ਗ੍ਰਹਿ ਮੰਤਰਾਲਾ
ਅੱਤਵਾਦ ਦੇ ਵਿਰੁੱਧ ਮੋਦੀ ਸਰਕਾਰ ਦੀ 'ਜ਼ੀਰੋ ਟੌਲਰੈਂਸ ਨੀਤੀ' ਤਹਿਤ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਗ੍ਰਹਿ ਮੰਤਰਾਲੇ ਨੇ 23 ਹੋਰ ਵਿਅਕਤੀਆਂ ਨੂੰ 'ਅੱਤਵਾਦੀ' ਐਲਾਨਿਆ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਅਤੇ ਇਸਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਅੱਤਵਾਦੀ ਮੌਡਿਊਲ ਨੂੰ ਖਤਮ ਕਰਨ ਲਈ ਵਚਨਬੱਧ ਹੈ
ਇਹ ਘੋਸ਼ਿਤ ਅੱਤਵਾਦੀ ਭਾਰਤ ਵਿਰੋਧੀ ਗਤੀਵਿਧੀਆਂ, ਅੱਤਵਾਦੀ ਹਮਲਿਆਂ, ਅੱਤਵਾਦ ਨੂੰ ਉਤਸ਼ਾਹਿਤ ਕਰਨ, ਹਥਿਆਰਾਂ ਦੀ ਤਸਕਰੀ, ਸਰਹੱਦ ਪਾਰ ਘੁਸਪੈਠ, ਅੱਤਵਾਦੀ ਸੰਗਠਨਾਂ ਦੀ ਸਹਾਇਤਾ, ਫੰਡ ਜੁਟਾਉਣ ਅਤੇ ਅੱਤਵਾਦੀਆਂ ਦੀ ਭਰਤੀ ਵਿੱਚ ਸ਼ਾਮਲ ਹਨ
ਇਨ੍ਹਾਂ 23 ਅੱਤਵਾਦੀਆਂ ਵਿੱਚੋਂ, 17 ਪਾਕਿਸਤਾਨੀ ਅਤੇ 6 ਭਾਰਤੀ ਨਾਗਰਿਕ ਹਨ; ਉਹ ਪਾਕਿਸਤਾਨ ਅਤੇ ਪੀਓਕੇ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ
ਇਹ ਫੈਸਲਾ ਇਨ੍ਹਾਂ ਅੱਤਵਾਦੀਆਂ ਦੇ ਲਈ ਫੰਡ ਜੁਟਾਉਣ ਦੇ ਢੰਗਾਂ, ਆਵਾਜਾਈ, ਭਰਤੀ ਸਮਰੱਥਾਵਾਂ ਅਤੇ ਅੱਤਵਾਦ ਨਾਲ ਸਬੰਧਿਤ ਗਤੀਵਿਧੀਆਂ ਨੂੰ ਰੋਕ ਕੇ ਅੱਤਵਾਦੀ ਵਾਤਾਵਰਣ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਸਾਬਿਤ ਹੋਵੇਗਾ
प्रविष्टि तिथि:
04 JUL 2026 12:38PM by PIB Chandigarh
ਮੋਦੀ ਸਰਕਾਰ ਦੀ ਅੱਤਵਾਦ ਵਿਰੁੱਧ 'ਜ਼ੀਰੋ ਟੌਲਰੈਂਸ ਨੀਤੀ' ਤਹਿਤ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਗ੍ਰਹਿ ਮੰਤਰਾਲੇ ਨੇ 23 ਹੋਰ ਵਿਅਕਤੀਆਂ ਨੂੰ 'ਅੱਤਵਾਦੀ' ਨਾਮਜ਼ਦ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਅਤੇ ਇਸਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਅੱਤਵਾਦੀ ਮੌਡਿਊਲ ਨੂੰ ਖਤਮ ਕਰਨ ਲਈ ਵਚਨਬੱਧ ਹੈ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X 'ਤੇ ਇੱਕ ਪੋਸਟ ਵਿੱਚ ਕਿਹਾ "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਅੱਤਵਾਦ ਵਿਰੁੱਧ ਜ਼ੀਰੋ ਟੌਲਰੈਂਸ ਦੇ ਦ੍ਰਿਸ਼ਟੀਕੋਣ ਦੀ ਪਾਲਣਾ ਕਰਦੇ ਹੋਏ: ਗ੍ਰਹਿ ਮੰਤਰਾਲੇ ਨੇ ਅੱਜ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 23 ਖਤਰਨਾਕ ਅੱਤਵਾਦੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਉਪਬੰਧਾਂ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੈ। ਐਲਾਨੇ ਗਏ ਅੱਤਵਾਦੀ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ, ਅੱਤਵਾਦੀ ਹਮਲੇ ਕਰਨ, ਅੱਤਵਾਦ ਨੂੰ ਵਧਾਉਂਦੇ, ਹਥਿਆਰਾਂ ਦੀ ਤਸਕਰੀ ਕਰਦੇ, ਸਰਹੱਦ ਰਾਹੀਂ ਘੁਸਪੈਠ ਕਰਦੇ, ਅੱਤਵਾਦੀ ਸੰਗਠਨਾਂ ਨੂੰ ਸੁਵਿਧਾ ਦਿੰਦੇ, ਫੰਡ ਇਕੱਠਾ ਕਰਦੇ ਅਤੇ ਅੱਤਵਾਦੀਆਂ ਦੀ ਭਰਤੀ ਕਰਦੇ ਹਨ। ਅੱਜ ਐਲਾਨੇ ਗਏ 23 ਅੱਤਵਾਦੀਆਂ ਵਿੱਚੋਂ, 17 ਪਾਕਿਸਤਾਨੀ ਨਾਗਰਿਕ ਹਨ ਅਤੇ 6 ਭਾਰਤੀ ਨਾਗਰਿਕ ਹਨ। ਹਾਲਾਂਕਿ, ਇਹ ਸਾਰੇ ਇਸ ਸਮੇਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਤੋਂ ਅੱਤਵਾਦੀ ਗਤੀਵਿਧੀਆਂ ਚਲਾਉਂਦੇ ਹਨ।"
ਇਨ੍ਹਾਂ ਵਿਅਕਤੀਆਂ ਨੂੰ ਰਸਮੀ ਤੌਰ 'ਤੇ ਅੱਤਵਾਦੀ ਐਲਾਨਣ ਨਾਲ ਨਾ ਸਿਰਫ਼ ਉਨ੍ਹਾਂ ਦੇ ਵਿੱਤੀ ਨੈੱਟਵਰਕਾਂ, ਗਤੀਵਿਧੀਆਂ, ਭਰਤੀ ਸਮਰੱਥਾਵਾਂ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਰੋਕ ਕੇ ਅੱਤਵਾਦੀ ਵਾਤਾਵਰਣ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ, ਸਗੋਂ ਦੇਸ਼ ਵਿਰੋਧੀ ਅਤੇ ਅੱਤਵਾਦੀ ਕਾਰਵਾਈਆਂ ਵਿਰੁੱਧ ਇੱਕ ਮਜ਼ਬੂਤ ਸੰਦੇਸ਼ਵੀਜਾਵੇਗਾ।ਇਸਤੋਂਇਲਾਵਾ, ਇਹ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਾਲਮੇਲ ਵਾਲੀ ਕਾਨੂੰਨੀ, ਜਾਂਚ ਅਤੇ ਰੋਕਥਾਮ ਕਾਰਵਾਈਆਂ ਸ਼ੁਰੂ ਕਰਨ ਦੀ ਸਮਰੱਥਾ ਨੂੰ ਵਧਾਏਗਾ।
ਕੇਂਦਰ ਸਰਕਾਰ ਦੁਆਰਾ 2019 ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (UAPA) ਵਿੱਚ ਸੋਧ ਤੋਂ ਬਾਅਦ, ਹੁਣ ਤੱਕ ਕੁੱਲ 57 ਵਿਅਕਤੀਆਂ ਨੂੰ ਉਕਤ ਐਕਟ ਦੀ ਧਾਰਾ 35 ਦੇ ਤਹਿਤ ਅਤੇ ਇਸਦੀ ਚੌਥੀ ਅਨੁਸੂਚੀ ਵਿੱਚ 'ਅੱਤਵਾਦੀ' ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ ਹੁਣ ਹੇਠ ਲਿਖੇ 23 ਹੋਰ ਵਿਅਕਤੀਆਂ ਨੂੰ ਵੀ 'ਅੱਤਵਾਦੀ' ਵਜੋਂ ਨਾਮਜ਼ਦ ਕੀਤਾ ਹੈ, ਉਨ੍ਹਾਂ ਨੂੰ ਉਪਰੋਕਤ ਚੌਥੀ ਅਨੁਸੂਚੀ ਵਿੱਚ ਸੂਚੀਬੱਧ ਕੀਤਾ ਹੈ:
|
ਨੰ.
