Infrastructure
ਮੈਰੀਟਾਈਮ ਇੰਡੀਆ
ਵਿਜ਼ਨ 2030 ਤੋਂ ਅੰਮ੍ਰਿਤਕਾਲ 2047 ਤੱਕ
Posted On:
26 OCT 2025 9:49AM
ਮੁੱਖ ਬਿੰਦੂ
- ਭਾਰਤ ਦੇ ਵਪਾਰ ਦੇ ਨਤੀਜੇ ਦੇ ਲਿਹਾਜ ਤੋਂ ਲਗਭਗ 95 ਪ੍ਰਤੀਸ਼ਤ ਅਤੇ ਕੀਮਤ ਦੇ ਹਿਸਾਬ ਤੋਂ ਲਗਭਗ 70 ਪ੍ਰਤੀਸ਼ਤ ਹਿੱਸਾ ਸਮੁੰਦਰੀ ਮਾਰਗਾਂ ਦੇ ਰਾਹੀਂ ਹੁੰਦਾ ਹੈ। ਇਸ ਨਾਲ ਭਾਰਤ ਦੀ ਅਰਥਵਿਵਸਥਾ ਅਤੇ ਮੁਕਾਬਲੇਬਾਜੀ ਵਿੱਚ ਇਸ ਖੇਤਰ ਦੀ ਕੇਂਦਰੀ ਭੂਮਿਕਾ ਦਾ ਪਤਾ ਚਲਦਾ ਹੈ।
- ਮੈਰੀਟਾਈਮ ਇੰਡੀਆ ਵਿਜ਼ਨ 2030 ਵਿੱਚ 3-3.5 ਲੱਖ ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਨਾਲ 150 ਤੋਂ ਜ਼ਿਆਦਾ ਪਹਿਲਕਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਿਪ ਬਿਲਡਿੰਗ ਲਈ ਹਾਲ ਹੀ ਵਿੱਚ 69725 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਹੈ।
- ਵਿੱਤ ਵਰ੍ਹੇ 2024-25 ਵਿੱਚ ਪ੍ਰਮੁੱਖ ਬੰਦਰਗਾਹਾਂ ਰਾਹੀਂ 85.5 ਕਰੋੜ ਟਨ ਮਾਲ ਦੀ ਢੁਆਈ ਹੋਈ ਜਿਸ ਨਾਲ ਸਮੁੰਦਰੀ ਵਪਾਰ ਅਤੇ ਬੰਦਰਗਾਹ ਕਾਰਜ ਕੁਸ਼ਲਤਾ ਵਿੱਚ ਠੋਸ ਵਾਧੇ ਦਾ ਸੰਕੇਤ ਮਿਲਦਾ ਹੈ।
ਭਾਰਤੀ ਸਮੁੰਦਰੀ ਮਾਰਗ ਦੀ ਯਾਤਰਾ
ਭਾਰਤ ਦੀ ਆਰਥਿਕ ਸ਼ਕਤੀ ਦਾ ਪ੍ਰਵਾਹ ਸਮੁੰਦਰਾਂ ਤੋਂ ਹੁੰਦਾ ਹੈ। ਭਾਰਤ ਦੇ ਵਪਾਰ ਦੇ ਨਤੀਜੇ ਦੇ ਲਿਹਾਜ ਤੋਂ ਲਗਭਗ 95 ਪ੍ਰਤੀਸ਼ਤ ਅਤੇ ਕੀਮਤ ਦੇ ਹਿਸਾਬ ਨਾਲ ਲਗਭਗ 70 ਪ੍ਰਤੀਸ਼ਤ ਹਿੱਸਾ ਸਮੁੰਦਰੀ ਮਾਰਗਾਂ ਰਾਹੀਂ ਹੁੰਦਾ ਹੈ। ਅਸਲ ਵਿੱਚ ਸਮੁੰਦਰ ਭਾਰਤ ਦੇ ਵਪਾਰ ਦੀ ਪ੍ਰਾਣਸ਼ਕਤੀ ਹੈ। ਕੱਚੇ ਤੇਲ ਅਤੇ ਕੋਲੇ ਤੋਂ ਲੈ ਕੇ ਇਲੈਕਟ੍ਰੌਨਿਕਸ, ਕਪੜਾ ਅਤੇ ਖੇਤੀਬਾੜੀ ਉਤਪਾਦਾਂ ਤੱਕ ਦੇਸ਼ ਦੇ ਆਯਾਤ ਅਤੇ ਨਿਰਯਾਤ ਦਾ ਵੱਡਾ ਹਿੱਸਾ ਵਿਅਸਤ ਬੰਦਰਗਾਹਾਂ ਤੋਂ ਹੋ ਕੇ ਲੰਘਦਾ ਹੈ। ਇਹ ਬੰਦਰਗਾਹ ਭਾਰਤ ਨੂੰ ਵਿਸ਼ਵ ਭਰ ਦੇ ਬਜ਼ਾਰਾਂ ਨਾਲ ਜੋੜਦੇ ਹਨ। ਵਿਸ਼ਵੀਕਰਣ ਨਾਲ ਸਪਲਾਈ ਚੇਨਾਂ ਦੀ ਅੰਤਰ ਨਿਰਭਰਤਾ ਡੂੰਘੀ ਹੋਣ ਅਤੇ ਭਾਰਤ ਦੇ ਪ੍ਰਮੁੱਖ ਮੈਨੂਫੈਕਚਰਿੰਗ ਅਤੇ ਊਰਜਾ ਕੇਂਦਰ ਵਜੋਂ ਉਭਰਨ ਨਾਲ ਹੀ ਬੰਦਰਗਾਹਾਂ ਅਤੇ ਸ਼ਿਪਿੰਗ ਦੀ ਕਾਰਜ ਕੁਸ਼ਲਤਾ ਰਾਸ਼ਟਰੀ ਮੁਕਾਬਲੇਬਾਜ਼ੀ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦੀ ਹੈ
ਭਾਰਤ ਨੇ ਖੁਦ ਨੂੰ ਆਲਮੀ ਸਮੁੰਦਰੀ ਸ਼ਕਤੀ ਵਜੋਂ ਸਥਾਪਿਤ ਕਰਨ ਦੇ ਉਦੇਸ਼ ਨਾਲ ਸਾਹਸਿਕ ਕਦਮ ਚੁੱਕਦੇ ਹੋਏ ਮੈਰੀਟਾਈਮ ਇੰਡੀਆ ਵਿਜ਼ਨ 2030 (ਐੱਮਆਈਵੀ 2030) ਦੀ ਸ਼ੁਰੂਆਤ ਕੀਤੀ। 2 ਵਰ੍ਹੇ 2021 ਵਿੱਚ ਸ਼ੁਰੂ ਕੀਤੇ ਗਏ ਇਸ ਪਰਿਵਰਤਨਕਾਰੀ ਰੋਡਮੈਪ ਵਿੱਚ 150 ਤੋਂ ਜ਼ਿਆਦਾ ਰਣਨੀਤਕ ਪਹਿਲਕਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਜ਼ਨ ਦਾ ਉਦੇਸ਼ ਸਥਿਰਤਾ ਅਤੇ ਹੁਨਰ ਵਿਕਾਸ ਨੂੰ ਕੇਂਦਰ ਵਿੱਚ ਰੱਖਦੇ ਹੋਏ ਬੰਦਰਗਾਹਾਂ ਨੂੰ ਆਧੁਨਿਕੀਕਰਣ, ਸ਼ਿਪਿੰਗ ਸਮਰੱਥਾ ਦਾ ਵਿਸਥਾਰ ਅਤੇ ਅੰਦਰੂਨੀ ਜਲ ਮਾਰਗਾਂ ਨੂੰ ਮਜ਼ਬੂਤੀਕਰਨ ਹੈ। ਐੱਮਆਈਵੀ 2030 ਸਿਰਫ ਮਾਲ ਢੁਆਈ ਦਾ ਬਲੂਪ੍ਰਿੰਟ ਹੋਣ ਦੀ ਥਾਂ ਵਪਾਰ, ਨਿਵੇਸ਼ ਅਤੇ ਰੁਜ਼ਗਾਰ ਦਾ ਉਤਪ੍ਰੇਰਕ ਵੀ ਹੈ। ਇਹ ਭਾਰਤ ਦੇ ਆਰਥਿਕ ਵਿਕਾਸ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਲਈ ਰਾਹ ਪੱਧਰਾ ਕਰਦਾ ਹੈ।
