ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਭਾਰਤ ਦਾ ਨਾਰੀਅਲ ਫਾਈਬਰ ਖੇਤਰ: ਆਜੀਵਿਕਾ ਪੈਦਾ ਕਰਨ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਵਿਕਾਸ


ਉਦਯਮ ਰਜਿਸਟ੍ਰੇਸ਼ਨ ਪੋਰਟਲ ‘ਤੇ 21,000 ਤੋਂ ਵੱਧ ਨਾਰੀਅਲ ਫਾਈਬਰ ਇਕਾਈਆਂ ਰਜਿਸਟਰਡ ਹਨ, ਜਿਨ੍ਹਾਂ ਨਾਲ 23 ਲੱਖ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ

ਪਿਛਲੇ 10 ਵਰ੍ਹਿਆਂ ਵਿੱਚ ਨਾਰੀਅਲ ਫਾਈਬਰ ਉਤਪਾਦਾਂ ਦੇ ਨਿਰਯਾਤ ਵਿੱਚ 305 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ

Posted On: 14 OCT 2026 10:09AM by PIB Chandigarh

ਭਾਰਤ ਜੋ ਵਿਸ਼ਵ ਵਿੱਚ ਨਾਰੀਅਲ ਦੇ ਰੇਸ਼ੇ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਨਿਰਯਾਤਕ ਹੈ, ਰਵਾਇਤੀ ਉਦਯੋਗਾਂ ਵਿੱਚੋਂ ਇੱਕ ਹਨ ਅਤੇ ਨਵੀਨਤਾ ਤੋਂ ਪ੍ਰੇਰਿਤ ਹਨ। ਨਾਰੀਅਲ ਦਾ ਰੇਸ਼ਾ ਖੇਤਰ ਆਰਥਿਕ ਅਤੇ ਸਮਾਜਿਕ ਪ੍ਰਗਤੀ ਦੇ ਦ੍ਰਿਸ਼ਟੀਕੋਣ ਨਾਲ ਇੱਕ ਜੀਵੰਤ, ਵਾਤਾਵਰਣ-ਅਨੁਸਾਰ ਅਤੇ ਟਿਕਾਊ ਚਾਲਕ ਵਜੋਂ ਉਭਰਿਆ ਹੈ। ਉਹ ਨਾ ਸਿਰਫ ਨਾਰੀਅਲ ਦੇ ਛਿਲੜਾਂ ਦੀ ਵਰਤੋਂ ਨੂੰ ਹੁਲਾਰਾ ਦਿੰਦਾ ਹੈ ਸਗੋਂ ਆਜੀਵਿਕਾ ਵੀ ਪੈਦਾ ਕਰਦਾ ਹੈ ਅਤੇ ਪੇਂਡੂ ਅਤੇ ਰਵਾਇਤੀ ਭਾਈਚਾਰਿਆਂ ਦੇ ਵਿਕਾਸ ਵਿੱਚ ਸਹਿਯੋਗ ਪ੍ਰਦਾਨ ਕਰਦਾ ਹੈ। ਸਥਿਰਤਾ, ਮੁੱਲ ਵਰਧਿਤ ਅਤੇ ਸਮਾਵੇਸ਼ੀ ਵਿਕਾਸ ‘ਤੇ ਆਪਣਾ ਫੋਕਸ ਕਰਕੇ ਨਾਰੀਅਲ ਦਾ ਰੇਸ਼ਾ ਖੇਤਰ ਭਾਰਤ ਦੇ 2047 ਤੱਕ ਦੇ ਵਿਕਸਿਤ ਭਾਰਤ ਦੇ ਟੀਚਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। 

ਨਾਰੀਅਲ ਦੇ ਰੇਸ਼ੇ ਤੋਂ ਬਣੇ ਵਾਤਾਵਰਣ-ਅਨੁਕੂਲ ਅਤੇ ਟਿਕਾਊ ਉਤਪਾਦ ਜਿਵੇਂ ਕਿ ਚਟਾਈ, ਗੱਦੇ, ਰੱਸੀਆਂ, ਬਰੁਸ਼ ਅਤੇ ਹੋਰ ਉਪਯੋਗੀ ਵਸਤੂਆਂ ਸਾਡੇ ਹਰ ਦਿਨ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਦੀ ਜਾ ਰਹੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਨਾਰੀਅਲ ਦਾ ਰੇਸ਼ਾ ਹੁੰਦਾ ਕੀ ਹੈ?

