ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 2030 ਵਿੱਚ ਅਹਿਮਦਾਬਾਦ ਵਿੱਚ ਹੋਣ ਵਾਲੇ ਪ੍ਰਤਿਸ਼ਠਿਤ ਕੌਮਨਵੈਲਥ ਗੇਮਸ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਦੀ ਜਿੱਤ ‘ਤੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ


ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਭਾਰਤ ਨੂੰ ਗਲੋਬਲ ਸਪੋਰਟਸ ਹੌਟਸਪੋਟ ਬਣਾਉਣ ਦੇ ਵਿਜ਼ਨ ਦਾ ਪ੍ਰਮਾਣ ਹੈ

ਇੱਕ ਦਹਾਕੇ ਤੋਂ ਵੱਧ ਦੀ ਤਪੱਸਿਆ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਸ਼ਵਪੱਧਰੀ ਸਪੋਰਟਸ ਇਨਫ੍ਰਾਸਟ੍ਰਕਚਰ ਬਣਾਇਆ ਹੈ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਸੀਮਲੈੱਸ ਟੀਮਵਰਕ ਨਾਲ ਸਾਡੇ ਦੇਸ਼ ਦੀ ਸਮਰੱਥਾ ਨੂੰ ਵਧਾਇਆ ਹੈ

Posted On: 26 NOV 2025 7:59PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 2030 ਵਿੱਚ ਅਹਿਮਦਾਬਾਦ ਵਿੱਚ ਹੋਣ ਵਾਲੇ ਪ੍ਰਤਿਸ਼ਠਿਤ ਕੌਮਨਵੈਲਥ ਗੇਮਸ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਦੀ ਜਿੱਤ ‘ਤੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ।

X ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ  ਅਮਿਤ ਸ਼ਾਹ ਨੇ ਕਿਹਾ ਕਿ, “ਹਰ ਨਾਗਰਿਕ ਨੂੰ ਵਧਾਈਆਂ ਕਿਉਂਕਿ ਭਾਰਤ ਨੇ ਅਹਿਮਦਾਬਾਦ ਵਿੱਚ 2030 ਕੌਮਨਵੈਲਥ ਗੇਮਸ ਦੀ ਮੇਜ਼ਬਾਨੀ ਕਰਨ ਦੀ ਪ੍ਰਤਿਸ਼ਠਾਵਾਨ ਦਾਅਵੇਦਾਰੀ ਜਿੱਤੀ ਹੈ। ਇਹ ਸਾਡੇ ਭਾਰਤ ਨੂੰ ਇੱਕ ਗਲੋਬਲ ਸਪੋਰਟਸ ਹੌਟਸਪੌਟ ਵਿੱਚ ਬਦਲਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਦੀ ਤਪੱਸਿਆ ਦੁਆਰਾ, ਮੋਦੀ ਜੀ ਨੇ ਵਿਸ਼ਵ ਪੱਧਰੀ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਵਿਕਸਿਤ ਕੀਤਾ ਹੈ ਅਤੇ ਪ੍ਰਭਾਵਸ਼ਾਲੀ ਸ਼ਾਸਨ ਅਤੇ ਸਹਿਜ ਟੀਮ ਵਰਕ ਦੁਆਰਾ ਸਾਡੇ ਦੇਸ਼ ਦੀ ਸਮਰੱਥਾ ਨੂੰ ਵਧਾਇਆ ਹੈ।"

************

ਆਰਕੇ/ ਆਰਆਰ/ ਪੀਐੱਸ/ ਐੱਸਜੇ


(Release ID: 2195345) ਵਿਜ਼ੀਟਰ ਕਾਊਂਟਰ : 30