• Skip to Content
  • Sitemap
  • Advance Search
Social Welfare

ਐੱਸਓਏਆਰ ਏਆਈ- ਸੰਚਾਲਿਤ ਸਿੱਖਿਆ ਅਤੇ ਕੌਸ਼ਲ ਵਿਕਾਸ ਨੂੰ ਪ੍ਰੋਤਸਾਹਨ

Posted On: 22 OCT 2025 10:07AM

ਮੁੱਖ ਗੱਲਾਂ

  • ਏਆਈ ਤਤਪਰਤਾ ਲਈ ਕੌਸ਼ਲ ਵਿਕਾਸ (ਐੱਸਓਏਆਰ) ਦਾ ਟੀਚਾ ਕਲਾਸ 6 ਤੋਂ ਕਲਾਸ 12 ਤੱਕ  ਦੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਏਆਈ ਵਿੱਚ ਸਮਰੱਥ ਬਣਾਉਣਾ ਹੈ, ਤਾਂ ਜੋ ਇਸ ਤੇਜ਼ੀ ਨਾਲ ਡਿਜੀਟਲ ਹੁੰਦੀ ਦੁਨੀਆ ਵਿੱਚ ਭਵਿੱਖ ਲਈ ਤਿਆਰ ਭਾਰਤ ਦਾ ਨਿਰਮਾਣ ਹੋ ਸਕੇ।
  • ਐੱਸਓਏਆਰ ਵਿੱਚ ਵਿਦਿਆਰਥੀਆਂ ਲਈ 15 ਘੰਟਿਆਂ ਦੇ ਤਿੰਨ ਟੀਚਾਬੱਧ ਮੌਡਿਊਲ ਅਤੇ ਅਧਿਆਪਕਾਂ ਲਈ 45 ਘੰਟੇ ਦਾ ਇੱਕ ਸੁਤੰਤਰ ਮੌਡਿਊਲ ਸ਼ਾਮਲ ਹੈ,  ਜਿਨ੍ਹਾਂ ਵਿੱਚ ਏਆਈ ਦੀ ਨੈਤਿਕ ਵਰਤੋਂ ਅਤੇ ਮਸ਼ੀਨ ਲਰਨਿੰਗ ਦੀ ਮੌਲਿਕ ਧਾਰਨਾ ਵਰਗੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
  • ਕੇਂਦਰੀ ਬਜਟ 2025-26 ਵਿੱਚ ਸਿੱਖਿਆ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨ ਲਈ 500 ਕਰੋੜ ਰੁਪਏ ਵੰਡੇ ਗਏ ਹਨ, ਜਿਸ ਦਾ ਟੀਚਾ ਏਆਈ ਸੰਚਾਲਿਤ ਸਿੱਖਿਆ ਅਤੇ ਨਵੀਨਤਾ ਨੂੰ ਹੁਲਾਰਾ ਦੇਣਾ ਹੈ।
  • ਜੂਨ 2025 ਤੱਕ, ਐੱਨਏਪੀਐੱਸ-2 ਦੇ ਤਹਿਤ ਏਆਈ ਡੇਟਾ ਇੰਜੀਨੀਅਰ ਅਤੇ ਮਸ਼ੀਨ ਲਰਨਿੰਗ ਇੰਜੀਨੀਅਰ ਜਿਹੀਆਂ ਏਆਈ ਨਾਲ ਸਬੰਧਿਤ ਭੂਮਿਕਾਵਾਂ ਲਈ ਵਿੱਤ ਵਰ੍ਹੇ 2022-23 ਤੋਂ ਵਿੱਤ ਵਰ੍ਹੇ 2025-2026 ਦੇ ਦਰਮਿਆਨ 1,480 ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