ਜ਼ਿਕਰਯੋਗ ਹੈ ਕਿ ਨਾਰੀਅਲ ਦਾ ਰੇਸ਼ਾ ਨਾਰੀਅਲ ਦੇ ਬਾਹਰੀ, ਸਖ਼ਤ ਛਿਲੜ ਤੋਂ ਕੱਢਿਆ ਗਿਆ ਇੱਕ ਕੁਦਰਤੀ ਰੇਸ਼ੇਦਾਰ ਪਦਾਰਥ ਹੈ। ਇਨ੍ਹਾਂ ਕੁਦਰਤੀ ਰੇਸ਼ਿਆਂ ਨੂੰ ਟ੍ਰਾਂਸਫੋਰਮਡ ਕਰਕੇ ਕਈ ਤਰ੍ਹਾਂ ਦੇ ਪੇਸ਼ੇਵਰ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ। ਨਾਰੀਅਲ ਦੇ ਰੇਸ਼ੇ ਖੇਤਰ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਰਵਾਇਤੀ ਉਦਯੋਗਾਂ ਵਿੱਚੋਂ ਇੱਕ ਹਨ, ਜੋ ਇੱਕ ਵਾਤਾਵਰਣ-ਅਨੁਕੂਲ ਨਿਰਮਾਣ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਨਾਰੀਅਲ ਦੇ ਛਿਲੜ ਦੇ ਰੇਸ਼ਿਆਂ ਨੂੰ ਕੱਢ ਕੇ ਪ੍ਰੋਸੈੱਸ ਕਰਕੇ ਵੈਲਿਊ-ਐਡਿਡ ਉਤਪਾਦਾਂ ਵਿੱਚ ਤਬਦੀਲ ਕਰਦਾ ਹੈ। 

ਭਾਰਤ ਦਾ ਨਾਰੀਅਲ ਫਾਈਬਰ ਸੈਕਟਰ:-

  • ਭਾਰਤ ਦੁਨੀਆ ਵਿੱਚ ਨਾਰੀਅਲ ਦੇ ਰੇਸ਼ੇ ਅਤੇ ਉਸ ਨਾਲ ਬਣੇ ਉਤਪਾਦਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਨਿਰਯਾਤਕ ਹੈ, ਜੋ ਕਿ ਆਲਮੀ ਉਤਪਾਦਨ ਦਾ ਲਗਭਗ ਦੋ-ਤਿਹਾਈ ਹਿੱਸਾ ਹੈ। ਭਾਰਤੀ ਨਾਰੀਅਲ ਦੇ ਰੇਸ਼ੇ ਉਦਯੋਗ ਦਾ ਕਾਰੋਬਾਰ ਲਗਭਗ 16,000 ਕਰੋੜ ਰੁਪਏ ਦਾ ਹੈ ਅਤੇ ਇਹ ਭਾਰਤ ਦੇ ਕੁੱਲ ਘਰੇਲੂ ਉਤਪਾਦ (GDP) ਵਿੱਚ ਲਗਭਗ 1 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ।

