੂਟ' ਦੇ ਤਹਿਤ, ਭਾਰਤ ਤੋਂ ਬਾਹਰ ਰਹਿਣ ਵਾਲੇ ਕਿਸੇ ਵਿਅਕਤੀ ਵੱਲੋਂ ਕੀਤੇ ਜਾਣ ਵਾਲੇ ਨਿਵੇਸ਼ ਲਈ ਸਰਕਾਰ ਤੋਂ ਪਹਿਲਾਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੁੰਦੀ। ਸਾਲ 2014-2026 ਦੌਰਾਨ ਐੱਫ਼.ਡੀ.ਆਈ ਦਾ ਪ੍ਰਵਾਹ ਰੁਪਏ 1,04,895 ਕਰੋੜ ਤੱਕ ਪਹੁੰਚ ਗਿਆ, ਜੋ ਕਿ 2004-2014 ਦੌਰਾਨ ਦਰਜ ਕੀਤੇ ਗਏ ਰੁਪਏ 45,240 ਕਰੋੜ ਦੇ ਅੰਕੜੇ ਤੋਂ ਦੁੱਗਣੇ ਤੋਂ ਵੀ ਵੱਧ ਹੈ।

ਪ੍ਰਮੁੱਖ ਰਸਾਇਣਾਂ ਅਤੇ ਪੈਟਰੋ-ਰਸਾਇਣਾਂ ਦਾ ਉਤਪਾਦਨ 2015-16 ਵਿੱਚ 45,638 ਹਜ਼ਾਰ ਮੀਟ੍ਰਿਕ ਟਨ (ਐਮ.ਟੀ) ਤੋਂ ਵੱਧ ਕੇ 2024-25 ਵਿੱਚ 58,617 ਹਜ਼ਾਰ ਮੀਟ੍ਰਿਕ ਟਨ ਹੋ ਗਿਆ ਹੈ। ਇਹ ਰਫ਼ਤਾਰ ਉਦਯੋਗਿਕ ਸਮਰੱਥਾ ਨੂੰ ਵਧਾਉਣ, ਵਿਸ਼ੇਸ਼ ਨਿਰਮਾਣ ਕੇਂਦਰਾਂ ਨੂੰ ਵਿਕਸਤ ਕਰਨ ਅਤੇ ਪੂਰੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀਆਂ ਪਹਿਲਕਦਮੀਆਂ ਵਿੱਚ ਸਹਾਇਕ ਸਾਬਤ ਹੋ ਰਹੀ ਹੈ।

ਪੈਟਰੋਲੀਅਮ, ਰਸਾਇਣ ਅਤੇ ਪੈਟਰੋ-ਰਸਾਇਣ ਨਿਵੇਸ਼ ਖੇਤਰ

ਪੈਟਰੋਲੀਅਮ, ਰਸਾਇਣ ਅਤੇ ਪੈਟਰੋ-ਰਸਾਇਣ ਨਿਵੇਸ਼ ਖੇਤਰਾਂ (ਪੀ.ਸੀ.ਪੀ.ਆਈ.ਆਰਜ਼)ਦਾ ਸੰਕਲਪ ਇਸ ਖੇਤਰ ਨੂੰ ਇੱਕ ਏਕੀਕ੍ਰਿਤ ਢੰਗ ਨਾਲ ਉਤਸ਼ਾਹਿਤ ਕਰਨਾ ਹੈ। ਪੀ.ਸੀ.ਪੀ.ਆਈ.ਆਰਜ਼ ਇੱਕ ਵਿਸ਼ੇਸ਼ ਤੌਰ 'ਤੇ ਨਿਰਧਾਰਿਤ ਨਿਵੇਸ਼ ਖੇਤਰ ਹੁੰਦਾ ਹੈ, ਜਿਸ ਦਾ ਰਕਬਾ ਲਗਭਗ 250 ਵਰਗ ਕਿੱਲੋਮੀਟਰ ਹੁੰਦਾ ਹੈ ਅਤੇ ਇਸ ਵਿੱਚੋਂ ਲਗਭਗ 40% ਹਿੱਸਾ ਪ੍ਰੋਸੈਸਿੰਗ ਗਤੀਵਿਧੀਆਂ ਲਈ ਰਾਖਵਾਂ ਰੱਖਿਆ ਜਾਂਦਾ ਹੈ। ਪੀ.ਸੀ.ਪੀ.ਆਈ.ਆਰਜ਼ ਇੱਕ 'ਕਲੱਸਟਰ-ਅਧਾਰਿਤ' (ਸਮੂਹ-ਅਧਾਰਿਤ) ਪਹੁੰਚ ਦੀ ਪਾਲਣਾ ਕਰਦੇ ਹਨ, ਜਿਸ ਵਿੱਚ ਸਾਂਝਾ ਬੁਨਿਆਦੀ ਢਾਂਚਾ, ਬੁਨਿਆਦੀ ਸਹੂਲਤਾਂ ਅਤੇ ਸਹਾਇਕ ਸੇਵਾਵਾਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਵਿੱਚ ਸੜਕਾਂ, ਰੇਲ ਨੈੱਟਵਰਕ, ਬੰਦਰਗਾਹਾਂ, ਸਾਂਝੇ ਤਰਲ ਰਹਿੰਦ-ਖੂੰਹਦ ਦੇ ਨਿਪਟਾਰੇ ਵਾਲੇ ਪਲਾਂਟ, ਸੀਵਰੇਜ ਨਿਪਟਾਰੇ ਵਾਲੇ ਪਲਾਂਟ, ਪਾਣੀ ਦੀ ਸਪਲਾਈ ਅਤੇ ਭਾਫ਼ ਪੈਦਾ ਕਰਨ ਵਾਲੀਆਂ ਇਕਾਈਆਂ ਸ਼ਾਮਲ ਹਨ। ਇਹ ਬੁਨਿਆਦੀ ਢਾਂਚਾ ਕਾਰੋਬਾਰ ਸਥਾਪਤ ਕਰਨ ਲਈ ਇੱਕ ਅਨੁਕੂਲ ਅਤੇ ਮੁਕਾਬਲੇਬਾਜ਼ੀ ਵਾਲਾ ਮਾਹੌਲ ਪ੍ਰਦਾਨ ਕਰਦਾ ਹੈ।