ਐੱਮਆਈਵੀ 2030 ਦੀ ਸੈਂਟਰਲ ਥੀਮ
ਮੈਰੀਟਾਈਮ ਇੰਡੀਆ ਵਿਜ਼ਨ 2030 ਉਨ੍ਹਾਂ 10 ਪ੍ਰਮੁੱਖ ਵਿਸ਼ਿਆਂ ਦੀ ਪਛਾਣ ਕਰਦਾ ਹੈ ਜੋ ਆਲਮੀ ਸਮੁੰਦਰੀ ਸ਼ਕਤੀ ਅਤੇ ਅੰਤਰਰਾਸ਼ਟਰੀ ਲੈਂਡਸਕੇਪ ਵਿੱਚ ਮੋਹਰੀ ਬਣਨ ਦੇ ਵੱਲ ਭਾਰਤ ਦੀ ਯਾਤਰਾ ਨੂੰ ਆਕਾਰ ਦੇਣਗੇ।
|
ਇੰਡੀਆ ਮੈਰੀਟਾਈਮ ਵੀਕ 2025: ਅੱਗੇ ਵਧਦੀ ਸਮੁੰਦਰੀ ਮਹੱਤਵਾਕਾਂਖੀ
ਇੰਡੀਆ ਮੈਰੀਟਾਈਮ ਵੀਕ 2025 (ਆਈਐੱਮਡਬਲਿਊ 2025) ਗਲੋਬਲ ਮੈਰੀਟਾਈਮ ਕੈਲੰਡਰ ਦੀ ਇੱਕ ਪ੍ਰਮੁੱਖ ਘਟਨਾ ਹੈ। ਇਸ ਦਾ ਆਯੋਜਨ 27 ਤੋਂ 31 ਅਕਤੂਬਰ ਤੱਕ ਮੁੰਬਈ ਦੇ ਨੈਸਕੋ ਪ੍ਰਦਰਸ਼ਨੀ ਕੇਂਦਰ ਵਿੱਚ ਕੀਤਾ ਜਾ ਰਿਹਾ ਹੈ। ਇਸ ਵਿੱਚ ਸ਼ਿਪਿੰਗ, ਬੰਦਰਗਾਹ ਅਤੇ ਆਵਾਜਾਈ ਭਾਈਚਾਰਿਆਂ ਨਾਲ ਜੁੜੇ ਪ੍ਰਮੁੱਖ ਹਿਤਧਾਰਕ ਹਿੱਸਾ ਲੈਣਗੇ। ਆਈਐੱਮਡਬਲਿਊ 2025 ਵਿਚਾਰ ਵਟਾਂਦਰਾ, ਸਹਿਯੋਗ ਅਤੇ ਵਪਾਰਕ ਵਿਕਾਸ ਦਾ ਇੱਕ ਰਣਨੀਤਕ ਪਲੈਟਫਾਰਮ ਹੋਵੇਗਾ। ਇਸ ਵਿੱਚ 100 ਤੋਂ ਵੱਧ ਦੇਸ਼ਾਂ ਦੇ 1 ਲੱਖ ਤੋਂ ਵੱਧ ਡੈਲੀਗੇਟਸ, ਬੰਦਰਗਾਹ ਸੰਚਾਲਕਾਂ, ਨਿਵੇਸ਼ਕਾਂ, ਨਵੀਨਤਾਕਾਰੀਆਂ ਅਤੇ ਨੀਤੀ ਨਿਰਮਾਤਾਵਾਂ ਦੇ ਭਾਗ ਲੈਣ ਦੀ ਉਮੀਦ ਹੈ। ਇਸ 5 ਦਿਨਾਂ ਦੇ ਪ੍ਰੋਗਰਾਮ ਵਿੱਚ 500 ਪ੍ਰਦਰਸ਼ਕ, ਥੀਮੈਟਿਕ ਪੈਵੇਲੀਅਨ, ਤਕਨਾਲੋਜੀ ਪ੍ਰਦਰਸ਼ਨੀਆਂ ਅਤੇ ਬੰਦਰਗਾਹ-ਅਧਾਰਿਤ ਵਿਕਾਸ, ਜਹਾਜ਼ ਨਿਰਮਾਣ ਸਮੂਹ ਅਤੇ ਡਿਜੀਟਲ ਕੌਰੀਡੋਰ ਨਾਲ ਸਬੰਧਿਤ ਸੈਸ਼ਨ ਹੋਣਗੇ।
|
ਸਮੁੰਦਰੀ ਪਰਿਵਰਤਨ ਦਾ ਇੱਕ ਦਹਾਕਾ: 2014 से 2025
ਭਾਰਤ ਦਾ ਸਮੁੰਦਰੀ ਖੇਤਰ ਆਰਥਿਕ ਵਿਕਾਸ ਦੇ ਇੱਕ ਨਵੇਂ ਮਾਰਗ ‘ਤੇ ਚਲਦੇ ਹੋਏ ਬੰਦਰਗਾਹਾਂ, ਕੋਸਟਲ ਸ਼ਿਪਿੰਗ ਅਤੇ ਅੰਦਰੂਨੀ ਜਲ ਮਾਰਗਾਂ ਵਿੱਚ ਰਿਕਾਰਡ ਪ੍ਰਦਰਸ਼ਨ ਦੇ ਨਾਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਖੇਤਰ ਦੀ ਪ੍ਰਗਤੀ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ।
ਭਾਰਤੀ ਬੰਦਰਗਾਹਾਂ ਨੇ ਸਥਾਪਿਤ ਕੀਤੇ ਗਏ ਮਾਪਢੰਡ
- ਭਾਰਤ ਦੇ ਬੰਦਰਗਾਹ ਖੇਤਰ ਨੇ ਜਬਰਦਸਤ ਪਰਿਵਰਤਨਕਾਰੀ ਛਾਲ ਲਗਾਈ ਹੈ। ਬੰਦਰਗਾਹਾਂ ਦੀ ਕੁੱਲ ਸਮਰੱਥਾ 140 ਕਰੋੜ ਮੀਟ੍ਰਿਕ ਟਨ ਤੋਂ ਦੋ ਗੁਣਾ ਹੋ ਕੇ 276.2 ਕਰੋੜ ਮੀਟ੍ਰਿਕ ਟਨ ਹੋ ਗਈ ਹੈ। ਸਮਰੱਥਾ ਵਿੱਚ ਇਹ ਵਾਧਾ ਆਧੁਨਿਕੀਕਰਣ ਅਤੇ ਇਨਫ੍ਰਾਸਟ੍ਰਕਚਰ ਵਿਕਾਸ ਵਿੱਚ ਵੱਡੇ ਨਿਵੇਸ਼ ਨੂੰ ਪ੍ਰਤੀਬਿੰਬਤ ਕਰਦੀ ਹੈ।
- ਮਾਲ ਢੁਆਈ ਦਾ ਵਾਲਿਊਮ ਵੀ ਪ੍ਰਭਾਵਸ਼ਾਲੀ ਢੰਗ ਨਾਲ ਵਧਦੇ ਹੋਏ 97.2 ਕਰੋੜ ਮੀਟ੍ਰਿਕ ਟਨ ਤੋਂ ਵੱਧ ਕੇ 159.4 ਕਰੋੜ ਮੀਟ੍ਰਿਕ ਟਨ ਹੋ ਗਿਆ ਹੈ। ਇਸ ਨਾਲ ਸਮੁੰਦਰੀ ਵਪਾਰ ਅਤੇ ਬੰਦਰਗਾਹਾਂ ਦੀ ਕਾਰਜ ਕੁਸ਼ਲਤਾ ਵਿੱਚ ਜਬਰਦਸਤ ਵਾਧੇ ਦਾ ਸੰਕੇਤ ਮਿਲਦਾ ਹੈ। ਵਰ੍ਹੇ 2024-25 ਵਿੱਚ ਪ੍ਰਮੁੱਖ ਬੰਦਰਗਾਹਾਂ ਰਾਹੀਂ 85.5 ਕਰੋੜ ਟਨ ਮਾਲ ਦੀ ਢੁਆਈ ਹੋਈ। ਵਰ੍ਹੇ 2023-24 ਵਿੱਚ ਇਨ੍ਹਾਂ ਬੰਦਰਗਾਹਾਂ ਰਾਹੀਂ ਸਿਰਫ 81.9 ਕਰੋੜ ਟਨ ਮਾਲ ਦੀ ਢੁਆਈ ਹੋਈ ਸੀ।