  • ਵਿੱਤੀ ਸਾਲ 2025-26 ਵਿੱਚ ਭਾਰਤ ਦੇ ਨਾਰੀਅਲ ਦੇ ਰੇਸ਼ੇ ਅਤੇ ਉਸ ਨਾਲ ਬਣੇ ਉਤਪਾਦਾਂ ਦਾ ਨਿਰਯਾਤ 6,614.40 ਕਰੋੜ ਰੁਪਏ ਦਾ ਸੀ, ਜਿਸ ਵਿੱਚ ਅਮਰੀਕਾ, ਚੀਨ, ਨੀਦਰਲੈਂਡ, ਸਪੇਨ ਅਤੇ ਬ੍ਰਿਟੇਨ ਪ੍ਰਮੁੱਖ ਨਿਰਯਾਤ ਡੈਸਟੀਨੇਸ਼ਨ ਸਨ। ਨਾਰੀਅਲ ਦਾ ਗੁੱਦਾ, ਫਾਈਬਰ, ਧਾਗਾ ਅਤੇ ਬੁਣੀ ਹੋਈ ਚਟਾਈ ਭਾਰਤ ਦੁਆਰਾ ਨਿਰਯਾਤ ਕੀਤੇ ਜਾਣ ਵਾਲੇ ਪ੍ਰਮੁੱਖ ਨਾਰੀਅਲ ਉਤਪਾਦ ਹਨ।

  • ਭਾਰਤੀ ਨਾਰੀਅਲ ਫਾਈਬਰ ਸੈਕਟਰ ਵਿੱਚ 21,000 ਤੋਂ ਵੱਧ ਨਾਰੀਅਲ ਫਾਈਬਰ ਯੂਨਿਟ ਹਨ ਅਤੇ ਇਹ 7 ਲੱਖ ਤੋਂ ਵੱਧ ਕਾਮਿਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੁਜ਼ਗਾਰ ਪ੍ਰਦਾਨ ਕਰਦੇ ਹਨ, ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ ਪੇਂਡੂ ਪਰਿਵਾਰਾਂ ਦੀਆਂ ਮਹਿਲਾਵਾਂ ਹਨ।

  • ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ 'ਕੋਇਰ ਵਿਕਾਸ ਯੋਜਨਾ (CVY)' ਨਾਮਕ ਇੱਕ ਕੇਂਦਰੀ ਖੇਤਰੀ ਯੋਜਨਾ ਚਲਾਉਂਦੇ ਹਨ, ਜਿਸ ਦਾ ਉਦੇਸ਼ ਕੋਇਰ ਸੈਕਟਰ ਦੇ ਟਿਕਾਊ ਵਿਕਾਸ ਅਤੇ ਵਾਧੇ ਨੂੰ ਉਤਸ਼ਾਹਿਤ ਕਰਨਾ ਅਤੇ ਕੋਇਰ ਕਾਰੀਗਰਾਂ ਅਤੇ ਕੋਇਰ ਉਦਯੋਗ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ।

  • CVY ਹੇਠ ਲਿਖਿਆਂ 'ਤੇ ਕੇਂਦ੍ਰਿਤ ਹੈ:

  • ਨਾਰੀਅਲ ਉਦਯੋਗ ਲਈ ਨਵੀਆਂ ਤਕਨਾਲੋਜੀਆਂ, ਮਸ਼ੀਨਾਂ ਅਤੇ ਉਤਪਾਦਾਂ ਦਾ ਵਿਕਾਸ।

  • ਹੁਨਰ ਸਿਖਲਾਈ ਅਤੇ ਪ੍ਰਚਾਰ ਪ੍ਰੋਗਰਾਮਾਂ ਦਾ ਆਯੋਜਨ ਕਰਨਾ

  • ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਨਾਰੀਅਲ ਦੇ ਰੇਸ਼ੇ ਅਤੇ ਨਾਰੀਅਲ ਦੇ ਰੇਸ਼ੇ ਨਾਲ ਬਣੇ ਉਤਪਾਦਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨਾ।

  • ਪ੍ਰਚਾਰ ਗਤੀਵਿਧੀਆਂ ਅਤੇ ਵਪਾਰ ਮੇਲਿਆਂ, ਪ੍ਰਦਰਸ਼ਨੀਆਂ ਆਦਿ ਵਿੱਚ ਭਾਗੀਦਾਰੀ ਰਾਹੀਂ ਜਾਗਰੂਕਤਾ ਪੈਦਾ ਕਰਨਾ।

  • ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ।

  • ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਨਾਰੀਅਲ ਕੋਇਰ ਨਿਰਯਾਤਕਾਂ ਦੀ ਭਾਗੀਦਾਰੀ ਨੂੰ ਅਸਾਨ ਬਣਾਉਣਾ।

  • ਨਾਰੀਅਲ ਦੇ ਰੇਸ਼ੇ ਨਾਲ ਸਬੰਧਿਤ ਅੰਕੜਿਆਂ ਦਾ ਸੰਕਲਨ ਅਤੇ ਪ੍ਰਕਾਸ਼ਨ ਕਰਨਾ।

ਪਿਛਲੇ 12 ਵਰ੍ਹਿਆਂ (2014-15 ਤੋਂ) ਦੌਰਾਨ ਪ੍ਰਮੁੱਖ ਪ੍ਰਾਪਤੀਆਂ:

  • ਉਦਯਮ ਰਜਿਸਟ੍ਰੇਸ਼ਨ ਪੋਰਟਲ 'ਤੇ 21,000 ਤੋਂ ਵੱਧ ਨਾਰੀਅਲ ਦੇ ਰੇਸ਼ੇ ਨਾਲ ਬਣੀਆਂ ਯੂਨਿਟਾਂ ਰਜਿਸਟਰਡ ਹਨ, ਜੋ 2.3 ਲੱਖ ਲੋਕ ਕਾਰਜਸ਼ੀਲ ਹਨ ਅਤੇ ਉਹ ਰਸਮੀ ਤੌਰ ‘ਤੇ ਛੋਟੇ ਅਤੇ ਦਰਮਿਆਨੇ ਉੱਦਮ ਨੀਤੀ ਈਕੋਸਿਸਟਮ ਦਾ ਹਿੱਸਾ ਹਨ।

  • ਨਾਰੀਅਲ ਦੇ ਰੇਸ਼ੇ ਅਤੇ ਨਾਰੀਅਲ ਦੇ ਰੇਸ਼ੇ ਨਾਲ ਬਣੇ ਉਤਪਾਦਾਂ ਦਾ ਨਿਰਯਾਤ ਵਿੱਤੀ ਸਾਲ 2014-15 ਵਿੱਚ 1,630.33 ਕਰੋੜ ਰੁਪਏ ਤੋਂ ਵੱਧ ਕੇ ਵਿੱਤੀ ਸਾਲ 2025-26 ਵਿੱਚ 6,614.40 ਕਰੋੜ ਰੁਪਏ ਹੋ ਗਿਆ ਹੈ, ਜੋ ਕਿ ਚਾਰ ਗੁਣਾਂ ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ ਅਤੇ ਇਸ ਵਿੱਚ 305.70 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

  • ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦੇ ਤਹਿਤ 68,000 ਤੋਂ ਵੱਧ ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਹਨ।

  • ਨਾਰੀਅਲ ਦੇ ਰੇਸ਼ੇ ਦੇ ਸੈਕਟਰ ਵਿੱਚ 150 ਤੋਂ ਵੱਧ ਨਵੀਨਤਾਕਾਰੀ ਮਸ਼ੀਨਾਂ, ਤਕਨਾਲੋਜੀਆਂ ਅਤੇ ਵੈਲਿਊ-ਐਡਿਡ ਨਾਰੀਅਲ ਦੇ ਰੇਸ਼ੇ ਨਾਲ ਬਣੇ ਉਤਪਾਦ ਸਰਗਰਮ ਹਨ।

  • ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ 1,000 ਤੋਂ ਵੱਧ ਨਿਰਯਾਤਕਾਂ ਦੀ ਭਾਗੀਦਾਰੀ ਨੂੰ ਪਹੁੰਚਯੋਗ ਬਣਾਇਆ ਗਿਆ ਅਤੇ ਨਿਰਯਾਤ ਬਜ਼ਾਰ ਪ੍ਰਮੋਸ਼ਨ ਦੇ ਤਹਿਤ 850 ਤੋਂ ਵੱਧ ਉੱਦਮੀਆਂ ਨੂੰ 20 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।

