ਸਿੱਖਿਆ ਮੰਤਰਾਲਾ
ਪਰੀਕਸ਼ਾ ਪੇ ਚਰਚਾ ਦਾ 9ਵਾਂ ਐਡੀਸ਼ਨ 6 ਫਰਵਰੀ, 2026 ਨੂੰ ਆਯੋਜਿਤ ਕੀਤਾ ਜਾਵੇਗਾ
ਪਰੀਕਸ਼ਾ ਪੇ ਚਰਚਾ ਰਾਸ਼ਟਰ ਵਿਆਪੀ ਪੱਧਰ ‘ਤੇ ਕਈ ਸਥਾਨਾਂ ‘ਤੇ ਆਯੋਜਿਤ ਹੋਣ ਵਾਲਾ ਪਹਿਲਾ ਪ੍ਰੋਗਰਾਮ ਹੈ
प्रविष्टि तिथि:
05 FEB 2026 4:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਦਿਆਰਥੀਆਂ ਦੇ ਨਾਲ ਵਿਲੱਖਣ ਇੰਟਰਐਕਟਿਵ ਪ੍ਰੋਗਰਾਮ, ਪਰੀਕਸ਼ਾ ਪੇ ਚਰਚਾ (ਪੀਪੀਸੀ), ਸ਼ੁੱਕਰਵਾਰ, 6 ਫਰਵਰੀ 2026 ਨੂੰ ਸਵੇਰੇ 10 ਵਜੇ ਪ੍ਰੀਖਿਆ ਦੇ ਤਣਾਅ ‘ਤੇ ਚਰਚਾ ਕਰਨ ਅਤੇ ਪ੍ਰੀਖਿਆਵਾਂ ਨੂੰ ਇੱਕ ਉਤਸਵ ਅਤੇ ਜੀਵਨ ਦੇ ਅਨਿੱਖੜਵੇਂ ਅੰਗ ਦੇ ਰੂਪ ਵਿੱਚ ਮਨਾਉਣ ਦੇ ਲਈ ਵਾਪਸ ਆ ਰਿਹਾ ਹੈ। ਇਹ ਪਰੀਕਸ਼ਾ ਪੇ ਚਰਚਾ ਦਾ 9ਵਾਂ ਆਯੋਜਨ ਹੋਵੇਗਾ।
ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯੂਟਿਊਬ ਚੈਨਲ, ਦੂਰਦਰਸ਼ਨ (ਡੀਡੀ) ਅਤੇ ਸਿੱਖਿਆ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਵੇਵਸ ਓਟੀਟੀ, ਐਮਾਜੌਨ ਪ੍ਰਾਈਮ ਵੀਡੀਓ, ਜੀਓ, ਜੀ5, ਸੋਨੀ ਲਿਵ ਅਤੇ ਸਪੌਟੀਫਾਈ (ਆਡੀਓ ਪਲੈਟਫਾਰਮ) ਜਿਹੇ ਓਟੀਟੀ ਪਲੈਟਫਾਰਮ ‘ਤੇ ਵੀ ‘ਪਰੀਕਸ਼ਾ ਪੇ ਚਰਚਾ’ ਦਾ ਲਾਈਵ ਪ੍ਰਸਾਰਣ ਹੋਵੇਗਾ।
ਐੱਨਈਪੀ 2020 ਦੇ ਅਨੁਸਾਰ, ਪੀਪੀਸੀ ਦੀ ਧਾਰਨਾ ਦਾ ਉਦੇਸ਼ ਵਿਦਿਆਰਥੀਆਂ ਦੇ ਪ੍ਰੀਖਿਆ ਦੇ ਅਨੁਭਵ ਨੂੰ ਨਵਾਂ ਰੂਪ ਦੇਣਾ ਹੈ, ਤਾਂ ਜੋ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਸਕਾਰਾਤਮਕਤਾ ਅਤੇ ਸਮੁੱਚੀ ਭਲਾਈ ਨੂੰ ਹੁਲਾਰਾ ਮਿਲੇ ਅਤੇ ਪ੍ਰੀਖਿਆ ਦੇ ਮੌਕੇ ਨੂੰ ਉਤਸਵ ਦੇ ਰੂਪ ਵਿੱਚ ਮਨਾਇਆ ਜਾ ਸਕੇ। ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰਾਂ ਨੂੰ ਆਪਣੀ ਪੁਸਤਕ “ ਐਗਜ਼ਾਮ ਵਾਰੀਅਰਜ਼” ਵਿੱਚ ਸੰਖੇਪ ਵਿੱਚ ਪੇਸ਼ ਕੀਤਾ ਹੈ, ਜੋ ਕਈ ਭਾਸ਼ਾਵਾਂ ਅਤੇ ਬ੍ਰੇਲ ਵਿੱਚ ਉਪਲਬਧ ਹੈ। ਇਸ ਵਿੱਚ ਉਨ੍ਹਾਂ ਨੇ ਆਤਮ-ਵਿਸ਼ਵਾਸ ‘ਤੇ ਬਲ ਦਿੱਤਾ ਹੈ ਅਤੇ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਉਹ ਆਨੰਦਮਈ ਬਚਪਨ ਮਿਲ ਸਕੇ ਜਿਸ ਦੇ ਉਹ ਹੱਕਦਾਰ ਹਨ।
ਪ੍ਰਧਾਨ ਮੰਤਰੀ ਦੁਆਰਾ ਸੰਕਲਪਿਤ, ਪਰੀਕਸ਼ਾ ਪੇ ਚਰਚਾ ਇੱਕ ਸਸ਼ਕਤ ਅਤੇ ਨਵੀਨਤਾਕਾਰੀ ਪਹਿਲ ਹੈ, ਜੋ ਹਰ ਸਾਲ ਨਵੇਂ-ਨਵੇਂ ਤੱਥ ਪੇਸ਼ ਕਰਦੀ ਹੈ। ਪਹਿਲੀ ਵਾਰ, ਪੀਪੀਸੀ 2026 ਦਾ ਆਯੋਜਨ ਦੇਸ਼ ਦੇ ਸਾਰੇ ਹਿੱਸਿਆਂ ਨੂੰ ਕਵਰ ਕਰਦੇ ਹੋਏ ਕਈ ਸਥਾਨਾਂ ‘ਤੇ ਕੀਤਾ ਗਿਆ। ਦਿੱਲੀ ਤੋਂ ਇਲਾਵਾ, ਪੀਪੀਸੀ 2026 ਦਾ ਆਯੋਜਨ ਤਮਿਲ ਨਾਡੂ ਦੇ ਕੋਇੰਬਟੂਰ, ਛੱਤੀਸਗੜ੍ਹ ਦੇ ਰਾਏਪੁਰ, ਗੁਜਰਾਤ ਦੇ ਦੇਵ ਮੋਗਰਾ ਅਤੇ ਅਸਾਮ ਦੇ ਗੁਵਾਹਾਟੀ ਸਮੇਤ ਚਾਰ ਵੱਖ-ਵੱਖ ਸਥਾਨਾਂ ‘ਤੇ ਕੀਤਾ ਗਿਆ, ਜਿਸ ਵਿੱਚ ਦੇਸ਼ ਦੇ ਪੂਰਬ, ਪੱਛਮ, ਉੱਤਰ, ਦੱਖਣ ਅਤੇ ਕੇਂਦਰੀ ਹਿੱਸਾ ਸ਼ਾਮਲ ਸਨ।

ਪਰੀਕਸ਼ਾ ਪੇ ਚਰਚਾ 2026 ਦੇ ਆਯੋਜਨ ਦੀਆਂ ਤਿਆਰੀਆਂ ਦੇ ਤਹਿਤ, ਦੇਸ਼ ਭਰ ਦੇ ਸਕੂਲਾਂ ਵਿੱਚ ਵਿਦਿਆਰਥੀ-ਕੇਂਦ੍ਰਿਤ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ ਆਤਮ-ਨਿਰਭਰਤਾ ਦੀ ਭਾਵਨਾ ਨੂੰ ਹੁਲਾਰਾ ਦੇਣ ਲਈ ਵਿਦਿਆਰਥੀਆਂ ਦੁਆਰਾ ਆਯੋਜਿਤ ਸਵਦੇਸ਼ੀ ਸੰਕਲਪ ਦੌੜ ਅਤੇ ਪਰਾਕ੍ਰਮ ਦਿਵਸ ‘ਤੇ ਚਿੰਨ੍ਹਿਤ ਕੇਂਦਰੀ ਵਿਦਿਆਲਯ ਵਿੱਚ ਆਯੋਜਿਤ ਕੁਇਜ਼ ਅਤੇ ਲਿਖਿਤ ਮੁਕਾਬਲੇ ਸ਼ਾਮਲ ਸਨ। ਇਨ੍ਹਾਂ ਗਤੀਵਿਧੀਆਂ ਵਿੱਚ ਲਗਭਗ 48.1 ਵਿਦਿਆਰਥੀਆਂ ਨੇ ਹਿੱਸਾ ਲਿਆ।