- ਸੰਚਾਲਨ ਵਿੱਚ ਕਾਫੀ ਸੁਧਾਰ ਹੋਣ ਦੇ ਨਤੀਜੇ ਵਜੋਂ ਜਹਾਜ਼ਾਂ ਦੇ ਟਰਨਅਰਾਊਂਡ ਦਾ ਔਸਤ ਸਮਾਂ 93 ਘੰਟੇ ਤੋਂ ਘੱਟ ਕੇ ਸਿਰਫ 48 ਘੰਟੇ ਰਹਿ ਗਿਆ ਹੈ। ਇਸ ਨਾਲ ਸਮੁੱਚੇ ਉਤਪਾਦਕਤਾ ਅਤੇ ਆਲਮੀ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਇਆ ਹੈ।
- ਇਸ ਖੇਤਰ ਵਿੱਚ ਵਿੱਤੀ ਮਜ਼ਬੂਤੀ ਵਿੱਚ ਵੀ ਉਛਾਲ ਆਇਆ ਹੈ। ਖੇਤਰ ਦਾ ਸ਼ੁੱਧ ਸਲਾਨਾ ਸਰਪਲੱਸ 1026 ਕਰੋੜ ਰੁਪਏ ਤੋਂ ਤੇਜ਼ੀ ਨਾਲ ਵਧਦੇ ਹੋਏ 9352 ਕਰੋੜ ਰੁਪਏ ਹੋ ਗਿਆ ਜਿਸ ਨਾਲ ਮਾਲੀਆ ਹਾਸਲ ਹੋਇਆ ਅਤੇ ਖਰਚ ਪ੍ਰਬੰਧਨ ਵਿੱਚ ਸੁਧਾਰ ਦਾ ਪਤਾ ਚਲਦਾ ਹੈ।
- ਕਾਰਜ ਕੁਸ਼ਲਤਾ ਦੇ ਸੂਚਕ ਵੀ ਮਜ਼ਬੂਤ ਹੋਏ ਹਨ। ਸੰਚਾਲਨ ਅਨੁਪਾਤ 73 ਪ੍ਰਤੀਸ਼ਤ ਤੋਂ ਸੁਧਰ ਕੇ 43 ਪ੍ਰਤੀਸ਼ਤ ਹੋ ਜਾਣਾ ਟਿਕਾਊ ਅਤੇ ਲਾਭਦਾਇਕ ਬੰਦਰਗਾਹ ਸੰਚਾਲਨਾਂ ਵੱਲ ਇੱਕ ਵੱਡਾ ਕਦਮ ਹੈ।
ਇੰਡੀਅਨ ਸ਼ਿਪਿੰਗ ਵਿੱਚ ਬੇੜੇ, ਸਮਰੱਥਾ ਅਤੇ ਕਾਰਜਬਲ ਦਾ ਵਿਸਥਾਰ
• ਭਾਰਤ ਦਾ ਸ਼ਿਪਿੰਗ ਖੇਤਰ ਲਗਾਤਾਰ ਵਿਕਾਸ ਦੇ ਰਾਹ ‘ਤੇ ਮੋਹਰੀ ਹੈ। ਭਾਰਤੀ ਝੰਡੇ ਵਾਲੇ ਜਹਾਜ਼ਾਂ ਦੀ ਗਿਣਤੀ 1,205 ਤੋਂ ਵਧ ਕੇ 1,549 ਹੋ ਗਈ, ਜੋ ਕਿ ਦੇਸ਼ ਦੀ ਵਧਦੀ ਸਮੁੰਦਰੀ ਮੌਜੂਦਗੀ ਨੂੰ ਦਰਸਾਉਂਦੀ ਹੈ।
• ਭਾਰਤੀ ਬੇੜੇ ਦੀ ਕੁੱਲ ਟਨੇਜ ਵੀ 1 ਕਰੋੜ ਕੁੱਲ ਟਨ ਤੋਂ ਵਧ ਕੇ 1.35 ਕਰੋੜ ਕੁੱਲ ਟਨ ਹੋ ਗਈ ਹੈ। ਇਸ ਤੋਂ ਜ਼ਿਆਦਾ ਮਜ਼ਬੂਤ ਅਤੇ ਸਮਰੱਥ ਸ਼ਿਪਿੰਗ ਸਮਰੱਥਾ ਦਾ ਪਤਾ ਚਲਦਾ ਹੈ।
• ਤੱਟਵਰਤੀ ਸ਼ਿਪਿੰਗ ਵਿੱਚ ਵੀ ਕਾਫੀ ਗਤੀ ਦਿਖਾਈ ਦਿੱਤੀ ਹੈ। ਇਸ ਦੇ ਰਾਹੀਂ ਕਾਰਗੋ ਹੈਂਡਲ 8.7 ਕਰੋੜ ਮੀਟ੍ਰਿਕ ਟਨ ਤੋਂ ਵਧ ਕੇ 16.5 ਕਰੋੜ ਮੀਟ੍ਰਿਕ ਟਨ ਹੋ ਗਿਆ ਹੈ। ਇਸ ਨਾਲ ਆਵਾਜਾਈ ਦੀ ਕਾਰਜਕੁਸ਼ਲਤਾ, ਕਿਫ਼ਾਇਤੀ ਅਤੇ ਵਾਤਾਵਰਣ ਦੇ ਅਨੁਕੂਲ ਤਰੀਕਿਆਂ ਵੱਲ ਝੁਕਾਅ ਨੂੰ ਬਲ ਮਿਲਦਾ ਹੈ।
ਭਾਰਤ ਦੇ ਅੰਦਰੂਨੀ ਜਲ ਮਾਰਗਾਂ ਦਾ ਵਿਕਾਸ
• ਭਾਰਤੀ ਅੰਦਰੂਨੀ ਜਲ ਮਾਰਗ ਅਥਾਰਟੀ (IWAI) ਨੇ 2025 ਵਿੱਚ ਰਿਕਾਰਡ 146 ਮਿਲੀਅਨ ਮੀਟ੍ਰਿਕ ਟਨ ਮਾਲ ਢੁਆਈ ਦੀ ਜਾਣਕਾਰੀ ਦਿੱਤੀ। ਇਹ ਅੰਦਰੂਨੀ ਜਲ ਆਵਾਜਾਈ ਖੇਤਰ ਲਈ ਇੱਕ ਇਤਿਹਾਸਿਕ ਘਟਨਾ ਹੈ। ਇਹ ਵਾਧਾ 2014 ਵਿੱਚ 18 ਮਿਲੀਅਨ ਮੀਟ੍ਰਿਕ ਟਨ ਨਾਲੋਂ 710 ਪ੍ਰਤੀਸ਼ਤ ਵਾਧਾ ਹੈ।
• ਮੌਜੂਦਾ ਸਮੇਂ ਵਿੱਚ ਚੱਲ ਰਹੇ ਜਲ ਮਾਰਗਾਂ ਦੀ ਗਿਣਤੀ 3 ਤੋਂ ਵਧ ਕੇ 29 ਹੋ ਗਈ ਹੈ। ਇਸ ਨਾਲ ਭਾਰਤ ਦੇ ਅੰਦਰੂਨੀ ਆਵਾਜਾਈ ਨੈੱਟਵਰਕ ਵਿੱਚ ਵੱਡੇ ਵਾਧੇ ਦਾ ਪਤਾ ਚਲਦਾ ਹੈ।
• IWAI ਨੇ ਹਲਦੀਆ ਮਲਟੀਮੋਡਲ ਟਰਮੀਨਲ (MMT) ਨੂੰ IRC ਕੁਦਰਤੀ ਸਰੋਤਾਂ ਨੂੰ ਸੌਂਪ ਦਿੱਤਾ ਹੈ। ਇਹ ਸਰਕਾਰੀ ਅਤੇ ਨਿਜੀ ਖੇਤਰ ਦੀ ਸਾਂਝੇਦਾਰੀ ਨਾਲ ਅੰਦਰੂਨੀ ਜਲ ਮਾਰਗਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਅਤੇ ਮਲਟੀਮੋਡਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਵਿਸ਼ਵ ਬੈਂਕ ਦੀ ਸਹਾਇਤਾ ਨਾਲ ਬਣੇ, ਪੱਛਮੀ ਬੰਗਾਲ ਦੇ ਇਸ ਟਰਮੀਨਲ ਦੀ ਸਮਰੱਥਾ ਸਲਾਨਾ 3.08 ਮਿਲੀਅਨ ਮੀਟ੍ਰਿਕ ਟਨ ਹੈ।