•         ਭਾਰਤ ਵਿੱਚ ਤਿੰਨ ਪੀ.ਸੀ.ਪੀ.ਆਈ.ਆਰਜ਼ ਕਾਰਜਸ਼ੀਲ ਹਨ: ਗੁਜਰਾਤ ਵਿੱਚ ਦਹੇਜ, ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ-ਕਾਕੀਨਾਡਾ, ਅਤੇ ਓਡੀਸ਼ਾ ਵਿੱਚ ਪਾਰਾਦੀਪ।

•         ਇਨ੍ਹਾਂ ਖੇਤਰਾਂ ਨੇ ਕੁੱਲ ਮਿਲਾ ਕੇ ਰੁਪਏ 3.4 ਲੱਖ ਕਰੋੜ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ।

•         ਇਨ੍ਹਾਂ ਨੇ 3.7 ਲੱਖ ਰੁਜ਼ਗਾਰ ਪੈਦਾ ਕੀਤੇ ਹਨ ਅਤੇ 2,200 ਤੋਂ ਵੱਧ ਰਸਾਇਣ ਨਿਰਮਾਣ ਇਕਾਈਆਂ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਹੈ।

ਇਹ ਸਾਂਝਾ ਉਦਯੋਗਿਕ ਈਕੋਸਿਸਟਮ ਹੋਰ ਨਿਵੇਸ਼ ਅਤੇ ਮੁੱਲ ਵਾਧੇ ਲਈ ਇੱਕ ਆਧਾਰ ਪ੍ਰਦਾਨ ਕਰਦਾ ਹੈ।

ਭਾਰਤ ਉਦਯੋਗਿਕ ਵਿਕਾਸ ਯੋਜਨਾ ਰਸਾਇਣ (ਭਵਯ ਰਸਾਇਣ) ਯੋਜਨਾ

ਭਾਰਤ ਉਦਯੋਗਿਕ ਵਿਕਾਸ ਯੋਜਨਾ ਰਸਾਇਣਿਕ ਸਕੀਮ ਜੁਲਾਈ 2026 ਵਿੱਚ ਮਨਜ਼ੂਰ ਕੀਤੀ ਗਈ 'ਭਾਰਤ ਉਦਯੋਗਿਕ ਵਿਕਾਸ ਯੋਜਨਾ ਰਸਾਇਣਿਕ ' (ਭਵਿਆ ਰਸਾਇਣਿਕ) ਸਕੀਮ ਦਾ ਮੰਤਵ ਤਿੰਨ ਵਿਸ਼ੇਸ਼ ਰਸਾਇਣਿਕ ਪਾਰਕ ਸਥਾਪਤ ਕਰਨਾ ਹੈ। ਹਰੇਕ ਪਾਰਕ ਘੱਟੋ-ਘੱਟ 8 ਵਰਗ ਕਿੱਲੋਮੀਟਰ (2,000 ਏਕੜ) ਜ਼ਮੀਨ 'ਤੇ ਫੈਲਿਆ ਹੋਵੇਗਾ। ਕੇਂਦਰ ਸਰਕਾਰ ਹਰੇਕ ਪਾਰਕ ਲਈ 1,000 ਕਰੋੜ ਰੁਪਏ ਤੱਕ ਦੀ ਗ੍ਰਾਂਟ ਪ੍ਰਦਾਨ ਕਰੇਗੀ, ਬਸ਼ਰਤੇ ਸਬੰਧਿਤ ਰਾਜ ਸਰਕਾਰ ਘੱਟੋ-ਘੱਟ 500 ਕਰੋੜ ਰੁਪਏ ਦਾ ਯੋਗਦਾਨ ਪਾਵੇ। ਇਸ ਸਕੀਮ ਲਈ ਕੁੱਲ ਵਿੱਤੀ ਖਰਚਾ 3,030 ਕਰੋੜ ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਇਸ ਵਿੱਚੋਂ 3,000 ਕਰੋੜ ਰੁਪਏ ਸਾਂਝੇ ਬੁਨਿਆਦੀ ਢਾਂਚੇ ਅਤੇ ਮੁੱਢਲੀਆਂ ਸਹੂਲਤਾਂ ਲਈ ਰੱਖੇ ਗਏ ਹਨ, ਜਦੋਂ ਕਿ 30 ਕਰੋੜ ਰੁਪਏ ਪ੍ਰਸ਼ਾਸਕੀ ਖ਼ਰਚਿਆਂ ਲਈ ਹਨ। ਇਹ ਸਕੀਮ ਪੰਜ ਸਾਲਾਂ ਲਈ, ਵਿੱਤੀ ਸਾਲ 2026-27 ਤੋਂ ਵਿੱਤੀ ਸਾਲ 2030-31 ਤੱਕ ਲਾਗੂ ਰਹੇਗੀ।

