ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਰਚੂਅਲ ਜ਼ਰੀਏ ਗਣਤੰਤਰ ਦਿਵਸ ਕੈਂਪ 2022 ਵਿੱਚ ਹਿੱਸਾ ਲੈਣ ਵਾਲੇ ਐੱਨਸੀਸੀ ਕੈਡਿਟਾਂ ਨਾਲ ਗੱਲਬਾਤ ਕੀਤੀ
ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ
ਨੌਜਵਾਨਾਂ ਨੂੰ ਇਕਜੁੱਟ ਅਤੇ ਅਨੁਸ਼ਾਸਿਤ ਬਲ ਵਿੱਚ ਤਬਦੀਲ ਕਰਕੇ ਜਨ ਸੇਵਾ ਕਰ ਰਹੀ ਹੈ ਐੱਨਸੀਸੀ : ਰੱਖਿਆ ਮੰਤਰੀ
Posted On:
22 JAN 2022 2:27PM by PIB Chandigarh
22 ਜਨਵਰੀ, 2022 ਨੂੰ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਰਚੁਅਲ ਮੋਡ ਨਾਲ ਗਣਤੰਤਰ ਦਿਵਸ ਕੈਂਪ 2022 ਵਿੱਚ ਹਿੱਸਾ ਲੈਣ ਵਾਲੇ ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਦੇ ਕੈਡਿਟਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕੈਡਿਟਾਂ ਵਿੱਚ ਇੱਕ ਨੇਤਾ, ਸੈਨਿਕ, ਕਲਾਕਾਰ, ਸੰਗੀਤਕਾਰ ਅਤੇ ਸਭ ਤੋਂ ਵਧ ਕੇ ਇੱਕ ਚੰਗੇ ਇਨਸਾਨ ਦੇ ਗੁਣਾਂ ਨੂੰ ਸਥਾਪਿਤ ਕਰਨ ਲਈ ਇਸ ਯੁਵਾ ਸੰਗਠਨ ਦੀ ਸ਼ਲਾਘਾ ਕੀਤੀ ਜੋ ਉਨ੍ਹਾਂ ਨੂੰ ਇੱਕ ਸੰਪੂਰਨ ਵਿਅਕਤੀ ਬਣਾਉਂਦਾ ਹੈ। ਉਨ੍ਹਾਂ ਨੇ ਕੈਡਿਟਾਂ ਦੇ ਗੁਣਾਂ ਨੂੰ ਵਿਕਸਤ ਕਰਨ ਲਈ ਐੱਨਸੀਸੀ ਦੀ ਸ਼ਲਾਘਾ ਕੀਤੀ ਤਾਂ ਕਿ ਉਹ ਆਪਣੇ ਰਸਤੇ ਖ਼ੁਦ ਬਣਾ ਸਕੇ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇ ਸਕੇ। ਉਨ੍ਹਾਂ ਨੇ ਕੈਡਿਟਾਂ ਨੂੰ ਆਪਣੇ ਜੀਵਨ ਵਿੱਚ ਉਦੇਸ਼ ਖੋਜਣ ਅਤੇ ਐੱਨਸੀਸੀ ਦੇ ਕਈ ਸਾਬਕਾ ਵਿਦਿਆਰਥੀਆਂ ਤੋਂ ਪ੍ਰੇਰਣਾ ਲੈਣ ਦੀ ਤਾਕੀਦ ਕੀਤੀ ਜਿਨ੍ਹਾਂ ਨੇ ਸੰਗਠਨ ਵਿੱਚ ਸਿਖਾਏ ਗਏ ਏਕਤਾ, ਅਨੁਸ਼ਾਸਨ, ਸਚਾਈ, ਸਾਹਸ, ਸਦਭਾਵਨਾ ਅਤੇ ਅਗਵਾਈ ਦੇ ਗੁਣਾਂ ਨੂੰ ਅਪਣਾ ਕੇ ਸਮਾਜ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਕਿਹਾ ਕਿ ਐੱਨਸੀਸੀ ਨੌਜਵਾਨਾਂ ਨੂੰ ਇਕਜੁੱਟ ਅਤੇ ਅਨੁਸ਼ਾਸਤ ਬਲ ਵਿੱਚ ਬਦਲ ਕੇ ਰਾਸ਼ਟਰ ਲਈ ਮਹੱਤਵਪੂਰਨ ਸੇਵਾ ਕਰ ਰਿਹਾ ਹੈ।
