ਪ੍ਰਧਾਨ ਮੰਤਰੀ ਦਫਤਰ
ਤਿਯਾਨਜਿਨ ਵਿਖੇ 25ਵੇਂ SCO ਸਮਿਟ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ
Posted On:
01 SEP 2025 10:14AM by PIB Chandigarh
SCO ਦੇ ਪੱਚੀਵੇਂ (25ਵੇਂ) ਸਮਿਟ ਵਿੱਚ ਹਿੱਸਾ ਲੈਂਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਸਾਡੇ ਸ਼ਾਨਦਾਰ ਸੁਆਗਤ ਅਤੇ ਪ੍ਰਾਹੁਣਚਾਰੀ ਸਤਿਕਾਰ ਦੇ ਲਈ ਮੈਂ ਰਾਸ਼ਟਰਪਤੀ ਸ਼ੀ (Xi) ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।
ਅੱਜ ਉਜ਼ਬੇਕਿਸਤਾਨ ਦਾ Independence day ਹੈ। ਕੱਲ੍ਹ ਕਿਰਗਿਜ਼ਸਤਾਨ ਦਾ ਰਾਸ਼ਟਰੀ ਦਿਵਸ ਸੀ। ਇਸ ਅਵਸਰ ‘ਤੇ ਮੈਂ ਦੋਨੋਂ ਲੀਡਰਸ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
Excellencies,
ਪਿਛਲੇ ਚੌਵੀਂ ਵਰ੍ਹਿਆਂ ਵਿੱਚ SCO ਦਾ ਪੂਰੇ ਯੂਰੇਸ਼ੀਆ ਖੇਤਰ ਦੀ extended family ਨੂੰ ਜੋੜਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ। ਭਾਰਤ ਨੇ ਇੱਕ ਸਰਗਰਮ ਮੈਂਬਰ ਦੇ ਰੂਪ ਵਿੱਚ ਹਮੇਸ਼ਾ constructive ਅਤੇ ਸਕਾਰਾਤਮਕ ਭੂਮਿਕਾ ਨਿਭਾਈ ਹੈ।
SCO ਨੂੰ ਲੈ ਕੇ, ਭਾਰਤ ਦੀ ਸੋਚ ਅਤੇ ਨੀਤੀ ਤਿੰਨ ਮੁੱਖ ਥੰਮ੍ਹਾਂ ‘ਤੇ ਅਧਾਰਿਤ ਹੈ:
S- ਸਕਿਊਰਿਟੀ,
C- ਕਨੈਕਟੀਵਿਟੀ,
O- opportunity.
ਪਹਿਲੇ ਥੰਮ੍ਹ, “S, ਯਾਨੀ, Security” ਦੇ ਸੰਦਰਭ ਵਿੱਚ, ਮੈਂ ਕਹਿਣਾ ਚਾਹੁੰਦਾ ਹਾਂ ਕਿ ਸੁਰੱਖਿਆ, ਸ਼ਾਂਤੀ, ਅਤੇ ਸਥਿਰਤਾ ਕਿਸੇ ਵੀ ਦੇਸ਼ ਦੇ ਵਿਕਾਸ ਦਾ ਅਧਾਰ ਹਨ। ਪਰ ਇਸ ਮਾਰਗ ਵਿੱਚ ਅੱਤਵਾਦ, ਵੱਖਵਾਦ ਅਤੇ ਕੱਟੜਵਾਦ, ਵੱਡੀਆਂ ਚੁਣੌਤੀਆਂ ਹਨ।