  • ਭਾਰਤ ਭਰ ਵਿੱਚ 1,400 ਤੋਂ ਵੱਧ ਪ੍ਰਚਾਰ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ 950 ਤੋਂ ਵੱਧ ਪ੍ਰਦਰਸ਼ਨੀਆਂ ਵਿੱਚ ਹਿੱਸਾ ਲਿਆ ਗਿਆ।

ਨਾਰੀਅਲ ਦਾ ਰੇਸ਼ਾ ਸੁਪਨਿਆਂ ਨੂੰ ਖੰਬ ਦਿੰਦਾ ਹੈ: ਉੱਦਮ ਅਤੇ ਸਫਲਤਾ ਦੀ ਪ੍ਰੇਰਕ ਕਹਾਣੀਆਂ
 
  

  1. ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੀ ਸ਼੍ਰੀਮਤੀ ਰੰਜਨਾ ਰਾਮਚੰਦਰ ਕਦਮ ਨੇ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ (PMEGP) ਦੇ ਤਹਿਤ ਆਪਣੇ ਉੱਦਮੀ ਸੁਪਨੇ ਨੂੰ ਸਾਕਾਰ ਕੀਤਾ। ਇਸ ਯੋਜਨਾ ਦੇ ਤਹਿਤ, ਉਨ੍ਹਾਂ ਨੇ ਕੋਇਰ ਬੋਰਡ ਦੀ ਅਗਵਾਈ ਵਿੱਚ ਇੱਕ ਕੋਇਰ ਯੂਨਿਟ ਸਥਾਪਿਤ ਕੀਤੀ। ਕੋਇਰ ਬੋਰਡ ਦਫ਼ਤਰ ਤੋਂ ਮਹੱਤਵਪੂਰਨ ਸਹਿਯੋਗ ਨਾਲ ਉਨ੍ਹਾਂ ਨੂੰ ਇੱਕ ਸ਼ੈੱਡ ਦਾ ਨਿਰਮਾਣ ਕੀਤਾ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀ ਮਸ਼ੀਨਰੀ ਅਤੇ ਉਪਕਰਣ ਪ੍ਰਾਪਤ ਕੀਤੇ। ਉਨ੍ਹਾਂ ਦੀ ਫੈਕਟਰੀ ਵਰਤਮਾਨ ਵਿੱਚ ਕੋਇਰ ਦੀਆਂ ਰੱਸੀਆਂ, ਸਿਰਹਾਣੇ ਅਤੇ ਡੋਰਮੈਟ ਦਾ ਨਿਰਮਾਣ ਕਰਦੀ ਹੈ। ਇਸ ਉੱਦਮ ਰਾਹੀਂ ਉਨ੍ਹਾਂ ਨੇ 6 ਲੋਕਾਂ ਨੂੰ ਪੂਰਾ ਸਮਾਂ ਰੁਜ਼ਗਾਰ ਪ੍ਰਦਾਨ ਕੀਤਾ ਹੈ।

 

