ਕਿਰਤ ਤੇ ਰੋਜ਼ਗਾਰ ਮੰਤਰਾਲਾ
ਸ਼੍ਰੀ ਭੂਪੇਂਦ੍ਰ ਯਾਦਵ ਨੇ ਤਾਮਿਲ ਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ 100 ਬੈੱਡ ਵਾਲੇ ਈਐੱਸਆਈਸੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ
Posted On:
22 MAY 2022 6:19PM by PIB Chandigarh
ਕੇਂਦਰੀ ਕਿਰਤ ਅਤੇ ਰੋਜ਼ਗਾਰ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਭੂਪੇਂਦ੍ਰ ਯਾਦਵ ਨੇ ਅੱਜ ਤਾਮਿਲ ਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ 100 ਬੈੱਡ ਵਾਲੇ ਈਐੱਸਆਈਸੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ।

ਇਸ ਅਵਸਰ ’ਤੇ ਭੂਪੇਂਦ੍ਰ ਯਾਦਵ ਨੇ ਕਿਹਾ ਕਿ ਇਹ ਹਸਪਤਾਲ 155 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਬਣੇਗਾ ਅਤੇ ਇਸ ਵਿੱਚ ਜਨਰਲ ਮੈਡੀਸਨ, ਜਿਸ ਵਿੱਚ ਬਾਲ ਰੋਗ, ਐਂਮਰਜੈਂਸੀ, ਗੰਭੀਰ ਦੇਖਭਾਲ/ਗਹਿਨ ਦੇਖਭਾਲ (ਆਈਸੀਯੂ), ਅਨੈਸਥੀਸਿਆ, ਨੇਤ੍ਰ ਵਿਗਿਆਨ, ਸਾਧਾਰਣ ਸਰਜਰੀ, ਪ੍ਰਸੂਤੀ ਅਤੇ ਇਸਤਰੀ ਰੋਗ ਦੀ ਸੁਵਿਧਾ ਹੋਵੇਗੀ, ਜਿਸ ਵਿੱਚ ਬਾਲ ਰੋਗ, ਐਂਮਰਜੈਸੀ, ਗੰਭੀਰ ਦੇਖਭਾਲ/ਗਹਿਨ ਦੇਖਭਾਲ (ਆਈਸੀਯੂ), ਅਨੈਸਥੀਸਿਆ, ਨੇਤ੍ਰ ਵਿਗਿਆਨ, ਚਮੜੀ ਵਿਗਿਆਨ ਵੇਨੇਰੋਲੌਜੀ (ਸਕਿਨ ਐਂਡ ਵੀਡੀ), (ਈਐੱਨਟੀ), ਪਲਮੋਨੋਲੌਜੀ ਐਂਡ ਡੈਟਿਸਟ੍ਰੀ ਵੀ ਸ਼ਾਮਲ ਹਨ।

ਮੰਤਰੀ ਮਹੋਦਯ ਨੇ ਕਿਹਾ ਕਿ ਤਾਮਿਲ ਨਾਡੂ ਵਿੱਚ ਈਐੱਸਆਈਸੀ 38.26 ਲੱਖ ਬੀਮਿਤ ਵਿਅਕਤੀਆਂ ਅਤੇ ਲਗਭਗ 1.48 ਕਰੋੜ ਲਾਭਾਰਥੀਆਂ ਦੀ ਚਿਕਿਤਸਾ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਕੇਕੇ ਨਗਰ, ਚੇਨਈ ਵਿੱਚ ਈਐੱਸਆਈਸੀ ਦਾ ਇੱਕ ਕਾਲਜ ਵੀ ਹੈ। ਜਿਸ ਵਿੱਚ ਸਭ ਆਧੁਨਿਕ ਸੁਵਿਧਾਵਾਂ ਹਨ। ਹਰ ਸਾਲ 125 ਐੱਮਬੀਬੀਐੱਸ ਵਿਦਿਆਰਥੀਆਂ ਨੂੰ ਇਸ ਕਾਲਜ ਵਿੱਚ ਦਾਖਿਲਾ ਮਿਲਦਾ ਹੈ। ਇਨ੍ਹਾਂ ਵਿੱਚੋਂ 25 ਸੀਟਾਂ ਸਮਾਜ ਦੇ ਘੱਟ ਵੇਤਨ ਵਾਲੇ ਬੀਮਿਤ ਮਜ਼ਦੂਰਾਂ ਦੇ ਵਰਗ ਦੇ ਬੱਚਿਆਂ ਦੇ ਲਈ ਰਾਖਵੀਆਂ ਹਨ।

ਮੰਤਰੀ ਮਹੋਦਯ ਨੇ ਅੱਗੇ ਕਿਹਾ ਕਿ “ਅੱਜ ਤਾਮਿਲ ਨਾਡੂ ਦੇ 38 ਜ਼ਿਲ੍ਹਿਆਂ ਵਿੱਚੋਂ ਈਐੱਸਆਈ ਯੋਜਨਾ 20 ਜ਼ਿਲ੍ਹਿਆਂ ਵਿੱਚ ਪੂਰੀ ਤਰ੍ਹਾਂ ਨਾਲ ਅਤੇ 16 ਜ਼ਿਲ੍ਹਿਆਂ ਵਿੱਚ ਆਸ਼ਿੰਕ ਰੂਪ ਨਾਲ ਲਾਗੂ ਕੀਤੀ ਗਈ ਹੈ।”