ਇਹ ਪਾਰਕ ਰਸਾਇਣਿਕ ਉਦਯੋਗ ਲਈ ਪਲੱਗ-ਐਂਡ-ਪਲੇ ਬੁਨਿਆਦੀ ਢਾਂਚਾ ਪ੍ਰਦਾਨ ਕਰਨਗੇ, ਸਰੋਤਾਂ ਦੀ ਵਰਤੋਂ ਨੂੰ ਬਿਹਤਰ ਬਣਾਉਣ ਅਤੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰਨਗੇ। ਇਹ ਇੱਕ ਵਾਤਾਵਰਣ-ਅਨੁਕੂਲ ਈਕੋਸਿਸਟਮ ਰਾਹੀਂ ਟਿਕਾਊ ਉਦਯੋਗਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਵਿੱਚ ਕੇਂਦਰੀਕ੍ਰਿਤ ਸਹੂਲਤਾਂ ਜਿਵੇਂ ਕਿ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ, ਸਟੋਰੇਜ ਅਤੇ ਡਿਸਪੋਜ਼ਲ ਸਹੂਲਤਾਂ, ਅਤੇ ਖ਼ਤਰਨਾਕ ਰਹਿੰਦ-ਖੂੰਹਦ ਪ੍ਰਬੰਧਨ ਬੁਨਿਆਦੀ ਢਾਂਚਾ ਸ਼ਾਮਲ ਹੈ। ਇਸ ਯੋਜਨਾ ਤੋਂ ਨਿਵੇਸ਼ ਨੂੰ ਆਕਰਸ਼ਿਤ ਕਰਨ, ਘਰੇਲੂ ਉਤਪਾਦਨ ਸਮਰੱਥਾ ਦਾ ਵਿਸਥਾਰ ਕਰਨ ਅਤੇ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ​​ਕਰਨ ਦੀ ਉਮੀਦ ਹੈ।

ਪਲਾਸਟਿਕ ਪਾਰਕ: ਡਾਊਨਸਟ੍ਰੀਮ ਪ੍ਰੋਸੈਸਿੰਗ ਨੂੰ ਮਜ਼ਬੂਤ ​​ਕਰਨਾ

ਪਲਾਸਟਿਕ ਪਾਰਕਾਂ ਦੀ ਸਥਾਪਨਾ ਦੀ ਯੋਜਨਾ ਭਾਰਤ ਦੇ ਡਾਊਨਸਟ੍ਰੀਮ ਪਲਾਸਟਿਕ ਪ੍ਰੋਸੈਸਿੰਗ ਉਦਯੋਗ ਦਾ ਸਮਰਥਨ ਕਰਦੀ ਹੈ। ਇਹ ਘਰੇਲੂ ਡਾਊਨਸਟ੍ਰੀਮ ਪਲਾਸਟਿਕ ਪ੍ਰੋਸੈਸਿੰਗ ਉਦਯੋਗ ਵਿੱਚ ਪੋਲੀਮਰ (ਇੱਕ ਪੈਟਰੋਕੈਮੀਕਲ) ਸੋਖਣ ਸਮਰੱਥਾ ਵਧਾਉਣ ਅਤੇ ਮੁੱਲ ਜੋੜਨ 'ਤੇ ਕੇਂਦ੍ਰਿਤ ਕਰਦੀ ਹੈ। ਪਲਾਸਟਿਕ ਪਾਰਕ ਪਲਾਸਟਿਕ ਨਾਲ ਸਬੰਧਿਤ ਕਾਰੋਬਾਰਾਂ ਅਤੇ ਉਦਯੋਗਾਂ ਨੂੰ ਸਮਰਪਿਤ ਉਦਯੋਗਿਕ ਜ਼ੋਨ ਹਨ। ਉਨ੍ਹਾਂ ਦਾ ਉਦੇਸ਼ ਪਲਾਸਟਿਕ ਪ੍ਰੋਸੈਸਿੰਗ ਉਦਯੋਗ ਦੀਆਂ ਸਮਰੱਥਾਵਾਂ ਨੂੰ ਇੱਕਜੁੱਟ ਕਰਨਾ ਅਤੇ ਤਾਲਮੇਲ ਬਣਾਉਣਾ ਹੈ। ਇਹ ਰੁਜ਼ਗਾਰ ਪੈਦਾ ਕਰਦੇ ਹੋਏ ਨਿਵੇਸ਼, ਉਤਪਾਦਨ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਦਾ ਹੈ। ਇਸ ਯੋਜਨਾ ਦੇ ਤਹਿਤ, ਸਰਕਾਰ ਪ੍ਰੋਜੈਕਟ ਲਾਗਤ ਦੇ 50% ਤੱਕ ਗ੍ਰਾਂਟ ਫੰਡਿੰਗ ਪ੍ਰਦਾਨ ਕਰਦੀ ਹੈ, ਜੋ ਕਿ ਪ੍ਰਤੀ ਪ੍ਰੋਜੈਕਟ 40 ਕਰੋੜ ਰੁਪਏ ਦੀ ਸੀਮਾ ਦੇ ਅਧੀਨ ਹੈ। ਬਾਕੀ ਪ੍ਰੋਜੈਕਟ ਲਾਗਤ ਰਾਜ ਸਰਕਾਰ ਜਾਂ ਇਸ ਦੀਆਂ ਏਜੰਸੀਆਂ, ਲਾਭਪਾਤਰੀ ਉਦਯੋਗਾਂ, ਆਦਿ ਰਾਹੀਂ ਫ਼ੰਡ ਕੀਤੀ ਜਾਂਦੀ ਹੈ।

