ਗ੍ਰਹਿ ਮੰਤਰਾਲਾ
ਨਗਰ ਰਾਜਭਾਸ਼ਾ ਲਾਗੂਕਰਨ ਕਮੇਟੀ ਜਲੰਧਰ ਵੱਲੋਂ ਹਿੰਦੀ ਪਖਵਾੜਾ–2026 ਦੇ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ
Posted On:
13 OCT 2026 6:10PM by PIB Chandigarh
ਨਗਰ ਰਾਜਭਾਸ਼ਾ ਲਾਗੂਕਰਨ ਕਮੇਟੀ, ਜਲੰਧਰ ਵੱਲੋਂ ਆਯੋਜਿਤ ਹਿੰਦੀ ਪਖਵਾੜਾ ਸਮਾਰੋਹ–2026 ਦਾ ਸਮਾਪਤੀ ਸਮਾਰੋਹ ਸੀਮਾ ਸੁਰੱਖਿਆ ਬਲ, ਜਲੰਧਰ ਦੇ ਰੰਗਸ਼ਾਲਾ ਵਿਖੇ ਆਯੋਜਿਤ ਕੀਤਾ ਗਿਆ। ਹਿੰਦੀ ਪਖਵਾੜੇ ਦਾ ਆਯੋਜਨ ਮਿਤੀ 14 ਸਤੰਬਰ, 2026 ਤੋਂ 28 ਸਤੰਬਰ, 2026 ਤੱਕ ਕੀਤਾ ਗਿਆ, ਜਿਸ ਦੇ ਦੌਰਾਨ ਰਾਜਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ ਤਹਿਤ ਸਰਕਾਰੀ ਦਫ਼ਤਰਾਂ ਵਿੱਚ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

ਸਮਾਪਤੀ ਸਮਾਰੋਹ ਵਿੱਚ ਡਾ. ਸ਼ਿਵਦਾਨ ਸਿੰਘ ਭਦੌਰੀਆ, ਪ੍ਰਧਾਨ ਆਮਦਨ ਕਰ ਕਮਿਸ਼ਨਰ ਅਤੇ ਪ੍ਰਧਾਨ, ਨਗਰ ਰਾਜਭਾਸ਼ਾ ਲਾਗੂਕਰਨ ਕਮੇਟੀ, ਜਲੰਧਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਸਮਾਗਮ ਵਿੱਚ ਡਾ. ਅਤੁਲ ਫੁਲਜ਼ਲੇ,ਆਈਪੀਐੱਸ, ਇੰਸਪੈਕਟਰ ਜਨਰਲ ਅਤੇ ਸ੍ਰੀ ਕੰਵਲਜੀਤ ਸਿੰਘ, ਡੀਆਈਜੀ, ਫਰੰਟੀਅਰ ਹੈਡਕੁਆਰਟਰ, ਸੀਮਾ ਸੁਰੱਖਿਆ ਬਲ, ਜਲੰਧਰ ਛਾਉਣੀ ਦੀ ਖ਼ਾਸ ਮੌਜੂਦਗੀ ਰਹੀ। ਹਿੰਦੀ ਪਖਵਾੜੇ ਦੌਰਾਨ ਆਯੋਜਿਤ ਵੱਖ-ਵੱਖ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਵਾਲੇ ਮੈਂਬਰ ਦਫ਼ਤਰਾਂ ਦੇ ਮੁਖੀ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ। ਇਸ ਪਖਵਾੜੇ ਦੌਰਾਨ 09 ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ। ਸਮਾਰੋਹ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਕਰਮਚਾਰੀਆਂ ਨੂੰ ਪ੍ਰਧਾਨ, ਡਾ. ਸ਼ਿਵਦਾਨ ਸਿੰਘ ਭਦੌਰੀਆ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨਰਾਕਾਸ, ਜਲੰਧਰ ਦੇ ਮੈਂਬਰ ਦਫ਼ਤਰਾਂ, ਜਿਨ੍ਹਾਂ ਨੇ ਹਿੰਦੀ ਪਖਵਾੜੇ ਦੇ ਆਯੋਜਨ ਵਿੱਚ ਅਹਿਮ ਯੋਗਦਾਨ ਦਿੱਤਾ, ਵਿੱਚ ਫਰੰਟੀਅਰ ਹੈਡਕੁਆਰਟਰ, ਸੀਮਾ ਸੁਰੱਖਿਆ ਬਲ ਜਲੰਧਰ ਛਾਉਣੀ, ਰਾਸ਼ਟਰੀ ਅੰਕੜਾ ਦਫ਼ਤਰ (ਖੇਤਰ ਸੰਚਾਲਨ ਵਿਭਾਗ), ਖੇਤਰੀ ਦਫ਼ਤਰ, ਮਾਡਲ ਟਾਊਨ ਜਲੰਧਰ, ਖੇਤਰੀ ਪਾਸਪੋਰਟ ਦਫ਼ਤਰ ਜਲੰਧਰ, ਆਕਾਸ਼ਵਾਣੀ ਜਲੰਧਰ, ਕਰਮਚਾਰੀ ਭਵਿੱਖ ਨਿਧੀ ਸੰਗਠਨ, ਖੇਤਰੀ ਦਫ਼ਤਰ ਜਲੰਧਰ, ਦੂਰਦਰਸ਼ਨ ਕੇਂਦਰ ਜਲੰਧਰ, ਕੇਂਦਰੀ ਵਿਦਿਆਲਾ ਨੰਬਰ 01 ਜਲੰਧਰ ਛਾਉਣੀ ਨੂੰ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਕਮੇਟੀ ਦੇ ਪ੍ਰਧਾਨ ਡਾ. ਸ਼ਿਵਦਾਨ ਸਿੰਘ ਭਦੌਰੀਆ ਨੇ ਰਾਜਭਾਸ਼ਾ ਹਿੰਦੀ ਦੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਸਾਰੇ ਮੈਂਬਰ ਦਫ਼ਤਰਾਂ ਦੀ ਸਰਗਰਮ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਨੇ ਦਫ਼ਤਰੀ ਕੰਮਕਾਜ ਵਿੱਚ ਹਿੰਦੀ ਦੀ ਨਿਯਮਤ ਅਤੇ ਸਹਿਜ ਵਰਤੋਂ ਨੂੰ ਹੁਲਾਰਾ ਦੇਣ ਅਤੇ ਰਾਜਭਾਸ਼ਾ ਨਾਲ ਸਬੰਧਤ ਸੰਵਿਧਾਨਕ ਉਪਬੰਧਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੇ ਪ੍ਰਤੀ ਨਿਰੰਤਰ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ।
ਸਮਾਰੋਹ ਵਿੱਚ ਹਿੰਦੀ ਪਖਵਾੜੇ ਦੌਰਾਨ ਆਯੋਜਿਤ ਮੁਕਾਬਲਿਆਂ ਵਿੱਚ ਭਾਗੀਦਾਰਾਂ, ਵੱਖ-ਵੱਖ ਦਫ਼ਤਰਾਂ ਦੇ ਆਪਸੀ ਸਹਿਯੋਗ ਅਤੇ ਰਾਜਭਾਸ਼ਾ ਹਿੰਦੀ ਪ੍ਰਤੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਗਈ। ਇਸ ਆਯੋਜਨ ਨੇ ਵੱਖ-ਵੱਖ ਦਫ਼ਤਰਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਹਿੰਦੀ ਵਿੱਚ ਦਫ਼ਤਰੀ ਕੰਮਕਾਜ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਪ੍ਰੋਗਰਾਮ ਦਾ ਸੰਚਾਲਨ ਸ੍ਰੀ ਅਜੇ ਸਿੰਘ, ਮੈਂਬਰ ਸਕੱਤਰ, ਨਰਾਕਾਸ ਅਤੇ ਸਹਾਇਕ ਨਿਰਦੇਸ਼ਕ (ਰਾਜਭਾਸ਼ਾ), ਜਲੰਧਰ ਅਤੇ ਉਪ-ਕਮੇਟੀ ਦੇ ਮੈਂਬਰਾਂ ਡਾ. ਬਿਹਾਰੀ ਝਾਅ, ਸ੍ਰੀ ਸੁਸ਼ੀਲ ਕੁਮਾਰ, ਸ੍ਰੀ ਪ੍ਰਮੋਦ ਕੁਮਾਰ ਸਿੰਘ, ਸ੍ਰੀ ਨੰਦ ਕਿਸ਼ੋਰ ਸ਼ਰਮਾ, ਸੁਸ਼੍ਰੀ ਰਿਸ਼ਿਤਾ ਗੁਪਤਾ, ਸ੍ਰੀ ਮੋਨੂੰ ਮਲਿਕ ਦੀ ਦੇਖ-ਰੇਖ ਵਿੱਚ ਨੇਪਰੇ ਚੜ੍ਹਿਆ। ਸਮਾਪਤੀ ਰਾਜਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ, ਸੰਵਰਧਨ ਅਤੇ ਸਰਕਾਰੀ ਕੰਮਕਾਜ ਵਿੱਚ ਇਸ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਪ੍ਰਤੀ ਵਚਨਬੱਧਤਾ ਦੇ ਸੰਦੇਸ਼ ਨਾਲ ਹੋਈ।
ਹਿੰਦੀ ਵਿੱਚ ਦੇਖਣ ਲਈ ਕਲਿੱਕ ਕਰੋ
***********
ਵੀਐੱਸ
(Release ID: 2323002)
ਵਿਜ਼ੀਟਰ ਕਾਊਂਟਰ : 24