57th International Film Festival of India 2026
20 – 28 Nov 2026

ਪ੍ਰਸਾਰ ਭਾਰਤੀ ਨੇ ਇੱਫੀ 2026 ਵਿੱਚ ਆਪਣੀ ਪਹਿਲੀ ਸਕ੍ਰਿਪਟ ਪਿਚਿੰਗ ਲੈਬ ‘ਪੇਜ ਸੇ ਪਿਚ ਤੱਕ’ ਦੇ ਜੇਤੂਆਂ ਦਾ ਐਲਾਨ ਕੀਤਾ


​ਅਵਿਸ਼ੇਸ਼ ਝਾਅ ਨੇ ‘ਮਿਰਚੀ ਕੇਕ’ ਲਈ ਪਹਿਲਾ ਪੁਰਸਕਾਰ ਜਿੱਤਿਆ; ਸੱਤਿਆ ਵਿਆਸ ਅਤੇ ਜਿਤੇਸ਼ ਠਾਕੁਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਪੁਰਸਕਾਰ ਹਾਸਲ ਕੀਤਾ

Posted On: 24 NOV 2026 3:59PMby PIB ChandigarhRelease ID: 2341134Views: 4

ਪ੍ਰਸਾਰ ਭਾਰਤੀ ਨੇ ਅੱਜ ਪਣਜੀ ਦੀ ਕਲਾ ਅਕਾਦਮੀ ਵਿੱਚ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੌਰਾਨ, ਆਪਣੀ ਪਹਿਲੀ ਸਕ੍ਰਿਪਟ ਪਿਚਿੰਗ ਲੈਬ ‘ਪੇਜ ਸੇ ਪਿਚ ਤੱਕ’ ਦੇ ਜੇਤੂਆਂ ਦਾ ਐਲਾਨ ਕੀਤਾ। ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਪ੍ਰਸੂਨ ਜੋਸ਼ੀ ਦੀ ਪਰਿਕਲਪਨਾ ’ਤੇ ਅਧਾਰਿਤ, ਇਸ ਪਹਿਲ ਦਾ ਉਦੇਸ਼ ਉਭਰਦੇ ਲੇਖਕਾਂ ਲਈ ਇੱਕ ਅਜਿਹਾ ਸਲਾਨਾ ਰਾਸ਼ਟਰੀ ਮੰਚ ਸਥਾਪਿਤ ਕਰਨਾ ਹੈ, ਜਿੱਥੇ ਉਹ ਫੀਚਰ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਲਘੂ ਫ਼ਿਲਮਾਂ ਦੀਆਂ ਸ਼੍ਰੇਣੀਆਂ ਵਿੱਚ ਦਸ ਭਾਰਤੀ ਭਾਸ਼ਾਵਾਂ ਵਿੱਚ ਆਪਣੀਆਂ ਮੌਲਿਕ ਕਹਾਣੀਆਂ ਪੇਸ਼ ਕਰ ਸਕਣ।

ਇਸ ਪਹਿਲ ਨੂੰ ਜ਼ਬਰਦਸਤ ਫੀਡਬੈਕ ਮਿਲਿਆ। ਐਲਾਨ ਦੇ ਮਹਿਜ਼ ਦਸ ਦਿਨਾਂ ਦੇ ਅੰਦਰ ਹੀ ਲਗਭਗ 1,000 ਸਕ੍ਰਿਪਟਾਂ ਜਮ੍ਹਾਂ ਹੋਈਆਂ। ਇਹ ਦੇਸ਼ ਭਰ ਦੇ ਨੌਜਵਾਨ ਲੇਖਕਾਂ ਦੀ ਬਿਹਤਰੀਨ ਕਹਾਣੀ ਕਹਿਣ ਦੀ ਸਮਰੱਥਾ ਅਤੇ ਰਚਨਾਤਮਕ ਇੱਛਾਵਾਂ ਨੂੰ ਦਰਸਾਉਂਦੀ ਹੈ।

ਅਵਿਸ਼ੇਸ਼ ਝਾਅ ਨੂੰ ਉਨ੍ਹਾਂ ਦੀ ਸਕ੍ਰਿਪਟ ‘ਮਿਰਚੀ ਕੇਕ’ ਲਈ ਪਹਿਲਾ ਪੁਰਸਕਾਰ ਪ੍ਰਦਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ 5 ਲੱਖ ਰੁਪਏ ਦਾ ਨਕਦ ਪੁਰਸਕਾਰ ਮਿਲਿਆ। ਸੱਤਿਆ ਵਿਆਸ ਨੇ ‘ਸੰਹਾਰ’ ਲਈ ਦੂਜਾ ਪੁਰਸਕਾਰ ਜਿੱਤਿਆ ਅਤੇ ਉਨ੍ਹਾਂ ਨੂੰ 3 ਲੱਖ ਰੁਪਏ ਮਿਲੇ, ਜਦੋਂ ਕਿ ਜਿਤੇਸ਼ ਠਾਕੁਰ ਨੇ ‘ਸ਼ਰਦ ਪੂਰਨਿਮਾ’ ਲਈ ਤੀਜਾ ਪੁਰਸਕਾਰ ਜਿੱਤਿਆ ਅਤੇ ਉਨ੍ਹਾਂ ਨੂੰ 2 ਲੱਖ ਰੁਪਏ ਮਿਲੇ।