ਪਾਰਕ ਕੂੜਾ ਪ੍ਰਬੰਧਨ ਅਤੇ ਰੀਸਾਈਕਲਿੰਗ ਪਹਿਲਕਦਮੀਆਂ ਰਾਹੀਂ ਵਾਤਾਵਰਣ ਪੱਖੋਂ ਟਿਕਾਊ ਵਿਕਾਸ ਨੂੰ ਵੀ ਉਤਸ਼ਾਹਿਤ ਕਰਦੇ ਹਨ। ਇਹ ਉਹਨਾਂ ਨੂੰ ਪਲਾਸਟਿਕ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਰਸਾਇਣਿਕ ਉਦਯੋਗ ਨੂੰ ਮਜ਼ਬੂਤ ​​ਕਰਨ ਦੇ ਭਾਰਤ ਦੇ ਯਤਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦਾ ਹੈ। ਭਾਰਤ ਭਰ ਵਿੱਚ ਦਸ ਪਲਾਸਟਿਕ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 4 ਨੇ 100% ਬੁਨਿਆਦੀ ਢਾਂਚੇ ਦੀ ਪੂਰਤੀ ਪ੍ਰਾਪਤ ਕੀਤੀ ਹੈ, ਜਿਸ ਵਿੱਚ 2025-26 ਦੌਰਾਨ 3 ਪੂਰੇ ਹੋਏ ਹਨ।

ਖੋਜ, ਨਵੀਨਤਾ ਅਤੇ ਹੁਨਰ ਵਿਕਾਸ

ਜਿਵੇਂ-ਜਿਵੇਂ ਰਸਾਇਣਿਕ ਉਪਯੋਗ ਉਦਯੋਗਾਂ ਵਿੱਚ ਫੈਲਦੇ ਹਨ, ਵਿਸ਼ੇਸ਼ ਗਿਆਨ ਅਤੇ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਧਦੀ ਰਹਿੰਦੀ ਹੈ। ਕਈ ਪਹਿਲਕਦਮੀਆਂ ਸੈਕਟਰ-ਵਿਸ਼ੇਸ਼ ਖੋਜ, ਵਿਸ਼ੇਸ਼ ਤਕਨੀਕੀ ਸਿੱਖਿਆ ਅਤੇ ਉਦਯੋਗ-ਅਧਾਰਿਤ ਹੁਨਰ ਵਿਕਾਸ ਰਾਹੀਂ ਇਨ੍ਹਾਂ ਯਤਨਾਂ ਨੂੰ ਅੱਗੇ ਵਧਾ ਰਹੀਆਂ ਹਨ।

ਰਸਾਇਣਿਕ ਪ੍ਰਮੋਸ਼ਨ ਅਤੇ ਵਿਕਾਸ ਯੋਜਨਾ

ਰਸਾਇਣਿਕ ਪ੍ਰਮੋਸ਼ਨ ਅਤੇ ਵਿਕਾਸ ਯੋਜਨਾ (ਸੀ.ਪੀ.ਡੀ.ਐੱਸ.) ਗਿਆਨ ਸਿਰਜਣਾ, ਪ੍ਰਸਾਰ ਅਤੇ ਖੋਜ ਪ੍ਰਮੋਸ਼ਨ ਰਾਹੀਂ ਰਸਾਇਣ ਅਤੇ ਪੈਟਰੋ ਰਸਾਇਣ ਉਦਯੋਗ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਂਦੀ ਹੈ। ਇਹ ਖੇਤਰ-ਵਿਸ਼ੇਸ਼ ਗਿਆਨ ਪੈਦਾ ਕਰਨ ਲਈ ਅਧਿਐਨਾਂ, ਸਰਵੇਖਣਾਂ, ਡੇਟਾਬੇਸਾਂ ਅਤੇ ਪ੍ਰਚਾਰ ਸਮੱਗਰੀ ਦਾ ਸਮਰਥਨ ਕਰਦੀ ਹੈ। ਇਹ ਯੋਜਨਾ ਇਨ੍ਹਾਂ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇ ਕੇ ਖੋਜ ਅਤੇ ਨਵੀਨਤਾ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਹ ਸੰਗਠਨਾਂ, ਉਦਯੋਗ ਸੰਗਠਨਾਂ ਅਤੇ ਹੋਰ ਸੰਸਥਾਵਾਂ ਨੂੰ ਵਰਕਸ਼ਾਪਾਂ, ਸੈਮੀਨਾਰਾਂ, ਅਧਿਐਨਾਂ ਅਤੇ ਸੰਬੰਧਿਤ ਗਤੀਵਿਧੀਆਂ ਲਈ ਗ੍ਰਾਂਟ-ਇਨ-ਏਡ (ਜਨਰਲ) ਪ੍ਰਦਾਨ ਕਰਦੀ ਹੈ।

• 2016 ਤੋਂ, HIL (ਇੰਡੀਆ) ਲਿਮਟਿਡ, ਇੱਕ ਜਨਤਕ ਖੇਤਰ ਦਾ ਉੱਦਮ, ਸੀ.ਪੀ.ਡੀ.ਐੱਸ ਅਧੀਨ ਕਿਸਾਨ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ।

ਇੰਸਟੀਚਿਊਟ ਆਫ਼ ਪੈਸਟੀਸਾਈਡ ਫਾਰਮੂਲੇਸ਼ਨ ਟੈਕਨਾਲੋਜੀ (ਆਈ.ਪੀ.ਐੱਫ਼.ਟੀ.) ਨੇ ਵੀ 2022-23 ਤੋਂ ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਕੀਟਨਾਸ਼ਕਾਂ ਦੀ ਸੁਰੱਖਿਅਤ ਅਤੇ ਨਿਆਂਪੂਰਨ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕਰਦੇ ਹਨ।

• ਇਹਨਾਂ ਅਭਿਆਸਾਂ ਦਾ ਉਦੇਸ਼ ਅਨਾਜ, ਖਾਣ ਵਾਲੇ ਤੇਲਾਂ, ਫਲਾਂ ਅਤੇ ਸਬਜ਼ੀਆਂ ਵਿੱਚ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਨੂੰ ਘੱਟ ਤੋਂ ਘੱਟ ਕਰਨਾ ਹੈ। ਅਗਸਤ 2026 ਤੱਕ, 250 ਤੋਂ ਵੱਧ ਪ੍ਰੋਗਰਾਮਾਂ ਨੇ ਦੇਸ਼ ਭਰ ਵਿੱਚ 1 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ।

ਖੋਜ, ਵਿਕਾਸ ਅਤੇ ਨਵੀਨਤਾ ਯੋਜਨਾ

ਨਵੰਬਰ 2025 ਵਿੱਚ ਸ਼ੁਰੂ ਕੀਤੀ ਗਈ, ਖੋਜ, ਵਿਕਾਸ ਅਤੇ ਨਵੀਨਤਾ (RDI) ਯੋਜਨਾ ਵਿੱਚ ਖੋਜ ਅਤੇ ਨਵੀਨਤਾ ਵਿੱਚ ਨਿੱਜੀ-ਖੇਤਰ ਦੇ ਨਿਵੇਸ਼ ਨੂੰ ਉਤਪ੍ਰੇਰਿਤ ਕਰਨ ਲਈ ₹1 ਲੱਖ ਕਰੋੜ ਦਾ ਫ਼ੰਡ ਹੈ। ਇਹ ਪਰਿਵਰਤਨਸ਼ੀਲ ਪ੍ਰੋਜੈਕਟਾਂ ਲਈ ਅਨੁਕੂਲ ਸ਼ਰਤਾਂ 'ਤੇ ਲੰਬੇ ਸਮੇਂ ਲਈ ਵਿੱਤ ਅਤੇ ਪੁਨਰ ਵਿੱਤ ਪ੍ਰਦਾਨ ਕਰਦਾ ਹੈ। ਇਸ ਯੋਜਨਾ ਦਾ ਉਦੇਸ਼ ਉੱਨਤ ਤਕਨਾਲੋਜੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣਾ, ਉਦਯੋਗਿਕ ਮੁਕਾਬਲੇਬਾਜ਼ੀ ਨੂੰ ਮਜ਼ਬੂਤ ​​ਕਰਨਾ ਅਤੇ ਮਹੱਤਵਪੂਰਨ ਅਤੇ ਉੱਭਰ ਰਹੇ ਤਕਨਾਲੋਜੀ ਖੇਤਰਾਂ ਵਿੱਚ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਹੈ।

8 ਅਕਤੂਬਰ 2026 ਤੋਂ ਪ੍ਰਭਾਵੀ, ਉੱਨਤ ਰਸਾਇਣ, ਪੈਟਰੋ ਰਸਾਇਣ ਅਤੇ ਸਮੱਗਰੀ ਤਕਨਾਲੋਜੀ ਯੋਜਨਾ ਦੇ ਤਹਿਤ ਫੰਡਿੰਗ ਲਈ ਯੋਗ ਇੱਕ ਵਾਧੂ ਤਕਨਾਲੋਜੀ ਖੇਤਰ ਬਣ ਗਿਆ। ਇਹ ਸ਼ਮੂਲੀਅਤ ਖੇਤਰੀ ਖੋਜ ਅਤੇ ਨਵੀਨਤਾ ਨੂੰ ਮਜ਼ਬੂਤ ​​ਕਰੇਗੀ ਅਤੇ ਉੱਨਤ ਉਦਯੋਗਿਕ ਐਪਲੀਕੇਸ਼ਨਾਂ ਲਈ ਸਵਦੇਸ਼ੀ ਤਕਨਾਲੋਜੀਆਂ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਏਗੀ।

