ਆਯੂਸ਼
azadi ka amrit mahotsav

ਵਿਗਿਆਨਕ ਸਬੂਤਾਂ ਅਤੇ ਗੁਣਵੱਤਾ ਦੇ ਮਿਆਰਾਂ ਦਾ ਸਮਰਥਨ ਮਿਲਣ 'ਤੇ ਰਵਾਇਤੀ ਦਵਾਈਆਂ ਵਿਸ਼ਵ ਭਰ ਵਿੱਚ ਰੋਕਥਾਮਯੋਗ ਸਿਹਤ ਸੰਭਾਲ ਅਤੇ ਸੰਪੂਰਨ ਤੰਦਰੁਸਤੀ ਨੂੰ ਮਜ਼ਬੂਤ ​​ਕਰ ਸਕਦੀਆਂ ਹਨ: ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ


ਕੇਂਦਰੀ ਆਯੁਸ਼ ਮੰਤਰੀ ਨੇ 'ਭਾਰਤ-ਯੂਕੇ ਹੈਲਥ ਸਮਿਟ 2026' ਦਾ ਉਦਘਾਟਨ ਕੀਤਾ; ਆਯੁਸ਼ ਪੇਸ਼ੇਵਰਾਂ ਲਈ ਯੋਜਨਾਬੱਧ ਸਿਖਲਾਈ ਪ੍ਰੋਗਰਾਮ ਦਾ ਸੁਆਗਤ ਕੀਤਾ

Posted On: 09 OCT 2026 6:06PM by PIB Chandigarh

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਜ਼ੋਰ ਦੇ ਕਿਹਾ ਕਿ ਜਦੋਂ ਰਵਾਇਤੀ ਦਵਾਈ ਪ੍ਰਣਾਲੀਆਂ ਨੂੰ ਵਿਗਿਆਨਕ ਖੋਜ, ਸਟੀਕ ਕਲੀਨਿਕਲ ਪ੍ਰਮਾਣਾਂ, ਗੁਣਵੱਤਾ ਦੇ ਮਿਆਰਾਂ ਅਤੇ ਜ਼ਿੰਮੇਵਾਰ ਏਕੀਕਰਣ ਦਾ ਸਮਰਥਨ ਮਿਲਦਾ ਹੈ, ਤਾਂ ਉਹ ਵਿਸ਼ਵ ਭਰ ਵਿੱਚ ਰੋਕਥਾਮਯੋਗ ਸਿਹਤ ਸੰਭਾਲ ਅਤੇ ਸੰਪੂਰਨ ਤੰਦਰੁਸਤੀ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੀਆਂ ਹਨ।

ਮੰਤਰੀ ਨੇ ਨਵੀਂ ਦਿੱਲੀ ਵਿੱਚ ਦੂਸਰੀ 'ਭਾਰਤ-ਯੂਕੇ ਹੈਲਥ ਸਮਿਟ 2026' ਦਾ ਉਦਘਾਟਨ ਕੀਤਾ, ਜਿਸ ਦਾ ਆਯੋਜਨ 'ਮੈਰੇਂਗੋ ਏਸ਼ਿਅਨ ਹਸਪਤਾਲਾਂ' ਅਤੇ 'ਬੀਏਪੀਆਈਓ (BAPIO) ਟ੍ਰੇਨਿੰਗ ਅਕੈਡਮੀ' ਵੱਲੋਂ "ਸਿਹਤ ਸੰਭਾਲ, ਸਿੱਖਿਆ ਅਤੇ ਨਵੀਨਤਾ ਨੂੰ ਜੋੜਨਾ" (Connecting Healthcare, Education, and Innovation) ਵਿਸ਼ੇ ਦੇ ਤਹਿਤ ਕੀਤਾ ਗਿਆ ਸੀ। ਦੋ-ਦਿਨਾਂ ਇਸ ਸਮਾਗਮ ਨੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਸਿਹਤ ਸੰਭਾਲ ਪੇਸ਼ੇਵਰਾਂ, ਸਿੱਖਿਆ ਸ਼ਾਸਤਰੀਆਂ ਅਤੇ ਸੰਸਥਾਗਤ ਨੁਮਾਇੰਦਿਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ ਹੈ।

ਆਯੁਸ਼ ਪੇਸ਼ੇਵਰਾਂ ਲਈ ਇੱਕ ਯੋਜਨਾਬੱਧ ਸਿਖਲਾਈ ਅਤੇ ਸਮਰੱਥਾ-ਨਿਰਮਾਣ ਪਹਿਲਕਦਮੀ ਦੀ ਸ਼ੁਰੂਆਤ ਦਾ ਸੁਆਗਤ ਕਰਦਿਆਂ, ਸ਼੍ਰੀ ਜਾਧਵ ਨੇ ਕਿਹਾ ਕਿ ਵਿਗਿਆਨਕ ਖੋਜ, ਸਟੀਕ ਕਲੀਨਿਕਲ ਪ੍ਰਮਾਣ, ਗੁਣਵੱਤਾ ਦੇ ਮਿਆਰ ਅਤੇ ਜ਼ਿੰਮੇਵਾਰ ਏਕੀਕਰਣ ਰਵਾਇਤੀ ਦਵਾਈ ਪ੍ਰਣਾਲੀਆਂ ਨੂੰ ਰੋਕਥਾਮਯੋਗ ਸਿਹਤ ਸੰਭਾਲ ਅਤੇ ਸੰਪੂਰਨ ਤੰਦਰੁਸਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਯੋਗ ਬਣਾ ਸਕਦੇ ਹਨ।

