ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸੰਵਿਧਾਨ ਦਿਵਸ ਦੇ ਮੌਕੇ 'ਤੇ ਦੇਸ਼ ਭਰ ਦੀਆਂ 26,000 ਥਾਵਾਂ 'ਤੇ ਫਿੱਟ ਇੰਡੀਆ ਦੇ 99ਵੇਂ ‘ਸੰਡੇਜ਼ ਆਨ ਸਾਈਕਲ’ ਦਾ ਆਯੋਜਨ


ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਗੁਜਰਾਤ ਦੇ ਉਪ-ਮੁੱਖ ਮੰਤਰੀ ਹਰਸ਼ ਸੰਘਵੀ ਨੇ ਡਾਂਡੀ ਕੁਟੀਰ ਵਿਖੇ 99ਵੇਂ ਐਡੀਸ਼ਨ ਦੇ ਸਮਾਗਮ ਦੀ ਅਗਵਾਈ ਕੀਤੀ

29 ਨਵੰਬਰ ਨੂੰ 100ਵਾਂ ਐਡੀਸ਼ਨ ਭਾਰਤ ਵਿੱਚ ਓਲੰਪਿਕ ਲਹਿਰ ਦਾ ਜਸ਼ਨ ਮਨਾਏਗਾ

Posted On: 22 NOV 2026 12:36PM by PIB Chandigarh

ਗੁਜਰਾਤ ਦਾ ਗਾਂਧੀਨਗਰ, 22 ਨਵੰਬਰ 2026: ਫਿੱਟ ਇੰਡੀਆ ਸੰਡੇਜ਼ ਆਨ ਸਾਈਕਲ ਦੇ 99ਵੇਂ ਐਡੀਸ਼ਨ ਦਾ ਆਯੋਜਨ ਐਤਵਾਰ ਨੂੰ ਦੇਸ਼ ਭਰ ਦੀਆਂ 26,000 ਥਾਵਾਂ 'ਤੇ ਕੀਤਾ ਗਿਆ। ਸੰਵਿਧਾਨ ਦਿਵਸ ਦੀ ਥੀਮ 'ਤੇ ਆਧਾਰਿਤ ਇਸ ਆਯੋਜਨ ਨੇ ਫਿਟਨੈੱਸ, ਨਾਗਰਿਕ ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਵਿੱਚ ਸਮੂਹਿਕ ਭਾਗੀਦਾਰੀ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਗੁਜਰਾਤ ਦੇ ਉਪ-ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ ਨੇ ਗਾਂਧੀਨਗਰ ਸਥਿਤ ਡਾਂਡੀ ਕੁਟੀਰ ਅਤੇ ਮਹਾਤਮਾ ਮੰਦਰ ਵਿਖੇ ਸਮਾਗਮ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਾਗਰਿਕਾਂ, ਖਿਡਾਰੀਆਂ ਅਤੇ ਫਿਟਨੈੱਸ ਪ੍ਰਤੀ ਉਤਸ਼ਾਹੀ ਲੋਕਾਂ ਨਾਲ ਮਿਲ ਕੇ ਸਰਗਰਮ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ।


 

 

ਡਾ. ਮਾਂਡਵੀਆ ਨੇ ਕਿਹਾ ਕਿ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨੌਜਵਾਨਾਂ ਦਾ ਫਿੱਟ, ਸਿਹਤਮੰਦ ਅਤੇ ਨਸ਼ਾ-ਮੁਕਤ ਹੋਣਾ ਜ਼ਰੂਰੀ ਹੈ। ਉਨ੍ਹਾਂ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਸਾਈਕਲ ਚਲਾਉਣ ਨੂੰ ਆਪਣਾ ਜਨੂਨ ਬਣਾਉਣ ਅਤੇ ਇਸ ਨੂੰ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ।

ਡਾ. ਮਾਂਡਵੀਆ ਨੇ ਕਿਹਾ ਕਿ “ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਸੰਡੇਜ਼ ਆਨ ਸਾਈਕਲ ਦੇ 99ਵੇਂ ਐਡੀਸ਼ਨ ਵਿੱਚ ਦੇਸ਼ ਭਰ ਦੀਆਂ 26,000 ਥਾਵਾਂ 'ਤੇ ਲੋਕਾਂ ਦੀ ਭਾਗੀਦਾਰੀ ਇਸ ਮੌਕੇ ਨੂੰ ਵਿਸ਼ੇਸ਼ ਬਣਾਉਂਦੀ ਹੈ, ਖ਼ਾਸ ਕਰਕੇ ਉਦੋਂ ਜਦੋਂ ਅਸੀਂ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣ ਜਾ ਰਹੇ ਹਾਂ। ਫਿਟਨੈੱਸ ਸਿਰਫ਼ ਕੁਝ ਘੰਟਿਆਂ ਜਾਂ ਕਿਸੇ ਵਿਸ਼ੇਸ਼ ਦਿਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਨਾ ਚਾਹੀਦਾ ਹੈ।”