|
ਨਾਮ
|
|
1
|
ਮਸੂਦ ਇਲਿਆਸ ਕਸ਼ਮੀਰੀ @ ਮੁਫਤੀ ਮਸੂਦ ਇਲਿਆਸ @ ਮਸੂਦ ਇਲਿਆਸ @ ਅਬੂ ਮੁਹੰਮਦ @ ਐੱਮ. ਮਸੂਦ ਇਲਿਆਸ
|
|
2
|
ਮੁਹੰਮਦ ਮੁਸਾਦਿਕ @ ਡਾਕਟਰ @ ਅਬਦੁਲ ਮਨਨ @ ਸੱਜਾਦ @ ਹਮਜ਼ਾ @ ਵਾਹਿਦ ਖਾਨ
|
|
3
|
ਮੁਫਤੀ ਮੁਹੰਮਦ ਅਸਗਰ ਖਾਨ @ ਅਬੂ ਸਾਦ @ ਸਾਦ ਜਿੰਮੀ
|
|
4
|
ਹਾਫਿਜ਼ ਅਬਦੁੱਲ ਸ਼ਕੂਰ @ ਕਾਰੀ ਜਰਾਰ
|
|
5
|
ਅਬਦੁੱਲਾ ਜੇਹਾਦੀ @ ਸ਼ਾਹਨਵਾਜ਼ @ ਅਲ-ਹਿਜਾਮਾ
|
|
6
|
ਫਿਰਦੌਸ ਅਹਿਮਦ ਭੱਟ
|
|
7
|
ਗੁਲਾਮ ਫਰੀਦ @ ਗੁਲਸ਼ਨ ਕੁਮਾਰ @ ਫਰੀਦ
|
|
8
|
ਹਾਰੂਨ ਰਸ਼ੀਦ ਗਨਾਈ @ ਸ਼ੂਨੂ
|
|
9
|
ਬਿਲਾਲ ਅਹਿਮਦ ਮੀਰ @ ਅਹਿਮਦ ਭਾਈ
|
|
10
|
ਆਬਿਦ ਕਯੂਮ ਲੋਨੇ
|
|
11
|
ਨਜ਼ੀਰ ਅਹਿਮਦ ਗੁੱਜਰ @ ਅਬੂ ਮਨਾਜ਼ਿਲ
|
|
12
|
ਅਬਦੁਲ ਰੌਫ @ ਹਾਫਿਜ਼ ਅਬਦੁਲ ਰੌਫ @ ਹਾਫਿਜ਼ ਅਬਦੁਲ ਰੌਫ @ ਹਾਫਿਜ਼ ਅਬਦੁਲ ਰੌਫ
|
|
13
|
ਅਸ਼ਫਾਕ ਅਹਿਮਦ @ ਇਸ਼ਫਾਕ ਅਹਿਮਦ
|
|
14
|
ਹਾਫਿਜ਼ ਖਾਲਿਦ ਵਾਲੀਦ @ ਹਾਫਿਜ਼ ਖਾਲਿਦ ਨਾਇਕ @ ਖਾਲਿਦ ਵਾਲੀਦ
|
|
15
|
ਮੌਲਾਨਾ ਇਮਦਾਦ ਉੱਲਾ ਮੱਕੀ @ ਮੌਲਾਨਾ ਇਮਦਾਦ @ ਇਮਦਾਦ ਭਾਈ @ ਮੌਲਾਨਾ ਇਮਦਾਦੁੱਲਾ
|
|
16
|
ਮੌਲਾਨਾ ਸੈਫੁੱਲਾ ਖਾਲਿਦ @ ਵਲੀਉਲ @ ਮੁਹੰਮਦ ਸਲੀਮ @ ਵਾਜਿਦ
|
|
17
|
ਮੁਹੰਮਦ ਯਾਕੂਬ @ ਅਬੂ ਸੁਮਾਮਾ @ ਸਮਾਮਾ ਇਲਿਆਸ @ ਵਾਰਿਸ ਅਲੀ
|
|
18
|
ਮੌਲਾਨਾ ਯੂਸਫ ਤਾਇਬੀ @ ਮੁਹੰਮਦ ਯੂਸੁਫ
|
|
19
|
ਓਵੈਸ ਫਾਰੂਜ਼ @ ਓਵੈਸ ਅਹਿਮਦ ਮੀਰ @ ਓਵੈਸ ਫਾਰੂਜ਼ ਮੀਰ
|
|
20
|
ਕਾਰੀ ਯਾਕੂਬ ਸ਼ੇਖ @ ਕਾਰੀ ਮੁਹੰਮਦ ਯਾਕੂਬ ਸ਼ੇਖ @ ਯਾਕੂਬ ਸ਼ੇਖ @ ਕਾਰੀ ਸ਼ੇਖ ਮੁਹੰਮਦ ਯਾਕੂਬ @ ਮੁਹੰਮਦ ਯਾਕੂਬ
|
|
21
|
ਰਾਣਾ ਇਫਤਿਖਾਰ @ ਰਾਣਾ ਵਲੀਦ ਆਤਿਫ @ ਰਾਣਾ ਇਫਤਿਖਾਰ ਹੈਦਰ @ ਰਾਣਾ ਇਫਤਿਖਾਰ ਅਹਿਮਦ @ ਹੈਦਰ ਖਾਨ
|
|
22
|
ਵਸੀਮ ਨੂਰ ਜਾਟ @ ਕਾਰੀ ਵਸੀਮ
|
|
23
|
ਮੁਹੰਮਦ ਸ਼ਾਹਿਦ ਫੈਸਲ @ ਉਸਤਾਦ @ ਮੁਹੰਦੀਸ @ ਜ਼ਾਕਿਰ
|
1. ਮਸੂਦ ਇਲਿਆਸ ਕਸ਼ਮੀਰੀ (ਜਿਸਨੂੰ ਮੁਫਤੀ ਮਸੂਦ ਇਲਿਆਸ, ਮਸੂਦ ਇਲਿਆਸ, ਅਬੂ ਮੁਹੰਮਦ, ਜਾਂ ਐੱਮ. ਮਸੂਦ ਇਲਿਆਸ ਵੀ ਕਿਹਾ ਜਾਂਦਾ ਹੈ) ਜੈਸ਼-ਏ-ਮੁਹੰਮਦ (ਜੇਈਐੱਮ) ਨਾਲ ਜੁੜਿਆ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ ਮੌਲਾਨਾ ਮਸੂਦ ਅਜ਼ਹਰ ਦਾ ਕਰੀਬੀ ਵਿਸ਼ਵਾਸਪਾਤਰ ਹੈ ਅਤੇ ਕਸ਼ਮੀਰ ਵਿੱਚ ਘੁਸਪੈਠ ਲਈ ਮੁੱਖ ਕੋਆਰਡੀਨੇਟਰ ਹੈ। ਉਹ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਅੱਤਵਾਦੀ ਸਮੂਹਾਂ ਵਿੱਚ ਭਰਤੀ ਕਰਨ ਅਤੇ ਅੱਤਵਾਦ ਲਈ ਫੰਡ ਜੁਟਾਉਣ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਉਸਨੇ ਅਪ੍ਰੈਲ 2022 ਵਿੱਚ ਜੰਮੂ ਦੇ ਸੰਜਵਾਨ ਵਿੱਚ ਪੀਡੀਪੀ ਦਫਤਰ ਦੇ ਨੇੜੇ ਇੱਕ ਪੁਲਿਸ ਚੌਕੀ 'ਤੇ ਹਮਲੇ ਦੀ ਯੋਜਨਾ ਬਣਾਈ ਸੀ।