ਪਿਛਲੇ ਕੁਝ ਵਰ੍ਹਿਆਂ ਵਿੱਚ, ਇਹ ਪ੍ਰੋਗਰਾਮ ਇੱਕ ਰਾਸ਼ਟਰਵਿਆਪੀ ਜਨਤਕ ਅੰਦੋਲਨ ਵਿੱਚ ਤਬਦੀਲ ਹੋ ਗਿਆ ਹੈ, ਜਿਸ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਬੇਮਿਸਾਲ ਭਾਗੀਦਾਰੀ ਦੇਖਣ ਨੂੰ ਮਿਲੀ ਹੈ। ਇਸ ਵਰ੍ਹੇ, 9ਵੇਂ ਪਰੀਕਸ਼ਾ ਪੇ ਚਰਚਾ ਲਈ ਰਜਿਸਟ੍ਰੇਸ਼ਨਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਸ ਵਿੱਚ 45 ਕਰੋੜ ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਮਾਈਗੌਵ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰਵਾਇਆ ਹੈ।
ਇਹ ਜ਼ਬਰਦਸਤ ਭਾਗੀਦਾਰੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਸਿੱਖਿਆ ਮੰਤਰਾਲੇ ਦੇ ਅਧੀਨ ਖੁਦਮੁਖਤਿਆਰ ਸੰਸਥਾਵਾਂ ਦੇ ਨਿਰੰਤਰ ਸਮਰਥਨ ਅਤੇ ਇਸ ਪਹਿਲ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਦੀ ਸਾਂਝੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ, ਜੋ ਸਿੱਖਿਆ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰ ਰਹੇ ਹਨ। ਸਮੇਂ ਦੇ ਨਾਲ-ਨਾਲ ਪੀਪੀਸੀ ਵਿੱਚ ਵੱਧ ਤੋਂ ਵੱਧ ਹਿਤਧਾਰਕਾਂ ਦਾ ਸਵੈ-ਇੱਛਾ ਨਾਲ ਜੁੜਨਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਇਹ ਪ੍ਰੋਗਰਾਮ ਸਾਰਿਆਂ ਦੇ ਜੀਵਨ ਵਿੱਚ ਕਿੰਨਾ ਸਕਾਰਾਤਮਕ ਬਦਲਾਅ ਲਿਆ ਰਿਹਾ ਹੈ।
*****
ਏਕੇ
(रिलीज़ आईडी: 2224392)
आगंतुक पटल : 35
इस विज्ञप्ति को इन भाषाओं में पढ़ें:
Assamese
,
Bengali
,
Bengali-TR
,
Odia
,
English
,
हिन्दी
,
Khasi
,
Urdu
,
Marathi
,
Gujarati
,
Tamil
,
Telugu
,
Kannada