ਡਾ. ਮਾਂਡਵੀਆ ਨੇ ਕਿਹਾ ਕਿ ਸਾਈਕਲ ਚਲਾਉਣਾ ਸਿਰਫ਼ ਇੱਕ ਸਰੀਰਕ ਗਤੀਵਿਧੀ ਨਹੀਂ ਹੈ, ਸਗੋਂ ਇਹ ਫਿਟਨੈੱਸ ਨੂੰ ਉਤਸ਼ਾਹਿਤ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਇੱਕ ਜ਼ਰ੍ਹੀਆ ਵੀ ਹੈ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਾ ਸਿਰਫ਼ ਆਪਣੇ ਕਰੀਅਰ ਪ੍ਰਤੀ, ਸਗੋਂ ਆਪਣੀ ਫਿਟਨੈੱਸ ਅਤੇ ਰਾਸ਼ਟਰ ਪ੍ਰਤੀ ਆਪਣੀ ਜ਼ੁੰਮੇਵਾਰੀ ਨੂੰ ਲੈ ਕੇ ਵੀ ਜਾਗਰੂਕ ਹੋਣਾ ਚਾਹੀਦਾ ਹੈ।

 

 

ਡਾ. ਮਾਂਡਵੀਆ ਨੇ ਸਾਈਕਲ ਚਲਾਉਣ ਨੂੰ ਇੱਕ ਹਰਮਨ-ਪਿਆਰਾ ਜੀਵਨਸ਼ੈਲੀ ਵਿਕਲਪ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਈਕਲ ਚਲਾਉਣ ਵਿੱਚ ਵਧੇਰੇ ਜਨਤਕ ਭਾਗੀਦਾਰੀ ਨਾਲ ਫਿਟਨੈੱਸ ਨੂੰ ਹੁਲਾਰਾ ਮਿਲੇਗਾ ਅਤੇ ਇੱਕ ਸਿਹਤਮੰਦ ਸਮਾਜ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਛੋਟੇ-ਛੋਟੇ ਨਿੱਜੀ ਯਤਨ ਆਪਸ ਵਿੱਚ ਮਿਲਦੇ ਹਨ, ਤਾਂ ਉਹ ਵੱਡਾ ਬਦਲਾਅ ਲਿਆ ਸਕਦੇ ਹਨ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾ ਸਕਦੇ ਹਨ।

ਉਨ੍ਹਾਂ ਕਿਹਾ, “ਫਿੱਟ ਇੰਡੀਆ ਦਾ ਅਸਾਨ ਮੰਤਰ ਹੈ ਕਿ ਹਰੇਕ ਨਾਗਰਿਕ ਸਿਹਤ ਪ੍ਰਤੀ ਜਾਗਰੂਕ ਬਣੇ। ਜਦੋਂ ਸਾਡੇ ਨਾਗਰਿਕ ਫਿੱਟ ਹੋਣਗੇ, ਤਾਂ ਸਾਡਾ ਸਮਾਜ ਸਿਹਤਮੰਦ ਹੋਵੇਗਾ ਅਤੇ ਇੱਕ ਖ਼ੁਸ਼ਹਾਲ ਰਾਸ਼ਟਰ ਦੇ ਨਿਰਮਾਣ ਲਈ ਸਿਹਤਮੰਦ ਸਮਾਜ ਜ਼ਰੂਰੀ ਹੈ। ਆਓ ਅਸੀਂ ਸਾਰੇ ਮਿਲ ਕੇ ਫਿਟਨੈੱਸ ਨੂੰ ਤਰਜੀਹ ਦੇਈਏ ਅਤੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਯੋਗਦਾਨ ਪਾਈਏ।”

 

 

100ਵਾਂ ਐਡੀਸ਼ਨ ਭਾਰਤ ਵਿੱਚ ਓਲੰਪਿਕ ਲਹਿਰ ਦਾ ਜਸ਼ਨ ਮਨਾਏਗਾ

ਦੇਸ਼ ਭਰ ਵਿੱਚ ਵੱਧ ਰਹੀ ਜਨਤਕ ਭਾਗੀਦਾਰੀ ਨੂੰ ਅੱਗੇ ਵਧਾਉਂਦੇ ਹੋਏ ਡਾ. ਮਾਂਡਵੀਆ ਨੇ ਐਲਾਨ ਕੀਤਾ ਕਿ 29 ਨਵੰਬਰ 2026 ਨੂੰ ਸੰਡੇਜ਼ ਆਨ ਸਾਈਕਲ ਦਾ 100ਵਾਂ ਐਡੀਸ਼ਨ ਦੇਸ਼ ਵਿੱਚ ਓਲੰਪਿਕ ਲਹਿਰ ਦਾ ਜਸ਼ਨ ਮਨਾਏਗਾ।

ਇਹ ਇਤਿਹਾਸਕ ਐਡੀਸ਼ਨ ਓਲੰਪਿਕ ਕਦਰਾਂ-ਕੀਮਤਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਅਤੇ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਵਿੱਚ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਸੰਕਲਪ ਨੂੰ ਦੁਹਰਾਏਗਾ।

ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ ਨੇ ਸੰਡੇਜ਼ ਆਨ ਸਾਈਕਲ ਵਿੱਚ ਦੇਸ਼ ਭਰ ਵਿੱਚ ਵੱਧ ਰਹੀ ਜਨਤਕ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਫਿਟਨੈੱਸ ਨੂੰ ਆਪਣੀ ਰੋਜ਼ਾਨਾ ਆਦਤ ਬਣਾਉਣ ਲਈ ਪ੍ਰੇਰਿਤ ਕਰ ਰਹੀ ਹੈ।

 

ਗਾਂਧੀਨਗਰ ਵਿੱਚ ਸਮਾਗਮ ਦੀ ਸ਼ੁਰੂਆਤ ਸਵੇਰੇ 6:30 ਵਜੇ ਡਾਂਡੀ ਕੁਟੀਰ ਵਿਖੇ ਸਮੂਹਿਕ ਜ਼ੁੰਬਾ ਸੈਸ਼ਨ ਨਾਲ ਹੋਈ। ਇਸ ਤੋਂ ਬਾਅਦ ਮਹਾਤਮਾ ਮੰਦਰ ਤੱਕ ਅਤੇ ਵਾਪਸ ਢਾਈ ਕਿੱਲੋਮੀਟਰ ਦੀ ਸਾਈਕਲ ਰੈਲੀ ਕੱਢੀ ਗਈ। ਅੰਤਰਰਾਸ਼ਟਰੀ ਸਾਫਟ ਟੈਨਿਸ ਤਮਗਾ ਜੇਤੂ ਆਧਿਆ ਤਿਵਾੜੀ, ਜੈ ਮੀਨਾ ਅਤੇ ਅਨਿਕੇਤ ਪਟੇਲ ਵੀ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਆਪਣੀਆਂ ਖੇਡ ਪ੍ਰਾਪਤੀਆਂ ਰਾਹੀਂ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ।

 

ਫਿੱਟ ਇੰਡੀਆ ਦੇ ਬ੍ਰਾਂਡ ਅੰਬੈਸਡਰ ਸ਼੍ਰੀ ਰਾਕੇਸ਼ ਸੈਣੀ ਅਤੇ ਸ਼੍ਰੀ ਭੀਸ਼ਮ ਮਾਧਾਨੀ ਦੇ ਨਾਲ-ਨਾਲ ਫਿੱਟ ਇੰਡੀਆ ਚੈਂਪੀਅਨ ਭਾਨੂ ਅਤੇ ਉਰਵੀ ਵੀ ਇਸ ਮੌਕੇ ਹਾਜ਼ਰ ਸਨ।

ਇਸ ਪ੍ਰੋਗਰਾਮ ਦਾ ਆਯੋਜਨ ਭਾਰਤੀ ਖੇਡ ਅਥਾਰਟੀ ਦੇ ਖੇਤਰੀ ਕੇਂਦਰ, ਗਾਂਧੀਨਗਰ ਵੱਲੋਂ ਕੀਤਾ ਗਿਆ। ਇਸ ਵਿੱਚ ਨਾਗਰਿਕਾਂ, ਖਿਡਾਰੀਆਂ ਅਤੇ ਫਿਟਨੈੱਸ ਪ੍ਰਤੀ ਉਤਸ਼ਾਹੀ ਲੋਕਾਂ ਨੇ ਭਾਗ ਲਿਆ।

 

ਡਾ. ਮਨਸੁਖ ਮਾਂਡਵੀਆ ਵੱਲੋਂ ਦਸੰਬਰ 2024 ਵਿੱਚ ਸ਼ੁਰੂ ਕੀਤਾ ਗਿਆ ਫਿੱਟ ਇੰਡੀਆ ਸੰਡੇਜ਼ ਆਨ ਸਾਈਕਲ ਹੁਣ ਇੱਕ ਦੇਸ਼ ਵਿਆਪੀ ਭਾਈਚਾਰਕ ਫਿਟਨੈੱਸ ਅੰਦੋਲਨ ਬਣ ਗਿਆ ਹੈ। ਇਹ ਨਾਗਰਿਕਾਂ ਨੂੰ ਸਾਈਕਲ ਚਲਾਉਣ ਅਤੇ ਹੋਰ ਸਰੀਰਕ ਗਤੀਵਿਧੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ।

“ਫਿਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼” ਦੇ ਸੰਦੇਸ਼ ਰਾਹੀਂ ਇਹ ਪਹਿਲ ਫਿਟਨੈੱਸ, ਟਿਕਾਊ ਆਵਾਜਾਈ ਅਤੇ ਭਾਈਚਾਰਕ ਭਾਗੀਦਾਰੀ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ ਅਤੇ ਫਿੱਟ ਇੰਡੀਆ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾ ਰਹੀ ਹੈ।

***********

ਆਯੁਸ਼ਮਾਨ ਕੁਮਾਰ


(Release ID: 2341124) ਵਿਜ਼ੀਟਰ ਕਾਊਂਟਰ : 2