2. ਮੁਹੰਮਦ ਮੁਸਾਦੀਕ (ਉਰਫ਼ ਡਾਕਟਰ, ਅਬਦੁਲ ਮਨਨ, ਸੱਜਾਦ, ਹਮਜ਼ਾ, ਵਾਹਿਦ ਖਾਨ) ਜੈਸ਼-ਏ-ਮੁਹੰਮਦ (ਜੇਈਐੱਮ) ਨਾਲ ਜੁੜਿਆ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ ਲਰਸਿਆਕੋਟ ਸੈਕਟਰ ਲਈ ਲਾਂਚਿੰਗ ਕਮਾਂਡਰ ਵਜੋਂ ਕੰਮ ਕਰਦਾ ਹੈ, ਸੁਰੰਗਾਂ ਰਾਹੀਂ ਸਰਹੱਦ ਪਾਰ ਘੁਸਪੈਠ ਦੀ ਸਹੂਲਤ ਦਿੰਦਾ ਹੈ। ਉਹ ਡਰੋਨਾਂ ਦੀ ਵਰਤੋਂ ਕਰਕੇ ਭਾਰਤ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀਆਂ ਖੇਪਾਂ ਭੇਜਣ ਵਿੱਚ ਸ਼ਾਮਲ ਰਿਹਾ ਹੈ। ਇਸ ਤੋਂ ਇਲਾਵਾ, ਉਹ ਅਯੁੱਧਿਆ ਵਿੱਚ ਆਰਜੇਬੀ ਕੰਪਲੈਕਸ, ਨਾਗਪੁਰ ਵਿੱਚ ਆਰਐੱਸਐੱਸ ਹੈੱਡਕੁਆਰਟਰ ਅਤੇ ਪਾਨੀਪਤ ਵਿੱਚ ਆਈਓਸੀਐਲ ਰਿਫਾਇਨਰੀ ਵਰਗੇ ਰਣਨੀਤਕ ਸਥਾਨਾਂ ਦੀ ਜਾਸੂਸੀ ਕਰਨ ਵਿੱਚ ਸ਼ਾਮਲ ਸੀ।
3. ਮੁਫਤੀ ਮੁਹੰਮਦ ਅਸਗਰ ਖਾਨ, ਉਰਫ਼ ਅਬੂ ਸਾਦ @ ਸਾਦ ਜਿਮੀਕੀ, ਜੈਸ਼-ਏ-ਮੁਹੰਮਦ (JeM)ਨਾਲ ਜੁੜਿਆ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ ਪੀਓਕੇ ਵਿੱਚ ਜੈਸ਼-ਏ-ਮੁਹੰਮਦ 'ਅਮੀਰ' (ਮੁੱਖੀ) ਅਤੇ ਇਸਦੇ ਫੌਜੀ ਵਿੰਗ ਦੇ ਮੁਖੀ ਵਜੋਂ ਕੰਮ ਕਰਦਾ ਹੈ। ਉਹ ਜੰਮੂ ਦੇ ਨਗਰੋਟਾ ਵਿੱਚ ਭਾਰਤੀ ਫੌਜ ਦੇ ਕੈਂਪ 'ਤੇ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਉਹ ਅੱਤਵਾਦੀਆਂ ਨੂੰ ਜਿਹਾਦੀ ਅਤੇ ਫੌਜੀ ਸਿਖਲਾਈ ਪ੍ਰਦਾਨ ਕਰਨ ਲਈ ਮੁਜ਼ੱਫਰਾਬਾਦ ਵਿੱਚ ਕੈਂਪ ਚਲਾਉਂਦਾ ਹੈ।
4. ਹਾਫਿਜ਼ ਅਬਦੁਲ ਸ਼ਕੂਰ ਉਰਫ਼ ਕਾਰੀ ਜਰਾਰ ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਜੈਸ਼-ਏ-ਮੁਹੰਮਦ (JeM) ਅਤੇ ਹਰਕਤ-ਉਲ-ਮੁਜਾਹਿਦੀਨ (HuM) ਨਾਲ ਜੁੜਿਆ ਹੋਇਆ ਹੈ। ਉਸਨੇ ਨਗਰੋਟਾ ਆਰਮੀ ਕੈਂਪ 'ਤੇ ਹਮਲੇ ਲਈ ਸਾਂਬਾ-ਕਠੂਆ ਸੈਕਟਰ ਰਾਹੀਂ ਤਿੰਨ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਦੀ ਸਹੂਲਤ ਦਿੱਤੀ ਸੀ। ਉਸਨੇ 1995-96 ਦੌਰਾਨ ਅਫਗਾਨ ਯੁੱਧ ਵਿੱਚ ਹਿੱਸਾ ਲਿਆ ਸੀ ਅਤੇ ISI ਦੀ ਸਹਾਇਤਾ ਨਾਲ ਅੱਤਵਾਦੀ ਗਤੀਵਿਧੀਆਂ ਨਾਲ ਸਬੰਧ ਰੱਖਦਾ ਹੈ। ਉਹ ਜੈਸ਼-ਏ-ਮੁਹੰਮਦ ਦੀ ਗਵਰਨਿੰਗ ਕੌਂਸਲ (ਸ਼ੂਰਾ) ਦਾ ਮੈਂਬਰ ਹੈ।
5. ਅਬਦੁੱਲਾ ਜਿਹਾਦੀ ਉਰਫ਼ ਸ਼ਾਹਨਵਾਜ਼ ਉਰਫ਼ ਅਲ-ਹਿਜਾਮਾ ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਜੈਸ਼-ਏ-ਮੁਹੰਮਦ (JeM) ਨਾਲ ਜੁੜਿਆ ਹੋਇਆ ਹੈ। ਉਹ ਮੁਫਤੀ ਅਸਗਰ ਖਾਨ ਦਾ ਇੱਕ ਸਹਿ-ਸਾਜ਼ਿਸ਼ਕਰਤਾ ਹੈ ਅਤੇ ਉੱਤਰੀ ਕਸ਼ਮੀਰ ਖੇਤਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੀ ਸਹੂਲਤ ਦਿੰਦਾ ਹੈ। ਉਸਨੇ ਭਾਰਤ ਸਰਕਾਰ ਵਿਰੁੱਧ ਨਫ਼ਰਤ ਅਤੇ ਅਸੰਤੋਸ਼ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿੱਚ ਸਥਿਤ ਕਈ ਲਾਂਚਿੰਗ ਕੈਂਪਾਂ ਦਾ ਪ੍ਰਬੰਧਨ ਕਰਦਾ ਸੀ।
6. ਫਿਰਦੌਸ ਅਹਿਮਦ ਭੱਟ ਇੱਕ ਭਾਰਤੀ ਨਾਗਰਿਕ ਹੈ (ਜੋ ਵਰਤਮਾਨ ਵਿੱਚ ਪਾਕਿਸਤਾਨ ਵਿੱਚ ਰਹਿੰਦਾ ਹੈ) ਜੋ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ। ਉਹ ਸਮੂਹ ਲਈ 'ਲਾਂਚਿੰਗ ਕਮਾਂਡਰ' ਵਜੋਂ ਕੰਮ ਕਰਦਾ ਹੈ, 2018 ਵਿੱਚ ਜਾਇਜ਼ ਯਾਤਰਾ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਇਆ ਸੀ। ਉਹ ਕੰਟਰੋਲ ਰੇਖਾ (LoC) ਦੇ ਪਾਰ ਵਿਦੇਸ਼ੀ ਅੱਤਵਾਦੀਆਂ ਲਈ ਸੁਰੱਖਿਅਤ ਰਸਤਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਉਹ ਓਵਰ ਗਰਾਊਂਡ ਵਰਕਰਾਂ (OGWs) ਨੂੰ ਹਥਿਆਰ ਸਪਲਾਈ ਕਰਨ ਅਤੇ ਦੱਖਣੀ ਕਸ਼ਮੀਰ ਦੇ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਭਰਤੀ ਕਰਨ ਲਈ ਕੱਟੜਪੰਥੀ ਬਣਾਉਣ ਵਿੱਚ ਸ਼ਾਮਲ ਹੈ।
7. ਗੁਲਾਮ ਫਰੀਦ (ਉਰਫ਼ ਗੁਲਸ਼ਨ ਕੁਮਾਰ) ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਹੈ। ਉਸਨੇ 2001 ਤੋਂ 2005 ਤੱਕ ਪਾਕਿਸਤਾਨੀ ਫੌਜ ਵਿੱਚ ਸੇਵਾ ਨਿਭਾਈ। ਇਸ ਤੋਂ ਬਾਅਦ, ਸਤੰਬਰ 2008 ਵਿੱਚ, ਉਹ ਬੰਗਲਾਦੇਸ਼ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਇਆ। ਉਸਨੂੰ ਦਸੰਬਰ 2008 ਵਿੱਚ ਜੰਮੂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜੁਲਾਈ 2019 ਵਿੱਚ ਪਾਕਿਸਤਾਨ ਭੇਜ ਦਿੱਤਾ ਗਿਆ ਸੀ।
8. ਹਾਰੂਨ ਰਸ਼ੀਦ ਗਨਾਈ ਉਰਫ਼ ਸ਼ੂਨੂ ਇੱਕ ਭਾਰਤੀ ਨਾਗਰਿਕ ਹੈ (ਮੌਜੂਦਾ ਸਮੇਂ ਪਾਕਿਸਤਾਨ ਵਿੱਚ ਰਹਿ ਰਿਹਾ ਹੈ) ਅਤੇ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ। ਉਹ ਮਾਰਚ 2018 ਵਿੱਚ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਗਿਆ ਸੀ ਅਤੇ ਉੱਥੇ ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋ ਗਿਆ ਸੀ। ਉਹ ਕਸ਼ਮੀਰ ਘਾਟੀ ਦੇ ਨੌਜਵਾਨਾਂ ਨੂੰ ਅੱਤਵਾਦੀ ਰੈਂਕਾਂ ਵਿੱਚ ਸ਼ਾਮਲ ਹੋਣ ਲਈ ਉਕਸਾਉਂਦਾ ਹੈ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਓਵਰ ਗਰਾਊਂਡ ਵਰਕਰਾਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕਰਦਾ ਹੈ।
9. ਬਿਲਾਲ ਅਹਿਮਦ ਮੀਰ, ਉਰਫ਼ 'ਅਹਿਮਦ ਭਾਈ ', ਇੱਕ ਭਾਰਤੀ ਨਾਗਰਿਕ ਹੈ (ਮੌਜੂਦਾ ਸਮੇਂ ਮੁਜ਼ੱਫਰਾਬਾਦ, ਪੀਓਕੇ ਵਿੱਚ ਰਹਿੰਦਾ ਹੈ) ਅਤੇ ਲਸ਼ਕਰ-ਏ-ਤੋਇਬਾ (ਐਲਈਟੀ) ਅਤੇ ਦ ਰੇਸਿਸਟੈਂਸ ਫਰੰਟ (ਟੀਆਰਐਫ) ਨਾਲ ਜੁੜਿਆ ਹੋਇਆ ਹੈ। ਸਰਹੱਦ ਪਾਰ (ਪਾਕਿਸਤਾਨ/ਪੀਓਕੇ) ਤੋਂ ਕੰਮ ਕਰਦਾ ਹੋਇਆ, ਉਹ ਸਥਾਨਕ ਕਸ਼ਮੀਰੀ ਨੌਜਵਾਨਾਂ ਨੂੰ ਜਿਹਾਦ ਵਿੱਚ ਸ਼ਾਮਲ ਹੋਣ ਲਈ ਉਕਸਾਉਣ ਅਤੇ ਭੜਕਾਉਣ ਦੀ ਸਾਜ਼ਿਸ਼ ਰਚਦਾ ਹੈ। ਇਸ ਤੋਂ ਇਲਾਵਾ, ਉਹ ਕਸ਼ਮੀਰ ਘਾਟੀ ਵਿੱਚ ਹਥਿਆਰਾਂ, ਗੋਲਾ ਬਾਰੂਦ ਅਤੇ ਲੌਜਿਸਟਿਕਸ ਦੀ ਗੈਰ-ਕਾਨੂੰਨੀ ਸਪਲਾਈ ਲੜੀ ਦੇ ਪ੍ਰਬੰਧਨ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੈ।