ਜਾਣ-ਪਛਾਣ

ਏਆਈ, ਮਸ਼ੀਨ ਲਰਨਿੰਗ, ਡੇਟਾ ਵਿਗਿਆਨ ਅਤੇ ਆਟੋਮੇਸ਼ਨ ਵਿੱਚ ਤਰੱਕੀ ਕਾਰਨ ਆਲਮੀ ਕਾਰਜਬਲ ਇੱਕ ਡੂੰਘੀ ਤਬਦੀਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਜਿਵੇਂ-ਜਿਵੇਂ ਏਆਈ ਹੈਲਥਕੇਅਰ, ਵਿੱਤ, ਸਿੱਖਿਆ, ਮੈਨੂਫੈਕਚਰਿੰਗ ਅਤੇ ਜਨਤਕ ਸੇਵਾਵਾਂ ਜਿਹੇ ਉਦਯੋਗਾਂ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ, ਵਿਆਪਕ ਏਆਈ ਸਾਖ਼ਰਤਾ ਅਤੇ ਵਿਸ਼ੇਸ਼ ਪ੍ਰਤਿਭਾ ਦੀ ਤੁਰੰਤ ਜ਼ਰੂਰਤ ਹੈ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦਾ ਏਆਈ ਤਤਪਰਤਾ ਲਈ ਕੌਸ਼ਲ ਵਿਕਾਸ (ਐੱਸਓਏਆਰ) ਪ੍ਰੋਗਰਾਮ ਇੱਕ ਰਣਨੀਤਿਕ ਪਹਿਲ ਹੈ, ਜਿਸ ਦਾ ਉਦੇਸ਼ ਭਾਰਤ ਦੀ ਸਿੱਖਿਆ ਵਿਵਸਥਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕੁਸ਼ਲਤਾਵਾਂ ਨੂੰ ਏਕੀਕ੍ਰਿਤ ਕਰਨਾ ਹੈ। ਇਹ ਸਰਕਾਰ ਦੀ ਆਲਮੀ ਤਕਨੀਕੀ ਤਰੱਕੀ ਵਿੱਚ ਮੋਹਰੀ ਹੋਣ ਦੇ ਟੀਚੇ ਦੇ ਅਨੁਰੂਪ ਹੈ। ਸਕਿੱਲ ਇੰਡੀਆ ਮਿਸ਼ਨ ਦੇ 10 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ, ਜੁਲਾਈ 2025 ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਸਕਿੱਲ ਇੰਡੀਆ ਮਿਸ਼ਨ ਨੇ 2015 ਤੋਂ ਵੱਖ-ਵੱਖ ਕੌਸ਼ਲ ਯੋਜਨਾਵਾਂ ਦੇ ਜ਼ਰੀਏ ਲੋਕਾਂ ਨੂੰ ਸਸ਼ਕਤ ਬਣਾਇਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) 4.0 ਦੇ ਤਹਿਤ ਏਆਈ ਵਰਗੇ ਉੱਭਰਦੇ ਹੋਏ ਖੇਤਰ ਵੀ ਸ਼ਾਮਲ ਕੀਤੇ ਗਏ ਹਨ।

ਐੱਸਓਏਆਰ ਦਾ ਮਿਸ਼ਨ : ਭਵਿੱਖ ਨੂੰ ਮਜ਼ਬੂਤ ਬਣਾਉਣਾ

  • ਏਆਈ ਜਾਗਰੂਕਤਾ ਨੂੰ ਹੁਲਾਰਾ ਦੇਣਾ: ਐੱਸਓਏਆਰ ਪਹਿਲ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਏਆਈ ਸਾਖ਼ਰਤਾ ਨੂੰ ਉਤਸ਼ਾਹਿਤ ਕਰਨ ਨੂੰ ਤਰਜੀਹ ਦਿੰਦੀ ਹੈ। ਮਸ਼ੀਨ ਲਰਨਿੰਗ (ਐੱਮਐੱਲ) ਦੀਆਂ ਬੁਨਿਆਦੀ ਗੱਲਾਂ ਅਤੇ ਏਆਈ ਦੀ ਨੈਤਿਕ ਵਰਤੋਂ ਵਰਗੀਆਂ ਬੁਨਿਆਦੀ ਏਆਈ ਧਾਰਨਾਵਾਂ ਨੂੰ ਪੇਸ਼ ਕਰਕੇ, ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਸਿਖਿਆਰਥੀਆਂ ਵਿੱਚ ਜਗਿਆਸਾ ਅਤੇ ਇੱਛਾ ਜਗਾਉਣਾ ਅਤੇ ਉਨ੍ਹਾਂ ਨੂੰ ਤਕਨੀਕ-ਸੰਚਾਲਿਤ ਭਵਿੱਖ ਲਈ ਤਿਆਰ ਕਰਨਾ ਹੈ। ਅਧਿਆਪਕਾਂ ਲਈ, ਐੱਸਓਏਆਰ ਮੌਜੂਦਾ ਪਾਠਕ੍ਰਮ ਵਿੱਚ ਏਆਈ ਮੌਡਿਊਲ ਨੂੰ ਸ਼ਾਮਲ ਕਰਨ ਲਈ ਸਪੈਸ਼ਲ ਟ੍ਰੇਨਿੰਗ ਪ੍ਰਦਾਨ ਕਰਦਾ ਹੈ, ਜਿਸ ਨਾਲ ਪ੍ਰਭਾਵਸ਼ਾਲੀ ਸੇਵਾ ਅਦਾਇਗੀ ਅਤੇ ਉਦਯੋਗ ਦੀਆਂ ਜ਼ਰੂਰਤਾਂ ਨਾਲ ਤਾਲਮੇਲ ਯਕੀਨੀ ਬਣਦਾ ਹੈ।
  • ਆਰਥਿਕ ਆਤਮ-ਨਿਰਭਰਤਾ ਦਾ ਸਮਰਥਨ: ਐੱਸਓਏਆਰ ਨੌਜਵਾਨਾਂ ਨੂੰ ਆਈਟੀ, ਡਿਜੀਟਲ ਇਨੋਵੇਸ਼ਨ ਅਤੇ ਏਆਈ-ਸੰਚਾਲਿਤ ਉਦਯੋਗਾਂ ਵਰਗੇ ਉੱਚ-ਮੰਗ ਵਾਲੇ ਖੇਤਰਾਂ ਲਈ ਕੌਸ਼ਲ ਨਾਲ ਲੈਸ ਕਰਕੇ ਭਾਰਤ ਦੇ ਆਰਥਿਕ ਆਤਮ-ਨਿਰਭਰਤਾ (ਆਤਮਨਿਰਭਰ ਭਾਰਤ) ਵਿਜ਼ਨ ਦਾ ਰਣਨੀਤਿਕ ਤੌਰ ‘ਤੇ ਸਮਰਥਨ ਕਰਦਾ ਹੈ। ਇਹ ਪਹਿਲ ਪੀਐੱਮਕੇਵੀਵਾਈ 4.0 ਵਰਗੀਆਂ ਪ੍ਰਮੁੱਖ ਯੋਜਨਾਵਾਂ ਦੇ ਤਹਿਤ ਰਾਸ਼ਟਰੀ ਤਰਜੀਹਾਂ ਦੇ ਅਨੁਰੂਪ ਹੈ, ਜੋ ਰੋਜ਼ਗਾਰ ਸਮਰੱਥਾ ਅਤੇ ਉੱਦਮਤਾ ਨੂੰ ਵਧਾਉਣ ਲਈ ਉੱਭਰਦੀਆਂ ਤਕਨੀਕਾਂ ਦੇ ਕੌਸ਼ਲ ਵਿਕਾਸ ‘ਤੇ ਕੇਂਦ੍ਰਿਤ ਹੈ।
  • ਤਕਨੀਕ-ਸੰਚਾਲਿਤ ਭਾਰਤ ਦਾ ਨਿਰਮਾਣ: ਐੱਸਓਏਆਰ ਦਾ ਦੀਰਘਕਾਲੀ ਦ੍ਰਿਸ਼ਟੀਕੋਣ ਭਾਰਤ ਨੂੰ ਏਆਈ ਦੇ ਖੇਤਰ ਵਿੱਚ ਇੱਕ ਆਲਮੀ ਮੋਹਰੀ ਦੇਸ਼ ਵਜੋਂ ਸਥਾਪਿਤ ਕਰਨਾ ਹੈ ਅਤੇ ਇਸ ਲਈ ਨੌਜਵਾਨਾਂ ਨੂੰ ਏਆਈ-ਸੰਚਾਲਿਤ ਕਰੀਅਰ ਅਤੇ ਉੱਦਮਸ਼ੀਲਤਾ ਲਈ ਤਿਆਰ ਕਰਨਾ ਹੈ। ਏਆਈ- ਪੜ੍ਹੇ ਲਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਮਜ਼ਬੂਤ ਈਕੋਸਿਸਟਮ ਨੂੰ ਹੁਲਾਰਾ ਦੇ ਕੇ, ਇਸ ਪਹਿਲ ਦਾ ਉਦੇਸ਼ ਏਆਈ ਵਿਕਾਸ, ਡੇਟਾ ਵਿਸ਼ਲੇਸ਼ਣ ਅਤੇ ਤਕਨੀਕੀ ਨਵੀਨਤਾ ਵਿੱਚ ਵੱਖ-ਵੱਖ ਭੂਮਿਕਾਵਾਂ ਲਈ ਕੁਸ਼ਲ ਪੇਸ਼ੇਵਰਾਂ ਦਾ ਇੱਕ ਸਮੂਹ ਤਿਆਰ ਕਰਨਾ ਹੈ।