ਸੀ ਆਈ ਪੀ ਈ ਟੀ: ਤਕਨੀਕੀ ਸਿੱਖਿਆ, ਹੁਨਰ ਅਤੇ ਉਦਯੋਗ ਸਹਾਇਤਾ

ਸੈਂਟਰਲ ਇੰਸਟੀਚਿਊਟ ਆਫ਼ ਪੈਟਰੋਕੈਮੀਕਲਜ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀ ਆਈ ਪੀ ਈ ਟੀ) ਇੱਕ ਕੇਂਦਰੀ ਫ਼ੰਡ ਪ੍ਰਾਪਤ ਤਕਨੀਕੀ ਉੱਚ ਸਿੱਖਿਆ ਸੰਸਥਾ ਹੈ। ਇਹ ਭਾਰਤ ਦੇ ਪੈਟਰੋਕੈਮੀਕਲ ਅਤੇ ਸਹਾਇਕ ਉਦਯੋਗਾਂ ਨੂੰ ਅੱਗੇ ਵਧਾਉਣ ਲਈ ਹੁਨਰ ਵਿਕਾਸ, ਤਕਨਾਲੋਜੀ ਸਹਾਇਤਾ, ਅਕਾਦਮਿਕ ਅਤੇ ਖੋਜ (ਐੱਸ ਟੀ ਏ ਆਰ) ਗਤੀਵਿਧੀਆਂ ਕਰਦਾ ਹੈ। ਸੀ ਆਈ ਪੀ ਈ ਟੀ ਨੇ ਕਈ ਕੇਂਦਰਾਂ ਅਤੇ ਪ੍ਰਯੋਗਸ਼ਾਲਾਵਾਂ ਰਾਹੀਂ ਵਿਸਤਾਰ ਕੀਤਾ ਹੈ। ਇਨ੍ਹਾਂ ਵਿੱਚ ਸੈਂਟਰ ਫਾਰ ਸਕਿੱਲਿੰਗ ਐਂਡ ਟੈਕਨੀਕਲ ਸਪੋਰਟ (ਸੀ ਐੱਸ ਟੀ ਐੱਸ), ਪਲਾਸਟਿਕ ਵੇਸਟ ਮੈਨੇਜਮੈਂਟ ਸੈਂਟਰ (ਪੀ ਡਬਲਯੂ ਐਮ ਸੀ) ਅਤੇ ਸਕੂਲ ਆਫ਼ ਐਡਵਾਂਸ ਰਿਸਰਚ ਇਨ ਪੈਟਰੋਕੈਮੀਕਲਜ਼ (ਐੱਸ ਏ ਆਰ ਪੀ) ਸ਼ਾਮਲ ਹਨ। ਹੋਰ ਸਹੂਲਤਾਂ ਵਿੱਚ ਐਡਵਾਂਸ ਰਿਸਰਚ ਸਕੂਲ ਫਾਰ ਟੈਕਨਾਲੋਜੀ ਐਂਡ ਪ੍ਰੋਡਕਟ ਸਿਮੂਲੇਸ਼ਨ (ਏ ਆਰ ਐੱਸ ਟੀ ਪੀ ਐੱਸ) ਅਤੇ ਐਡਵਾਂਸ ਪੋਲੀਮਰ ਡਿਜ਼ਾਈਨ ਐਂਡ ਡਿਵੈਲਪਮੈਂਟ ਰਿਸਰਚ ਲੈਬਾਰਟਰੀ (ਏ ਪੀ ਡੀ ਡੀ ਆਰ ਐੱਲ) ਸ਼ਾਮਲ ਹਨ।

ਸੀ ਆਈ ਪੀ ਈ ਟੀ ਦੇ ਨੈੱਟਵਰਕ ਵਿੱਚ ਹੁਣ 51 ਕੇਂਦਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 19 ਕੇਂਦਰ 2014 ਤੋਂ ਬਾਅਦ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਕੇਂਦਰ ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ ਨੂੰ ਸਮਰਪਿਤ ਹਨ।

•         ਇਸ ਸੰਸਥਾਨ ਨੇ ਲਗਭਗ 6.72 ਲੱਖ ਹੁਨਰਮੰਦ ਪੇਸ਼ੇਵਰਾਂ ਨੂੰ ਸਿਖਲਾਈ ਦਿੱਤੀ ਹੈ, ਜਿਸ ਵਿੱਚ 2014-24 ਦੌਰਾਨ ਸਿਖਲਾਈ ਪ੍ਰਾਪਤ ਕਰਨ ਵਾਲੇ 5.21 ਲੱਖ ਤੋਂ ਵੱਧ ਵਿਅਕਤੀ ਸ਼ਾਮਲ ਹਨ। ਇਸੇ ਸਮੇਂ ਦੌਰਾਨ, ਸੰਸਥਾਨ ਨੇ 8.53 ਲੱਖ 'ਤਕਨਾਲੋਜੀ ਸਹਾਇਤਾ ਸੇਵਾ' ਕਾਰਜ ਵੀ ਪੂਰੇ ਕੀਤੇ ਹਨ।

ਉੱਤਮਤਾ ਕੇਂਦਰ

ਮੌਜੂਦਾ ਤਕਨਾਲੋਜੀਆਂ ਨੂੰ ਅੱਗੇ ਵਧਾਉਣ, ਖੋਜ ਨੂੰ ਮਜ਼ਬੂਤ ​​ਕਰਨ ਅਤੇ ਨਵੀਂਆਂ ਐਪਲੀਕੇਸ਼ਨਾਂ (ਉਪਯੋਗਾਂ) ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 'ਉੱਤਮਤਾ ਕੇਂਦਰ' ਸਥਾਪਤ ਕੀਤੇ ਗਏ ਹਨ। ਇਨ੍ਹਾਂ 18 ਕੇਂਦਰਾਂ ਨੇ 85 ਪੇਟੈਂਟ ਦਾਇਰ ਕੀਤੇ ਹਨ, 600 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ ਅਤੇ 105 ਨਵੀਂਆਂ ਤਕਨਾਲੋਜੀਆਂ ਤੇ ਉਤਪਾਦ ਵਿਕਸਤ ਕੀਤੇ ਹਨ। ਇਹ ਪ੍ਰਾਪਤੀਆਂ ਦੇਸੀ ਸਮਰੱਥਾਵਾਂ ਨੂੰ ਬਣਾਉਣ ਅਤੇ ਉਦਯੋਗਿਕ ਨਵੀਨਤਾ ਦਾ ਸਮਰਥਨ ਕਰਨ ਵਿੱਚ ਖੋਜ ਸੰਸਥਾਵਾਂ ਦੀ ਭੂਮਿਕਾ ਨੂੰ ਦਰਸਾਉਂਦੀਆਂ ਹਨ।