10. ਆਬਿਦ ਕਯੂਮ ਲੋਨ ਇੱਕ ਭਾਰਤੀ ਨਾਗਰਿਕ ਹੈ (ਮੌਜੂਦਾ ਸਮੇਂ ਪੀਓਕੇ ਵਿੱਚ ਰਹਿ ਰਿਹਾ ਹੈ) ਅਤੇ ਲਸ਼ਕਰ-ਏ-ਤੋਇਬਾ (LeT)ਨਾਲ ਜੁੜਿਆ ਹੋਇਆ ਹੈ। ਉਹ ਫਰਵਰੀ 2020 ਵਿੱਚ ਅਟਾਰੀ ਚੈੱਕ ਪੋਸਟ ਰਾਹੀਂ ਪਾਕਿਸਤਾਨ ਗਿਆ ਸੀ ਅਤੇ ਵਾਪਸ ਨਹੀਂ ਆਇਆ। ਉਹ ਜੰਮੂ ਅਤੇ ਕਸ਼ਮੀਰ ਵਿੱਚ ਸੁਰੱਖਿਆ ਬਲਾਂ 'ਤੇ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਲਸ਼ਕਰ ਲਈ ਫੰਡ ਇਕੱਠਾ ਕਰਨ ਵਿੱਚ ਸ਼ਾਮਲ ਹੈ। ਉਹ ਕੰਟਰੋਲ ਰੇਖਾ (LoC) ਦੇ ਨਾਲ ਕੰਮ ਕਰਨ ਵਾਲੇ ਇੱਕ ਸੰਗਠਿਤ ਸਿੰਡੀਕੇਟ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ, ਜਿਸਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।
11. ਨਜ਼ੀਰ ਅਹਿਮਦ ਗੁੱਜਰ ਉਰਫ਼ ਅਬੂ ਮਨਾਜ਼ਿਲ ਇੱਕ ਭਾਰਤੀ ਨਾਗਰਿਕ ਹੈ (ਮੌਜੂਦਾ ਸਮੇਂ ਇਸਲਾਮਾਬਾਦ, ਪਾਕਿਸਤਾਨ ਵਿੱਚ ਰਹਿੰਦਾ ਹੈ) ਅਤੇ ਲਸ਼ਕਰ-ਏ-ਤੋਇਬਾ (LeT) ਨਾਲ ਜੁੜਿਆ ਹੋਇਆ ਹੈ। ਉਹ 2006 ਵਿੱਚ ਐੱਲਓਸੀ ਪਾਰ ਕਰਕੇ PoK ਵਿੱਚ ਦਾਖਲ ਹੋਇਆ ਸੀ। ਉਸਨੇ ਡੋਡਾ ਅਤੇ ਕਿਸ਼ਤਵਾੜ ਖੇਤਰਾਂ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਲਈ ਸਥਾਨਕ ਨੌਜਵਾਨਾਂ ਦੀ ਭਰਤੀ ਕੀਤੀ ਸੀ। ਉਹ ਸਾਂਬਾ ਅਤੇ ਆਰ.ਐੱਸ. ਪੁਰਾ ਸੈਕਟਰਾਂ ਵਿੱਚ ਡਰੋਨਾਂ ਰਾਹੀਂ ਭਾਰਤੀ ਖੇਤਰ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀਆਂ ਖੇਪਾਂ ਭੇਜਣ ਵਿੱਚ ਇੱਕ ਮੁੱਖ ਸੰਚਾਲਕ ਰਿਹਾ ਹੈ।
12. ਅਬਦੁਲ ਰਉਫ (ਜਿਸਨੂੰ ਹਾਫਿਜ਼ ਅਬਦੁਲ ਰਉਫ ਜਾਂ ਹਾਫਿਜ਼ ਅਬਦੁਰ ਰਉਫ ਵੀ ਕਿਹਾ ਜਾਂਦਾ ਹੈ) ਇੱਕ ਪਾਕਿਸਤਾਨੀ ਨਾਗਰਿਕ ਹੈ ਜੋ ਲਸ਼ਕਰ-ਏ-ਤਾਇਬਾ (LeT), ਜਮਾਤ-ਉਦ-ਦਾਵਾ (JuD), ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (FIF) ਨਾਲ ਜੁੜਿਆ ਹੋਇਆ ਹੈ। ਉਹ 1999 ਤੋਂ ਲਸ਼ਕਰ ਦਾ ਇੱਕ ਸੀਨੀਅਰ ਨੇਤਾ ਰਿਹਾ ਹੈ ਅਤੇ ਅੱਤਵਾਦੀ ਹਾਫਿਜ਼ ਸਈਦ ਦੀ ਸਿੱਧੀ ਕਮਾਂਡ ਹੇਠ ਕੰਮ ਕਰਦਾ ਹੈ। ਉਹ 'ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ' (FIF) ਅਤੇ ਅਲ-ਮਦੀਨਾ ਵੈਲਫੇਅਰ ਟਰੱਸਟ ਵਰਗੀਆਂ ਚੈਰੀਟੇਬਲ ਸੰਸਥਾਵਾਂ ਦੀ ਆੜ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਲਸ਼ਕਰ ਲਈ ਫੰਡ ਅਤੇ ਜਨਤਕ ਸਮਰਥਨ ਇਕੱਠਾ ਕਰਨ ਦਾ ਕੰਮ ਕਰਦਾ ਹੈ। ਸੰਯੁਕਤ ਰਾਜ ਅਮਰੀਕਾ ਨੇ ਉਸਨੂੰ 'ਵਿਸ਼ੇਸ਼ ਤੌਰ 'ਤੇ ਮਨੋਨੀਤ ਗਲੋਬਲ ਅੱਤਵਾਦੀ' (SDGT) ਨਾਮਜ਼ਦ ਕੀਤਾ ਹੈ।
13. ਅਸ਼ਫਾਕ ਅਹਿਮਦ (ਉਰਫ਼ ਇਸ਼ਫਾਕ ਅਹਿਮਦ) ਜੈਸ਼-ਏ-ਮੁਹੰਮਦ (ਜੇਈਐਮ) ਨਾਲ ਜੁੜਿਆ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ 2000 ਵਿੱਚ ਜੈਸ਼ ਵਿੱਚ ਸ਼ਾਮਲ ਹੋਇਆ ਸੀ ਅਤੇ ਬਹਾਵਲਪੁਰ ਵਿੱਚ 'ਸ਼ੁਆਬਾ ਹਦੀਸ' ਅਤੇ ਅਲ-ਰਹਿਮਤ ਟਰੱਸਟ (ਜੇਈਐੱਮ ਦਾ ਚੈਰਿਟੀ ਵਿੰਗ) ਦਾ ਇੰਚਾਰਜ ਹੈ। ਉਸਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਿਹਾਦੀ ਸਿਖਲਾਈ ਪ੍ਰਾਪਤ ਕੀਤੀ। ਉਸਦੀ ਪਛਾਣ ਜਨਵਰੀ 2016 ਵਿੱਚ ਪਠਾਨਕੋਟ ਏਅਰ ਫੋਰਸ ਸਟੇਸ਼ਨ 'ਤੇ ਹਮਲੇ ਦੌਰਾਨ ਵਰਤੇ ਗਏ ਪਾਕਿਸਤਾਨੀ ਮੋਬਾਈਲ ਨੰਬਰਾਂ ਦੇ ਗਾਹਕਾਂ ਵਿੱਚੋਂ ਇੱਕ ਵਜੋਂ ਹੋਈ ਸੀ।
