ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਪਾਨ ਦੇ ਵਾਕਾਯਾਮਾ ਸਮਾਗਮ ਵਿੱਚ ਹੋਈ ਹਿੰਸਕ ਘਟਨਾ ਦੀ ਨਿੰਦਾ ਕੀਤੀ

प्रविष्टि तिथि: 15 APR 2023 2:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੇ ਵਾਕਾਯਾਮਾ ਵਿੱਚ ਇੱਕ ਜਨਤਕ ਸਮਾਗਮ ਵਿੱਚ ਹੋਈ ਹਿੰਸਕ ਘਟਨਾ ਦੀ ਨਿੰਦਾ ਕੀਤੀ ਹੈ, ਜਿੱਥੇ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮਿਓ ਕਿਸ਼ਿਦਾ ਮੌਜੂਦ ਸਨ। 

ਆਪਣੇ ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

‘‘ਜਪਾਨ ਦੇ ਵਾਕਾਯਾਮਾ ਵਿੱਚ ਇੱਕ ਜਨਤਕ ਸਮਾਗਮ ਵਿੱਚ ਹੋਈ ਇੱਕ ਹਿੰਸਕ ਘਟਨਾ ਦੇ ਬਾਰੇ ਵਿੱਚ ਪਤਾ ਚਲਿਆ, ਜਿੱਥੇ ਮੇਰੇ ਮਿੱਤਰ ਪ੍ਰਧਾਨ ਮੰਤਰੀ @Kishida230 ਮੌਜੂਦ ਸਨ। ਇਹ ਜਾਣ ਕੇ ਰਾਹਤ ਮਿਲੀ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਦੀ ਨਿਰੰਤਰ ਕੁਸ਼ਲਤਾ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ। ਭਾਰਤ ਹਿੰਸਾ ਦੀਆਂ ਸਾਰੀਆਂ  ਕਾਰਵਾਈਆਂ ਦੀ ਨਿੰਦਾ ਕਰਦਾ ਹੈ।’’

 

 

*************

ਡੀਐੱਸ/ਐੱਸਐੱਚ 


(रिलीज़ आईडी: 1917318) आगंतुक पटल : 144
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada