ਰੱਖਿਆ ਮੰਤਰਾਲਾ
ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਲਈ ਪੰਜ ਗਰਾਉਂਡ-ਅਧਾਰਿਤ ਮੋਬਾਈਲ ਇਲੈਕਟ੍ਰੌਨਿਕ ਪ੍ਰਣਾਲੀਆਂ ਦੀ ਖਰੀਦ ਲਈ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ ਨਾਲ 1,476 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ
प्रविष्टि तिथि:
05 MAY 2026 3:33PM by PIB Chandigarh
ਰੱਖਿਆ ਮੰਤਰਾਲੇ ਨੇ ਹੈਦਰਾਬਾਦ ਸਥਿਤ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ ਨਾਲ ਭਾਰਤੀ ਫੌਜ ਲਈ 1,476 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਗਰਾਉਂਡ-ਅਧਾਰਿਤ (ਜ਼ਮੀਨ ‘ਤੇ ਸਥਿਤ) ਮੋਬਾਈਲ ਇਲੈਕਟ੍ਰੌਨਿਕ ਪ੍ਰਣਾਲੀਆਂ ਦੀ ਖਰੀਦ ਲਈ ਇੱਕ ਇਕਰਾਰਨਾਮੇ 'ਤੇ ਦਸਤਖਤ ਕੀਤੇ ਹਨ, ਜਿਸ ਵਿੱਚ ਘੱਟੋ-ਘੱਟ 72 ਪ੍ਰਤੀਸ਼ਤ ਸਵਦੇਸ਼ੀ ਹਿੱਸੇ ਸ਼ਾਮਲ ਹਨ। ਬਾਏ ਇੰਡੀਆ - ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤਾ ਗਿਆ, ਵਿਕਸਤ ਅਤੇ ਤਿਆਰ ਸ਼੍ਰੇਣੀ ਦੇ ਤਹਿਤ, ਇਸ ਇਕਰਾਰਨਾਮੇ 'ਤੇ ਅੱਜ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿੱਚ ਕਰਤਵਯ ਭਵਨ-2, ਨਵੀਂ ਦਿੱਲੀ ਵਿਖੇ ਦਸਤਖਤ ਕੀਤੇ ਗਏ।

ਇਹ ਪ੍ਰਣਾਲੀ ਭਾਰਤੀ ਫੌਜ ਦੀਆਂ ਇਕਾਈਆਂ ਨੂੰ ਆਧੁਨਿਕ ਬਣਾਏਗੀ ਅਤੇ ਦੇਸ਼ ਦੇ ਸਵਦੇਸ਼ੀ ਰੱਖਿਆ ਨਿਰਮਾਣ ਵਾਤਾਵਰਣ ਨੂੰ ਮਜ਼ਬੂਤ ਕਰੇਗੀ। ਇਹ ਇਕਰਾਰਨਾਮਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਅਤੇ ਮੇਕ-ਇਨ-ਇੰਡੀਆ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
***********
ਵੀਕੇ/ਸੈਵੀ/ਬਲਜੀਤ ਸਿੰਘ
(रिलीज़ आईडी: 2258771)
आगंतुक पटल : 43