14. ਹਾਫਿਜ਼ ਖਾਲਿਦ ਵਲੀਦ (ਉਰਫ਼ ਹਾਫਿਜ਼ ਖਾਲਿਦ ਨਾਇਕ/ਖਾਲਿਦ ਵਲੀਦ) ਇੱਕ ਪਾਕਿਸਤਾਨੀ ਨਾਗਰਿਕ ਹੈ ਜੋ ਲਸ਼ਕਰ-ਏ-ਤੋਇਬਾ (LeT) ਅਤੇ ਜਮਾਤ-ਉਦ-ਦਾਵਾ (JuD) ਨਾਲ ਜੁੜਿਆ ਹੋਇਆ ਹੈ। ਉਹ ਲਸ਼ਕਰ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਦਾ ਜਵਾਈ ਹੈ ਅਤੇ 2003 ਤੋਂ ਸੰਗਠਨ ਦੀ ਕੇਂਦਰੀ ਸਲਾਹਕਾਰ ਕਮੇਟੀ ਦਾ ਮੈਂਬਰ ਰਿਹਾ ਹੈ। ਉਹ ਜੂਨ 2016 ਦੇ ਪੰਪੋਰ ਹਮਲੇ ਦਾ ਮੁੱਖ ਮਾਸਟਰਮਾਈਂਡ ਸੀ, ਜਿਸ ਵਿੱਚ ਅੱਠ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਕਰਮਚਾਰੀ ਮਾਰੇ ਗਏ ਸਨ। ਉਸਨੂੰ ਅਗਸਤ 2012 ਵਿੱਚ ਅਮਰੀਕੀ ਖਜ਼ਾਨਾ ਵਿਭਾਗ ਦੁਆਰਾ ਇੱਕ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਸੀ।
15. ਮੌਲਾਨਾ ਇਮਦਾਦ ਉੱਲਾ ਮੱਕੀ (ਜਿਸਨੂੰ ਮੌਲਾਨਾ ਇਮਦਾਦ, ਇਮਦਾਦ ਭਾਈ, ਜਾਂ ਮੌਲਾਨਾ ਇਮਦਾਦੁੱਲਾ ਵੀ ਕਿਹਾ ਜਾਂਦਾ ਹੈ) ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਜੈਸ਼-ਏ-ਮੁਹੰਮਦ (JeM) ਨਾਲ ਜੁੜਿਆ ਹੋਇਆ ਹੈ। ਉਹ ਜੈਸ਼ ਦੇ ਕੈਦੀਆਂ ਦੇ ਵਿੰਗ (ਸ਼ੋਬਾ-ਏ-ਅਸੀਰਨ) ਦੇ ਅਮੀਰ (ਮੁੱਖੀ) ਅਤੇ ਸੰਗਠਨ ਦੇ ਕਾਨੂੰਨੀ ਮਾਮਲਿਆਂ ਦਾ ਮੁਖੀ ਹੈ। ਉਹ ਮੌਲਾਨਾ ਮਸੂਦ ਅਜ਼ਹਰ ਅਤੇ ਉਸਦੇ ਡਿਪਟੀ, ਮੁਫਤੀ ਅਬਦੁਲ ਰਉਫ ਅਸਗਰ ਦਾ ਬਹੁਤ ਨਜ਼ਦੀਕੀ ਸਾਥੀ ਹੈ। ਉਹ ਜਨਵਰੀ 2016 ਵਿੱਚ ਪਠਾਨਕੋਟ ਏਅਰਬੇਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨਾਲ ਅਸਲ-ਸਮੇਂ ਦੇ ਤਾਲਮੇਲ ਵਿੱਚ ਸ਼ਾਮਲ ਸੀ।
16. ਮੌਲਾਨਾ ਸੈਫੁੱਲਾ ਖਾਲਿਦ (ਉਰਫ਼ ਵਲੀਉਲ, ਮੁਹੰਮਦ ਸਲੀਮ, ਵਾਜਿਦ) ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਲਸ਼ਕਰ-ਏ-ਤਾਇਬਾ (LeT) ਅਤੇ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (PMML) ਨਾਲ ਜੁੜਿਆ ਹੋਇਆ ਹੈ। ਉਹ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਂਦਾ ਹੈ ਅਤੇ ਪਹਿਲਾਂ ਮਿੱਲੀ ਮੁਸਲਿਮ ਲੀਗ (MML) ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕਾ ਹੈ। ਉਸਨੇ ਲਸ਼ਕਰ ਅਤੇ ਜਮਾਤ-ਉਦ-ਦਾਵਾ ਦੇ ਕਈ ਵਿੰਗਾਂ ਦੀ ਜਿਵੇਂ ਕਿ ਪ੍ਰਚਾਰ ਵਿਭਾਗ ਅਤੇ ਕੰਟਰੋਲ ਅਤੇ ਸੁਧਾਰ ਵਿੰਗ ਦੀ ਅਗਵਾਈ ਕੀਤੀ ਹੈ। ਅਪ੍ਰੈਲ 2018 ਵਿੱਚ, ਸੰਯੁਕਤ ਰਾਜ ਨੇ ਉਸਨੂੰ ਵਿਸ਼ੇਸ਼ ਤੌਰ 'ਤੇ ਗਲੋਬਲ ਅੱਤਵਾਦੀ (SDGT) ਵਜੋਂ ਨਾਮਜ਼ਦ ਕੀਤਾ।
17. ਮੁਹੰਮਦ ਯਾਕੂਬ (ਉਰਫ਼ ਅਬੂ ਸੁਮਾਮਾ, ਸਮਾਮਾ ਇਲਿਆਸ, ਵਾਰਿਸ ਅਲੀ) ਲਸ਼ਕਰ-ਏ-ਤੋਇਬਾ (LeT) ਨਾਲ ਜੁੜਿਆ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ ਵਰਤਮਾਨ ਵਿੱਚ ਇਸਲਾਮਾਬਾਦ (ਚੱਟਾ ਬਖਤਾਵਰ) ਵਿੱਚ ਸਥਿਤ ਇੱਕ LeT ਆਪ੍ਰੇਸ਼ਨਲ ਕਮਾਂਡਰ ਵਜੋਂ ਕੰਮ ਕਰਦਾ ਹੈ। ਉਹ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਸ਼ਮੀਰ ਘਾਟੀ ਵਿੱਚ ਸਰਗਰਮ ਹੋਰ LeT ਕੈਡਰਾਂ ਲਈ ਵਿੱਤੀ ਅਤੇ ਲੌਜਿਸਟਿਕਲ ਸਹਾਇਤਾ ਦਾ ਤਾਲਮੇਲ ਕਰਦਾ ਹੈ। ਉਸਦੇ ਵਿਰੁੱਧ ਸ਼੍ਰੀਨਗਰ ਦੇ CI ਕਸ਼ਮੀਰ ਪੁਲਿਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਹੈ।
