ਰੇਲ ਮੰਤਰਾਲਾ
ਰੇਲਵੇ ਬੋਰਡ ਦਾ 67ਵਾਂ ਰੇਲਵੇ ਸਪਤਾਹ ਪੁਰਸਕਾਰ ਸਮਾਰੋਹ ਮਨਾਇਆ ਗਿਆ
Posted On:
16 JUN 2022 5:27PM by PIB Chandigarh
ਰੇਲਵੇ ਬੋਰਡ ਦਾ 67ਵਾਂ ਰੇਲਵੇ ਸਪਤਾਹ ਪੁਰਸਕਾਰ ਸਮਾਰੋਹ 16 ਜੂਨ, 2022 ਨੂੰ ਨਵੀਂ ਦਿੱਲੀ ਸਥਿਤ ਰੇਲ ਭਵਨ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੀ ਅਗਵਾਈ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵਿਨੈ ਕੁਮਾਰ ਤ੍ਰਿਪਾਠੀ ਨੇ ਕੀਤੀ। ਉਨ੍ਹਾਂ ਨੇ ਕੁਸ਼ਲਤਾ ਦੇ ਉੱਚ ਮਾਨਕਾਂ ਨੂੰ ਬਣਾਏ ਰੱਖਣ, ਮਾਮਲਿਆਂ ਦੇ ਤੇਜ਼ ਨਿਪਟਾਨ ਅਤੇ ਅਭਿਲੇਖਾਂ ਦੇ ਉਤਕ੍ਰਿਸ਼ਟ ਰੱਖ-ਰਖਾਵ ਦੇ ਲਈ ਕੁਸ਼ਲਤਾ ਅਤੇ ਰਿਸਰਚ ਸੈਕਸ਼ਨ (ਖੰਡ) ਨੂੰ ਰਨਿੰਗ ਐਫੀਸ਼ਿਐਂਸੀ ਸ਼ੀਲਡ ਪ੍ਰਦਾਨ ਕੀਤੀ। ਇਸ ਦੇ ਇਲਾਵਾ 2 ਹੋਰ ਸੁਵਿਵਸਥਿਤ ਸੈਕਸ਼ਨਾਂ ਨੂੰ ਯੋਗਤਾ ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਪ੍ਰਦਾਨ ਕੀਤਾ ਗਏ।
ਸ਼੍ਰੀ ਵਿਨੈ ਕੁਮਾਰ ਤ੍ਰਿਪਾਠੀ ਨੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਆਸ਼ਾ ਵਿਅਕਤ ਕੀਤੀ ਕਿ ਉਹ ਭਵਿੱਖ ਵਿੱਚ ਹੀ ਬਿਹਤਰ ਪਰਿਣਾਮ ਦੇਣ ਦੇ ਲਈ ਖੁਦ ਨੂੰ ਫਿਰ ਤੋਂ ਸਮਰਪਿਤ ਕਰਨਗੇ।
ਉੱਥੇ ਹੀ, ਵਰ੍ਹੇ 2021-22 ਦੇ ਦੌਰਾਨ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਰੇਲਵੇ ਬੋਰਡ ਦੇ 32 ਅਧਿਕਾਰੀਆਂ ਨੂੰ ਯੋਗਤਾ ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਦਿੱਤੇ ਗਏ। ਇਸ ਦੇ ਇਲਾਵਾ ਖਿਡਾਰੀਆਂ ਨੂੰ 28 ਅਤੇ ਸੱਭਿਆਚਾਰਕ ਕਲਾਕਾਰਾਂ ਨੂੰ 13 ਨਕਦ ਪੁਰਸਕਾਰਾਂ ਦੇ ਨਾਲ-ਨਾਲ ਇੰਟਰ-ਮਿਨੀਸਟ੍ਰੀ ਅਤੇ ਅਖਿਲ ਭਾਰਤੀ ਸਿਵਿਲ ਸੇਵਾ ਪ੍ਰਤੀਯੋਗਤਾ ਵਿੱਚ ਉਨ੍ਹਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਪ੍ਰਸ਼ੰਸਾ ਪੱਤਰ ਦਿੱਤੇ ਗਏ।
************
ਆਰਕੇਜੇ/ਐੱਮ
(Release ID: 1834794)
ਵਿਜ਼ੀਟਰ ਕਾਊਂਟਰ : 157