ਪ੍ਰਧਾਨ ਮੰਤਰੀ ਦਫਤਰ
ਕਦੇ ਨਾਕਾਬੰਦੀ ਅਤੇ ਹਿੰਸਾ ਦੇ ਲਈ ਜਾਣਿਆ ਜਾਣ ਵਾਲਾ ਉੱਤਰ ਪੂਰਬ ਖੇਤਰ ਹੁਣ ਆਪਣੇ ਵਿਕਾਸ ਕਾਰਜਾਂ ਦੇ ਲਈ ਜਾਣਿਆ ਜਾਂਦਾ ਹੈ : ਪ੍ਰਧਾਨ ਮੰਤਰੀ
प्रविष्टि तिथि:
26 MAR 2023 10:47AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਹਿਲਾਂ ਉੱਤਰ ਪੂਰਬ ਖੇਤਰ ਨਾਕਾਬੰਦੀ ਅਤੇ ਹਿੰਸਾ ਦੇ ਲਈ ਜਾਣਿਆ ਜਾਂਦਾ ਸੀ, ਹੁਣ ਇਹ ਖੇਤਰ ਆਪਣੇ ਵਿਕਾਸ ਕਾਰਜਾਂ ਅਤੇ ਸਰਬਪੱਖੀ ਵਿਕਾਸ ਦੇ ਲਈ ਜਾਣਿਆ ਜਾਂਦਾ ਹੈ।
ਸ਼੍ਰੀ ਮੋਦੀ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਮੰਤਰੀ ਨੇ ਸੂਚਿਤ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਤੋਂ ਏਐੱਫਐੱਸਪੀਏ ਦੇ ਤਹਿਤ ਨਾਗਾਲੈਂਡ, ਅਸਾਮ ਅਤੇ ਮਣੀਪੁਰ ਅਤੇ ਅਸ਼ਾਂਤ ਖੇਤਰਾਂ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਇਹ ਨਿਰਣਾ, ਉੱਤਰ ਪੂਰਬ ਭਾਰਤ ਵਿੱਚ ਸੁਰੱਖਿਆ ਸਥਿਤੀ ਵਿੱਚ ਹੋਏ ਮਹੱਤਵਪੂਰਨ ਸੁਧਾਰ ਦੇ ਕਾਰਨ ਲਿਆ ਗਿਆ ਹੈ।
ਸ਼੍ਰੀ ਅਮਿਤ ਸ਼ਾਹ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਉੱਤਰ ਪੂਰਬ ਵਿੱਚ ਸਰਬਪੱਖੀ ਵਿਕਾਸ ਹੋ ਰਿਹਾ ਹੈ। ਕਦੇ ਨਾਕਾਬੰਦੀ ਅਤੇ ਹਿੰਸਾ ਦੇ ਲਈ ਜਾਣਿਆ ਜਾਣ ਵਾਲਾ ਇਹ ਖੇਤਰ ਹੁਣ ਆਪਣੇ ਵਿਕਾਸ ਕਾਰਜਾਂ ਦੇ ਲਈ ਜਾਣਿਆ ਜਾਂਦਾ ਹੈ।”
****
ਡੀਐੱਸ/ਐੱਸਟੀ
(रिलीज़ आईडी: 1911073)
आगंतुक पटल : 201
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam