ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

ਆਈਸੀਐੱਮਆਰ ਦੇ ਸੇਰੋ–ਸਰਵੇਲਾਂਸ ਅਧਿਐਨ ਤੋਂ ਪਤਾ ਲੱਗਾ ਕਿ ਕੁੱਲ ਸੈਂਪਲਾਂ ’ਚੋਂ ਸਿਰਫ਼ 0.73% ਲੋਕ ਹੀ ਕੋਵਿਡ–19 ਦੀ ਲਾਗ ਤੋਂ ਪੀੜਤ ਹਨ

Posted On: 11 JUN 2020 6:48PM by PIB Chandigarh

 

ਆਈਸੀਐੱਮਆਰ (ICMR) ਵੱਲੋਂ ਕੀਤੇ ਗਏ ਸੇਰੋਸਰਵੇਲਾਂਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਰਵੇਖਣ ਅਧਿਐਨ ਲੋਕਾਂ ਵਿੱਚੋਂ ਸਿਰਫ਼ 0.73% ਵਿਅਕਤੀ ਹੀ ਪਹਿਲਾਂ ਸਾਰਸਕੋਵ–2 (SARS-CoV-2) ਦੀ ਲਾਗ ਤੋਂ ਪ੍ਰਭਾਵਿਤ ਰਹੇ ਸਨ। ਇਹ ਜਾਣਕਾਰੀ ਅੱਜ ਇੱਥੇ ਮੀਡੀਆ ਨੂੰ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਦਿੱਤੀ।

 

ਆਈਸੀਐੱਮਆਰ ਨੇ ਰਾਜਾਂ ਦੇ ਸਿਹਤ ਵਿਭਾਗਾਂ, ਐੱਨਸੀਡੀਸੀ (NCDC) ਅਤੇ ਵਿਸ਼ਵ ਸਿਹਤ ਸੰਗਠਨ ਭਾਰਤ ਦੇ ਤਾਲਮੇਲ ਨਾਲ ਮਈ 2020 ਵਿੱਚ ਕੋਵਿਡ–19 ਲਈ ਪਹਿਲਾ ਸੇਰੋਸਰਵੇਖਣ ਕੀਤਾ ਸੀ। ਇਹ ਅਧਿਐਨ 83 ਜ਼ਿਲ੍ਹਿਆਂ ਦੇ 28,595 ਪਰਿਵਾਰਾਂ ਦੇ 26,400 ਵਿਅਕਤੀਆਂ ਉੱਤੇ ਕੀਤਾ ਗਿਆ ਸੀ। ਇਸ ਅਧਿਐਨ ਦੇ ਦੋ ਭਾਗ ਹਨ, ਜਿਸ ਵਿੱਚੋਂ ਸਾਰਸਕੋਵ–2 (SARS-CoV-2) ਦੀ ਲਾਗ ਤੋਂ ਪਹਿਲਾਂ ਪੀੜਤ ਰਹੇ ਲੋਕਾਂ ਦੀ ਅਨੁਮਾਨਿਤ ਗਿਣਤੀ ਦਾ ਪਤਾ ਲਾਉਣ ਦਾ ਮੁੱਖ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਅਧਿਐਨ ਦਾ ਦੂਜਾ ਉਦੇਸ਼ ਇਹ ਪਤਾ ਲਾਉਣਾ ਕਿ ਹੌਟਸਪੌਟ ਸ਼ਹਿਰਾਂ ਦੇ ਕੰਟੇਨਮੈਂਟ ਜ਼ੋਨਾਂ ਵਿੱਚ ਸਾਰਸਕੋਵ–2 (SARS-CoV-2) ਦੀ ਲਾਗ ਤੋਂ ਪਹਿਲਾਂ ਪੀੜਤ ਰਹੇ ਲੋਕਾਂ ਦੀ ਅਨੁਮਾਨਿਤ ਗਿਣਤੀ ਕਿੰਨੀ ਹੈ, ਮੁਕੰਮਲ ਹੋਣ ਦੀ ਪ੍ਰਕਿਰਿਆ ਵਿੱਚ ਹੈ।

 

ਇਹ ਅਧਿਐਨ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਲੌਕਡਾਊਨ ਦੌਰਾਨ ਚੁੱਕੇ ਗਏ ਕਦਮ ਇਸ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਘੱਟ ਰੱਖਣ ਅਤੇ ਕੋਵਿਡ–19 ਦੇ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿੱਚ ਸਫ਼ਲ ਰਹੇ ਹਨ। ਆਈਸੀਐੱਮਆਰ (ICMR) ਨੇ ਹਿਸਾਬ ਲਾਇਆ ਹੈ ਕਿ ਦਿਹਾਤੀ ਇਲਾਕਿਆਂ ਦੇ ਮੁਕਾਬਲੇ ਸ਼ਹਿਰੀ ਇਲਾਕਿਆਂ ਵਿੱਚ ਵਾਇਰਸ ਦੀ ਲਾਗ ਫੈਲਣ ਦਾ ਖ਼ਤਰਾ 1.09 ਗੁਣਾ ਵੱਧ ਹੈ ਤੇ ਸ਼ਹਿਰੀ ਝੁੱਗੀਆਂ ਵਿੱਚ ਇਹ 1.89 ਗੁਣਾ ਵੱਧ ਹੈ। ਇਸ ਛੂਤ ਕਾਰਨ ਮੌਤ ਦੀ ਦਰ ਬਹੁਤ ਘੱਟ 0.08% ਹੈ। ਇਸ ਦਾ ਅਰਥ ਕੇਵਲ ਇਹ ਹੈ ਕਿ ਆਬਾਦੀ ਦੇ ਵੱਡੇ ਹਿੱਸੇ ਨੂੰ ਜ਼ਰੂਰ ਹੀ ਸਮੇਂਸਮੇਂ ਤੇ ਸੁਝਾਏ ਗਏ ਕੋਵਿਡ ਨੂੰ ਰੋਕਣ ਲਈ ਵਾਜਬ ਵਿਵਹਾਰ ਦੀ ਪਾਲਣਾ ਕਰਨਾ ਜਾਰੀ ਰੱਖਣਾ ਹੋਵੇਗਾ।

 

ਪਿਛਲੇ 24 ਘੰਟਿਆਂ ਦੌਰਾਨ, ਕੋਵਿਡ–19 ਦੇ ਕੁੱਲ 5,823 ਮਰੀਜ਼ ਠੀਕ ਹੋਏ ਹਨ। ਇਸ ਪ੍ਰਕਾਰ ਕੁੱਲ 1,41,028 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ 49.21% ਹੈ। ਭਾਰਤ ਵਿੱਚ ਇਸ ਵੇਲੇ 1,37,448 ਮਰੀਜ਼ ਜ਼ੇਰੇ ਇਲਾਜ ਹਨ ਤੇ ਉਹ ਸਾਰੇ ਬਹੁਤ ਚੁਸਤ ਕਿਸਮ ਦੀ ਮੈਡੀਕਲ ਨਿਗਰਾਨੀ ਅਧੀਨ ਹਨ। ਇਸ ਵੇਲੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਮੌਜੂਦਾ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਹੈ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf  

 

****

 

ਐੱਮਵੀ/ਐੱਸਜੀ


(Release ID: 1630988)