  1. ਸ਼੍ਰੀ ਸੁਰੇਂਦ੍ਰਨ ਪੀ. ਦੀ ਅਗਵਾਈ ਵਿੱਚ ਸੰਪੂਰਨ ਪਲੱਸ ਐਗਰੋ ਫਰਟੀਲਾਈਜ਼ਰ ਐਂਟਰਪ੍ਰਾਈਜ਼ਿਜ਼, ਕੋਝੀਕੋਡ, ਕੇਰਲ ਨੂੰ ਕੋਇਰ ਬੋਰਡ, ਸਬ-ਰੀਜਨਲ ਆਫਿਸ, ਕੰਨੂਰ ਅਤੇ ਸੈਂਟਰਲ ਕੋਇਰ ਰਿਸਰਚ ਇੰਸਟੀਟਿਊਟ (ਸੀਸੀਆਰਆਈ), ਕਲਾਵੂਰ ਦੁਆਰਾ ਪ੍ਰਦਾਨ ਕੀਤੇ ਗਏ ਸਿਖਲਾਈ ਅਤੇ ਤਕਨੀਕੀ ਮਾਰਗਦਰਸ਼ਨ ਨਾਲ ਮਜ਼ਬੂਤੀ ਮਿਲੀ। ਉਨ੍ਹਾਂ ਨੇ ਕੋਇਰ ਪਿਥ ਬਾਇਓ-ਫਰਟੀਲਾਈਜ਼ਰ ਦੇ ਉਤਪਾਦਨ ਅਤੇ ਪ੍ਰਭਾਵਸ਼ਾਲੀ ਵਰਤੋਂ ‘ਤੇ ਵਿਵਹਾਰਿਕ ਸਿਖਲਾਈ ਪ੍ਰੋਗਰਾਮਾਂ, ਪ੍ਰਦਰਸ਼ਨਾਂ ਅਤੇ ਜਾਗਰੂਕਤਾ ਸੈਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸਿਰਫ਼ ਇੱਕ ਸਾਲ ਦੇ ਅੰਦਰ ਉਨ੍ਹਾਂ ਦੇ ਉੱਦਮ ਨੇ ਸਫਲਤਾਪੂਰਵਕ 500 ਤੋਂ ਵੱਧ ਗਾਹਕਾਂ ਦਾ ਅਧਾਰ ਬਣਾ ਲਿਆ ਹੈ। ਯੂਨਿਟ ਨੇ 20 ਟਨ ਤੋਂ ਵੱਧ ਕੋਇਰ ਪਿਥ ਬਾਇਓ-ਫਰਟੀਲਾਈਜ਼ਰ ਦੀ ਪ੍ਰਭਾਵਸ਼ਾਲੀ ਵਿਕਰੀ ਵੀ ਦਰਜ ਕੀਤੀ ਹੈ। ਉੱਦਮ ਵਰਤਮਾਨ ਵਿੱਚ 2 ਮਹਿਲਾ ਕਾਮਿਆਂ ਸਮੇਤ 5 ਕਾਮਿਆਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

  

  1. ਆਂਧਰ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੀ ਸ਼੍ਰੀਮਤੀ ਅੱਲਮ ਗੌਥਮੀ ਨੇ 5 ਵਰ੍ਹਿਆਂ ਪਹਿਲਾਂ ਕੋਇਰ ਬੋਰਡ ਸਿਖਲਾਈ ਕੇਂਦਰ ਵਿੱਚ ਸਿਖਲਾਈ ਹਾਸਲ ਕੀਤੀ। ਤਕਨੀਕੀ ਮਾਰਗਦਰਸ਼ਨ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣਾ ਉੱਦਮ ਏਡਿਗੋ ਕੋਇਰ ਪ੍ਰੋਡਕਟਸ ਸਥਾਪਿਤ ਕੀਤਾ। ਉਨ੍ਹਾਂ ਨੇ ਪੀਐੱਮਈਜੀਪੀ ਦੇ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕੀਤੀ। ਅੱਜ ਇਸ ਇਕਾਈ ਦਾ ਸਲਾਨਾ ਕਾਰੋਬਾਰ ਲਗਭਗ 35 ਲੱਖ ਰੁਪਏ ਹੈ ਅਤੇ ਇਹ ਲਗਭਗ 10 ਲੱਖ ਰੁਪਏ ਦਾ ਸਲਾਨਾ ਲਾਭ ਅਰਜਿਤ ਕਰਦੀ ਹੈ। ਇਸ ਉੱਦਮ ਨੇ 6 ਮਹਿਲਾਵਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕੀਤਾ ਹੈ। ਉਹ ਕਾਇਰ ਬੋਰਡ ਦੇ ਖੇਤਰੀ ਦਫ਼ਤਰ ਰਾਜਾਮੁੰਦ੍ਰੀ ਅਤੇ ਮੰਡਲ ਪ੍ਰੀਸ਼ਦ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਸਰਗਰਮ ਤੌਰ ‘ਤੇ ਸਿਖਲਾਈ ਪ੍ਰੋਗਰਾਮ ਵੀ ਸੰਚਾਲਿਤ ਕਰਦੀ ਹੈ ਅਤੇ ਲਗਭਗ 120 ਮਹਿਲਾਵਾਂ ਨੂੰ ਕੋਇਰ ਮੈਟ ਬੁਣਾਈ, ਰੱਸੀ ਬਣਾਉਣਾ ਅਤੇ ਹੈਂਡੀਕ੍ਰਾਫਟ ਉਤਪਾਦਨ ਦੀ ਸਿਖਲਾਈ ਦਿੱਤੀ ਗਈ ਹੈ। 