ਆਰਟੀਫਿਸ਼ੀਅਲ ਇੰਟੈਲੀਜੈਂਸ : ਭਾਰਤ ਦੇ ਸਿੱਖਿਆ ਦ੍ਰਿਸ਼ ਵਿੱਚ ਬਦਲਾਅ

ਆਰਟੀਫਿਸ਼ੀਅਲ ਇੰਟੈਲੀਜੈਂਸ; ਨਵੀਨਤਾ ਨੂੰ ਉਤਸ਼ਾਹਿਤ ਕਰਕੇ, ਡਿਜੀਟਲ ਸਾਖ਼ਰਤਾ ਨੂੰ ਵਧਾ ਕੇ ਅਤੇ ਵਿਦਿਆਰਥੀਆਂ ਨੂੰ ਤਕਨਾਲੋਜੀ-ਸੰਚਾਲਿਤ ਭਵਿੱਖ ਲਈ ਤਿਆਰ ਕਰਕੇ ਭਾਰਤ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆ ਰਹੀ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀਆਂ ਸਿਫਾਰਸ਼ਾਂ ਦੇ ਅਨੁਰੂਪ, ਏਆਈ ਨੂੰ ਕਲਾਸਾਂ ਅਤੇ ਕੌਸ਼ਲ ਵਿਕਾਸ ਰੂਪ-ਰੇਖਾਵਾਂ ਵਿੱਚ ਸਰਲਤਾ ਨਾਲ ਏਕੀਕ੍ਰਿਤ ਕੀਤਾ ਜਾ ਰਿਹਾ ਹੈ। ਇਸ ਬਦਲਾਅ ਨੂੰ ਗਤੀ ਦੇਣ ਵਾਲੇ ਕੁਝ ਪ੍ਰਮੁੱਖ ਵਿਕਾਸ ਪ੍ਰੋਗਰਾਮ ਇਸ ਪ੍ਰਕਾਰ ਹਨ:

  • ਸਕੂਲੀ ਪਾਠਕ੍ਰਮ ਵਿੱਚ ਏਆਈ:

ਰਾਸ਼ਟਰੀ ਸਿੱਖਿਆ ਨੀਤੀ (NEP) 2020 ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਡਿਜੀਟਲ ਸਾਖ਼ਰਤਾ ਨੂੰ ਉਤਸ਼ਾਹਿਤ ਕਰਨ ਲਈ, ਢੁਕਵੇਂ ਪੜਾਵਾਂ ਵਿੱਚ, ਸਕੂਲੀ ਪਾਠਕ੍ਰਮ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਵਰਗੇ ਸਮਕਾਲੀ ਵਿਸ਼ਿਆਂ ਨੂੰ ਸ਼ਾਮਲ ਕਰਨ 'ਤੇ ਜ਼ੋਰ ਦਿੰਦੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਪਹਿਲਾਂ ਹੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ AI ਨੂੰ ਇੱਕ ਵਿਸ਼ੇ ਵਜੋਂ ਲਾਗੂ ਕਰ ਚੁੱਕਾ ਹੈ। 2019-2020 ਅਕਾਦਮਿਕ ਸੈਸ਼ਨ ਤੋਂ ਕਲਾਸ 9ਵੀਂ ਵਿੱਚ ਸ਼ੁਰੂ ਕੀਤਾ ਗਿਆ ਅਤੇ 2020-2021 ਸੈਸ਼ਨ ਤੋਂ 11ਵੀਂ ਕਲਾਸ ਤੱਕ ਫੈਲਾਇਆ ਗਿਆ, ਇਹ ਵਿਸ਼ਾ ਕੌਸ਼ਲ ਵਿਕਾਸ ਅਤੇ ਨਿਜੀ ਸਿਖਲਾਈ ਉਪਕਰਣਾਂ ਵਰਗੇ ਵਿਵਹਾਰਕ ਉਪਯੋਗਾਂ 'ਤੇ ਕੇਂਦ੍ਰਿਤ ਹੈ।

  • ਏਆਈ ਵਿੱਚ ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ:

ਭਾਰਤ ਸਰਕਾਰ ਸਿੱਖਿਆ ਵਿੱਚ ਏਆਈ  ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁੱਖ ਪਹਿਲ ਵਜੋਂ ਇੱਕ ਏਆਈ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਕਰ ਰਹੀ ਹੈ। ਇਸ ਦਾ ਉਦੇਸ਼ ਭਾਰਤੀ ਭਾਸ਼ਾਵਾਂ ਲਈ ਏਆਈ ਦਾ ਲਾਭ ਚੁੱਕਣਾ, ਕਲਾਸਰੂਮਾਂ ਵਿੱਚ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ, ਅਤੇ ਰਵਾਇਤੀ ਸਿੱਖਿਆ ਵਿਧੀਆਂ ਦੀ ਥਾਂ ‘ਤੇ "ਚਾਕਬੋਰਡ ਤੋਂ ਚਿੱਪਸੈੱਟ ਤੱਕ" ਵਰਗੇ ਤਕਨੀਕ-ਸੰਚਾਲਿਤ ਪਹੁੰਚ ਵੱਲ ਅੱਗੇ ਵਧਣਾ ਹੈ।