ਸ਼੍ਰੀ ਭੂਪੇਂਦ੍ਰ ਯਾਦਵ ਨੇ ਅੱਗੇ ਕਿਹਾ, “ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਈਐੱਸਆਈਸੀ ਐਕਟ ਦੇ ਤਹਿਤ ਸ਼ਾਮਿਲ 3.41 ਕਰੋੜ ਮਜ਼ਦੂਰਾਂ ਅਤੇ ਉਨ੍ਹਾਂ ’ਤੇ ਨਿਰਭਰ ਯਾਨੀ ਕੁੱਲ 13.24 ਕਰੋੜ ਲਾਭਾਰਥੀਆਂ ਨੂੰ ਚਿਕਿਤਸਾ ਲਾਭ ਪ੍ਰਦਾਨ ਕਰ ਰਿਹਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ “ਅੱਜ ਕਿਰਤ ਅਤੇ ਰੋਜ਼ਗਾਰ ਮੰਤਰਾਲਾ, “ਸ਼੍ਰਮੇਵ ਜਯਤੇ” ਦੀ ਭਾਵਨਾ ਦੇ ਨਾਲ ਕੰਮ ਕਰਦਾ ਹੈ, ਚਾਹੇ ਉਹ ਚਾਰ ਲੇਬਰ ਕੋਡ ਹੋਵੇ ਜਾਂ ਉਨ੍ਹਾਂ ’ਤੇ ਨਿਰਭਰਾਂ ਦੇ ਲਈ ਸਮਾਜਿਕ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ, ਜਾਂ-ਈ-ਸ਼੍ਰਮ ਕਾਰਡ ਲਾਂਚ ਹੋਣ ਦੇ ਕੇਵਲ 8 ਮਹੀਨਿਆਂ ਵਿੱਚ 28 ਕਰੋੜ ਅਸੰਗਠਿਤ ਮਜ਼ਦੂਰਾਂ ਨੂੰ ਪਹਿਚਾਣ ਦੇਣ ਦੀ ਦਿਸ਼ਾ ਵਿੱਚ ਕਾਰਜ ਕਰਨਾ ਹੋਵੇ। ਮੰਤਰੀ ਮਹੋਦਯ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਹੈ, ਇਕੱਲੇ ਤਾਮਿਲ ਨਾਡੂ ਵਿੱਚ ਅਸੰਗਠਿਤ ਖੇਤਰ ਦੇ ਲਗਭਗ 75 ਲੱਖ ਮਜ਼ਦੂਰਾਂ ਦੇ ਕੋਲ ਹੁਣ ਈ-ਸ਼੍ਰਮ ਕਾਰਡ ਹੈ।”

ਮੰਤਰੀ ਮਹੋਦਯ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਸੰਪੂਰਨ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਚਲਦੇ, ਗ਼ਰੀਬਾਂ, ਲਾਭਾਰਥੀਆਂ ਨੂੰ ਉਨ੍ਹਾਂ ਦਾ ਹੱਕ ਮਿਲਿਆ ਹੈ ਅਤੇ ਉਨ੍ਹਾਂ ਨੇ ਕਿਸੇ ਵੀ ਵਿਚੌਲਿਆਂ ਦੇ ਕਮਿਸ਼ਨ ਦੇ ਬਿਨਾ ਆਪਣੇ ਖਾਤਿਆਂ ਵਿੱਚ ਜਮ੍ਹਾਂ ਹੋਣ ਵਾਲੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਦੇਖਿਆ ਹੈ।

ਭੂਪੇਂਦ੍ਰ ਯਾਦਵ ਨੇ ਇਹ ਵੀ ਕਿਹਾ ਕਿ “ਕੱਲ੍ਹ ਹੀ ਸਰਕਾਰ ਨੇ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੇਂਦਰੀ ਉਤਪਾਦ ਸ਼ੁਲਕ ਵਿੱਚ ਜ਼ਿਕਰਯੋਗ ਕਮੀ ਦਾ ਐਲਾਨ ਕੀਤਾ ਹੈ ਜਿਸ ਨਾਲ ਪੈਟ੍ਰੋਲ ਦੀ ਕੀਮਤ 9.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 7 ਰੁਪਏ ਪ੍ਰਤੀ ਲੀਟਰ ਦੀ ਕਮੀ ਆਏਗੀ ਅਤੇ ਜਿਸ ਨਾਲ ਨਾਗਰਿਕਾਂ ਨੂੰ ਬਹੁਤ ਵੱਡੀ ਤਾਕਤ ਮਿਲੇਗੀ।
******
ਬੀਵਾਈ
(Release ID: 1827705)