ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ 'ਭਾਰਤ ਦੇ ਵੇਦਿਕ ਆਹਾਰ ਅਤੇ ਮਸਾਲੇ' ਸਿਰਲੇਖ ਵਾਲਾ 37ਵਾਂ ਵੈਬੀਨਾਰ ਪੇਸ਼ ਕੀਤਾ

Posted On: 24 JUN 2020 2:36PM by PIB Chandigarh

ਸਾਡੇ ਦੇਸ਼ ਵਿੱਚ ਸਿਹਤ ਵਿਗਿਆਨ ਦੇ ਪੁਰਾਤਨ ਸਰੂਪ ਦੇ ਸੰਦਰਭ ਵਿੱਚ ਉਪਯੋਗੀ ਲਾਭਾਂ ਦਾ ਪ੍ਰਦਰਸ਼ਨ ਕਰਨ ਲਈ ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ 'ਵੇਦਿਕ ਆਹਾਰ ਅਤੇ ਮਸਾਲੇ'  ਉੱਤੇ ਇੱਕ ਵੈਬੀਨਾਰ ਪੇਸ਼ ਕੀਤਾ ਇਸ ਵੈਬੀਨਾਰ ਵਿੱਚ ਭਾਰਤ ਦੇ ਵੇਦਿਕ ਆਹਾਰ ਅਤੇ ਮਸਾਲਿਆਂ ਦੇ ਮਹੱਤਵ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜੋ ਦੁਨੀਆ ਲਈ ਹੁਣ ਤੱਕ ਰਹੱਸ ਬਣੇ ਹੋਏ ਹਨ ਅਤੇ ਆਧੁਨਿਕ ਦੁਨੀਆ ਦੇ ਵਿਅੰਜਨਾਂ ਨਾਲ ਕਦੇ ਮੇਲ ਨਹੀਂ ਖਾਂਦੇ ਇਸ ਸੈਸ਼ਨ ਵਿੱਚ ਖਾਣ ਪੀਣ ਦੇ ਕੁਝ ਪਦਾਰਥਾਂ ਦੇ ਸੰਦਰਭ ਵਿੱਚ ਮਿੱਥਕਾਂ ਨੂੰ ਸਮਝਾਉਣ ਅਤੇ ਮਸਾਲਿਆਂ ਦੇ ਢੇਰ ਅਤੇ ਤਿਆਰ ਕਰਨ ਦੀ ਤਕਨੀਕ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਸੈਲਾਨੀਆਂ ਨੂੰ ਆਉਣ, ਲੱਭਣ ਅਤੇ ਮੌਲਿਕ ਰੂਪ ਦਾ ਅਨੁਭਵ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਏਕ ਭਾਰਤ, ਸਰੇਸ਼ਟ ਭਾਰਤ ਤਹਿਤ ਭਾਰਤ ਦੀ ਖੁਸ਼ਹਾਲ ਵੰਨਸੁਵੰਨਤਾ ਨੂੰ ਪ੍ਰਦਰਸ਼ਨ ਕਰਨ ਦਾ ਇੱਕ ਯਤਨ ਹੈ

 

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦਾ 37ਵਾਂ ਸੈਸ਼ਨ 23 ਜੂਨ, 2020 ਨੂੰ ਇੰਡੀਆ ਫੂਡ ਟੂਰਿਜ਼ਮ ਡਾਟ ਆਰਗ ਦੇ ਸੰਸਥਾਪਕ ਅਤੇ ਮੁੱਖੀ ਸ਼ੈੱਫ ਰਾਜੀਵ ਗੋਇਲ, ਜੋ ਦਿੱਲੀ ਵਿੱਚ ਇੰਡੀਆ ਫੂਡ ਟੂਰ /ਫੂਡ ਟੂਰ ਦੇ ਸਹਿਬਾਨੀ ਵੀ ਹਨ ਅਤੇ ਸ਼ੈੱਫ ਗੌਤਮ ਚੌਧਰੀ, ਮੈਨੇਜਿੰਗ ਡਾਇਰੈਕਟਰ ਡੈਮਰਜਿਕ ਹਾਸਪੀਟੈਲਿਟੀ ਪ੍ਰਾਈਵੇਟ ਲਿਮਿਟਿਡ ਦੁਆਰਾ ਪੇਸ਼ ਕੀਤਾ ਗਿਆ ਉਨ੍ਹਾਂ ਨੇ ਖਾਣੇ ਅਤੇ ਮਸਾਲਿਆਂ ਬਾਰੇ ਜਾਗਰੂਕ ਹੋਣ ਦੀ ਅਹਿਮੀਅਤ ਨੂੰ ਵਰਚੁਆਲਾਈਜ਼ਡ ਅਤੇ ਹਾਈਲਾਈਟ ਕੀਤਾ ਜੋ ਕਿ ਅੰਦਰੂਨੀ ਅੰਗਾਂ ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰਦੇ ਹਨ