• ਯਾਤਰੀ ਜਹਾਜ਼ਾਂ ਅਤੇ ਰੋ-ਪੈਕਸ (ਯਾਤਰੀਆਂ ਅਤੇ ਵਾਹਨ ਢੁਆਈ ਵਾਲਾ ਜ਼ਹਾਜ) ਦੀ ਪ੍ਰਸਿੱਧੀ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਇਸ ਦੇ ਰਾਹੀਂ 2024-25 ਵਿੱਚ 7.5 ਕਰੋੜ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ। ਇਸ ਤੋਂ ਪਤਾ ਚਲਦਾ ਹੈ ਕਿ ਸੁਰੱਖਿਅਤ ਅਤੇ ਕਾਰਜ ਕੁਸ਼ਲ ਯਾਤਰਾ ਲਈ ਲੋਕ ਪਾਣੀ-ਅਧਾਰਿਤ ਆਵਾਜਾਈ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ।
|
ਸਿਰਫ਼ ਇੱਕ ਦਹਾਕੇ ਵਿੱਚ ਭਾਰਤ ਵਿੱਚ “ਸਮੁੰਦਰੀ ਕਾਮਿਆਂ ਦੀ ਗਿਣਤੀ 1.25 ਲੱਖ ਤੋਂ ਵੱਧ ਕੇ 3 ਲੱਖ ਤੋਂ ਵੱਧ ਹੋ ਗਈ ਹੈ, ਜੋ ਹੁਣ ਵਿਸ਼ਵ ਸਮੁੰਦਰੀ ਕਾਮਿਆਂ ਦਾ 12% ਹੈ। ਹੁਣ ਦੇਸ਼ ਟ੍ਰੇਨਿੰਗ ਪ੍ਰਾਪਤ ਨਾਵਿਕਾਂ ਦੇ ਮਾਮਲਿਆਂ ਵਿੱਚ ਦੁਨੀਆ ਦੇ ਟੌਪ ਤਿੰਨ ਸਪਲਾਇਰਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਦੇਸ਼ ਅਤੇ ਵਿਦੇਸ਼ਾਂ ਵਿੱਚ ਨੇਵੀਗੇਸ਼ਨ, ਸ਼ਿਪ ਓਪਰੇਟਰ, ਲੌਜਿਸਟਿਕਸ ਅਤੇ ਸਹਾਇਕ ਸਮੁੰਦਰੀ ਉਦਯੋਗਾਂ ਵਿੱਚ ਵਿਸ਼ਾਲ ਮੌਕੇ ਪੈਦਾ ਹੋ ਰਹੇ ਹਨ।
|
ਸਮੁੰਦਰੀ ਆਵਾਜਾਈ ਵਿਕਾਸ ਲਈ ਵਿੱਤ ਪੋਸ਼ਣ: ਸਮਰਥਨ ਅਤੇ ਨਵੀਨਤਾ
ਐੱਮਆਈਵੀ 2030 ਵਿੱਚ ਬੰਦਰਗਾਹਾਂ, ਸ਼ਿਪਿੰਗ ਅਤੇ ਅੰਦਰੂਨੀ ਜਲ ਮਾਰਗਾਂ ਵਿੱਚ ਕੁੱਲ 3-3.5 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਹੈ। 22 ਜਹਾਜ਼ ਨਿਰਮਾਣ ਨੂੰ ਹੁਲਾਰਾ ਦੇਣ ਅਤੇ ਸਮੁੰਦਰੀ ਈਕੋਸਿਸਟਮ ਨੂੰ ਮੁੜ ਸੁਰਜੀਤ ਕਰਨ ਲਈ ਹਾਲ ਹੀ ਵਿੱਚ ਐਲਾਨੇ 69,725 ਕਰੋੜ ਰੁਪਏ ਦੇ ਇਤਿਹਾਸਿਕ ਪੈਕੇਜ ਦੇ ਨਾਲ, ਭਾਰਤ ਵਿਸ਼ਵ ਸਮੁੰਦਰੀ ਨਕਸ਼ੇ 'ਤੇ ਖੁਦ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਨ ਲਈ ਆਪਣੇ ਵਿਸ਼ਾਲ ਤੱਟਰੇਖਾ ਦਾ ਲਾਭ ਉਠਾਉਣ ਦਾ ਇੱਕ ਰਣਨੀਤਕ ਮਾਰਗ ਤਿਆਰ ਕਰ ਰਿਹਾ ਹੈ। 23 ਨਿਸ਼ਾਨਾਬੱਧ ਵੰਡ ਅਤੇ ਰਣਨੀਤਕ ਪਹਿਲਕਦਮੀਆਂ ਸਮੁੱਚੇ ਦ੍ਰਿਸ਼ਟੀਕੋਣ ਨਾਲ ਸਹਿਜਤਾ ਨਾਲ ਜੋੜੇ ਗਏ ਹਨ, ਜਿਸ ਨਾਲ ਪ੍ਰਸਤਾਵਿਤ ਨਿਵੇਸ਼ਾਂ ਨੂੰ ਲਾਗੂ ਕਰਨ ਦੇ ਉਪਾਅ ਕੀਤੇ ਜਾ ਰਹੇ ਹਨ।
|
25,000 ਕਰੋੜ ਰੁਪਏ ਦੀ ਰਕਮ ਦੇ ਨਾਲ, ਮੈਰੀਟਾਈਮ ਡਿਵੈਲਪਮੈਂਟ ਫੰਡ (MDF) ਭਾਰਤ ਦੀ ਸ਼ਿਪਿੰਗ ਸਮਰੱਥਾ ਅਤੇ ਜਹਾਜ਼ ਨਿਰਮਾਣ ਸਮਰੱਥਾ ਦੇ ਵਿਸਥਾਰ ਲਈ ਲੰਬੇ ਸਮੇਂ ਲਈ ਵਿੱਤ ਪੋਸ਼ਣ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, 24,736 ਕਰੋੜ ਰੁਪਏ ਦੇ ਖਰਚੇ ਨਾਲ ਸੋਧੀ ਹੋਈ ਜਹਾਜ਼ ਨਿਰਮਾਣ ਵਿੱਤੀ ਸਹਾਇਤਾ ਯੋਜਨਾ (SBFAS) ਘਰੇਲੂ ਲਾਗਤ-ਸਬੰਧੀ ਨੁਕਸਾਨਾਂ ਨਾਲ ਨਜਿੱਠਣ ਅਤੇ ਜਹਾਜ਼ ਤੋੜਨ ਨੂੰ ਉਤਸ਼ਾਹਿਤ ਕਰਨਾ ਲਈ ਹੈ, ਜਦੋਂ ਕਿ 19,989 ਕਰੋੜ ਰੁਪਏ ਦੇ ਖਰਚੇ ਨਾਲ ਜਹਾਜ਼ ਨਿਰਮਾਣ ਵਿਕਾਸ ਯੋਜਨਾ (SBDS) ਗ੍ਰੀਨਫੀਲਡ ਕਲੱਸਟਰਾਂ, ਯਾਰਡ ਦੇ ਵਿਸਥਾਰ ਅਤੇ ਜੋਖਮ ਕਵਰੇਜ ਨੂੰ ਉਤਸ਼ਾਹਿਤ ਕਰਦੀ ਹੈ। ਇਸ ਤੋਂ ਇਲਾਵਾ, ਵਿਸ਼ਾਖਾਪਟਨਮ ਵਿੱਚ 305 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਭਾਰਤੀ ਜਹਾਜ਼ ਤਕਨਾਲੋਜੀ ਕੇਂਦਰ (ISTC), ਜਹਾਜ਼ ਡਿਜ਼ਾਈਨ, ਖੋਜ ਅਤੇ ਵਿਕਾਸ, ਇੰਜੀਨੀਅਰਿੰਗ ਅਤੇ ਹੁਨਰ ਵਿਕਾਸ ਲਈ ਇੱਕ ਰਾਸ਼ਟਰੀ ਹੱਬ ਵਜੋਂ ਉਭਰੇਗਾ।