ਇਹ ਕੇਂਦਰ ਏਆਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਸਰੋਤਾਂ ਦੇ ਨਿਰਮਾਣ ਲਈ ਵਿਆਪਕ ਰਾਸ਼ਟਰੀ ਯਤਨਾਂ ਦਾ ਸਮਰਥਨ ਕਰੇਗਾ। ਇਸ ਵਿੱਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੁਆਰਾ ਪ੍ਰਵਾਨਿਤ ਸੰਸਥਾਵਾਂ ਨੂੰ ਵੱਖ-ਵੱਖ ਅਕਾਦਮਿਕ ਕੋਰਸਾਂ ਵਿੱਚ ਏਆਈ ਨੂੰ ਇੱਕ ਚੋਣਵੇਂ ਵਿਸ਼ੇ ਵਜੋਂ ਸ਼ਾਮਲ ਕਰਨ ਦੀ ਸਿਫ਼ਾਰਸ਼ ਵੀ ਸ਼ਾਮਲ ਹੈ।

ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਐਡਵਾਂਸਡ ਏਆਈ-ਸਬੰਧਿਤ ਕੋਰਸਾਂ, ਜਿਵੇਂ ਡੀਪ ਲਰਨਿੰਗ, ਮਸ਼ੀਨ ਲਰਨਿੰਗ ਅਤੇ ਪ੍ਰੀਡਿਕਟਿਵ ਡੇਟਾ ਐਨਾਲਿਟਿਕਸ ਪ੍ਰਦਾਨ ਕਰਕੇ ਇਸ ਨੂੰ ਪੂਰਕ ਬਣਾਉਂਦਾ ਹੈ।

  • ਸਕਿੱਲ ਇੰਡੀਆ ਮਿਸ਼ਨ (ਐੱਸਆਈਐੱਮ) ਵਿੱਚ ਏਆਈ ਅਤੇ ਡਿਜੀਟਲ ਲਰਨਿੰਗ ਦਾ ਏਕੀਕਰਣ:

ਭਾਰਤ ਸਰਕਾਰ ਭਵਿੱਖ ਲਈ ਇੱਕ ਸਿਖਲਾਈ ਪ੍ਰਾਪਤ ਕਾਰਜਬਲ ਤਿਆਰ ਕਰਨ ਲਈ ਸਕਿੱਲ ਇੰਡੀਆ ਮਿਸ਼ਨ (SIM) ਵਿੱਚ ਏਆਈ ਅਤੇ ਡਿਜੀਟਲ ਲਰਨਿੰਗ ਪ੍ਰੋਗਰਾਮਾਂ ਨੂੰ ਸਰਗਰਮੀ ਨਾਲ ਸ਼ਾਮਲ ਕਰ ਰਹੀ ਹੈ। ਇਸ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (PMKVY) 4.0, ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (NAPS), ਉਦਯੋਗਿਕ ਸਿਖਲਾਈ ਸੰਸਥਾਵਾਂ (ITIs) ਅਤੇ ਰਾਸ਼ਟਰੀ ਕੌਸ਼ਲ ਸਿਖਲਾਈ ਸੰਸਥਾਵਾਂ (NSTIs), ਅਤੇ ਸਕਿੱਲ ਇੰਡੀਆ ਡਿਜੀਟਲ ਹੱਬ (SIDH) ਪਲੈਟਫਾਰਮ ਦੇ ਤਹਿਤ ਟੀਚਾਬੱਧ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

ਪੀਐੱਮਕੇਵੀਵਾਈ 4.0: 2015 ਵਿੱਚ ਸ਼ੁਰੂ ਕੀਤਾ ਗਿਆ, ਇਹ ਪ੍ਰੋਗਰਾਮ ਥੋੜ੍ਹੇ ਸਮੇਂ ਦੀ ਸਿਖਲਾਈ, ਸਕਿੱਲ ਅਪਗ੍ਰੇਡੇਸ਼ਨ ਅਤੇ ਪਹਿਲਾਂ ਤੋਂ ਸਿੱਖੀ ਦੀ ਮਾਨਤਾ 'ਤੇ ਕੇਂਦ੍ਰਿਤ ਹੈ, ਜਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਵਰਗੇ ਭਵਿੱਖਮੁਖੀ ਕੌਸ਼ਲ ਨੂੰ ਤਰਜੀਹ ਦਿੱਤੀ ਜਾਂਦੀ ਹੈ।

 

ਐੱਨਏਪੀਐੱਸ: ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (NAPS-2), ਜੋ ਮੌਜੂਦਾ ਸਮੇਂ ਆਪਣੇ ਦੂਜੇ ਪੜਾਅ ਵਿੱਚ ਹੈ, ਅਗਸਤ 2016 ਤੋਂ ਘੱਟੋ-ਘੱਟ ਨਿਰਧਾਰਿਤ ਰਾਸ਼ੀ ਦੇ 25% ਤੱਕ, ਵੱਧ ਤੋਂ ਵੱਧ ₹1,500 ਪ੍ਰਤੀ ਮਹੀਨਾ ਤੱਕ, ਵਜ਼ੀਫ਼ਾ ਪ੍ਰਦਾਨ ਕਰਕੇ ਅਪ੍ਰੈਂਟਿਸਸ਼ਿਪਾਂ ਦਾ ਸਮਰਥਨ ਕਰਦੀ ਹੈ।