 

ਪੇਸ਼ਕਸ਼ ਦਾ ਉਦਘਾਟਨ ਕਰਦੇ ਹੋਏ ਸ਼ੈੱਫ ਰਾਜੀਵ ਗੋਇਲ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਦਾ ਖਜ਼ਾਨਾ ਵੇਦਿਕ ਆਹਾਰ ਅਤੇ ਮਸਾਲਿਆਂ ਦੇ ਰੂਪ ਵਿੱਚ ਬਹੁਤ ਵੱਡਾ ਅਤੇ ਵਿਸਤ੍ਰਿਤ ਹੈ ਅਤੇ ਸਾਰੇ ਵੇਦ (ਸ਼ਾਸਤਰ) ਇਸ ਸੰਦਰਭ ਵਿੱਚ ਹਨ ਕਿ ਸਾਨੂੰ ਕੀ ਅਤੇ ਕਿਵੇਂ ਖਾਣਾ ਚਾਹੀਦਾ ਹੈ ਜਾਂ ਕਿਵੇਂ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਉਨ੍ਹਾਂ ਨੇ ਰਿੱਗਵੇਦ ਅਤੇ ਯਜੁਰਵੇਦ ਵਿੱਚ ਸ਼ਾਮਲ  ਖੁਰਾਕ ਗਿਆਨ ਦੀ ਅਹਿਮ ਮਾਤਰਾ ਉੱਤੇ ਪ੍ਰਕਾਸ਼ ਪਾਇਆ ਵੇਦਿਕ ਸਾਹਿਤ ਦਾ ਵੀ ਜ਼ਿਕਰ ਕੀਤਾ ਗਿਆ, ਜੋ ਲੋਕਾਂ ਦੇ ਭੋਜਨ ਅਤੇ ਪੀਣ ਦੀਆਂ ਆਦਤਾਂ ਉੱਤੇ ਮਹੱਤਵਪੂਰਨ ਰੌਸ਼ਨੀ ਪਾਉਂਦਾ ਹੈ ਸ਼ੈੱਫ ਗੋਇਲ ਨੇ ਇਸ ਦੇ ਲਈ ਉਦਾਹਰਣ ਵੀ ਦਿੱਤੀ ਕਿ ਕਿਸ ਤਰ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਦੁਆਰਾ ਮੈਕਰੋ ਨਿਊਟ੍ਰੀਐਂਟ ਵਿੱਚ ਖੁਸ਼ਹਾਲ ਆਹਾਰ ਲਿਆ ਜਾਂਦਾ ਹੈ ਪੈਨਲ ਦੇ ਮੈਂਬਰਾਂ ਨੇ ਵੇਦਾਂ ਅਨੁਸਾਰ ਸਨੇਹਕ ਦੀ ਵਰਤੋਂ ਦੀ ਵਿਧੀ ਨੂੰ ਸਮਝਾਇਆ ਤੜਕਾ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਠੰਡੇ ਤਵੇ ਉੱਤੇ ਘਿਓ/ ਮੱਖਣ ਪਾ ਕੇ ਉਸ ਤੋਂ ਬਾਅਦ ਬੀਜ ਅਤੇ ਫਿਰ ਮਿਰਚ ਅਤੇ ਬਾਕੀ ਮਸਾਲੇ ਪਾ ਕੇ ਫਿਰ ਸੇਕ ਉੱਤੇ ਰੱਖੋ

 

ਪੈਨਲਿਸਟ ਨੇ ਕੁਕਵੇਅਰ ਦੀ ਅਹਿਮੀਅਤ ਬਾਰੇ ਵੀ ਦੱਸਿਆ ਮਿੱਟੀ ਦੇ ਬਰਤਨਾਂ ਵਿੱਚ ਖਾਣਾ ਬਣਾਉਣ ਦੇ ਫਾਇਦੇ ਨੂੰ ਉਜਾਗਰ ਕੀਤਾ ਗਿਆ ਕਿਉਂਕਿ ਇਨ੍ਹਾਂ ਬਰਤਨਾਂ ਵਿੱਚ ਤਿਆਰ ਭੋਜਨ ਆਪਣੇ ਕੁਦਰਤੀ ਸਵਾਦ ਨੂੰ ਬਰਕਰਾਰ ਰੱਖਦਾ ਹੈ ਅਤੇ ਇੱਕ ਅਧਾਰ ਪ੍ਰਦਾਨ ਕਰਦਾ ਹੈ ਗਰਮੀ ਵੀ ਬਰਾਬਰ ਤੌਰ ‘ਤੇ ਫੈਲਦੀ ਹੈ ਅਤੇ ਬਰਕਰਾਰ ਰਹਿੰਦੀ ਹੈ ਤਾਂਬੇ ਦੇ ਬਰਤਨਾਂ ਵਿੱਚ ਬਹੁਤ ਚੰਗੇ ਦਵਾਈ ਦੇ ਗੁਣ ਹੁੰਦੇ ਹਨ ਅਤੇ ਇਸ ਵਿੱਚ ਕੋਈ ਵੀ ਬੈਕਟੀਰੀਆ ਜਿਊਂਦਾ ਨਹੀਂ ਰਹਿੰਦਾ ਲੋਹੇ ਦਾ ਤਵਾ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਉੱਤੇ ਪੱਕਿਆ ਭੋਜਨ ਸਵਾਦਲਾ ਹੁੰਦਾ ਹੈ

 

ਪੇਸ਼ਕਾਰਾਂ ਦੁਆਰਾ ਆਯੁਰਵੇਦ ਵਿੱਚ ਵਰਣਿਤ ਤਿੰਨ ਤਰ੍ਹਾਂ ਦੇ ਦੋਸ਼ਾਂ (ਸਰੀਰ ਦੇ ਤੱਤਾਂ) ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਮਨ /ਸਰੀਰ ਦੀ ਸਥਿਤੀ ਦਾ ਵਰਣਨ ਕਰਦਾ ਹੈ - ਵਾਤ, ਪਿੱਤ ਅਤੇ ਕਫ ਭਾਵੇਂ ਤਿੰਨੇ ਸਾਰੇ ਲੋਕਾਂ ਵਿੱਚ ਮੌਜੂਦ ਹਨ, ਉਨ੍ਹਾਂ ਦੱਸਿਆ ਕਿ ਆਯੁਰਵੇਦ ਕਿਵੇਂ ਦੱਸਦਾ ਹੈ ਕਿ ਹਰੇਕ ਵਿਅਕਤੀ ਕੋਲ ਇੱਕ ਪ੍ਰਮੁੱਖ ਸਰੀਰ ਤੱਤ ਹੈ ਜੋ ਜਨਮ ਤੋਂ ਹੀ ਮਜ਼ਬੂਤ ਹੁੰਦਾ ਹੈ ਅਤੇ ਆਦਰਸ਼ ਤੌਰ ‘ਤੇ ਹੋਰ ਦੋ ਦੇ ਨਾਲ ਇੱਕ ਬਰਾਬਰ (ਹਾਲਾਂਕਿ ਅਕਸਰ ਉਤਾਰ-ਚਡ਼੍ਹਾਅ ਨਾਲ) ਸੰਤੁਲਨ ਬਣਾਈ ਰੱਖਦਾ ਹੈ

 

ਇਸ ਸੈਸ਼ਨ ਵਿੱਚ ਖਾਣਾ ਪਕਾਉਣ ਵਾਲੇ ਤਵੇ ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਕਿਵੇਂ ਉਸ ਦੀ ਵਰਤੋਂ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੀ ਹੈ ਵੱਖ-ਵੱਖ ਧਾਤਾਂ ਤੋਂ ਬਣੇ ਤਵੇ ਦੀ ਖੂਬੀ ਉੱਤੇ ਵੀ ਜ਼ੋਰ ਦਿੱਤਾ ਗਿਆ, ਜਿਵੇਂ ਕਿ ਚਾਂਦੀ ਦੇ ਬਰਤਨ ਵਿੱਚ ਖਾਣਾ ਪਕਾਉਣ ਨਾਲ ਸਰੀਰ ਠੰਢਾ ਰਹਿੰਦਾ ਹੈ, ਆਰਾਮਦਾਇਕ ਹੁੰਦਾ ਹੈ ਅਤੇ ਸਰੀਰ ਦਾ ਕਾਇਆਕਲਪ ਕਰਦਾ ਹੈ ਤਾਂਬੇ ਅਤੇ ਪਿੱਤਲ ਦੇ ਬਰਤਨ ਵਿੱਚ ਪਕਾਏ ਜਾਣ ਵਾਲੇ ਭੋਜਨ ਤੋਂ ਬਿਮਾਰੀ ਨਾਲ ਲੜਨ ਦੀ ਸਮਰੱਥਾ ਦਾ ਪੱਧਰ ਵਧਾਉਣ ਅਤੇ ਮੈਟਾਬਾਲਿਜ਼ਮ ਵਧਾਉਣ ਵਿੱਚ ਮਦਦ ਮਿਲਦੀ ਹੈ ਪਾਨ ਦੇ ਪੱਤੇ ਵੀ ਦੋਸ਼ਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ

 

ਵੱਖ-ਵੱਖ ਤਰ੍ਹਾਂ ਦੇ ਭੋਜਨ ਦੀ ਅਹਿਮੀਅਤ ਅਤੇ ਉਸ ਦੇ ਸਿਹਤ ਲਾਭ ਵੀ ਸਾਂਝੇ ਕੀਤੇ ਗਏ ਜਿਵੇਂ ਕਿ ਹਥੇਲੀ ਉੱਤੇ ਪਿਘਲਣ ਵਾਲੀ ਕੋਈ ਵੀ ਫੈਟ ਕਿਵੇਂ ਸਰੀਰ ਲਈ ਚੰਗੀ ਹੁੰਦੀ ਹੈ ਫਲ ਜੂਸ ਤੋਂ ਬਿਹਤਰ ਹੁੰਦੇ ਹਨ ਹਾਲਾਂਕਿ ਰਿਫਾਈਂਡ ਆਟਾ ਤੇਜ਼ੀ ਨਾਲ ਪਚਦਾ ਹੈ ਪਰ ਇਹ ਸਰੀਰ ਲਈ ਚੰਗਾ ਨਹੀਂ ਹੁੰਦਾ ਅਤੇ ਇਸ ਆਟੇ ਵਿੱਚ ਪੋਸ਼ਕ ਤੱਤ ਨਹੀਂ ਹੁੰਦੇ ਵੇਦਿਕ ਖੁਰਾਕ ਵਿਗਿਆਨ ਅਨੁਸਾਰ ਪਾਣੀ ਨਾਲ ਭਰਪੂਰ ਸਬਜ਼ੀਆਂ ਅਤੇ ਫਲ ਖਾਣ ਦੀ ਸਲਾਹ ਮਜ਼ਬੂਤੀ ਨਾਲ ਦਿੱਤੀ ਜਾਂਦੀ ਹੈ ਜਿਵੇਂ ਕਿ ਖਰਬੂਜ਼ਾ, ਤਰਬੂਜ਼, ਅੰਗੂਰ, ਮੂਲੀ ਆਦਿ ਕਿਉਂਕਿ ਇਹ ਸਰੀਰ ਦੇ ਤਾਪਮਾਨ ਨੂੰ ਸੰਤੁਲਤ ਰੱਖਦੇ ਹਨ, ਪਿਸ਼ਾਬ ਦੀ ਬਾਰੰਬਾਰਤਾ ਵਿੱਚ ਕਮੀ ਲਿਆਉਂਦੇ ਹਨ ਜਿਸ ਦਾ ਅਰਥ ਹੈ ਕਿ ਸਰੀਰ ਨੂੰ ਤਾਪਮਾਨ ਕਾਇਮ ਰੱਖਣ ਦੀ ਲੋੜ ਨਹੀਂ ਹੈ

 