   

4. ਕੇਰਲ ਦੇ ਅਲਾਪੁੱਝਾ (Alappuzha) ਦੇ ਵਸਨੀਕ ਸ਼੍ਰੀ ਜੀ. ਸਾਬੂ ਨੇ ਪੀਐੱਮਈਜੀਪੀ ਯੋਜਨਾ ਦੇ ਤਹਿਤ ਅਤੇ ਕਲਾਵੂਰ ਸਥਿਤ ਕੋਇਰ ਬੋਰਡ ਦੇ ਖੇਤਰੀ ਦਫ਼ਤਰ ਰਾਹੀਂ ਸਾਲ 2024 ਵਿੱਚ ਕੋਇਰ ਸਪਿਨਿੰਗ ਯੂਨਿਟ ਦੀ ਸ਼ੁਰੂਆਤ ਕੀਤੀ। ਸੰਚਾਲਨ ਦੇ 2 ਵਰ੍ਹਿਆਂ ਦੇ ਅੰਦਰ ਹੀ ਯੂਨਿਟ ਨੇ ਅਲਾਪੁੱਝਾ ਦੀ ਸਥਾਨਕ ਕੋਇਰ ਸੋਸਾਇਟੀਆਂ ਅਤੇ ਨਿਰਮਾਤਾਵਾਂ ਨੂੰ ਕੋਇਰ ਧਾਗਾ ਅਤੇ ਰੱਸੀ ਦੀ ਸਪਲਾਈ ਦਾ ਸਥਿਰ ਉਤਪਾਦਨ ਹਾਸਲ ਕਰ ਲਿਆ। ਇਸ ਉੱਦਮ ਨੇ ਨੇੜਲੇ ਪਿੰਡਾਂ ਦੇ 8-10 ਸਥਾਨਕ ਕਾਮਿਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਹਨ, ਨੂੰ ਪ੍ਰਤੱਖ ਰੁਜ਼ਗਾਰ ਪ੍ਰਦਾਨ ਕੀਤਾ। ਮਹੀਨਾਵਾਰ ਟਰਨਓਵਰ ਵਿੱਚ ਜ਼ਿਕਰਯੋਗ ਵਾਧਾ ਹੋਇਆ, ਜਿਸ ਨਾਲ ਉੱਦਮੀ ਨੂੰ ਸਥਿਰ ਆਮਦਨ ਹਾਸਲ ਹੋਈ ਅਤੇ ਕਰਮਚਾਰੀਆਂ ਨੂੰ ਨਿਯਮਿਤ ਤਨਖਾਹਾਂ ਮਿਲਣ ਲੱਗੀ।

***********

ਸੁਨੀਲ ਕੁਮਾਰ ਤਿਵਾਰੀ/ਏਕੇ

E-mail -  hipessi[at]gmail[dot]com


(Release ID: 2323429) ਵਿਜ਼ੀਟਰ ਕਾਊਂਟਰ : 10