ਇਹ ਰਾਸ਼ੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ। ਏਆਈ ਨਾਲ ਸਬੰਧਿਤ ਕਿੱਤਿਆਂ ਦੇ ਤਹਿਤ, ਵਿੱਤੀ ਵਰ੍ਹੇ 2022-23 ਤੋਂ ਵਿੱਤੀ ਸਾਲ 2025-26 (ਜੂਨ 2025 ਤੱਕ) ਤੱਕ ਦੇਸ਼ ਭਰ ਵਿੱਚ 1,480 ਸਿਖਿਆਰਥੀਆਂ ਨੂੰ ਜੋੜਿਆ ਗਿਆ ਹੈ, ਜਿਸ ਵਿੱਚ ਏਆਈ ਡੇਟਾ ਇੰਜੀਨੀਅਰ, ਮਸ਼ੀਨ ਲਰਨਿੰਗ ਇੰਜੀਨੀਅਰ, ਅਤੇ ਪਾਇਥਨ ਏਆਈ ਅਪ੍ਰੈਂਟਿਸ ਵਰਗੀਆਂ ਭੂਮਿਕਾਵਾਂ ਸ਼ਾਮਲ ਹਨ।

ਮਾਰਚ 2025 ਤੱਕ, ਲਗਭਗ 60 ਨਿਜੀ ਅਦਾਰੇ ਮੌਜੂਦਾ ਸਮੇਂ ਐੱਨਏਪੀਐੱਸ ਅਧੀਨ ਏਆਈ-ਸਬੰਧਿਤ ਕੋਰਸਾਂ ਵਿੱਚ ਸਿਖਲਾਈ ਪ੍ਰਦਾਨ ਕਰ ਰਹੇ ਹਨ।

SIDH ਪਲੈਟਫਰਾਮ : ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਤਹਿਤ ਕੌਸ਼ਲ ਵਿਕਾਸ ਲਈ ਇੱਕ ਵਿਆਪਕ ਡਿਜੀਟਲ ਪਲੈਟਫਾਰਮ ਹੈ, ਜੋ ਕਿ ਭਾਰਤੀ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਵੱਖ-ਵੱਖ ਮੁਹਾਰਤਾ ਪੱਧਰਾਂ ‘ਤੇ ਏਆਈ/ਐੱਮਐੱਲ ਅਤੇ ਡਿਜੀਟਲ ਤਕਨਾਲੋਜੀਆਂ ਵਿੱਚ ਉਦਯੋਗ-ਪ੍ਰਾਸੰਗਿਕ ਕੋਰਸਾਂ ਦੇ ਨਾਲ-ਨਾਲ ਨੌਕਰੀ ਅਤੇ ਉੱਦਮਤਾ ਦੇ ਮੌਕੇ ਪ੍ਰਦਾਨ ਕਰਦਾ ਹੈ।

ਐੱਸਓਏਆਰ: ਪ੍ਰਾਸੰਗਿਕਤਾ ਅਤੇ ਉਮੀਦ ਕੀਤੇ ਗਏ ਨਤੀਜੇ

ਸਕਿੱਲ ਇੰਡੀਆ ਮਿਸ਼ਨ ਨਾਲ ਰਣਨੀਤਿਕ ਤਾਲਮੇਲ: ਐੱਸਓਏਆਰ ਵਿਦਿਆਰਥੀਆਂ ਲਈ ਟੀਚਾਬੱਧ ਮੌਡਿਊਲ ਪ੍ਰਦਾਨ ਕਰਕੇ ਸਕਿੱਲ ਇੰਡੀਆ ਮਿਸ਼ਨ ਦਾ ਸਮਰਥਨ ਕਰਦਾ ਹੈ, ਤਾਂ ਜੋ ਨੌਜਵਾਨਾਂ ਨੂੰ ਏਆਈ-ਸੰਚਾਲਿਤ ਖੇਤਰਾਂ ਵਿੱਚ ਰੁਜ਼ਗਾਰ ਯੋਗਤਾ ਅਤੇ ਉਤਪਾਦਕਤਾ ਵਧਾਉਣ ਲਈ ਜ਼ਰੂਰੀ ਡਿਜੀਟਲ ਕੌਸ਼ਲ  ਪ੍ਰਦਾਨ ਕੀਤੇ ਜਾ ਸਕਣ।