ਅੱਤਵਾਦ ਸਿਰਫ ਕਿਸੇ ਦੇਸ਼ ਦੀ ਸੁਰੱਖਿਆ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਦੇ ਲਈ ਇੱਕ ਸਾਂਝਾ ਚੁਣੌਤੀ ਹੈ। ਕੋਈ ਦੇਸ਼, ਕੋਈ ਸਮਾਜ, ਕੋਈ ਨਾਗਰਿਕ ਆਪਣੇ ਆਪ ਨੂੰ ਇਸ ਤੋਂ ਸੁਰੱਖਿਅਤ ਨਹੀਂ ਸਮਝ ਸਕਦਾ। ਇਸ ਲਈ ਅੱਤਵਾਦ ਨਾਲ ਲੜਾਈ ਵਿੱਚ, ਭਾਰਤ ਨੇ ਇਕਜੁੱਟਤਾ ‘ਤੇ ਜ਼ੋਰ ਦਿੱਤਾ ਹੈ।
ਇਸ ਵਿੱਚ SCO-RATS ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਵਰ੍ਹੇ ਭਾਰਤ ਨੇ Joint Information Operation ਨੂੰ lead ਕਰਦੇ ਹੋਏ “ਅਲ-ਕਾਯਦਾ” ਅਤੇ ਇਸ ਨਾਲ ਜੁੜੇ ਅੱਤਵਾਦੀ ਸੰਗਠਨਾਂ ਨਾਲ ਲੜਣ ਦਾ initiative ਲਿਆ। ਅਸੀਂ radicalisation ਦੇ ਵਿਰੁੱਧ ਤਾਲਮੇਲ ਵਧਾਉਣ ਅਤੇ ਮਿਲ ਕੇ ਕਦਮ ਉਠਾਉਣ ਦਾ ਵੀ ਪ੍ਰਸਤਾਵ ਰੱਖਿਆ।
Terror financing ਦੇ ਖਿਲਾਫ ਆਵਾਜ਼ ਉਠਾਈ ਹੈ। ਇਸ ਵਿੱਚ ਮਿਲੇ ਸਮਰਥਨ ਦੇ ਲਈ ਮੈਂ ਆਭਾਰ ਵਿਅਕਤ ਕਰਦਾ ਹਾਂ।
Excellencies,
ਭਾਰਤ ਪਿਛਲੇ ਚਾਰ ਦਹਾਕਿਆਂ ਤੋਂ ਬੇਰਹਿਮ ਅੱਤਵਾਦ ਦਾ ਸ਼ਿਕਾਰ ਰਿਹਾ ਹੈ। ਕਿੰਨੀਆਂ ਹੀ ਮਾਵਾਂ ਨੇ ਆਪਣੇ ਬੱਚੇ ਖੋਏ ਅਤੇ ਕਿੰਨੇ ਬੱਚੇ ਅਨਾਥ ਹੋ ਗਏ।
ਹਾਲ ਹੀ ਵਿੱਚ, ਅਸੀਂ ਪਹਿਲਗਾਮ ਵਿੱਚ terrorism ਦਾ ਬਹੁਤ ਹੀ ਘਟੀਆ ਰੂਪ ਦੇਖਿਆ। ਇਸ ਦੁਖ ਦੀ ਘੜੀ ਵਿੱਚ, ਜੋ ਮਿੱਤਰ ਦੇਸ਼ ਸਾਡੇ ਨਾਲ ਖੜੇ ਰਹੇ, ਮੈਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ। ਇਹ ਹਮਲਾ ਕੇਵਲ ਭਾਰਤ ਦੀ ਅੰਤਰ-ਆਤਮਾ ‘ਤੇ ਹੀ ਹਮਲਾ ਨਹੀਂ ਸੀ, ਇਹ ਮਨੁੱਖਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਦੇਸ਼, ਹਰ ਵਿਅਕਤੀ ਨੂੰ ਖੁੱਲ੍ਹੀ ਚੁਣੌਤੀ ਸੀ।
ਅਜਿਹੇ ਵਿੱਚ ਸੁਆਲ ਉੱਠਣਾ ਸੁਭਾਵਿਕ ਹੈ: ਕੀ ਕੁਝ ਦੇਸ਼ਾਂ ਦੁਆਰਾ ਅੱਤਵਾਦ ਦਾ ਖੁਲ੍ਹੇਆਮ ਸਮਰਥਨ ਸਾਨੂੰ ਸਵੀਕਾਰ ਹੋ ਸਕਦਾ ਹੈ?