​

ਇਹ ਪੁਰਸਕਾਰ ਇੱਕ ਸਮਾਰੋਹ ਵਿੱਚ ਪ੍ਰਦਾਨ ਕੀਤੇ ਗਏ, ਜਿਸ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਪ੍ਰਿਥੁਲ ਕੁਮਾਰ ਅਤੇ ਰਾਸ਼ਟਰੀ ਫ਼ਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਧੀਰਜ ਸਿੰਘ ਸ਼ਾਮਲ ਹੋਏ।

 

ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਪ੍ਰਿਥੁਲ ਕੁਮਾਰ ਨੇ ਕਹਾਣੀ ਕਹਿਣ ਨਾਲ ਜੁੜੀ ਉਭਰਦੀਆਂ ਹੋਈਆਂ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਨਿਖਾਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਭਾਰਤ ਦੀ ਰਚਨਾਤਮਕ ਸਮਰੱਥਾ ਦੀ ਵਰਤੋਂ ਕਰਨਾ ਅਤੇ ਉਨ੍ਹਾਂ ਕਹਾਣੀਆਂ ਨੂੰ ਲੱਭਣਾ ਜ਼ਰੂਰੀ ਹੈ ਜਿਨ੍ਹਾਂ ਨੂੰ ਦੇਸ਼ ਦੇ ਨੌਜਵਾਨ ਕਹਿਣਾ ਚਾਹੁੰਦੇ ਹਨ। ਫ਼ਿਲਮ ਨਿਰਮਾਣ ਵਿੱਚ ਪਟਕਥਾ ਲੇਖਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਟਕਥਾ ਤਿਆਰ ਕਰਨਾ ਫ਼ਿਲਮ ਨਿਰਮਾਣ ਪ੍ਰਕਿਰਿਆ ਦਾ ਪਹਿਲਾ ਕਦਮ ਹੈ ਅਤੇ ਯੋਜਨਾ ਬਣਾਉਣਾ ਫ਼ਿਲਮ ਨਿਰਮਾਣ ਦਾ ਮੂਲ ਅਧਾਰ ਹੈ। ਪਟਕਥਾ ਨੂੰ ਯੋਜਨਾ ਨਿਰਮਾਣ ਦਾ ਸਮਾਨਾਰਥੀ ਦੱਸਦੇ ਹੋਏ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੱਕ ਆਕਰਸ਼ਕ ਪਟਕਥਾ ਅਤੇ ਇੱਕ ਮਜ਼ਬੂਤ ਕਹਾਣੀ ਸਫ਼ਲ ਫ਼ਿਲਮ ਨਿਰਮਾਣ ਦਾ ਅਧਾਰ ਹੁੰਦੀਆਂ ਹਨ।

ਦੂਰਦਰਸ਼ਨ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਰੀਨਾ ਸੋਨੋਵਾਲ ਕੌਲੀ ਨੇ ਸਵਾਗਤੀ ਭਾਸ਼ਣ ਦਿੱਤਾ। ਇਸ ਪਹਿਲ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਭਾਸ਼ਾਈ ਅਤੇ ਰਚਨਾਤਮਕ ਵਿਭਿੰਨਤਾ ਨੂੰ ਸਾਹਮਣੇ ਲਿਆਉਣ ਵਿੱਚ ਸਹਾਇਕ ਹੈ। ਉਨ੍ਹਾਂ ਨੇ  ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਭਰਦੇ ਲੇਖਕਾਂ ਲਈ ਅਜਿਹੇ ਮੌਕੇ ਪੈਦਾ ਕਰਨੇ ਜ਼ਰੂਰੀ ਹਨ ਤਾਂ ਜੋ ਉਹ ਰਾਸ਼ਟਰੀ ਮੰਚ ’ਤੇ ਆਪਣੇ ਮੌਲਿਕ ਵਿਚਾਰਾਂ ਨੂੰ ਪੇਸ਼ ਕਰ ਸਕਣ।

ਪਿਚਿੰਗ ਸੈਸ਼ਨਾਂ ਵਿੱਚ ਚੁਣੇ ਗਏ ਦਸ ਪ੍ਰਤੀਭਾਗੀਆਂ ਨੇ ਇੱਕ ਪ੍ਰਤਿਸ਼ਠਿਤ ਜਿਊਰੀ ਦੇ ਸਾਹਮਣੇ ਆਪਣੀਆਂ ਮੌਲਿਕ ਸਕ੍ਰਿਪਟਾਂ ਪੇਸ਼ ਕੀਤੀਆਂ। ਇਸ ਜਿਊਰੀ ਵਿੱਚ ਅਦਾਕਾਰ ਅਤੇ ‘ਸਰਬੋਤਮ ਸਹਾਇਕ ਅਦਾਕਾਰ’ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਜੇਤੂ ਸ਼੍ਰੀ ਮਨੋਜ ਜੋਸ਼ੀ; ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਸਾਹਿਤ ਦੇ ਲੇਖਕ, ਸੰਪਾਦਕ ਅਤੇ ਸੁਤੰਤਰ ਖੋਜਕਾਰ ਸ਼੍ਰੀ ਸੰਦੀਪ ਬਾਲਕ੍ਰਿਸ਼ਨ; ‘ਟੌਇਲਟ: ਏਕ ਪ੍ਰੇਮ ਕਥਾ’ ਅਤੇ ‘ਬੱਤੀ ਗੁਲ ਮੀਟਰ ਚਾਲੂ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਣ ਵਾਲੇ ਫ਼ਿਲਮਕਾਰ ਅਤੇ ਸੰਪਾਦਕ ਸ਼੍ਰੀ ਸ੍ਰੀਨਾਰਾਇਣ ਸਿੰਘ; ਅਤੇ ਰਾਸ਼ਟਰੀ ਫ਼ਿਲਮ ਪੁਰਸਕਾਰ ਜੇਤੂ ਪੱਤਰਕਾਰ, ਲੇਖਕ, ਫ਼ਿਲਮ ਸਮੀਖਿਅਕ ਅਤੇ ਪੁਣੇ ਸਥਿਤ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) ਦੀ ਗਵਰਨਿੰਗ ਕੌਂਸਲ ਦੇ ਉਪ ਪ੍ਰਧਾਨ ਸ਼੍ਰੀ ਅਨੰਤ ਵਿਜੇ ਸ਼ਾਮਲ ਸਨ।

ਚੁਣੀਆਂ ਗਈਆਂ ਐਂਟਰੀਆਂ ਵਿੱਚੋਂ ਬਿਹਤਰੀਨ ਕਾਰਜ ਨੂੰ ਮਾਨਤਾ ਦਿੰਦੇ ਹੋਏ, ਇਸ ਪਹਿਲ ਤਹਿਤ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ’ਤੇ ਰਹਿਣ ਵਾਲੇ ਪ੍ਰਤੀਭਾਗੀਆਂ ਨੂੰ 50,000 ਰੁਪਏ ਦੇ ‘ਵਿਸ਼ੇਸ਼ ਜ਼ਿਕਰ’ ਪੁਰਸਕਾਰ ਦਿੱਤੇ ਗਏ। ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸਵੇਂ ਸਥਾਨ ’ਤੇ ਰਹਿਣ ਵਾਲਿਆਂ ਨੂੰ ਪ੍ਰਸ਼ੰਸਾ-ਪੱਤਰ ਦਿੱਤੇ ਗਏ, ਜਦੋਂ ਕਿ ਚੁਣੇ ਗਏ ਟੌਪ 30 ਲੇਖਕਾਂ ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

​21 ਤੋਂ 23 ਨਵੰਬਰ, 2026 ਦੌਰਾਨ ਆਯੋਜਿਤ ਹੋਣ ਵਾਲੇ ‘ਪੇਜ ਸੇ ਪਿਚ ਤੱਕ’ ਪ੍ਰੋਗਰਾਮ ਨੇ ਉਭਰਦੇ ਲੇਖਕਾਂ ਅਤੇ ਫ਼ਿਲਮ ਉਦਯੋਗ ਦਰਮਿਆਨ ਦੂਰੀ ਨੂੰ ਘੱਟ ਕਰਨ ਦਾ ਯਤਨ ਕੀਤਾ। ਇਸ ਨੇ ਮੌਲਿਕ ਵਿਚਾਰਾਂ ਨੂੰ ਪਰਦੇ ਤੱਕ ਪਹੁੰਚਾਉਣ ਲਈ ਇੱਕ ਮੰਚ ਪ੍ਰਦਾਨ ਕੀਤਾ। ਇੱਕ ਸਲਾਨਾ ਪਹਿਲ ਦੇ ਰੂਪ ਵਿੱਚ, ਇਸ ਦਾ ਉਦੇਸ਼ ਹੋਣਹਾਰ ਕਹਾਣੀਕਾਰਾਂ ਨੂੰ ਫ਼ਿਲਮ ਉਦਯੋਗ ਦੇ ਪੇਸ਼ੇਵਰਾਂ ਨਾਲ ਜੋੜਨਾ ਹੈ ਤਾਂ ਜੋ ਉਨ੍ਹਾਂ ਦੀਆਂ ਪਟਕਥਾਵਾਂ ਨੂੰ ਫੀਚਰ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਲਘੂ ਫ਼ਿਲਮਾਂ ਵਿੱਚ ਤਬਦੀਲ ਕਰਨ ਦੇ ਮੌਕੇ ਮਿਲ ਸਕਣ।

 

ਇੱਫੀਲੌਇਡ ਇੱਥੇ ਪੜ੍ਹੋ:

https://www.pib.gov.in/iffi/57/iffiLoid.aspx?yr=2026&lang=1&reg=48

 

* * *

ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ਲਕਸ਼ਮੀਪ੍ਰਿਆ/ ਗੋਪਿਕਾ/ ਦਰਸ਼ਨਾ | IFFI 57 – 081


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2341134
•
Media Centre: Goa
•
Festival Dates: Nov 20 – 28, 2026