ਵਿਕਸਿਤ ਭਾਰਤ ਵਿਜ਼ਨ ਵਿੱਚ ਯੋਗਦਾਨ: ਇਹ ਪ੍ਰੋਗਰਾਮ "ਸਾਰਿਆਂ ਲਈ ਏਆਈ" ਪਹਿਲ ਰਾਹੀਂ 2047 ਤੱਕ ਭਾਰਤ ਦੇ ਵਿਕਸਿਤ ਰਾਸ਼ਟਰ ਵਿਜ਼ਨ ਨੂੰ ਅੱਗੇ ਵਧਾਉਂਦਾ ਹੈ। ਇਹ ਇੱਕ ਤਕਨੀਕੀ-ਕੁਸ਼ਲ ਕਾਰਜਬਲ ਨੂੰ ਉਤਸ਼ਾਹਿਤ ਕਰਦਾ ਹੈ ਜੋ ਨਵੀਨਤਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਏਆਈ ਦਾ ਲਾਭ ਲੈਂਦਾ ਹੈ, ਜਿਵੇਂ ਕਿ ਰਾਸ਼ਟਰੀ ਕੌਸ਼ਲ ਵਿਕਾਸ ਰਣਨੀਤੀਆਂ ਵਿੱਚ ਜ਼ੋਰ ਦਿੱਤਾ ਗਿਆ ਹੈ।

ਡਿਜੀਟਲ ਸਮਾਵੇਸ਼ ਨੂੰ ਉਤਸ਼ਾਹਿਤ ਕਰਨਾ: ਐੱਮਓਏਆਰ, ਸਕਿੱਲ ਇੰਡੀਆ ਡਿਜੀਟਲ ਹੱਬ ਵਰਗੇ ਪਹੁੰਚਯੋਗ ਪਲੈਟਫਾਰਮਾਂ ਵਿੱਚ ਏਆਈ ਟ੍ਰੇਨਿੰਗ ਨੂੰ ਜੋੜ ਕੇ ਸ਼ਹਿਰੀ-ਪੇਂਡੂ ਡਿਜੀਟਲ ਪਾੜੇ ਨੂੰ ਘੱਟ ਕਰਦਾ ਹੈ। ਇਹ ਸਰਕਾਰੀ ਅਤੇ ਨਿਜੀ ਸਕੂਲਾਂ ਵਿੱਚ ਡਿਜੀਟਲ ਕੌਸ਼ਲ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ, ਜਿਸ ਨਾਲ ਪਛੜੇ ਭਾਈਚਾਰੇ ਸਸ਼ਕਤ ਬਣਦੇ ਹਨ।

ਏਆਈ-ਜਾਗਰੂਕ ਵਿਦਿਆਰਥੀ ਅਤੇ ਸਿਖਲਾਈ ਪ੍ਰਾਪਤ ਅਧਿਆਪਕ: ਐੱਸਓਏਆਰ ਦਾ ਉਦੇਸ਼ ਏਆਈ-ਜਾਗਰੂਕ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ, ਜੋ ਨੈਤਿਕ ਏਆਈ ਐਪਲੀਕੇਸ਼ਨ ਵਿੱਚ ਸਮਰੱਥ ਹੋਣ ਅਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਂ ਨੂੰ ਅਧਿਆਪਨ ਅਭਿਆਸਾਂ ਨੂੰ ਬਿਹਤਰ ਬਣਾਉਣ ਅਤੇ ਕਲਾਸਰੂਮਾਂ ਵਿੱਚ ਏਆਈ ਨੂੰ ਵਿਆਪਕ ਤੌਰ 'ਤੇ ਅਪਣਾਉਣ ਨੂੰ ਯਕੀਨੀ ਬਣਾਉਣ ਲਈ ਟ੍ਰੇਂਡ ਕਰਨ।

ਏਆਈ ਕਰੀਅਰ ਵਿੱਚ ਦਿਲਚਸਪੀ ਵਧਾਉਣਾ ਅਤੇ ਕੌਸ਼ਲ ਦੇ ਪਾੜੇ ਨੂੰ ਘਟਾਉਣਾ: ਐੱਸਓਏਆਰ ਪ੍ਰੋਗਰਾਮ ਦਾ ਉਦੇਸ਼ ਵਿਵਹਾਰਕ ਕੌਸ਼ਲ ਰਾਹੀਂ ਏਆਈ ਕਰੀਅਰ ਵਿੱਚ ਨੌਜਵਾਨਾਂ ਦੀ ਦਿਲਚਸਪੀ ਵਧਾਉਣਾ ਹੈ। ਇਹ ਸਮਾਵੇਸ਼ੀ ਸਿਖਲਾਈ ਪ੍ਰਦਾਨ ਕਰਕੇ ਅਤੇ ਉੱਚ-ਮੰਗ ਵਾਲੇ ਤਕਨੀਕੀ ਕੌਸ਼ਲਾਂ ਤੱਕ ਪਹੁੰਚ ਨੂੰ ਸਮਰੱਥ ਬਣਾ ਕੇ ਡਿਜੀਟਲ ਕੁਸ਼ਲਤਾਵਾਂ ਵਿੱਚ ਸ਼ਹਿਰੀ-ਪੇਂਡੂ ਪਾੜੇ ਨੂੰ ਵੀ ਘੱਟ ਕਰਦਾ ਹੈ।