ਇਸ ਪਹਿਲਕਦਮੀ ਵਿੱਚ ਆਯੁਸ਼ ਗ੍ਰੈਜੂਏਟਾਂ ਅਤੇ ਪੋਸਟ-ਗ੍ਰੈਜੂਏਟਾਂ ਲਈ ਛੇ-ਛੇ ਮਹੀਨਿਆਂ ਦੇ ਦੋ ਸਰਟੀਫਿਕੇਟ ਕੋਰਸ ਸ਼ਾਮਲ ਹਨ: 'ਕ੍ਰਿਟੀਕਲ ਕੇਅਰ ਅਤੇ ਐਮਰਜੈਂਸੀ ਸਪੋਰਟ ਵਿੱਚ ਸਰਟੀਫਿਕੇਟ' ਅਤੇ 'ਜੀਵਨ ਸ਼ੈਲੀ ਸਿਹਤ ਅਤੇ ਤੰਦਰੁਸਤੀ ਸਲਾਹ-ਮਸ਼ਵਰੇ ਅਤੇ ਅਭਿਆਸ ਵਿੱਚ ਸਰਟੀਫਿਕੇਟ'। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਯੋਜਨਾਬੱਧ ਸਿੱਖਿਆ ਅਤੇ ਨਿਗਰਾਨੀ ਹੇਠ ਵਿਵਹਾਰਕ ਸਿਖਲਾਈ ਰਾਹੀਂ ਕਲੀਨਿਕਲ ਸਹਾਇਤਾ ਦੇ ਹੁਨਰ ਅਤੇ ਰੋਕਥਾਮਯੋਗ ਮਸ਼ਵਰੇ ਨੂੰ ਮਜ਼ਬੂਤ ਕਰਨਾ ਹੈ।

ਦੋਵੇਂ ਦੇਸ਼ਾਂ ਦੀ ਪੂਰਕ ਤਾਕਤਾਂ ‘ਤੇ ਚਾਨਣਾ ਪਾਉਂਦੇ ਹੋਏ ਮੰਤਰੀ ਨੇ ਹਵਾਲਾ ਦਿੱਤਾ ਕਿ ਕਲੀਨਿਕਲ ਸ਼ਾਸਨ, ਰੋਗੀ ਸੁਰੱਖਿਆ ਅਤੇ ਗੁਣਵੱਤਾ-ਭਰੋਸੇ ਵਿੱਚ ਯੂਕੇ ਦਾ ਅਨੁਭਵ ਅਤੇ ਭਾਰਤੀ ਦੀ ਕਲੀਨਿਕਲ ਮੁਹਾਰਤ, ਤਕਨੀਕੀ ਨਵੀਨਤਾ ਅਤੇ ਸਿਹਤ-ਸੰਭਾਲ ਸੇਵਾ ਵੰਡ ਸਮਰੱਥਾਵਾਂ ਦੇ ਨਾਲ ਮਿਲਣ ਨਾਲ ਵਧੇਰੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਸਿਹਤ ਸੇਵਾ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਮਦਦ ਮਿਲ ਸਕਦੀ ਹੈ।

ਸ਼੍ਰੀ ਜਾਧਵ ਨੇ ਆਯੋਜਕਾਂ ਅਤੇ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਜਤਾਇਆ ਕਿ ਇਹ ਸੰਮੇਲਨ ਚਰਚਾਵਾਂ ਨੂੰ ਦੋਵੇਂ ਦੇਸ਼ਾਂ ਦੀਆਂ ਸਿਹਤ ਸੰਭਾਲ ਪ੍ਰਣਾਲੀਆਂ ਲਈ ਸਥਾਈ ਸਾਂਝੇਦਾਰੀ ਅਤੇ ਠੋਸ ਨਤੀਜਿਆਂ ਵਿੱਚ ਬਦਲ ਦੇਵੇਗਾ।

ਇਸ ਸੰਮਲੇਨ ਨਾਲ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਵਿਚਕਾਰ ਸੰਸਥਾਗਤ ਸਹਿਯੋਗ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ, ਨਾਲ ਹੀ ਇਸ ਨਾਲ ਸਿਹਤ ਸੰਭਾਲ ਵੰਡ (ਹੈਲਥਕੇਅਰ ਡਿਲੀਵਰੀ) ਵਿੱਚ ਗਿਆਨ ਦੇ ਅਦਾਨ-ਪ੍ਰਦਾਨ, ਪੇਸ਼ੇਵਰ ਵਿਕਾਸ ਅਤੇ ਨਵੀਨਤਾ ਲਈ ਨਵੇਂ ਮੌਕੇ ਵੀ ਪੈਦਾ ਹੋਣਗੇ।

***

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2322023) ਵਿਜ਼ੀਟਰ ਕਾਊਂਟਰ : 12