Excellencies,
ਸਾਨੂੰ ਸਪਸ਼ਟ ਤੌਰ ‘ਤੇ, ਅਤੇ ਇੱਕ ਸੁਰ ਵਿੱਚ, ਕਹਿਣਾ ਹੋਵੇਗਾ ਕਿ ਅੱਤਵਾਦ ‘ਤੇ ਕੋਈ ਵੀ double standards ਸਵੀਕਾਰ ਨਹੀਂ ਹੋਣਗੇ। ਸਾਨੂੰ ਮਿਲ ਕੇ, ਅੱਤਵਾਦ ਦੇ ਹਰ ਰੰਗ ਵਿੱਚ, ਹਰ ਰੂਪ ਵਿੱਚ, ਵਿਰੋਧ ਕਰਨਾ ਹੋਵੇਗਾ। ਇਹ ਮਨੁੱਖਤਾ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।
Excellencies,
ਹੁਣ ਮੈਂ ਦੂਸਰੇ ਥੰਮ੍ਹ, C, ਯਾਨੀ Connectivity ‘ਤੇ ਆਪਣੇ ਵਿਚਾਰ ਰੱਖਣਾ ਚਾਹਾਂਗਾ। ਭਾਰਤ ਹਮੇਸ਼ਾ ਤੋਂ ਇਹ ਮੰਨਦਾ ਰਿਹਾ ਹੈ ਕਿ ਮਜ਼ਬੂਤ ਕਨੈਕਟੀਵਿਟੀ ਨਾਲ ਕੇਵਲ ਵਪਾਰ ਹੀ ਨਹੀਂ, ਸਗੋਂ ਵਿਸ਼ਵਾਸ ਅਤੇ ਵਿਕਾਸ ਦੇ ਦਰਵਾਜ਼ੇ ਵੀ ਖੁਲ੍ਹਦੇ ਹਨ।
ਇਸੇ ਸੋਚ ਦੇ ਨਾਲ ਅਸੀਂ ਚਾਬਾਹਾਰ ਪੋਰਟ ਅਤੇ International North - South Transport Corridor ਜਿਹੇ initiatives ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਨਾਲ ਅਸੀਂ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਨਾਲ ਸੰਪਰਕ ਵਧਾ ਸਕਦੇ ਹਨ।
ਸਾਡਾ ਮੰਨਣਾ ਹੈ ਕਿ ਕਨੈਕਟੀਵਿਟੀ ਦੇ ਹਰ ਯਤਨ ਵਿੱਚ ਪ੍ਰਭੂ ਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਹੋਣਾ ਚਾਹੀਦਾ ਹੈ।
ਇਹੀ SCO ਚਾਰਟਰ ਦੇ ਮੂਲ ਸਿਧਾਂਤਾਂ ਵਿੱਚ ਵੀ ਸ਼ਾਮਲ ਹੈ।
Connectivity, that by-passes sovereignty, loses trust and meaning.
Excellencies,
ਤੀਸਰਾ ਥੰਮ੍ਹ ਹੈ: O, ਯਾਨੀ Opportunity. Opportunity for Cooperation and Reform.