|
|
ਉੱਤਰ-ਪੂਰਬੀ ਭਾਰਤ ਵਿੱਚ ਅੰਦਰੂਨੀ ਜਲ ਮਾਰਗਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 1,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ, ਜੋ ਕਿ ਦੇਸ਼ ਦੇ ਨਦੀਆਂ ਦੇ ਨੈੱਟਵਰਕ ਰਾਹੀਂ ਆਵਾਜਾਈ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਨਿਵੇਸ਼ ਵਿੱਚੋਂ, ਲਗਭਗ 300 ਕਰੋੜ ਰੁਪਏ ਦੀ ਕੀਮਤ ਦੇ ਪ੍ਰੋਜੈਕਟ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਪ੍ਰੋਜੈਕਟ ਵੀ ਮੁਕੰਮਲ ਹੋਣ ਵਾਲੇ ਹਨ, ਇਸ ਨਾਲ ਕਨੈਕਟੀਵਿਟੀ ਅਤੇ ਖੇਤਰੀ ਵਪਾਰ ਨੂੰ ਹੁਲਾਰਾ ਮਿਲੇਗਾ। ਇਸ ਖੇਤਰ ਵਿੱਚ ਟੂਰਿਜ਼ਮ ਨੂੰ ਵੱਡੇ ਪੱਧਰ 'ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਲਕਾਤਾ ਦੇ ਹਾਵੜਾ ਸਥਿਤ ਹੁਗਲੀ ਕੋਚੀਨ ਸ਼ਿਪਯਾਰਡ ਵਿੱਚ 250 ਕਰੋੜ ਰੁਪਏ ਦੇ ਸਾਂਝੇ ਨਿਵੇਸ਼ ਨਾਲ ਦੋ ਲਗਜ਼ਰੀ ਕਰੂਜ਼ ਜਹਾਜ਼ ਬਣਾਏ ਜਾ ਰਹੇ ਹਨ। 2027 ਵਿੱਚ ਸ਼ੁਰੂ ਹੋਣ ਵਾਲੇ ਇਹ ਜਹਾਜ਼ ਬ੍ਰਹਮਪੁੱਤਰ ਨਦੀ ਵਿੱਚ ਚੱਲਣਗੇ, ਜਿਸ ਨਾਲ ਸਰਕਾਰ ਦੇ ਕਰੂਜ਼ ਇੰਡੀਆ ਮਿਸ਼ਨ ਦੇ ਤਹਿਤ ਅਸਮ ਦੇ ਨਦੀ ਟੂਰਿਜ਼ਮ ਦ੍ਰਿਸ਼ ਵਿੱਚ ਬਦਲਾਅ ਆਉਣ ਦੀ ਉਮੀਦ ਹੈ।
|
|
ਸਾਗਰਮਾਲਾ ਪ੍ਰੋਗਰਾਮ, ਭਾਰਤ ਨੂੰ ਆਲਮੀ ਸਮੁੰਦਰੀ ਕੇਂਦਰ ਵਿੱਚ ਬਦਲਣ ਦੀ ਇੱਕ ਪ੍ਰਮੁੱਖ ਪਹਿਲ ਹੈ। ਇਹ ਮੈਰੀਟਾਈਮ ਇੰਡੀਆ ਵਿਜ਼ਨ 2030 ਅਤੇ ਮੈਰੀਟਾਈਮ ਅੰਮ੍ਰਿਤ ਕਾਲ ਵਿਜ਼ਨ 2047 ਦਾ ਇੱਕ ਪ੍ਰਮੁੱਖ ਥੰਮ੍ਹ ਹੈ। ਇਸ ਪ੍ਰੋਗਰਾਮ ਨੂੰ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ, ਵਪਾਰ ਕੁਸ਼ਲਤਾ ਨੂੰ ਵਧਾਉਣ ਅਤੇ ਗ੍ਰੀਨ ਟਰਾਂਸਪੋਰਟ ਨੈੱਟਵਰਕਾਂ ਰਾਹੀਂ ਨੌਕਰੀਆਂ ਪੈਦਾ ਕਰਨ 'ਤੇ ਕੇਂਦ੍ਰਿਤ ਕੀਤਾ ਗਿਆ ਹੈ। ਇਸ ਦੇ ਤਹਿਤ 2035 ਤੱਕ 5.8 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 840 ਪ੍ਰੋਜੈਕਟ ਲਾਗੂ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ 1.41 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 272 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ 1.65 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 217 ਪ੍ਰੋਜੈਕਟਾਂ ਦਾ ਕੰਮ ਪ੍ਰਗਤੀ ‘ਤੇ ਹੈ।
|
ਭਵਿੱਖ ਵਿੱਚ ਸਮੁੰਦਰੀ ਸਫ਼ਰ