18. ਮੌਲਾਨਾ ਯੂਸਫ਼ ਤਾਇਬੀ (ਉਰਫ਼ ਮੁਹੰਮਦ ਯੂਸਫ਼) ਇੱਕ ਪਾਕਿਸਤਾਨੀ ਨਾਗਰਿਕ ਹੈ ਜੋ ਲਸ਼ਕਰ-ਏ-ਤਾਇਬਾ (LeT) ਅਤੇ ਜਮਾਤ-ਉਦ-ਦਾਵਾ (JuD) ਨਾਲ ਜੁੜਿਆ ਹੋਇਆ ਹੈ। ਉਹ LeT/JuDਦੇ ਅੰਦਰ ਇੱਕ ਮੁੱਖ ਨੇਤਾ ਹੈ, ਜੋ ਵਰਤਮਾਨ ਵਿੱਚ ਸੰਗਠਨ ਦੇ ਨਿਯੰਤਰਣ ਅਤੇ ਸੁਧਾਰ (ਦਾਵਤ-ਓ-ਇਸਲਾਹ) ਵਿੰਗ ਨਾਲ ਜੁੜਿਆ ਹੋਇਆ ਹੈ। ਉਹ ਪਹਿਲਾਂ 'ਜਾਮੀਆ ਅਲ-ਦਿਰਾਸਤ ਅਲ-ਇਸਲਾਮੀਆ ਟ੍ਰਸਟ' (JADIAT) ਦੀ ਅਗਵਾਈ ਕਰਦਾ ਸੀ, ਜੋ ਕਿ ਕਰਾਚੀ ਸਥਿਤ ਇੱਕ ਸੰਸਥਾ ਹੈ ਜੋ LeT/JuD ਨਾਲ ਜੁੜੀ ਹੋਈ ਹੈ। ਵਰਤਮਾਨ ਵਿੱਚ, ਉਹ ਲਾਹੌਰ ਵਿੱਚ 'ਅਲ-ਕਾਦਸੀਆ ਇਸਲਾਮਿਕ ਸੈਂਟਰ' ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਵਿੱਚ ਸਰਗੋਧਾ ‘ਮਰਕਜ਼’ ਵਿਖੇ ਸ਼ੁੱਕਰਵਾਰ ਨੂੰ ਧਾਰਮਿਕ ਉਪਦੇਸ਼ (ਖੁਤਬਾ) ਦਿੰਦਾ ਹੈ ।
19. ਓਵੈਸ ਫ਼ਰੂਜ਼ (ਉਰਫ਼ ਓਵੈਸ ਅਹਿਮਦ ਮੀਰ / ਓਵੈਸ ਫ਼ਰੂਜ਼ ਮੀਰ) ਲਸ਼ਕਰ-ਏ-ਤੇਇਬਾ (LeT) ਨਾਲ ਜੁੜਿਆ ਇੱਕ ਭਾਰਤੀ ਨਾਗਰਿਕ ਹੈ। ਉਹ ਅਪ੍ਰੈਲ 2018 ਵਿੱਚ ਇੱਕ ਵੈਧ ਭਾਰਤੀ ਪਾਸਪੋਰਟ 'ਤੇ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਗਿਆ ਸੀ ਅਤੇ ਲਸ਼ਕਰ ਦੇ ਅੱਤਵਾਦੀ ਸਮੂਹ ਵਿੱਚ ਸ਼ਾਮਲ ਹੋ ਗਿਆ ਸੀ। ਜਨਵਰੀ 2023 ਵਿੱਚ, ਉਸਦੇ ਭਰਾ, ਫਰਜ਼ਾਨ ਫ਼ਿਰੋਜ਼ ਨੂੰ ਸ੍ਰੀਨਗਰ ਪੁਲਿਸ ਨੇ 450 ਗ੍ਰਾਮ ਹੈਰੋਇਨ (ਲਗਭਗ 9.95 ਲੱਖ ਰੁਪਏ ਦੀ ਕੀਮਤ) ਅਤੇ ਇੱਕ ਲਸ਼ਕਰ ਦੇ ਲੈਟਰਹੈੱਡ ਨਾਲ ਗ੍ਰਿਫ਼ਤਾਰ ਕੀਤਾ ਸੀ। ਪੁਲਵਾਮਾ ਦੀ NIA ਅਦਾਲਤ ਨੇ ਉਸਦੇ ਵਿਰੁੱਧ CrPCਦੀ ਧਾਰਾ 82 ਦੇ ਤਹਿਤ ਇੱਕ ਐਲਾਨ ਦਾ ਹੁਕਮ ਜਾਰੀ ਕੀਤਾ ਹੈ।
20. ਕਾਰੀ ਯਾਕੂਬ ਸ਼ੇਖ (ਜਿਸਨੂੰ ਕਾਰੀ ਮੁਹੰਮਦ ਯਾਕੂਬ ਸ਼ੇਖ, ਯਾਕੂਬ ਸ਼ੇਖ, ਕਾਰੀ ਸ਼ੇਖ ਮੁਹੰਮਦ ਯਾਕੂਬ, ਅਤੇ ਮੁਹੰਮਦ ਯਾਕੂਬ ਵੀ ਕਿਹਾ ਜਾਂਦਾ ਹੈ) ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀਐੱਮਐੱਮਐਲ) ਅਤੇ ਜਮਾਤ-ਉਦ-ਦਾਵਾ (ਜੇਯੂਡੀ) ਨਾਲ ਜੁੜਿਆ ਹੋਇਆ ਹੈ। ਉਹ ਜੇਯੂਡੀ ਦਾ ਇੱਕ ਕੇਂਦਰੀ ਨੇਤਾ ਹੈ ਅਤੇ ਇਸਦੀ ਕੇਂਦਰੀ 'ਦਾਵਤੀ ਟੀਮ' (ਧਰਮ ਪਰਿਵਰਤਨ ਟੀਮ) ਦਾ ਮੈਂਬਰ ਹੈ। ਉਸਨੇ 2018 ਦੀਆਂ ਪਾਕਿਸਤਾਨੀ ਆਮ ਚੋਣਾਂ ਮਿੱਲੀ ਮੁਸਲਿਮ ਲੀਗ (ਐੱਮਐੱਮਐਲ) ਦੇ ਉਮੀਦਵਾਰ ਵਜੋਂ ਲੜੀਆਂ ਸਨ। ਉਸਨੇ ਸਾਊਦੀ ਅਰਬ ਵਿੱਚ ਲਸ਼ਕਰ ਅਤੇ ਜੇਯੂਡੀ ਲਈ ਫੰਡ ਜੁਟਾਉਣ ਦੇ ਮਿਸ਼ਨਾਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਅਗਸਤ 2012 ਵਿੱਚ, ਸੰਯੁਕਤ ਰਾਜ ਨੇ ਉਸਨੂੰ ਇੱਕ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕੀਤਾ।