ਸਖ਼ਤ ਮਿਹਨਤ ਨੂੰ ਸਫ਼ਲਤਾ ਦੀ ਕੂੰਜੀ ਦੱਸਦੇ ਹੋਏ ਰੱਖਿਆ ਮੰਤਰੀ ਨੇ ਐੱਨਸੀਸੀ ਕੈਡਿਟਾਂ ਨੂੰ ‘ਖੇਤਰਾਂ, ਧਰਮਾਂ, ਜਾਤਾਂ ਅਤੇ ਵਰਗਾਂ ਦੀਆਂ ਮਾਮੂਲੀ ਈਰਖਾਵਾਂ ਅਤੇ ਪੱਖਪਾਤ ਤੋਂ ਤਰੱਕੀ ਦੀ ਨਵੀਂ ਸਵੇਰ ਤੱਕ’ ਲਈ ਸੰਘਰਸ਼ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਆਮ ਭਲਾਈ ਦੇ ਅਨੁਰੂਪ ਅਜ਼ਾਦੀ ਦੇ ਉੱਤਰ ਪੱਧਰ ਦਾ ਆਨੰਦ ਲੈਂਦੇ ਹੋਏ ਮਰਦਾਂ ਅਤੇ ਔਰਤਾਂ ਵਿਚਕਾਰ ਸਮਾਨਤਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਲਗਾਤਾਰ ਵਿਕਸਤ ਹੋ ਰਹੇ ਸਮੇਂ ਦੇ ਨਾਲ ਖ਼ੁਦ ਨੂੰ ਢਾਲਣ ਅਤੇ ਭਾਰਤੀ ਕਦਰਾਂ, ਪਰੰਪਰਾਵਾਂ ਅਤੇ ਉਸ ਵਿੱਚ ਬਦਲਾਅ ਲਿਆਉਣ ਵਿੱਚ ਮਾਨਵਤਵਾ ਦੀ ਭਾਵਨਾ ਨੂੰ ਅੱਗੇ ਵਧਾਉਣ ’ਤੇ ਸਮਾਨ ਰੂਪ ਨਾਲ ਜ਼ੋਰ ਦਿੱਤਾ।
ਸ਼੍ਰੀ ਰਾਜਨਾਥ ਸਿੰਘ ਨੇ ਸਵਾਮੀ ਵਿਵੇਕਾਨੰਦ ਦੀ ਇੱਕ ਕਹਾਵਤ ਦਾ ਹਵਾਲਾ ਦਿੱਤਾ ‘‘ਤੁਸੀਂ ਸ਼ੇਰ ਹੋ, ਤੁਸੀਂ ਆਤਮਾ ਹੋ, ਸ਼ੁੱਧ, ਅਨੰਤ ਅਤੇ ਸੰਪੂਰਨ ਹੋ। ਬ੍ਰਹਿਮੰਡ ਦੀ ਸ਼ਕਤੀ ਤੁਹਾਡੇ ਅੰਦਰ ਹੈ’’, ਐੱਨਸੀਸੀ ਕੈਡਿਟਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਡਰ ਅਤੇ ਸ਼ੱਕ ਦੀਆਂ ਰੁਕਾਵਟਾਂ ਨੂੰ ਤੋੜ ਕੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਗਨ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਆਪਣੇ ਜੀਵਨ ਵਿੱਚ ਕੁਝ ਨਵਾਂ ਕਰਨ ਲਈ ਇੱਕ ਦ੍ਰਿਸ਼ਟੀ ਨਾਲ ਅੱਗੇ ਵਧੋ, ਕੁਝ ਅਜਿਹਾ ਕਰੋ ਜੋ ਉੱਤਮ ਸ਼੍ਰੇਣੀ ਦਾ ਹੋਵੇ, ਕੁਝ ਅਜਿਹਾ ਜੋ ਤੁਹਾਨੂੰ ਸਫ਼ਲ ਬਣਾਉਂਦਾ ਹੈ ਅਤੇ ਸਾਡੇ ਦੇਸ਼ ਨੂੰ ਮਾਣ ਮਹਿਸੂਸ ਕਰਾਉਂਦਾ ਹੈ।