ਭਾਰਤ ਦਾ ਸਮੁੰਦਰੀ ਖੇਤਰ ਇੱਕ ਫੈਸਲਾਕੁੰਨ ਦਹਾਕੇ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਜਿੱਥੇ ਨਵੇਂ ਕਾਨੂੰਨ, ਵੱਡੇ ਪ੍ਰੋਜੈਕਟਾਂ ਅਤੇ ਆਲਮੀ ਨਿਵੇਸ਼ ਮਹੱਤਵਾਕਾਂਖੀ ਮੈਰੀਟਾਈਮ ਇੰਡੀਆ ਵਿਜ਼ਨ 2030 ਨੂੰ ਆਕਾਰ ਦੇ ਰਹੀ ਹੈ। ਹਰਿਤ ਤਕਨਾਲੋਜੀਆਂ ਅਤੇ ਡਿਜੀਟਲ ਨਵੀਨਤਾ 'ਤੇ ਜ਼ੋਰ ਦਿੰਦੇ ਹੋਏ, ਭਾਰਤ ਨਾ ਸਿਰਫ਼ ਆਪਣੀਆਂ ਵਪਾਰਕ ਮੰਗਾਂ ਨੂੰ ਪੂਰਾ ਕਰਨ ਦੀ ਤਿਆਰੀ ਕਰ ਰਿਹਾ ਹੈ, ਸਗੋਂ ਇੱਕ ਸਮੁੰਦਰੀ ਖੇਤਰ ਵਿੱਚ ਮੋਹਰੀ ਵਜੋਂ ਉਭਰਨ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਦੇ ਸਮੁੰਦਰੀ ਪੁਨਰ-ਉਥਾਨ ਦਾ ਇੱਕ ਲੰਬੇ ਸਮੇਂ ਦਾ ਰੋਡਮੈਪ ਹੈ, ਜਿਸ ਵਿੱਚ ਬੰਦਰਗਾਹਾਂ, ਕੋਸਟਲ ਸ਼ਿਪਿੰਗ, ਅੰਦਰੂਨੀ ਜਲ ਮਾਰਗਾਂ, ਜਹਾਜ਼ ਨਿਰਮਾਣ ਅਤੇ ਗ੍ਰੀਨ ਸ਼ਿਪਿੰਗ ਪਹਿਲਕਦਮੀਆਂ ਲਈ ਲਗਭਗ 80 ਲੱਖ ਕਰੋੜ ਰੁਪਏ ਦਾ ਨਿਵੇਸ਼ ਨਿਰਧਾਰਿਤ ਕੀਤਾ ਗਿਆ ਹੈ।
ਸਰਕਾਰ ਗ੍ਰੀਨ ਕੌਰੀਡੋਰ ਸਥਾਪਿਤ ਕਰਕੇ, ਪ੍ਰਮੁੱਖ ਬੰਦਰਗਾਹਾਂ ‘ਤੇ ਗ੍ਰੀਨ ਹਾਈਡ੍ਰੋਜਨ ਬੰਕਰਿੰਗ ਸ਼ੁਰੂ ਕਰਕੇ ਅਤੇ ਮੈਥਨੌਲ-ਈਂਧਨ ਵਾਲੇ ਜ਼ਹਾਜਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਟਿਕਾਊ ਸਮੁੰਦਰੀ ਸੰਚਾਲਨ ਨੂੰ ਹੁਲਾਰਾ ਦੇਣ ਦਾ ਯਤਨ ਕਰ ਰਹੀ ਹੈ। 300 ਤੋਂ ਵੱਧ ਲਾਗੂਕਰਨ ਯੋਗ ਪਹਿਲਕਦਮੀਆਂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਹ ਪਹਿਲਕਦਮੀਆਂ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਭਾਰਤ ਨੂੰ ਦੁਨੀਆ ਦੀਆਂ ਟੌਪ ਸਮੁੰਦਰੀ ਅਤੇ ਜਹਾਜ਼ ਨਿਰਮਾਣ ਸ਼ਕਤੀਆਂ ਵਿੱਚੋਂ ਇੱਕ ਵਜੋਂ ਸਥਾਪਿਤ ਕਰਨਗੀਆਂ।
ਭਾਰਤ ਦੇ ਮੈਰੀਟਾਈਮ ਲੈਂਡਸਕੈਪ ਨੂੰ ਨਵਾਂ ਆਕਾਰ ਦੇਣ ਵਾਲੇ ਇਸ ਵਿਜ਼ਨ ਨੂੰ ਇਤਿਹਾਸਿਕ ਪਹਿਲਕਦਮੀਆਂ ਰਾਹੀਂ ਅੱਗੇ ਵਧਾਇਆ ਗਿਆ ਹੈ। ਇਸ ਯਾਤਰਾ ਵਿੱਚ ਇੱਕ ਇਤਿਹਾਸਿਕ ਉਪਲਬਧੀ ਸਤੰਬਰ 2025 ਵਿੱਚ ਹਾਸਲ ਕੀਤੀ ਗਈ ਜਿਸ ਦੇ ਅਧੀਨ "ਸਮੁੰਦਰ ਤੋਂ ਸਮ੍ਰਿੱਧੀ - ਭਾਰਤ ਦੇ ਸਮੁੰਦਰੀ ਖੇਤਰ ਵਿੱਚ ਪਰਿਵਰਤਨ" ਪ੍ਰੋਗਰਾਮ ਦੇ ਦੌਰਾਨ 27 ਸਹਿਮਤੀ ਪੱਤਰਾਂ (ਐੱਮਓਯੂ) ਦਾ ਅਦਾਨ-ਪ੍ਰਦਾਨ ਹੋਇਆ, ਜਿਸ ਨਾਲ 66,000 ਕਰੋੜ ਰੁਪਏ ਤੋਂ ਵੱਧ ਦੀ ਨਿਵੇਸ਼ ਸੰਭਾਵਨਾਵਾਂ ਵਧੀਆਂ ਅਤੇ 1.5 ਲੱਖ ਤੋਂ ਵੱਧ ਨੌਕਰੀਆਂ ਦਾ ਰਾਹ ਪੱਧਰਾ ਹੋਇਆ। ਇਹ ਸਹਿਮਤੀ ਬੰਦਰਗਾਹ ਦੇ ਬੁਨਿਆਦੀ ਢਾਂਚੇ, ਸ਼ਿਪਿੰਗ, ਜਹਾਜ਼ ਨਿਰਮਾਣ, ਟਿਕਾਊ ਗਤੀਸ਼ੀਲਤਾ, ਵਿੱਤ ਅਤੇ ਵਿਰਾਸਤ ਨੂੰ ਕੇਂਦਰ ਵਿੱਚ ਰੱਖ ਕੇ ਕੀਤੇ ਗਏ ਹਨ, ਜੋ ਦੇਸ਼ ਨੂੰ ਆਲਮੀ ਸਮੁੰਦਰੀ ਅਤੇ ਜਹਾਜ਼ ਨਿਰਮਾਣ ਦਾ ਕੇਂਦਰ ਬਣਾਉਣ ਲਈ ਭਾਰਤ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਓਡੀਸ਼ਾ ਦੇ ਬਾਹੁਦਾ ਵਿੱਚ 150 ਮਿਲੀਅਨ ਟਨ ਹਰ ਸਾਲ (MTPA) ਸਮਰੱਥਾ ਵਾਲਾ ਗ੍ਰੀਨਫੀਲਡ ਬੰਦਰਗਾਹ ਜਿਸ ਵਿੱਚ ਲਗਭਗ 21,500 ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਹੈ, ਦੂਸਰਾ ਪਟਨਾ ਵਿੱਚ ਲਗਭਗ 908 ਕਰੋੜ ਰੁਪਏ ਦੀ ਕੀਮਤ ਦੀ ਇਲੈਕਟ੍ਰਿਕ ਕਿਸ਼ਤੀਆਂ ਦੀ ਵਰਤੋਂ ਕਰਦੇ ਹੋਏ ਜਲ ਮੈਟਰੋ ਪ੍ਰੋਜੈਕਟ ਹੈ। ਇਸ ਤੋਂ ਇਲਾਵਾ ਵਿਦੇਸ਼ੀ ਬੇੜਿਆਂ 'ਤੇ ਨਿਰਭਰਤਾ ਘਟਾਉਣ ਅਤੇ ਭਾਰਤ ਵਿੱਚ ਬਣੇ ਜਹਾਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵਿਚਕਾਰ ਜ਼ਹਾਜ ਦੀ ਮਾਲਕੀ ਰੱਖਣ ਵਾਲੀ ਇੱਕ ਸੰਯੁਕਤ ਉੱਦਮ ਕੰਪਨੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ, ਪੰਜ ਰਾਜਾਂ ਵਿੱਚ ਜਹਾਜ਼ ਨਿਰਮਾਣ ਸਹਿਮਤੀ ਪੱਤਰਾਂ (MoUs), ਵੱਡੇ ਸ਼ਿਪਯਾਰਡ ਨਿਵੇਸ਼, ਵਿੱਤੀ ਸਮਝੌਤੇ ਅਤੇ ਗੁਜਰਾਤ ਦੇ ਲੋਥਲ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਵਿੱਚ 266 ਕਰੋੜ ਰੁਪਏ ਦਾ ਲਾਈਟਹਾਊਸ ਅਜਾਇਬ ਘਰ ਦੀ ਉਸਾਰੀ ਵਰਗੇ ਕਦਮ, ਭਾਰਤ ਨੂੰ 2047 ਤੱਕ ਦੁਨੀਆ ਦੇ ਟੌਪ ਜਹਾਜ਼ ਨਿਰਮਾਣ ਦੇਸ਼ਾਂ ਵਿੱਚ ਸ਼ਾਮਲ ਹੋਣ ਦੇ ਟੀਚੇ ਨੂੰ ਹੋਰ ਮਜ਼ਬੂਤ ਕਰਦੇ ਹਨ।
ਨਿਊ ਮੈਂਗਲੋਰ ਪੋਰਟ ਅਥਾਰਟੀ (ਐੱਨਐੱਮਪੀਏ) ਤਹਿਤ ਹਾਲ ਹੀ ਵਿੱਚ 8 ਮਹੱਤਵਪੂਰਨ ਸਮੁੰਦਰੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵਿਦੇਸ਼ੀ ਟੂਰਿਸਟਾਂ ਲਈ ਇੱਕ ਸਮਰਪਿਤ ਕਰੂਜ ਗੇਟ ਦਾ ਨਿਰਮਾਣ ਅਤੇ 107 ਕਰੋੜ ਰੁਪਏ ਦੇ ਨਿਵੇਸ਼ ਨਾਲ ਸਰਕਾਰੀ ਅਤੇ ਨਿਜੀ ਖੇਤਰ ਦੀ ਸਾਂਝੇਦਾਰੀ ਤਹਿਤ 150 ਬਿਸਤਰਿਆਂ ਵਾਲੇ ਮਲਟੀ-ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਸ਼ਾਮਲ ਹੈ। ਇਹ ਕਦਮ ਸਮੁੰਦਰੀ ਈਕੋਸਿਸਟਮ ਨੂੰ ਭਵਿੱਖ ਲਈ ਤਿਆਰ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਜੋ ਵਪਾਰ, ਟੂਰਿਜ਼ਮ ਅਤੇ ਆਰਥਿਕ ਤੌਰ ‘ਤੇ ਹੁਲਾਰਾ ਦੇਣ ਲਈ ਜ਼ਰੂਰੀ ਹੈ।
ਵਿਜ਼ਨ ਤੋਂ ਸਮੁੰਦਰ ਯਾਤਰਾ ਤੱਕ
ਭਾਰਤ ਆਪਣੀ ਵਿਸ਼ਾਲ ਕੋਸਟਲ ਲਾਈਨ ਨੂੰ ਸੰਭਾਵਨਾਵਾਂ ਦੇ ਕੈਨਵਸ ਵਿੱਚ ਬਦਲ ਰਿਹਾ ਹੈ। ਮੈਰੀਟਾਈਮ ਇੰਡੀਆ ਵਿਜ਼ਨ 2030 ਦੇ ਨਾਲ, ਦੇਸ਼ ਨਾ ਸਿਰਫ਼ ਬੰਦਰਗਾਹਾਂ ਦਾ ਨਿਰਮਾਣ ਕਰ ਰਿਹਾ ਹੈ, ਸਗੋਂ ਭਵਿੱਖ ਦਾ ਨਿਰਮਾਣ ਵੀ ਕਰ ਰਿਹਾ ਹੈ, ਲੱਖਾਂ ਲੋਕਾਂ ਨੂੰ ਰੁਜ਼ਗਾਰ, ਹੁਨਰ ਅਤੇ ਟਿਕਾਊ ਵਿਕਾਸ ਨਾਲ ਸਸ਼ਕਤ ਬਣਾ ਰਿਹਾ ਹੈ। ਇਹ ਭਾਰਤ ਲਈ ਵਿਸ਼ਵ ਵਿੱਚ ਸਮੁੰਦਰੀ ਖੇਤਰ ਵਿੱਚ ਮੋਹਰੀ ਵਜੋਂ ਉਭਰਨ ਦਾ ਸਮਾਂ ਹੈ, ਇਹ ਵਿਜ਼ਨ ਸਾਬਤ ਕਰਦਾ ਹੈ ਕਿ ਰਣਨੀਤੀ ਅਤੇ ਸੰਕਲਪ ਸਮੁੰਦਰੀ ਲਹਿਰਾਂ ਨੂੰ ਸਮ੍ਰਿੱਧੀ ਦੀ ਰਾਹ ‘ਤੇ ਲਿਆ ਸਕਦਾ ਹੈ। ਦੁਨੀਆ ਭਰ ਦੇ ਤੇਲ ਅਤੇ ਮਾਲਵਾਹਕ ਜਹਾਜ਼ਾਂ ਵਿੱਚੋਂ, ਭਾਰਤ ਇੱਕ ਯਾਤਰੀ ਵਜੋਂ ਨਹੀਂ, ਸਗੋਂ ਭਵਿੱਖ ਦੇ ਨੈਵੀਗੇਟਰ ਵਜੋਂ ਆਪਣੀ ਜਗ੍ਹਾ ਸੁਰੱਖਿਅਤ ਕਰਨ ਲਈ ਦ੍ਰਿੜ ਹੈ।
ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਇਸ ਯਾਤਰਾ ਨੂੰ ਹੋਰ ਅੱਗੇ ਵਧਾਉਂਦਾ ਹੈ। ਹਰਿਤ ਬੰਦਰਗਾਹਾਂ ਅਤੇ ਟਿਕਾਊ ਸਮੁੰਦਰੀ ਜ਼ਹਾਜ ਤੋਂ ਲੈ ਕੇ ਸਮਾਰਟ ਲੌਜਿਸਟਿਕਸ ਤੋਂ ਸੱਭਿਆਚਾਰਕ ਵਿਰਾਸਤ ਪ੍ਰੋਜੈਕਟਾਂ ਤੱਕ, ਭਾਰਤ ਆਰਥਿਕ ਵਿਕਾਸ ਨੂੰ ਵਾਤਾਵਰਣ ਦੀ ਜ਼ਿੰਮੇਵਾਰੀ ਅਤੇ ਗਲੋਬਲ ਲੀਡਰਸ਼ਿਪ ਨਾਲ ਜੋੜ ਰਿਹਾ ਹੈ। ਜਿੱਥੇ ਵਿਸ਼ਵ ਮਜ਼ਬੂਤ ਸਪਲਾਈ ਚੇਨਾਂ ਅਤੇ ਸਾਫ਼ ਊਰਜਾ ਤਬਦੀਲੀਆਂ ਵੱਲ ਦੇਖ ਰਿਹਾ ਹੈ, ਉੱਥੇ ਹੀ ਭਾਰਤ ਦਾ ਸਮੁੰਦਰੀ ਖੇਤਰ ਨਾ ਸਿਰਫ਼ ਰਾਸ਼ਟਰੀ ਹਿੱਤਾਂ ਦੀ ਪੂਰਤੀ ਲਈ ਤਿਆਰ ਹੈ, ਸਗੋਂ ਆਉਣ ਵਾਲੇ ਦਹਾਕਿਆਂ ਵਿੱਚ ਵਿਸ਼ਵ ਵਪਾਰ ਦੀ ਦਿਸ਼ਾ ਨੂੰ ਵੀ ਆਕਾਰ ਦੇਣ ਲਈ ਤਿਆਰ ਹੈ।
ਸੰਦਰਭ
ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ
https://shipmin.gov.in/sites/default/files/MoPSW%20achievemnts%20and%20initiatives%20of%20FY%202023-24_0.pdf
https://shipmin.gov.in/sites/default/files/Year%20End%20Review%2C%202024%20%28English%20version%29.pdf
https://shipmin.gov.in/content/maritime-india-vision-2030
https://sagarmala.gov.in/sites/default/files/MIV%202030%20Report.pd
https://imw.org.in/
https://www.pib.gov.in/PressReleasePage.aspx?PRID=2080012
https://www.pib.gov.in/PressReleasePage.aspx?PRID=2128329
https://www.pib.gov.in/PressReleseDetail.aspx?PRID=2167305
https://www.pib.gov.in/PressReleasePage.aspx?PRID=2080012
https://www.pib.gov.in/PressReleasePage.aspx?PRID=2179164
https://www.pib.gov.in/PressReleasePage.aspx?PRID=2175547
https://www.pib.gov.in/PressReleasePage.aspx?PRID=2170575
https://www.pib.gov.in/PressReleasePage.aspx?PRID=2160804
https://www.pib.gov.in/PressReleasePage.aspx?PRID=2166156
https://www.pib.gov.in/PressReleasePage.aspx?PRID=2124061
https://www.pib.gov.in/FactsheetDetails.aspx?Id=149248
https://www.pib.gov.in/PressReleasePage.aspx?PRID=2180221
https://www.pib.gov.in/PressReleasePage.aspx?PRID=2171836
https://www.pib.gov.in/PressReleasePage.aspx?PRID=2163161
https://www.pib.gov.in/PressReleasePage.aspx?PRID=2115878
https://www.pib.gov.in/PressReleasePage.aspx?PRID=2179597
https://www.pib.gov.in/PressReleaseIframePage.aspx?PRID=1992273
https://www.pib.gov.in/PressReleasePage.aspx?PRID=2172488
ਪ੍ਰੈਸ ਸੂਚਨਾ ਦਫ਼ਤਰ
https://www.pib.gov.in/FactsheetDetails.aspx?Id=149248
https://www.pib.gov.in/PressNoteDetails.aspx?NoteId=154624&ModuleId=3
https://www.pib.gov.in/PressNoteDetails.aspx?id=155540&NoteId=155540&ModuleId=3
ਪੀਐੱਮਓ
https://www.pib.gov.in/PressReleseDetailm.aspx?PRID=2168875
ਪੀਡੀਐੱਫ ਇੱਥੇ ਦੇਖੋ
*********
ਐੱਸਕੇ/ਆਰਕੇ/ਬਲਜੀਤ
(Backgrounder ID: 155807)
Visitor Counter : 6
Provide suggestions / comments
Read this release in:
English
,
Urdu
,
हिन्दी
,
Hindi_Ddn
,
Nepali
,
Bengali
,
Punjabi
,
Gujarati
,
Odia
,
Kannada
,
Malayalam