ਸਿੱਟਾ

ਸਕਿੱਲ ਡਿਵੈਲਪਮੈਂਟ ਫਾਰ ਏਆਈ ਰੈਡੀਨੈੱਸ (SOAR) ਪ੍ਰੋਗਰਾਮ ਭਾਰਤ ਨੂੰ ਏਆਈ-ਸੰਚਾਲਿਤ ਸਿੱਖਿਆ ਅਤੇ ਕਾਰਜਬਲ ਵਿਕਾਸ ਵਿੱਚ ਇੱਕ ਗਲੋਬਲ ਲੀਡਰ ਵਜੋਂ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸਕੂਲੀ ਪਾਠਕ੍ਰਮ ਅਤੇ ਵੋਕੇਸ਼ਨਲ ਟ੍ਰੇਨਿੰਗ ਵਿੱਚ ਏਆਈ ਸਾਖ਼ਰਤਾ ਨੂੰ ਸ਼ਾਮਲ ਕਰਕੇ, ਐੱਸਓਏਆਰ ਨਾ ਸਿਰਫ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਤਿ-ਆਧੁਨਿਕ ਕੌਸ਼ਲ ਨਾਲ ਲੈਸ ਕਰਦਾ ਹੈ, ਸਗੋਂ ਨਵੀਨਤਾ ਅਤੇ ਤਕਨਾਲੋਜੀ ਦੀ ਨੈਤਿਕ ਵਰਤੋਂ ਦੇ ਸੱਭਿਆਚਾਰ ਨੂੰ ਵੀ ਹੁਲਾਰਾ ਦਿੰਦਾ ਹੈ। ਰਣਨੀਤਿਕ ਸਾਂਝੇਦਾਰੀਆਂ ਅਤੇ ਸਕਿੱਲ ਇੰਡੀਆ ਡਿਜੀਟਲ ਹੱਬ ਵਰਗੇ ਪਲੈਟਫਾਰਮਾਂ ਰਾਹੀਂ, ਇਹ ਪ੍ਰੋਗਰਾਮ ਵਿਭਿੰਨ ਸਮਾਜਿਕ-ਆਰਥਿਕ ਸਮੂਹਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ, ਤਾਂ ਜੋ ਭਾਰਤੀ ਨੌਜਵਾਨ  ਤਕਨੀਕੀ ਅਤੇ ਆਰਥਿਕ ਤਰੱਕੀ ਨੂੰ ਗਤੀ ਪ੍ਰਦਾਨ ਕਰ ਸਕਣ। ਵਿਕਸਿਤ ਭਾਰਤ @ 2047 ਵਿਜ਼ਨ ਦੇ ਅਧਾਰ ਵਜੋਂ, ਐੱਸਓਏਆਰ ਇੱਕ ਡਿਜੀਟਲ ਤੌਰ 'ਤੇ ਸਮਾਵੇਸ਼ੀ, ਪ੍ਰਤੀਯੋਗੀ ਅਤੇ ਆਤਮ-ਨਿਰਭਰ ਭਾਰਤ ਦੀ ਨੀਂਹ ਰੱਖਦਾ ਹੈ, ਜੋ ਆਲਮੀ ਨਵੀਨਤਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਤਿਆਰ ਹੈ।

ਸੰਦਰਭ:

ਕੇਂਦਰੀ ਬਜਟ:

 

:

https://www.indiabudget.gov.in/doc/bh1.pdf

ਪੱਤਰ ਸੂਚਨਾ ਦਫ਼ਤਰ:

https://www.pib.gov.in/PressReleasePage.aspx?PRID=2153010

https://www.pib.gov.in/PressReleseDetailm.aspx?PRID=2147048

https://www.pib.gov.in/Pressreleaseshare.aspx?PRID=1704878

ਸਿੱਖਿਆ ਮੰਤਰਾਲਾ:
https://www.education.gov.in/sites/upload_files/mhrd/files/PIB2132184.pdf

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ:

https://www.skillindiadigital.gov.in/home

https://sansad.in/getFile/loksabhaquestions/annex/184/AU2748_0eg8Dq.pdf?source=pqals

https://www.apprenticeshipindia.gov.in/

ਹੋਰ:
https://www.cprgindia.org/Padh-AI-Conclave/image/pdf/PADHAI-CONCLAVE-BROCHURE.pdf

Click here to see PDF

 

************

ਐੱਸਕੇ/ਆਰਕੇ/ਏਕੇ

(Backgrounder ID: 155666) Visitor Counter : 2
Provide suggestions / comments
Link mygov.in
National Portal Of India
STQC Certificate