ਰੱਖਿਆ ਮੰਤਰੀ ਨੇ ਐੱਨਸੀਸੀ ਕੈਡਿਟਾਂ ਨਾਲ ਵਰਚੁਅਲ ਰੂਪ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਹ ਅਜੇ ਵੀ ਕੋਵਿਡ-19 ਪਾਜ਼ਿਟਿਵ ਹਨ ਅਤੇ ਸਾਰੇ ਪ੍ਰੋਟੋਕੋਲ ਦਾ ਪਾਲਣ ਕਰ ਰਹੇ ਹਨ। ਉਨ੍ਹਾਂ ਨੇ ਕੈਡਿਟਾਂ ਨੂੰ ਕਿਹਾ ਕਿ ਐੱਨਸੀਸੀ ਦੇ ਸਾਬਕਾ ਵਿਦਿਆਰਥੀ ਅਤੇ ਖ਼ੁਦ ਇੱਕ ਅਧਿਆਪਕ ਹੋਣ ਦੇ ਨਾਤੇ ਉਹ ਇਹ ਯਕੀਨੀ ਕਰਦੇ ਹਨ ਕਿ ਉਹ ਐੱਨਸੀਸੀ ਰਾਹੀਂ ਆਯੋਜਿਤ ਕਿਸੇ ਵੀ ਪ੍ਰੋਗਰਾਮ ਨੂੰ ਨਹੀਂ ਛੱਡਦੇ।
ਦਿੱਲੀ ਕੈਂਟ ਸਥਿਤ ਐੱਨਸੀਸੀ ਆਡੀਟੋਰੀਅਮ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਐੱਨਸੀਸੀ ਕੈਡਿਟਾਂ ਨੇ ਰੱਖਿਆ ਮੰਤਰੀ ਨੂੰ ‘‘ਸ਼ਤ ਸ਼ਤ ਨਮਨ’ ਗੀਤ ਦੀ ਰੰਗਾਰੰਗ ਪੇਸ਼ਕਾਰੀ ਦਿੱਤੀ। ਪ੍ਰੋਗਰਾਮ ਵਿੱਚ ਇਸ ਸਾਲ ਦੇ ਰਕਸ਼ਾ ਮੰਤਰੀ ਪਦਕ ਅਤੇ ਪ੍ਰਸ਼ੰਸਾ ਪੱਤਰ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਸਮਾਗਮ ਵਿੱਚ ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਅਤੇ ਰੱਖਿਆ ਮੰਤਰੀ ਦੇ ਸੀਨੀਅਰ ਅਧਿਕਾਰੀ ਅਤੇ ਸੈਨਾ ਅਧਿਕਾਰੀ ਸ਼ਾਮਲ ਹੋਏ।
ਰਕਸ਼ਾ ਮੰਤਰੀ ਪਦਕ ਦੀ ਸਥਾਪਨਾ 1989 ਵਿੱਚ ਕੀਤੀ ਗਈ ਸੀ ਅਤੇ ਉਦੋਂ ਤੋਂ ਇਹ ਹਰ ਸਾਲ ਸਰਵੋਤਮ ਕ੍ਰਮ ਦੀ ਬਹਾਦਰੀ ਜਾਂ ਅਸਾਧਾਰਨ ਸੇਵਾ ਲਈ ਸਭ ਤੋਂ ਯੋਗ ਕੈਡਿਟਾਂ ਅਤੇ ਇੰਸਟ੍ਰਕਟਰਾਂ ਨੂੰ ਸਨਮਾਨਤ ਕਰਨ ਲਈ ਦਿੱਤਾ ਜਾਂਦਾ ਹੈ। ਇਸ ਸਾਲ ਦਾ ਰਕਸ਼ਾ ਮੰਤਰੀ ਪਦਕ ਦਿੱਲੀ ਡਾਇਰੈਕਟੋਰੇਟ ਦੀ ਕੈਡਿਟ ਦਿਵਯਾਂਸ਼ੀ ਅਤੇ ਕਰਨਾਟਕ ਅਤੇ ਗੋਆ ਡਾਇਰੈਕਟੋਰੇਟ ਦੇ ਲੈਫਟੀਨੈਂਟ ਅਕਸ਼ੇ ਦੀਪਕਰਾਵ ਮਾਂਡਲਿਕ ਨੂੰ ਪ੍ਰਦਾਨ ਕੀਤਾ ਜਾਵੇਗਾ। ਗੁਜਰਾਤ ਡਾਇਰੈਕਟੋਰੇਟ ਦੇ ਕੈਡਿਟ ਕੈਪਟਨ ਧੀਰਜ ਸਿੰਘ, ਮਹਾਰਾਸ਼ਟਰ ਡਾਇਰੈਕਟੋਰੇਟ ਦੇ ਐੱਸਯੂਓ ਸੋਮੇਸ਼ ਮਨੋਜ ਸਿਨਹਾ, ਉੱਤਰ ਪ੍ਰਦੇਸ਼ ਖੇਤਰ ਡਾਇਰੈਕਟੋਰੇਟ ਦੇ ਐੱਸਯੂਓ ਕੇਐੱਚ ਮੋਨਿਤਾ ਸਿੰਘਾ ਅਤੇ ਪੱਛਮ ਬੰਗਾਲ ਅਤੇ ਸਿੱਕਿਮ ਡਾਇਰੈਕਟੋਰੇਟ ਦੇ ਕੈਡਿਟ ਆਦਰਸ਼ ਸ਼ਰਮਾ ਨੂੰ ਰੱਖਿਆ ਮੰਤਰੀ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਜਾਣਗੇ।


*********
(Release ID: 1791882)