ਗੁਣਵੱਤਾ, ਸੁਰੱਖਿਆ ਅਤੇ ਜ਼ਿੰਮੇਵਾਰ ਰਸਾਇਣਿਕ ਵਰਤੋਂ

ਰਸਾਇਣਾਂ ਅਤੇ ਪੈਟਰੋਕੈਮੀਕਲ ਖੇਤਰ ਵਿੱਚ ਜ਼ਿੰਮੇਵਾਰ ਵਿਕਾਸ ਲਈ ਗੁਣਵੱਤਾ ਦੇ ਮਿਆਰ ਅਤੇ ਕੰਮ ਵਾਲੀ ਥਾਂ ਦੀ ਸੁਰੱਖਿਆ ਜ਼ਰੂਰੀ ਹੈ। ਰੈਗੂਲੇਟਰੀ ਉਪਾਅ ਉਤਪਾਦ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ, ਜਦੋਂ ਕਿ ਨਿਸ਼ਾਨਾਬੱਧ ਸਿਖਲਾਈ ਉਦਯੋਗਿਕ ਕਰਮਚਾਰੀਆਂ ਨੂੰ ਖ਼ਤਰਨਾਕ ਰਸਾਇਣਾਂ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣ ਲਈ ਤਿਆਰ ਕਰਦੀ ਹੈ।

ਗੁਣਵੱਤਾ ਨਿਯੰਤਰਣ ਆਦੇਸ਼

ਖਪਤਕਾਰਾਂ ਦੀ ਸੁਰੱਖਿਆ, ਗੁਣਵੱਤਾ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਘਟੀਆ ਆਯਾਤ ਨੂੰ ਰੋਕਣ ਲਈ, ਗੁਣਵੱਤਾ ਨਿਯੰਤਰਣ ਆਦੇਸ਼ (ਕਿਊ ਸੀ ਓ) ਜਾਰੀ ਕੀਤੇ ਗਏ ਹਨ। ਅਗਸਤ 2026 ਤੱਕ, 37 ਕਿਊ ਸੀ ਓ ਲਾਗੂ ਹਨ, ਜੋ ਨਿਰਧਾਰਿਤ ਰਸਾਇਣਿਕ ਅਤੇ ਪੈਟਰੋਕੈਮੀਕਲ ਮਿਆਰਾਂ ਨੂੰ ਲਾਜ਼ਮੀ ਬਣਾਉਂਦੇ ਹਨ। ਇਹਨਾਂ ਆਦੇਸ਼ਾਂ ਲਈ ਘਰੇਲੂ ਨਿਰਮਾਤਾਵਾਂ ਅਤੇ ਆਯਾਤਕਾਂ ਨੂੰ ਭਾਰਤੀ ਮਿਆਰ ਬਿਊਰੋ (ਬੀ ਆਈ ਐੱਸ) ਵੱਲੋਂ ਨਿਰਧਾਰਿਤ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ।

ਕੰਮ ਵਾਲੀ ਥਾਂ 'ਤੇ ਸੁਰੱਖਿਆ ਅਤੇ ਖ਼ਤਰਨਾਕ ਰਸਾਇਣ ਪ੍ਰਬੰਧਨ

ਵੱਡੇ ਹਾਦਸੇ ਦੇ ਖ਼ਤਰਨਾਕ (ਐਮ ਏ ਐੱਚ) ਯੂਨਿਟਾਂ ਦੇ ਕਰਮਚਾਰੀਆਂ ਲਈ ਵਿਕਸਿਤ ਭਾਰਤ @2047 ਐਕਸ਼ਨ ਪਲਾਨ ਦੇ ਤਹਿਤ ਇੱਕ ਦੇਸ਼ ਵਿਆਪੀ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ "ਕੰਮ ਵਾਲੀ ਥਾਂ 'ਤੇ ਖ਼ਤਰਨਾਕ ਰਸਾਇਣਾਂ ਦੀ ਸੁਰੱਖਿਅਤ ਸੰਭਾਲ ਅਤੇ ਖ਼ਤਰਨਾਕ ਰਸਾਇਣਾਂ ਨਾਲ ਜੁੜੇ ਜੋਖ਼ਮ ਨੂੰ ਘਟਾਉਣ" 'ਤੇ ਕੇਂਦ੍ਰਿਤ ਕਰਦਾ ਹੈ। ਇਹ ਪ੍ਰੋਗਰਾਮ 5 ਸਾਲਾਂ ਵਿੱਚ ਸਾਰੀਆਂ 2,393 ਐਮ ਏ ਐੱਚ ਯੂਨਿਟਾਂ ਨੂੰ ਕਵਰ ਕਰਨ ਲਈ ਤਿਆਰ ਕੀਤਾ ਗਿਆ ਹੈ। ਹਰੇਕ ਸਿਖਲਾਈ ਪ੍ਰੋਗਰਾਮ ਵਿੱਚ 50 ਐਮ ਏ ਐੱਚ ਯੂਨਿਟਾਂ ਦੇ 100 ਭਾਗੀਦਾਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਰੇਕ ਯੂਨਿਟ ਤੋਂ ਦੋ ਕਰਮਚਾਰੀ ਸ਼ਾਮਲ ਹਨ।

ਅਗਸਤ 2026 ਤੱਕ, ਦੇਸ਼ ਭਰ ਵਿੱਚ 21 ਸਿਖਲਾਈ ਪ੍ਰੋਗਰਾਮ ਕਰਵਾਏ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ 1,376 ਉਦਯੋਗਿਕ ਇਕਾਈਆਂ ਨੇ ਭਾਗ ਲਿਆ ਹੈ ਅਤੇ 2,441 ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ। ਇਹ ਪਹਿਲ ਕਾਰਜ ਵਾਲੀ ਥਾਂ ਦੀ ਤਿਆਰੀ ਨੂੰ ਮਜ਼ਬੂਤ ਕਰਨ ਅਤੇ ਖ਼ਤਰਨਾਕ ਰਸਾਇਣ ਪ੍ਰਬੰਧਨ ਪ੍ਰਤੀ ਜਾਗਰੂਕਤਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।

