ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਾਸਨ ਵਿਵਸਥਾ ਨੂੰ ਕਲਿਆਣਕਾਰੀ ਤੋਂ ਸਸ਼ਕਤੀਕਰਨ ਵੱਲ ਲੈ ਕੇ ਜਾਣ 'ਤੇ ਲੇਖ ਸਾਂਝਾ ਕੀਤਾ
Posted On:
14 OCT 2026 11:23AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਜਯੋਤਿਰਆਦਿੱਤਿਆ ਐੱਮ. ਸਿੰਧੀਆ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਇਹ ਲੇਖ ਇਸ ਗੱਲ 'ਤੇ ਚਾਨਣਾ ਪਾਉਂਦਾ ਹੈ ਕਿ ਭਾਰਤ ਦਾ ਸ਼ਾਸਨ ਦ੍ਰਿਸ਼ਟੀਕੋਣ ਕਲਿਆਣਕਾਰੀ ਤੋਂ ਸਸ਼ਕਤੀਕਰਨ ਵੱਲ ਵਧ ਰਿਹਾ ਹੈ, ਜਿਸ ਨਾਲ ਨਾਗਰਿਕ ਵਿਕਾਸ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰ ਬਣ ਸਕਣ। ਇਸ ਵਿੱਚ ਕਿਹਾ ਗਿਆ ਹੈ ਕਿ ਸਵੱਛਤਾ, ਗੈਸ ਕੁਨੈਕਸ਼ਨ, ਸਿਹਤ ਸੰਭਾਲ ਅਤੇ ਕਰਜ਼ਾ ਸੁਵਿਧਾ ਜਿਹੀਆਂ ਪਹਿਲਕਦਮੀਆਂ ਸਮਾਜ ਦੇ ਸਾਰੇ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਅਤੇ ਲੋਕਾਂ ਨੂੰ ਆਪਣੇ ਰਹਿਣ-ਸਹਿਣ ਦੇ ਪੱਧਰ ਵਿੱਚ ਸੁਧਾਰ ਲਿਆਉਣ ਦੇ ਮੌਕੇ ਪ੍ਰਦਾਨ ਕਰਨ 'ਤੇ ਕੇਂਦਰਿਤ ਹਨ। ਇਹ ਦ੍ਰਿਸ਼ਟੀਕੋਣ 2047 ਤੱਕ ਵਿਕਸਤ ਅਤੇ ਸ਼ਕਤੀਸ਼ਾਲੀ ਭਾਰਤ ਦੇ ਵਿਜ਼ਨ ਦਾ ਮੁੱਖ ਆਧਾਰ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ;
ਕੇਂਦਰੀ ਮੰਤਰੀ ਸ਼੍ਰੀ ਜੇ. ਐੱਮ. ਸਿੰਧੀਆ ਲਿਖਦੇ ਹਨ ਕਿ ਭਾਰਤ ਦਾ ਸ਼ਾਸਨ ਦ੍ਰਿਸ਼ਟੀਕੋਣ ਕਲਿਆਣਕਾਰੀ ਤੋਂ ਸ਼ਕਤੀਕਰਨ ਵੱਲ ਵਧ ਰਿਹਾ ਹੈ। ਇਹ ਨਾਗਰਿਕਾਂ ਨੂੰ ਵਿਕਾਸ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰ ਬਣਨ ਦੇ ਸਮਰੱਥ ਬਣਾ ਰਿਹਾ ਹੈ।
ਸਵੱਛਤਾ ਅਤੇ ਗੈਸ ਕੁਨੈਕਸ਼ਨ ਤੋਂ ਲੈ ਕੇ ਸਿਹਤ ਸੰਭਾਲ ਅਤੇ ਕਰਜ਼ਾ ਸੁਵਿਧਾ ਤੱਕ, ਹਰੇਕ ਖੇਤਰ ਵਿੱਚ ਸਮਾਜ ਦੇ ਸਾਰੇ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਅਤੇ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਵਿੱਚ ਸੁਧਾਰ ਲਿਆਉਣ ਦੇ ਮੌਕੇ ਪੈਦਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਹ ਦ੍ਰਿਸ਼ਟੀਕੋਣ 2047 ਤੱਕ ਵਿਕਸਤ ਅਤੇ ਸ਼ਕਤੀਸ਼ਾਲੀ ਭਾਰਤ ਦੇ ਸੰਕਲਪ ਦਾ ਮੁੱਖ ਆਧਾਰ ਹੈ।
*************
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2323319)
ਵਿਜ਼ੀਟਰ ਕਾਊਂਟਰ : 10
Read this release in:
English
,
Urdu
,
हिन्दी
,
Marathi
,
Bengali
,
Bengali-TR
,
Manipuri
,
Assamese
,
Gujarati
,
Tamil
,
Telugu
,
Kannada
,
Malayalam