ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਯੂਕੇ ਸੀਈਟੀਏ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਲਈ ਪੂਰੇ ਭਾਰਤ ਵਿੱਚ 1,000 ਸਲਾਹਕਾਰ ਕਰਮਚਾਰੀਆਂ ਦੀ ਤੈਨਾਤੀ ਦਾ ਐਲਾਨ ਕੀਤਾ
ਭਾਰਤ-ਯੂਕੇ ਭਾਈਵਾਲੀ ਹੁਣ ਵਪਾਰ ਤੋਂ ਪਰੇ ਤਕਨਾਲੋਜੀ, ਏਆਈ, ਰੱਖਿਆ ਅਤੇ ਸਵੱਛ ਊਰਜਾ ਵਰਗੇ ਖੇਤਰਾਂ ਤੱਕ ਫੈਲ ਰਹੀ ਹੈ: ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਪੀਯੂਸ਼ ਗੋਇਲ ਨੇ ਬਰਮਿੰਘਮ-ਗੁਜਰਾਤ ਅਤੇ ਮੈਨਚੇਸਟਰ-ਮਹਾਰਾਸ਼ਟਰ ਸਬੰਧਾਂ ਨੂੰ ਦੁਵੱਲੇ ਵਿਕਾਸ ਦੇ ਮੁੱਖ ਪ੍ਰੇਰਕ ਵਜੋਂ ਉਜਾਗਰ ਕੀਤਾ
Posted On:
26 JUN 2026 6:46PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੇਸ਼ ਭਰ ਵਿੱਚ 1,000 ਸਲਾਹਕਾਰਾਂ ਦੀ ਤੈਨਾਤੀ ਅਤੇ ਵਪਾਰ ਪੋਰਟਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਤਾਂ ਜੋ ਉਦਯੋਗ ਜਗਤ CETA ਦੇ ਲਾਭਾਂ ਨੂੰ ਵੱਧ ਤੋਂ ਵੱਧ ਪ੍ਰਾਪਤ ਕਰ ਸਕਣ।
ਸ਼੍ਰੀ ਗੋਇਲ ਨੇ ਅੱਜ ਲੰਡਨ ਵਿੱਚ 10ਵੇਂ ਸਲਾਨਾ ਯੂਕੇ-ਇੰਡੀਆ ਸਪਤਾਹ ਦੌਰਾਨ ਕਈ ਉੱਚ-ਪੱਧਰੀ ਮੀਟਿੰਗਾਂ ਅਤੇ ਸਮਾਗਮਾਂ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ 15 ਜੁਲਾਈ 2026 ਤੋਂ ਲਾਗੂ ਹੋਣ ਵਾਲੇ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ਤੋਂ ਪੈਦਾ ਹੋਣ ਵਾਲੇ ਨਵੇਂ ਮੌਕਿਆਂ 'ਤੇ ਚਾਨਣਾ ਪਾਇਆ।
ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਮੁਕਤ ਵਪਾਰ ਸਮਝੌਤੇ ਦੇ ਰੂਪ ਵਿੱਚ, ਭਾਰਤ-ਯੂਕੇ ਸੀਈਟੀਏ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਲਾਨਾ ਦੁਵੱਲੇ ਵਪਾਰ ਵਿੱਚ 25.5 ਬਿਲੀਅਨ ਪੌਂਡ ਦਾ ਵਾਧਾ ਹੋਣ ਦੀ ਉਮੀਦ ਹੈ।
ਇੰਡੀਆ ਗਲੋਬਲ ਫੋਰਮ (IGF) ਕੈਪੀਟਲ ਫਰੰਟੀਅਰਜ਼ ਫੋਰਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ-ਯੂਕੇ ਭਾਈਵਾਲੀ ਹੁਣ ਰਵਾਇਤੀ ਵਪਾਰ ਤੋਂ ਪਰੇ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਹੱਤਵਪੂਰਨ ਖਣਿਜ, ਰੱਖਿਆ ਅਤੇ ਸਵੱਛ ਊਰਜਾ ਵਰਗੇ ਰਣਨੀਤਕ ਖੇਤਰਾਂ ਤੱਕ ਫੈਲ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵਿਕਸਿਤ ਹੋ ਰਹੀ ਭਾਈਵਾਲੀ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਦੀ ਵਧਦੀ ਡੂੰਘਾਈ ਅਤੇ ਵਿਭਿੰਨਤਾ ਨੂੰ ਦਰਸਾਉਂਦੀ ਹੈ।
ਭਾਰਤੀ ਹਾਈ ਕਮਿਸ਼ਨ ਅਤੇ FICCI ਵੱਲੋਂ ਆਯੋਜਿਤ ਇੱਕ ਸਵਾਗਤ ਸਮਾਰੋਹ ਵਿੱਚ ਸ਼੍ਰੀ ਗੋਇਲ ਨੇ ਯੂਕੇ ਦਾ ਦੌਰਾ ਕਰਨ ਵਾਲੇ ਹੁਣ ਤੱਕ ਦੇ ਸਭ ਤੋਂ ਵੱਡੇ ਅਤੇ ਭੂਗੋਲਿਕ ਤੌਰ 'ਤੇ ਪ੍ਰਤੀਨਿਧੀ ਭਾਰਤੀ ਵਪਾਰਕ ਵਫ਼ਦ ਦਾ ਸਵਾਗਤ ਕੀਤਾ। ਇਸ ਵਫ਼ਦ ਵਿੱਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਸਥਿਤ ਕਈ ਉੱਦਮਾਂ ਦੇ ਨਾਲ-ਨਾਲ ਕਈ ਪਹਿਲੀ ਵਾਰ ਨਿਰਯਾਤ ਕਰਨ ਵਾਲੇ ਕਈ ਉੱਦਮੀਆਂ ਦੀ ਮਹਤਵਪੂਰਨ ਭਾਗੀਦਾਰੀ ਰਹੀ।
ਸ਼੍ਰੀ ਗੋਇਲ ਨੇ ਭਾਰਤੀ ਪੇਸ਼ੇਵਰਾਂ ਲਈ ਭਾਰਤ-ਯੂਕੇ ਸੀਈਟੀਏ ਦੇ ਫਾਇਦਿਆਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਸਮਝੌਤਾ ਯੂਕੇ ਵਿੱਚ ਕੰਮ ਕਰਨ ਵਾਲੇ ਯੋਗ ਭਾਰਤੀ ਪੇਸ਼ੇਵਰਾਂ ਨੂੰ ਸਮਾਜਿਕ ਸੁਰੱਖਿਆ ਯੋਗਦਾਨਾਂ ਤੋਂ ਪੰਜ ਸਾਲਾਂ ਦੀ ਛੋਟ ਪ੍ਰਦਾਨ ਕਰਦਾ ਹੈ। ਇਸ ਨਾਲ ਉਹ ਇਨ੍ਹਾਂ ਬੱਚਤਾਂ ਨੂੰ ਭਾਰਤ ਵਿੱਚ ਵਿਆਜ-ਕਮਾਈ ਅਤੇ ਟੈਕਸ-ਮੁਕਤ ਪ੍ਰਾਵੀਡੈਂਟ ਫੰਡ ਖਾਤਿਆਂ ਵਿੱਚ ਨਿਵੇਸ਼ ਕਰ ਸਕਣਗੇ।
ਸ਼੍ਰੀ ਗੋਇਲ ਨੇ ਉਪ-ਰਾਸ਼ਟਰੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨਦੀਮਹੱਤਤਾ'ਤੇ ਵੀ ਜ਼ੋਰ ਦਿੱਤਾ ਅਤੇ ਬਰਮਿੰਘਮ-ਗੁਜਰਾਤ ਅਤੇ ਮੈਨਚੇਸਟਰ-ਮਹਾਰਾਸ਼ਟਰ ਸਮੇਤ ਖੇਤਰੀ ਭਾਈਵਾਲੀ ਨੂੰ ਭਵਿੱਖ ਦੇ ਦੁਵੱਲੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਥੰਮ੍ਹ ਦੱਸਿਆ।
ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਵਜੋਂ ਭਾਰਤ ਦੀ ਉੱਭਰ ਰਹੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਗੋਇਲ ਨੇ ਉਦਯੋਗ ਨੂੰ ਬ੍ਰਾਂਡ ਇੰਡੀਆ ਨੂੰ ਭਰੋਸੇ ਨਾਲ ਪੇਸ਼ ਕਰਨ ਦਾ ਸੱਦਾ ਦਿੱਤਾ, ਯੂਕੇ ਦੇ ਕਾਰੋਬਾਰਾਂ ਨਾਲ ਲੰਬੇ ਸਮੇਂ ਦੀ ਅਤੇ ਮਜ਼ਬੂਤ ਸਾਂਝੇਦਾਰੀਬਣਾਉਣਲਈਨਿਰਮਾਣ, ਸੇਵਾਵਾਂ ਅਤੇ ਨਵੀਨਤਾ ਵਿੱਚ ਦੇਸ਼ ਦੀਆਂ ਮਜ਼ਬੂਤ ਸਮਰੱਥਾਵਾਂਦਾਲਾਭਉਠਾਉਂਦੇਹੋਏਉਨ੍ਹਾਂਕਿਹਾਕਿਭਾਰਤ-ਯੂਕੇਸੀਈਟੀਏਭਾਰਤੀ ਉੱਦਮਾਂ ਲਈ ਬਿਹਤਰ ਬਾਜ਼ਾਰ ਪਹੁੰਚ ਯਕੀਨੀ ਬਣਾਏਗਾ, ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਏਗਾ, ਪੇਸ਼ੇਵਰਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਅਤੇ ਵਸਤੂਆਂ, ਸੇਵਾਵਾਂ ਅਤੇ ਨਿਵੇਸ਼ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਕਰੇਗਾ ।
ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਭਾਰਤ ਵਿਸ਼ਵਾਸ, ਪ੍ਰਤਿਭਾ, ਸਮਾਵੇਸ਼ੀ ਵਿਕਾਸ ਅਤੇ ਸਥਿਰ ਵਾਤਾਵਰਣ ਦਾ ਪ੍ਰਤੀਕ ਬਣ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਸ਼ਵਵਿਆਪੀ ਭਾਈਵਾਲੀ ਅਤੇ ਸਹਿ-ਸਿਰਜਣਾ ਲਈ ਬੇਅੰਤ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਦਯੋਗ ਨੂੰ ਭਾਰਤ ਦੀ ਨਿਰੰਤਰ ਆਰਥਿਕ ਤਰੱਕੀ ਅਤੇ ਵਧਦੀ ਵਿਸ਼ਵਵਿਆਪੀ ਸ਼ਮੂਲੀਅਤ ਤੋਂ ਪੈਦਾ ਹੋਣ ਵਾਲੇ ਮੌਕਿਆਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ-ਯੂਕੇ ਭਾਈਵਾਲੀ ਵਿੱਚ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਨੇ ਭਾਰਤੀ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਯੂਕੇ ਨਾਲ ਵਪਾਰ ਅਤੇ ਨਿਵੇਸ਼ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ, ਅੰਤਰਰਾਸ਼ਟਰੀ ਗੁਣਵੱਤਾ ਮਾਪਦੰਡਾਂ ਨੂੰ ਅਪਣਾਉਣ ਅਤੇ ਬ੍ਰਾਂਡ ਇੰਡੀਆ ਨੂੰ ਵਿਸ਼ਵ ਪੱਧਰ 'ਤੇ ਮਜ਼ਬੂਤੀ ਨਾਲ ਪੇਸ਼ ਕਰਨ ਲਈ ਮੋਹਰੀ ਨਵੀਨਤਾਕਾਰੀ ਬਣਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੇਸ਼ ਦੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਵਿੱਚ ਭਾਰਤੀ ਉੱਦਮ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
********
ਅਭਿਜੀਤ/ਗਰਿਮਾ/ਇਸ਼ਿਤਾ/ਏਕੇ
(Release ID: 2278509)
ਵਿਜ਼ੀਟਰ ਕਾਊਂਟਰ : 47