ਇੱਕ ਏਕੀਕ੍ਰਿਤ ਅਤੇ ਪ੍ਰਤੀਯੋਗੀ ਉਦਯੋਗ ਵੱਲ

ਭਾਰਤ ਦਾ ਰਸਾਇਣ ਅਤੇ ਪੈਟਰੋਕੈਮੀਕਲ ਉਦਯੋਗ ਨਿਰਮਾਣ ਗਤੀਵਿਧੀਆਂ, ਉਦਯੋਗਿਕ ਐਪਲੀਕੇਸ਼ਨਾਂ ਅਤੇ ਡਾਊਨਸਟ੍ਰੀਮ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਫੈਲਾਉਂਦਾ ਹੈ। ਇਸ ਦੇ ਵਿਕਾਸ ਵਿੱਚ ਉਤਪਾਦਨ ਸਮਰੱਥਾ ਦਾ ਵਿਸਥਾਰ ਕਰਨਾ, ਵਿਸ਼ੇਸ਼ ਉਦਯੋਗਿਕ ਸਹੂਲਤਾਂ ਸਥਾਪਤ ਕਰਨਾ ਅਤੇ ਨਿਵੇਸ਼ ਲਈ ਇੱਕ ਯੋਗ ਵਾਤਾਵਰਣ ਬਣਾਉਣਾ ਸ਼ਾਮਲ ਹੈ। ਨਿਰਮਾਣ ਦੇ ਨਾਲ-ਨਾਲ, ਖੋਜ ਪਹਿਲਕਦਮੀਆਂ ਅਤੇ ਤਕਨੀਕੀ ਸੰਸਥਾਵਾਂ ਗਿਆਨ ਵਿਕਾਸ, ਤਕਨਾਲੋਜੀ ਦੀ ਤਰੱਕੀ ਅਤੇ ਕਾਰਜਬਲ ਸਿਖਲਾਈ ਵਿੱਚ ਯੋਗਦਾਨ ਪਾਉਂਦੀਆਂ ਹਨ। ਗੁਣਵੱਤਾ ਦੇ ਮਿਆਰ ਅਤੇ ਖ਼ਤਰਨਾਕ ਰਸਾਇਣ ਪ੍ਰਬੰਧਨ ਉਤਪਾਦ ਪਾਲਣਾ ਅਤੇ ਕਾਰਜ ਸਥਾਨ ਦੀ ਸੁਰੱਖਿਆ ਨੂੰ ਸੰਬੋਧਿਤ ਕਰਦੇ ਹਨ। ਇੰਡੀਆ ਕੈਮ 2026 ਨੇ ਇਹਨਾਂ ਘਰੇਲੂ ਵਿਕਾਸਾਂ ਨੂੰ ਅੰਤਰਰਾਸ਼ਟਰੀ ਭਾਗੀਦਾਰੀ, ਉਦਯੋਗ ਦੀ ਸ਼ਮੂਲੀਅਤ ਅਤੇ ਸਹਿਯੋਗ ਦੇ ਮੌਕਿਆਂ ਨਾਲ ਜੋੜਿਆ। ਇਕੱਠੇ ਮਿਲ ਕੇ, ਇਹ ਖੇਤਰ ਸੈਕਟਰ ਦੇ ਉਦਯੋਗਿਕ ਵਿਕਾਸ ਅਤੇ ਵਿਸ਼ਵ-ਵਿਆਪੀ ਸ਼ਮੂਲੀਅਤ ਨੂੰ ਆਕਾਰ ਦੇਣ ਵਾਲੇ ਯਤਨਾਂ ਦੀ ਵਿਸ਼ਾਲਤਾ ਨੂੰ ਦਰਸਾਉਂਦੇ ਹਨ।

ਹਵਾਲੇ

ਰਸਾਇਣ ਅਤੇ ਖਾਦ ਮੰਤਰਾਲਾ: ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ

https://chemicals.gov.in/

https://chemicals.gov.in/sites/default/files/Reports/annual_report_2025-26_Eng_1.pdf

https://www.pib.gov.in/PressReleasePage.aspx?PRID=2246357&reg=48&lang=2

https://www.pib.gov.in/PressReleseDetailm.aspx?PRID=2325901&reg=48&lang=2

https://www.pib.gov.in/PressReleasePage.aspx?PRID=2294832&reg=3&lang=1

https://www.pib.gov.in/PressReleasePage.aspx?PRID=2323590&reg=48&lang=2

https://www.pib.gov.in/PressReleasePage.aspx?PRID=2120876&reg=3&lang=2

https://www.pib.gov.in/PressReleasePage.aspx?PRID=2220980&reg=3&lang=1

https://www.pib.gov.in/PressReleasePage.aspx?PRID=2288866&lang=1&reg=48

https://www.pib.gov.in/PressReleaseDetail.aspx?PRID=2327972&reg=48&lang=1

https://www.pib.gov.in/PressReleaseDetail.aspx?PRID=2326667&reg=6&lang=1

 

ਪੀਡੀਐੱਫ ਦੇਖਣ ਲਈ ਕਲਿੱਕ ਕਰੋ

*****

ਪੀਆਈਬੀ ਰੀਸਚਰ

(Explainer ID: 160762) आगंतुक पटल : 51
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Bengali , Assamese , Telugu , Kannada , Malayalam