2023 ਵਿੱਚ, ਭਾਰਤ ਦੀ ਪ੍ਰਧਾਨਗੀ ਦੌਰਾਨ, ਨਵੀਂ ਊਰਜਾ ਅਤੇ ਵਿਚਾਰਾਂ ਦਾ ਸੰਚਾਰ ਹੋਇਆ ਸੀ। ਸਟਾਰਟ-ਅਪਸ ਅਤੇ ਇਨੋਵੇਸ਼ਨ, ਟ੍ਰੈਡਿਸ਼ਨਲ ਮੈਡੀਸਿਨ, ਯੂਥ empowerment, ਡਿਜੀਟਲ ਇਨਕਲੂਸ਼ਨ ਅਤੇ shared ਬੁਧਿਸਟ heritage ਜਿਹੇ ਨਵੇਂ ਵਿਸ਼ਿਆਂ ਨੂੰ ਆਪਣੇ ਸਹਿਯੋਗ ਵਿੱਚ ਜੋੜਿਆ ਸੀ।
ਸਾਡਾ ਯਤਨ ਸੀ ਕਿ SCO ਨੂੰ ਸਰਕਾਰਾਂ ਦੇ ਪਰੇ ਵੀ ਲੈ ਜਾਈਏ। ਸਧਾਰਣ ਮਨੁੱਖ, young scientists, ਸਕੌਲਰਸ ਅਤੇ start-ups ਨੂੰ ਵੀ ਆਪਸ ਵਿੱਚ ਜੋੜੀਏ।
ਸਾਡੇ people-to-people ties ਨੂੰ ਦ੍ਰਿੜ੍ਹਤਾ ਦੇਣ ਦੇ ਲਈ ਮੈਂ ਅੱਜ ਇੱਕ ਹੋਰ ਸੁਝਾਅ ਰੱਖਣਾ ਚਾਹਾਂਗਾ- SCO ਦੇ ਤਹਿਤ ਇੱਕ Civilizational ਡਾਇਲੌਗ ਫੋਰਮ ਬਣਾਇਆ ਜਾਵੇ। ਇਸ ਨਾਲ ਅਸੀਂ ਆਪਣੀਆਂ ਪ੍ਰਾਚੀਨ ਸੱਭਿਆਤਾਵਾਂ, ਕਲਾ, ਸਾਹਿਤ ਅਤੇ ਪਰੰਪਰਾਵਾਂ ਨੂੰ ਆਲਮੀ ਮੰਚ ‘ਤੇ ਸਾਂਝਾ ਕਰ ਸਕਦੇ ਹਾਂ।
Excellencies,
ਅੱਜ ਭਾਰਤ Reform, Perform ਅਤੇ Transform ਦੇ ਮੰਤਰ ‘ਤੇ ਅੱਗੇ ਵਧ ਰਿਹਾ ਹੈ। ਕੋਵਿਡ ਹੋਵੇ ਜਾਂ ਆਲਮੀ ਆਰਥਿਕ ਅਸਥਿਰਤਾ, ਅਸੀਂ ਹਰ ਚੁਣੌਤੀ ਨੂੰ ਅਵਸਰ ਵਿੱਚ ਬਦਲਣ ਦਾ ਯਤਨ ਕੀਤਾ ਹੈ।
ਅਸੀਂ ਲਗਾਤਾਰ wide-ranging reforms ‘ਤੇ ਕੰਮ ਕਰ ਰਹੇ ਹਾਂ। ਇਸ ਨਾਲ ਦੇਸ਼ ਵਿੱਚ ਵਿਕਾਸ ਦੇ ਨਾਲ-ਨਾਲ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਵੀ ਨਵੇਂ ਅਵਸਰ ਖੁਲ੍ਹ ਰਹੇ ਹਾਂ। ਮੈਂ ਆਪ ਸਭ ਨੂੰ ਭਾਰਤ ਦੀ ਵਿਕਾਸ ਯਾਤਰਾ ਨਾਲ ਜੁੜਣ ਦੇ ਲਈ ਸੱਦਾ ਦਿੰਦਾ ਹਾਂ।
Excellencies,
ਇਹ ਖੁਸ਼ੀ ਦੀ ਗੱਲ ਹੈ ਕਿ SCO ਵੀ ਸਮੇਂ ਦੇ ਅਨੁਰੂਪ ਈਵਾਲਵ ਹੋ ਰਿਹਾ ਹੈ। Organized Crime, ਡ੍ਰਗ Trafficking, ਅਤੇ ਸਾਇਬਰ ਸਕਿਊਰਿਟੀ ਜਿਹੀਆਂ ਸਮਕਾਲੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਚਾਰ ਨਵੇਂ ਕੇਂਦਰ ਬਣਾਏ ਜਾ ਰਹੇ ਹਨ। ਅਸੀਂ ਇਸ reform oriented mindset ਦਾ ਸੁਆਗਤ ਕਰਦੇ ਹਾਂ।