ਸ਼ੈੱਫ ਗੌਤਮ ਚੌਧਰੀ ਨੇ ਮੂੰਗੀ ਦੀ ਦਾਲ ਦੀ ਖਿਚੜੀ ਦੀ ਰੈਸਿਪੀ ਸਾਂਝੀ ਕੀਤੀ ਅਤੇ ਦਰਸ਼ਕਾਂ ਦੇ ਦੇਖਣ ਅਤੇ ਸਿੱਖਣ ਲਈ ਇਸ ਖਿਚੜੀ ਦੀ ਲਾਈਵ ਕੁਕਿੰਗ ਦਾ ਪ੍ਰਦਰਸ਼ਨ ਕੀਤਾ ਉਨ੍ਹਾਂ ਮਸਾਲੇ ਜਿਵੇਂ ਜ਼ੀਰਾ, ਹਲਦੀ, ਕਾਲੀਮਿਰਚ ਦੀ ਅਹਿਮੀਅਤ ਨੂੰ ਵੀ ਸਾਂਝਾ ਕੀਤਾ ਉਨ੍ਹਾਂ ਨੇ ਮੂੰਗੀ ਦੀ ਅਹਿਮੀਅਤ ਨੂੰ ਵੀ ਸਮਝਾਇਆ ਇਸੇ ਤਰ੍ਹਾਂ ਰੋਜ਼ਾਨਾ ਤੌਰ ‘ਤੇ ਖਾਣਾ ਪਕਾਉਣ ਵਿੱਚ ਹਲਦੀ ਦੀ ਵਰਤੋਂ ਕਰਨ ਦੇ ਲਾਭਾਂ ਉੱਤੇ ਵੀ ਪ੍ਰਕਾਸ਼ ਪਾਇਆ ਵਿਸ਼ੇਸ਼ ਤੌਰ ‘ਤੇ ਪਾਣੀ ਨੂੰ ਸਾਫ ਕਰਨ ਵਿੱਚ ਹਲਦੀ ਦੀ ਸਮਰੱਥਾ, ਬੈਕਟੀਰੀਆ ਰੋਕੂ ਅਤੇ ਪ੍ਰਤੀਰੱਖਿਆ ਲਈ ਅਹਿਮ ਹੋਣ ਉੱਤੇ ਰੌਸ਼ਨੀ ਪਾਈ ਗਈ ਇਹੋ ਕਾਰਨ ਹੈ ਕਿ ਵਿਸ਼ਵ ਅੰਕੜਿਆਂ ਦੀ ਤੁਲਨਾ ਵਿੱਚ ਭਾਰਤੀਆਂ ਦੀ ਪ੍ਰਾਪਤੀ ਦਰ ਤੇਜ਼ੀ ਹੈ

 

ਦੇਖੋ ਅਪਨਾ ਦੇਸ਼ ਵੈਬੀਨਾਰਾਂ ਨੂੰ ਟੂਰਿਜ਼ਮ ਮੰਤਰਾਲਾ ਦੁਆਰਾ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾਦੁਆਰਾ ਤਿਆਰ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਦੇ ਤਕਨੀਕੀ ਸਹਿਯੋਗ ਨਾਲ ਪੇਸ਼ ਕੀਤਾ ਜਾਂਦਾ ਹੈ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਏਕ ਭਾਰਤ ਸਰੇਸ਼ਟ ਭਾਰਤ ਦੀ ਖੁਸ਼ਹਾਲ ਵੰਨਸੁਵੰਨਤਾ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਹੈ

 

ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/ ਅਤੇ http://tourism.gov.in/dekho-apna-desh-webinar-ministry-tourism ਉੱਤੇ ਮੁਹੱਈਆ ਹਨ ਅਤੇ ਨਾਲ ਹੀ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਦੇਖੇ ਜਾ ਸਕਦੇ ਹਨ

 

ਅਗਲੇ ਦੇਖੋ ਅਪਨਾ ਦੇਸ਼ ਵੈਬੀਨਾਰ ਦਾ ਆਯੋਜਨ 25 ਜੂਨ, 2020 ਨੂੰ 11.00 ਵਜੇ ਇੰਡੀਅਨ ਮੋਟਰਿੰਗ ਐਕਸਪੀਡੀਸ਼ਨਜ਼ (ਡਾਈਵਿੰਗ ਹਾਲੀਡੇਜ਼) ਉੱਤੇ ਕੀਤਾ ਜਾਵੇਗਾ ਰਜਿਸਟ੍ਰੇਸ਼ਨ https://bit.ly/MotoringExp   ‘ਤੇ ਖੁਲ੍ਹੀ ਹੋਈ ਹੈ

 

*****

 

ਐੱਨਬੀ/ ਏਕੇਜੇ/ ਓਏ



(Release ID: 1634164) Visitor Counter : 248