21. ਰਾਣਾ ਇਫਤਿਖਾਰ (ਜਿਸਨੂੰ ਰਾਣਾ ਵਲੀਦ ਆਤਿਫ, ਰਾਣਾ ਇਫਤਿਖਾਰ ਹੈਦਰ, ਰਾਣਾ ਇਫਤਿਖਾਰ ਅਹਿਮਦ, ਜਾਂ ਹੈਦਰ ਖਾਨ ਵੀ ਕਿਹਾ ਜਾਂਦਾ ਹੈ) ਇੱਕ ਪਾਕਿਸਤਾਨੀ ਨਾਗਰਿਕ ਹੈ ਜੋ ਲਸ਼ਕਰ-ਏ-ਤੇਇਬਾ (LeT) ਅਤੇ ਜਮਾਤ-ਉਦ-ਦਾਵਾ (JuD) ਨਾਲ ਜੁੜਿਆ ਹੋਇਆ ਹੈ। ਉਹ ਲਸ਼ਕਰ ਦੇ ਮੁਖੀ ਹਾਫਿਜ਼ ਸਈਦ ਦਾ ਨਜ਼ਦੀਕੀ ਸਾਥੀ ਹੈ ਅਤੇ ਸੰਗਠਨ ਦੇ ਕਸ਼ਮੀਰ ਕਾਰਜਾਂ ਲਈ ਵਿੱਤ ਦੇ ਮੁੱਖ ਪ੍ਰਬੰਧਕ ਵਜੋਂ ਕੰਮ ਕਰਦਾ ਹੈ। ਮਾਰੇ ਗਏ ਹਨ ਜਾਂ ਭਾਰਤੀ ਜੇਲ੍ਹਾਂ ਵਿੱਚ ਕੈਦ ਅੱਤਵਾਦੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਵਿੰਗ 'ਸ਼ੋਬਾ-ਏ-ਅਸੀਰਨ' ਦਾ ਮੁਖੀ ਹੈ। ਉਸਨੂੰ 1993 ਵਿੱਚ ਜੰਮੂ ਅਤੇ ਕਸ਼ਮੀਰ ਦੇ ਮੇਂਢਰ ਸੈਕਟਰ ਵਿੱਚ ਇੱਕ ਮੁਕਾਬਲੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2004 ਤੱਕ ਇੱਕ ਭਾਰਤੀ ਜੇਲ੍ਹ ਵਿੱਚ ਕੈਦ ਰਿਹਾ।
22. ਵਸੀਮ ਨੂਰ ਜਾਟ ਉਰਫ਼ ਕਾਰੀ ਵਸੀਮ ਜੈਸ਼-ਏ-ਮੁਹੰਮਦ (JeM) ਨਾਲ ਜੁੜਿਆ ਇੱਕ ਪਾਕਿਸਤਾਨੀ ਨਾਗਰਿਕ ਹੈ। ਉਹ ਕੋਟਲੀ ਖੇਤਰ ਵਿੱਚ ਕਾਰਵਾਈਆਂ ਲਈ ਜ਼ਿੰਮੇਵਾਰ ਇੱਕ ਜੈਸ਼-ਏ-ਮੁਹੰਮਦ 'ਲਾਂਚਿੰਗ ਕਮਾਂਡਰ' ਹੈ। 2021-22 ਦੌਰਾਨ, ਉਹ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਸੁੱਟਣ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸਨੂੰ ਪਹਿਲਾਂ ਅਕਤੂਬਰ 2008 ਵਿੱਚ ਸੁਰੱਖਿਆ ਬਲਾਂ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2012 ਤੋਂ 2015 ਤੱਕ ਜੰਮੂ ਦੀ ਕੋਟ ਭਲਵਾਲ ਕੇਂਦਰੀ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ; ਉਸਦੀ ਰਿਹਾਈ ਤੋਂ ਬਾਅਦ, ਉਸਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ।
23. ਮੁਹੰਮਦ ਸ਼ਾਹਿਦ ਫੈਸਲ (ਉਰਫ਼ ਉਸਤਾਦ, ਮੁਹੰਦਿਸ, ਜ਼ਾਕਿਰ)ਕੋਲ ਪਾਕਿਸਤਾਨੀ ਨਾਗਰਿਕਤਾ ਹੈ (ਮੂਲ ਰੂਪ ਵਿੱਚ ਭਾਰਤੀ, ਵਰਤਮਾਨ ਵਿੱਚ ਰਾਵਲਪਿੰਡੀ ਵਿੱਚ ਸਰਗਰਮ) ਅਤੇ ਲਸ਼ਕਰ-ਏ-ਤੇਇਬਾ (LeT), ਅਲ-ਕਾਇਦਾ ਅਤੇ ISIS ਨਾਲ ਜੁੜਿਆ ਹੋਇਆ ਹੈ। ਉਹ 2012 ਦੇ ਬੰਗਲੁਰੂ ਲਸ਼ਕਰ ਸਾਜ਼ਿਸ਼ ਕੇਸ ਅਤੇ 2013 ਦੇ ਨੰਦੇੜ ਲਸ਼ਕਰ ਕੇਸ ਦਾ ਮੁੱਖ ਮਾਸਟਰਮਾਈਂਡ ਅਤੇ ਹੈਂਡਲਰ ਹੈ, ਜਿਸ ਵਿੱਚ ਸੱਜੇ-ਪੱਖੀ ਸਿਆਸਤਦਾਨਾਂ ਅਤੇ ਪੱਤਰਕਾਰਾਂ ਦੀਆਂ ਟਾਰਗੇਟ ਕਿੱਲਿੰਗ ਦੀਆਂ ਸਾਜ਼ਿਸ਼ਾਂ ਸ਼ਾਮਲ ਸਨ। ਉਹ 2013 ਵਿੱਚ ਅੱਤਵਾਦੀ ਫਰਹਤੁੱਲਾਹ ਗੋਰੀ ਦੀ ਸਹਾਇਤਾ ਨਾਲ ਪਾਕਿਸਤਾਨ ਭੱਜ ਗਿਆ। ਜਾਂਚਾਂ ਵਿੱਚ ਰਾਮੇਸ਼ਵਰਮ ਕੈਫੇ ਧਮਾਕੇ ਦੇ ਮਾਮਲੇ (2024), ਮੰਗਲੁਰੂ ਕੂਕਰ ਧਮਾਕੇ ਅਤੇ ਅਲ-ਹਿੰਦ ISIS ਮੌਡਿਊਲ ਮਾਮਲੇ ਵਿੱਚ ਇੱਕ ਔਨਲਾਈਨ ਹੈਂਡਲਰ ਵਜੋਂ ਉਸਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਉਹ ਸੋਸ਼ਲ ਮੀਡੀਆ ਅਤੇ ਯੂਟਿਊਬ/ਟੈਲੀਗ੍ਰਾਮ ਚੈਨਲਾਂ (ਜਿਵੇਂ ਕਿ 'ਸਵਤ-ਅਲ-ਹੱਕ') 'ਤੇ ਰਾਸ਼ਟਰ ਵਿਰੋਧੀ ਅਤੇ ਜਿਹਾਦੀ ਵੀਡੀਓਜ਼ ਰਾਹੀਂ ਨੌਜਵਾਨਾਂ ਨੂੰ ਭਰਤੀ ਕਰਨ ਦਾ ਕੰਮ ਕਰਦਾ ਹੈ।
***
ਆਰਕੇ/ਪੀਆਰ/ਪੀਐੱਸ /ਏਕੇ
(रिलीज़ आईडी: 2281198)
आगंतुक पटल : 36