ਆਲਮੀ ਸੰਸਥਾਵਾਂ ਵਿੱਚ reforms ਦੇ ਲਈ SCO ਮੈਂਬਰ ਆਪਸੀ ਸਹਿਯੋਗ ਵਧਾ ਸਕਦੇ ਹਨ। ਸੰਯੁਕਤ ਰਾਸ਼ਟਰ ਦੀ ਅੱਸੀਵੀਂ ਵਰ੍ਹੇਗੰਢ ਦੇ ਅਵਸਰ ‘ਤੇ ਅਸੀਂ ਇਕਮਤ ਹੋ ਕੇ UN reform ਦਾ ਤਾਕੀਦ ਕਰ ਸਕਦੇ ਹਾਂ।
ਗਲੋਬਲ ਸਾਉਥ ਦੀਆਂ ਅਕਾਂਖਿਆਵਾਂ ਨੂੰ outdated frameworks ਵਿੱਚ ਕੈਦ ਰੱਖਣਾ ਭਾਵੀ ਪੀੜ੍ਹੀਆਂ ਦੇ ਪ੍ਰਤੀ ਘੋਰ ਅਨਿਆਂ ਹੈ। ਨਵੀਂ ਪੀੜ੍ਹੀ ਦੇ ਬਹੁਰੰਗੀ ਸੁਪਨਿਆਂ ਨੂੰ ਅਸੀਂ ਪੁਰਾਣੇ ਜ਼ਮਾਨੇ ਦੀ black-and-white ਸਕ੍ਰੀਨ ‘ਤੇ ਨਹੀਂ ਦਿਖਾ ਸਕਦੇ। ਸਕ੍ਰੀਨ ਬਦਲਣੀ ਹੋਵੇਗੀ।
SCO, multilateralism ਅਤੇ inclusive ਵਰਲਡ ਔਰਡਰ ਦਾ ਮਾਰਗਦਰਸ਼ਕ ਬਣਾ ਸਕਦਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਮਹੱਤਵਪੂਰਨ ਵਿਸ਼ੇ ‘ਤੇ ਅੱਜ ਇੱਕ Statement ਜਾਰੀ ਕੀਤਾ ਜਾ ਰਿਹਾ ਹੈ।
Excellencies,
ਅਸੀਂ ਸਾਰੇ ਪਾਰਟਨਰਸ ਦੇ ਨਾਲ ਤਾਲਮੇਲ ਅਤੇ ਸਹਿਯੋਗ ਦੇ ਨਾਲ ਅੱਗੇ ਵਧ ਰਹੇ ਹਾਂ। ਮੈਂ SCO ਦੇ ਅਗਲੇ ਚੇਅਰਮੈਨ, ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਅਤੇ ਮੇਰੇ ਮਿੱਤਰ, ਪ੍ਰੈਸੀਡੈਂਟ ਜਪਾਰੋਵ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
***
ਐੱਮਜੇਪੀਐੱਸ/ਐੱਸਆਰ
(Release ID: 2162616)
Visitor Counter : 2
Read this release in:
Hindi
,
Marathi
,
Manipuri
,
Tamil
,
Kannada
,
Malayalam
,
Nepali
,
Assamese
,
Bengali
,
Odia
,
English
,
Khasi
,
Urdu
,
Gujarati
,
Telugu